ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Aug 3rd, 2020

ਕੁਈਨਜ਼ਲੈਂਡ ‘ਚ ਕੁਆਰੰਟੀਨ ਦੌਰਾਨ 200 ਤੋਂ ਵੱਧ ਲੋਕ ਲਾਪਤਾ

ਕੁਈਨਜ਼ਲੈਂਡ ‘ਚ ਕੁਆਰੰਟੀਨ ਦੌਰਾਨ 200 ਤੋਂ ਵੱਧ ਲੋਕ ਲਾਪਤਾ

10,000 ਤੋਂ ਵੱਧ ਲੋਕਾਂ ਨੂੰ ਜੁਰਮਾਨੇ

ਬ੍ਰਿਸਬੇਨ 23 ਜੁਲਾਈ (ਗੁਰਵਿੰਦਰ ਰੰਧਾਵਾ): ਸੂਬਾ ਕੁਈਨਜ਼ਲੈਂਡ ਵਿੱਚ ਅਪ੍ਰੈਲ ਦੇ ਅੱਧ ਤੋਂ ਬਾਅਦ ਕੋਵਿਡ-19 ਟਾਸਕ ਫੋਰਸ ਵੱਲੋਂ ਕਰੋਨਾਵਾਇਰਸ ਕੁਆਰੰਟੀਨ ਨਿਯਮਾਂ ਦੀ ਉਲੰਘਣਾ ਦਾ 200 ਤੋਂ ਵੱਧ ਲੋਕਾਂ ਨੂੰ ਦੋਸ਼ੀ ਪਾਇਆ ਗਿਆ ਹੈ। ਕਰੀਬ 185 ਲੋਕਾਂ ਨੇ ਸਿਹਤ ਅਧਿਕਾਰੀਆਂ ਨੂੰ ਗਲਤ ਸੰਪਰਕ ਵੇਰਵੇ ਦਿੱਤੇ ਸਨ। ਫੜੇ ਜਾਣ ‘ਤੇ ਇਹਨਾਂ ਸਾਰਿਆਂ ਨੂੰ ਭਾਰੀ ਜੁਰਮਾਨਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿੱਚੋਂ ਹੋਰ 25 ਲੋਕਾਂ ਨੇ ਅਧਿਕਾਰੀਆਂ ਨੂੰ ਸਹੀ ਜਾਣਕਾਰੀ ਤਾਂ ਮੁਹੱਈਆ ਕਰਵਾਈ ਸੀ ਪਰ ਜਦੋਂ ਪੁਲੀਸ ਗਈ ਤਾਂ ਉਹ ਕਿਤੇ ਵੀ ਨਹੀਂ ਮਿਲੇ। ਪੁਲੀਸ ਨੇ ਕਿਹਾ ਕਿ 210 ਲੋਕਾਂ ਨੂੰ ਪੁੱਛ-ਪੜਤਾਲ ਲਈ ਲੋੜੀਂਦਾ ਐਲਾਨਿਆ ਗਿਆ ਹੈ। ਪੁਲੀਸ ਨੇ ਪੁਸ਼ਟੀ ਕੀਤੀ ਹੈ ਕਿ ਸਵੈ-ਕੁਆਰੰਟੀਨ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਬਾਕੀ ਲੋਕਾਂ ਵਿੱਚੋਂ 125 ਨੇ ਸੂਬਾ ਛੱਡ ਦਿੱਤਾ, ਉਹ ਆਦੇਸ਼ਾਂ ਦੇ ਅਧੀਨ ਸਨ। ਡਿਪਟੀ ਕਮਿਸ਼ਨਰ ਸਟੀਵ ਗੋਲਸ਼ਚੇਵਸਕੀ ਨੇ ਗੰਭੀਰਤਾ ਨਾਲ ਕਿਹਾ ਹੈ ਕਿ ਇਹ ਬਹੁਤ ਨਿਰਾਸ਼ਾ ਵਾਲੀ ਗੱਲ ਹੈ ਕਿ ਕੁੱਝ ਲੋਕ ਆਪਣੀ ਖੁਦਗਰਜ਼ੀ ਅਤੇ ਲਾਪ੍ਰਵਾਹੀ ਨਾਲ ਸਮੁੱਚੇ ਸਮਾਜ ਨੂੰ ਜੋਖ਼ਮ ਵਿਚ ਪਾ ਰਹੇ ਹਨ।

ਸੂਬੇ ਦੀ ਪ੍ਰੀਮੀਅਰ ਅਨਾਸਤਾਸੀਆ ਪਲਾਸਕਜ਼ੁਕ ਨੇ ਸੂਬੇ ਵਿੱਚ ਕੁਆਰੰਟੀਨ ਤੋਂ ਲਾਪਤਾ ਲੋਕਾਂ ਦੀ ਗਿਣਤੀ ਬਾਰੇ ਕਿਹਾ ਹੈ ਕਿ ਇਹ ਕੇਸ ਅਪਰੈਲ ਦੇ ਸ਼ੁਰੂ ਵਿਚ ਸਾਹਮਣੇ ਆਏ ਸਨ। ਇਸ ਲਈ ਸੂਬੇ ‘ਚ ਵਾਇਰਸ ਦੇ ਫੈਲਣ ਦੀ ਕੋਈ ਚਿੰਤਾ ਨਹੀਂ ਹੈ ਪਰ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਭਾਰੀ ਜੁਰਮਾਨੇ ਅਤੇ ਛੇ ਮਹੀਨੇ ਦੀ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ। ਜਿਕਰਯੋਗ ਹੈ ਕਿ ਸੂਬੇ ਵਿੱਚ 10 ਜੁਲਾਈ ਤੋਂ, 10,000 ਤੋਂ ਵੱਧ ਲੋਕਾਂ ਨੂੰ ਸਰਹੱਦੀ ਨਿਯਮਾਂ ਦੀ ਉਲੰਘਣਾ ਕਾਰਨ ਜੁਰਮਾਨੇ ਹੋਏ ਹਨ।

ਕੁਈਨਜ਼ਲੈਂਡ ਸਿਹਤ ਵਿਭਾਗ ਅਨੁਸਾਰ ਸੂਬੇ ‘ਚ ਹੁਣ ਤੱਕ ਕੋਵਿਡ-19 ਦੇ 1,073 ਕੇਸਾਂ ‘ਚੋਂ 6 ਮੌਤਾਂ ਹੋਈਆਂ ਹਨ ਅਤੇ 474,333 ਮਰੀਜ਼ਾਂ ਦੀ ਜਾਂਚ ਕੀਤੀ ਗਈ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: