‘ਕੁਈਨਜ਼ਲੈਂਡ ਹੋਲੀ ਤਿਓਹਾਰ’ 3 ਮਾਰਚ ਨੂੰ : ਬਿਕਰਮ ਮਾਨ

ss1

‘ਕੁਈਨਜ਼ਲੈਂਡ ਹੋਲੀ ਤਿਓਹਾਰ’ 3 ਮਾਰਚ ਨੂੰ : ਬਿਕਰਮ ਮਾਨ

(ਜਸਕਿਰਨ ਹਾਂਸ, ਬ੍ਰਿਸਬੇਨ 2 ਮਾਰਚ) – ਇੱਥੇ ਭਾਰਤੀ ਤਿਓਹਾਰਾਂ ਰਾਹੀਂ ਸਭਿਆਚਾਰਕ ਸਾਂਝ ਦੇ ਪਸਾਰੇ ਤਹਿਤ ਨਾਮਵਰ ਸੰਸਥਾ ‘ਇੰਡੀਅਨ ਕਲਚਰਲਅਤੇ ਸਪੋਟਸ ਕਲੱਬ, ਬ੍ਰਿਸਬੇਨ ਸਿਟੀ ਕੌਂਸਲ ਅਤੇ ਸਮੂਹ ਭਾਰਤੀ ਭਾਈਚਾਰੇ ਵੱਲੋਂ ਹੋਲੀ ਦਾ ਤਿਓਹਾਰ ਸ਼ਨੀਵਾਰ 3 ਮਾਰਚ ਨੂੰ ਰੌਕਸ ਰਿਵਰਸਾਈਡ ਪਾਰਕ,ਸੈਵਨਟੀਨ ਮਾਈਲਸਰਾਕ, ਕੁਈਨਜ਼ਲੈਂਡ ਵਿੱਖੇ ਸਵੇਰੇ 11 ਤੋਂ ਸ਼ਾਮੀਂ 6 ਤੱਕ ਮਨਾਇਆ ਜਾ ਰਿਹਾ ਹੈ। ਪ੍ਰਬੰਧਕਾਂ ਵੱਲੋਂ ਜਾਣਕਾਰੀ ‘ਚ ਬਿਕਰਮ ਮਾਨ ਨੇ ਦੱਸਿਆਕਿ ਇਹ ਹੋਲੀ ਦਾ ਤਿਓਹਾਰ ਪੂਰੀ ਤਰ੍ਹਾਂ ਪਰਿਵਾਰਕ ਅਤੇ ਨਸ਼ਾ ਰਹਿਤ ਹੋਵੇਗਾ। ਉਹਨਾਂ ਹੋਰ ਕਿਹਾ ਕਿ ਸਮਾਰੋਹ ‘ਚ ਪੂਰੀ ਭਾਰਤੀ ਝਲਕ ਅਤੇ ਅਹਿਸਾਸ ਲਈਮੰਨੋਰੰਜਨ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਹੈ। ਪਹਿਲੀ ਵਾਰ ਮਟਕੀ ਤੋੜ ਮੁਕਾਬਲਿਆਂ ਦੇ ਨਾਲ-ਨਾਲ ਭਾਰਤੀ ਗੀਤ-ਸੰਗੀਤ, ਡਾਂਸ ਅਤੇ 13 ਕਿਸਮਾਂ ਦੇ ਵੱਖ-ਵੱਖਭੋਜਨ ਆਦਿ ਖਿੱਚ ਦਾ ਕੇਂਦਰ ਹੋਣਗੇ। ਰਵਾਇਤੀ ਭਾਰਤੀ ਸੰਗੀਤ ਦੀ ਭੁੱਖ ਦੀ ਪੂਰਤੀ ਡੇ ਜੇ ਊਰੀ ਅਤੇ ਦੀਪ ਕਰਨਗੇ। ਪ੍ਰਬੰਧਕਾਂ ਵੱਲੋਂ ਬ੍ਰਿਸਬੇਨ ਪੰਜਾਬੀ ਪ੍ਰੈੱਸਕਲੱਬ ਦੀਆਂ ਸੇਵਾਵਾਂ ਦਾ ਧੰਨਵਾਦ ਕੀਤਾ ਗਿਆ।

Share Button

Leave a Reply

Your email address will not be published. Required fields are marked *