Thu. Jun 20th, 2019

ਕੁਝ ਤੋਹਫੇ 

ਕੁਝ ਤੋਹਫੇ

ਕੁਝ ਤੋਹਫੇ ਸੀ
ਪਿਅਾਰ ਨਿਸ਼ਾਨੀ
ਤੇਰੇ ਵੱਲੋ ਅਾੲੇ
ਕੁਝ ਮੇਰੇ ਹੱਥੋਂ ਜਾੲਿ

ਕੁਝ ਤੋਹਫੇ
ਗੁਲਾਬਾਂ ਵਰਗੇ
ਯਾਦਾਂ ਦੇ ਸਰਮਾੲੇ

ਕੁਝ ਤੋਹਫੇ
ਤੈਨੂੰ ਦੇਣ ਲੲੀ ਸੱਜਣਾਂ
ਹੰਝੂਅਾਂ ਦੇ ਵਟਣੇ ਲਾੲੇ

ਕੁਝ ਤੋਹਫੇ
ਛੱਲੇ-ਮੁੰਦੀਅਾਂ ਅਰਗੇ
ੳੁੱਪਰ-ਥੱਲੀਂ ਵਟਾੲੇ

ਕੁਝ ਤੋਹਫੇ
ਕਸਤੂਰੀ ਅਰਗੇ
ਸਾਰਾ ਗਰਾਂ ਮਹਿਕਾੲੇ

ਕੁਝ ਤੋਹਫੇ
ਸਾਂਭੇ ਨਾ ਜਾਵਣ
ਰੱਤ ਨੁਚੇੜੀ ਜਾੲੇ

ਕੁਝ ਤੋਹਫੇ
ਧੁਰ ਅੰਦਰ ਸਾਂਭੇ
ਕੁਝ ਕੁੱਜੇ ਦੇ ਵਿੱਚ ਪਾੲੇ

ਕੁਝ ਤੋਹਫੇ
ਲਾ ਸਾਂਭੇ ਜੰਦਰੇ
ਮਹਿਕ ਬਾਹਰ ਨਾ ਜਾੲੇ

ਕੁਝ ਤੋਹਫੇ ਤਾਂ
ਬੜੇ ਹੀ ਚੰਦਰੇ
ਜੋ ਮੇਰੇ ਹਿੱਸੇ ਅਾੲੇ
ਜੋ ਤੇਰੇ ਹਿੱਸੇ ਅਾੲੇ

ਹੀਰਾ ਸਿੰਘ ਤੂਤ
ਮੋਬ.98724-55994 

Leave a Reply

Your email address will not be published. Required fields are marked *

%d bloggers like this: