ਕੁਝ ਕੋ ਰੁਪਈਆਂ ਦੇ ਲਾਲਚ ਕਰਕੇ ਸੈਂਕੜੇ ਜ਼ਿੰਦਗੀਆਂ ਨਿਗਲ਼ ਚੁੱਕੇ ਹਨ ਉਵਰ ਲੋਡ ਟਿੱਪਰ ਅਤੇ ਟਰਾਲੇ

ਕੁਝ ਕੋ ਰੁਪਈਆਂ ਦੇ ਲਾਲਚ ਕਰਕੇ ਸੈਂਕੜੇ ਜ਼ਿੰਦਗੀਆਂ ਨਿਗਲ਼ ਚੁੱਕੇ ਹਨ ਉਵਰ ਲੋਡ ਟਿੱਪਰ ਅਤੇ ਟਰਾਲੇ
ਟਰਾਂਸਪੋਰਟ ਵਿਭਾਗ ਦੀ ਕਾਰਗੁਜ਼ਾਰੀ ਤੇ ਵੀ ਉੱਠ ਰਹੇ ਨੇ ਸਵਾਲੀਆ ਨਿਸ਼ਾਨ

12-13
ਅਨੰਦਪੁਰ ਸਾਹਿਬ 11 ਜੂਨ ( ਸਰਬਜੀਤ ਸਿੰਘ): ਨਿੱਤ ਦਿਨ ਹੁੰਦੇ ਸੜਕ ਹਾਦਸਿਆਂ ਨੂੰ ਠੱਲ ਪਾਉਣ ਲਈ ਬੇਸ਼ੱਕ ਜਿਲ੍ਹਾ ਟਰਾਂਸਪੋਰਟ ਵਿਭਾਗ ਵੱਡੇ ਵੱਡੇ ਦਾਅਵੇ ਕਰਦਾ ਨਹੀ ਥੱਕਦਾ ਪਰ ਜੇ ਨਿੱਤ ਹੰਦੇ ਸੜਕ ਹਾਦਸਿਆਂ ਦੀ ਗੱਲ ਕੀਤੀ ਜਾਵੇ ਤਾਂ ਦਿਨੋ ਦਿਨ ਵਾਧਾ ਹੰਦਾ ਜਾ ਰਿਹਾ ਹੈ ਜਿਸ ਦਾ ਮੇਨ ਕਾਰਨ ਚੱਲਦੇ ਬਜਰੀ ,ਪੱਥਰ ਅਤੇ ਰੇਤ ਨਾਲ ਉਵਰ ਲੋਡ ਟਿੱਪਰ ਟਰਾਲੇ ਹਨ ਜਿਨਾ ਵਿੱਚ ਮਾਤਰਾ ਤੌ ਵੀ ਦੁੱਗਣਾ ਮਾਲ ਲੋਡ ਹੰਦਾ ਹੈ।ਇਹ ਟਿੱਪਰ ਟਰਾਲੇ ਨੰਗਲ ਅਨੰਦਪੁਰ ਸਾਹਿਬ ਦੇ ਆਸ ਪਾਸ ਦੇ ਕਰੈਸ਼ਰਾ ਤੌ ਉਵਰ ਲੋਡ ਮਾਲ ਭਰ ਕਿ ਕੀਰਤਪੁਰ ਤੌ ਰੋਪੜ ਕੁਰਾਲੀ ਚੰਡੀਗੜ੍ਹ ਆਦਿ ਵਾਲੇ ਪਾਸੇ ਨੂੰ ਜਾਦੇ ਹਨ ਅਤੇ ਕੁਝ ਹੱਦ ਤੱਕ ਤਾਂ ਇਹਨਾਂ ਟਿੱਪਰਾਂ,ਟਰਾਲਿਆ ਦੇ ਪਿਛੇ ਨੰਬਰ ਪਲੇਟਾਂ ਨਹੀ ਹੁੰਦੀਆਂ।ਨਿੱਤ ਦਿਨ ਸੈਂਕੜਿਆਂ ਦੀ ਗਿਣਤੀ ਵਿੱਚ ਇਸੇ ਰਸਤੇ ਤੌ ਇਹ ਟਿੱਪਰ ਟਰਾਲੇ ਲੰਘਦੇ ਹਨ। ਇਹ ਟਿੱਪਰ ਟਰਾਲੇ ਸੜਕਾਂ ਤੇ ਬਿਨਾ ਰੋਕ ਟੋਕ ਚੱਲਦੇ ਹਨ ਜਿਸ ਵੱਲ ਨਾ ਤਾ ਸਥਾਨਕ ਪ੍ਰਸ਼ਾਸਨ ਅਤੇ ਨਾ ਹੀ ਜਿਲ੍ਹਾ ਪ੍ਰਸ਼ਾਸਨ ਸਖ਼ਤ ਕਾਰਵਾਈ ਕਰਦਾ ਹੈ। ਇਹਨਾਂ ਉਵਰ ਲੋਡ ਟਿੱਪਰ ਟਰਾਲਿਆ ਦੀ ਭੇਟ ਹੁਣ ਤੱਕ ਜਿੱਲੇ੍ਹ ਦੀਆਂ ਸੈਂਕੜੇ ਜ਼ਿੰਦਗੀਆਂ ਜਾ ਚੁੱਕੀਆਂ ਹਨ ਪਰ ਹਾਦਸੇ ਹੋਣ ਦੇ ਬਾਵਜੂਦ ਵੀ ਇਹਨਾਂ ਵਿੱਚ ਢੋਏ ਜਾਦੇ ਉਵਰ ਲੋਡ ਮਾਲ ਤੇ ਕੋਈ ਸਖ਼ਤੀ ਨਹੀ ਦਿਖਾਈ ਜਾਦੀ।

ਅਗਰ ਇਨ੍ਹਾਂ ਟਰਾਲਿਆ ਵਿੱਚ ਢੋਏ ਜਾਦੇ ਮਾਲ ਦੀ ਨਿੱਤ ਦਿਨ ਸਖ਼ਤੀ ਨਾਲ ਜਾਂਚ ਕੀਤੀ ਜਾਵੇ ਤਾਂ ਕਾਫੀ ਹੱਦ ਤੱਕ ਹਾਦਸਿਆਂ ਨੂੰ ਠੱਲ ਪਾਈ ਜਾ ਸਕਦੀ ਹੈ ਪਰ ਲੋਕਾਂ ਵਿਚ ਇਹ ਵੀ ਚਰਚਾ ਕਿ ਜਿਲ੍ਹਾ ਟਰਾਂਸਪੋਰਟ ਵਿਭਾਗ ਉਵਰ ਲੋਡ ਚੱਲਦੇ ਟਿੱਪਰ ਟਰਾਲਿਆ ਦੇ ਚਲਾਨ ਕੱਟਣ ਦੀ ਬਜਾਏ ਛੋਟੇ ਟਰੱਕਾਂ ਵਾਲਿਆਂ ਗਰੀਬ ਲੋਕਾਂ ਨੂੰ ਹੀ ਤੰਗ ਪਰੇਸ਼ਾਨ ਕਰਦੀ ਹੈ ਕਿਉ ਕਿ ਉਵਰ ਲੋਡ ਚਲਦੇ ਇਹ ਟਿੱਪਰ ਟਰਾਲੇ ਰਸੁਖਵਰ ਲੋਕਾਂ ਦੇ ਹਨ।ਜਿਨਾਂ੍ਹ ਨੂੰ ਰੋਕਣ ਵਿੱਚ ਸਥਾਨਕ ਪ੍ਰਸ਼ਾਸਨ ਅਤੇ ਜਿਲ੍ਹਾ ਟਰਾਂਸਪੋਰਟ ਵਿਭਾਗ ਵੀ ਕੋਤਾਹੀ ਵਰਤਦਾ ਹੈ।ਜਦੋਂ ਇਸ ਸਬੰਧੀ ਜਿਲ੍ਹਾ ਟਰਾਂਸਪੋਰਟ ਅਫਸਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਿਛਲੇ ਮਹੀਨੇ ਵੀ ਕਰੀਬ ਅਠਾਰਾਂ ਲੱਖ ਰੁਪਏ ਦੇ ਚਲਾਨ ਕੀਤੇ ਗਏ ਹਨ ਅਤੇ ਇਸ ਮਹੀਨੇ ਵੀ ਉਵਰ ਲੋਡ ਚੱਲਦੇ ਇਹਨਾਂ ਟਿੱਪਰ ਟਰਾਲਿਆ ਤੇ ਸਖ਼ਤੀ ਵਰਤੀ ਜਾਵੇਗੀ। ਇਥੇ ਹੁਣ ਦੇਖਣਾ ਇਹ ਬਣਦਾ ਹੈ ਕਿ ਜਿਲ੍ਹਾ ਟਰਾਂਸਪੋਰਟ ਵਿਭਾਗ ਕਿਆ ਸੱਚ-ਮੁੱਚ ਹੀ ਇਹਨਾਂ ਉਵਰ ਲੋਡ ਟਿੱਪਰ ਟਰਾਲਿਆ ਤੇ ਸਖ਼ਤੀ ਨਾਲ ਪੇਸ਼ ਆਵੇਗੀ ਜਾ ਨਹੀ।

Share Button

Leave a Reply

Your email address will not be published. Required fields are marked *

%d bloggers like this: