Fri. Oct 18th, 2019

ਕੁਆਰ ਦੀ ਵਰਤੋਂ ਨਾਲ ਬਚਿਆ ਜਾ ਸਕਦਾ ਹੈ,ਅਨੇਕਾਂ ਰੋਗਾਂ ਤੋਂ

ਕੁਆਰ ਦੀ ਵਰਤੋਂ ਨਾਲ ਬਚਿਆ ਜਾ ਸਕਦਾ ਹੈ,ਅਨੇਕਾਂ ਰੋਗਾਂ ਤੋਂ

ਕੁਆਰ ਦੀ ਵਰਤੋਂ ਨਾਲ ਅਨੇਕ ਰੋਗਾਂ ਤੋਂ ਬਚਿਆ ਜਾ ਸਕਦਾ ਹੈ ਤੇ ਸਰੀਰਕ ਸੁੰਦਰਤਾ ਵੀ ਵਧਾਈ ਜਾ ਸਕਦੀ ਹੈ। ਜਿਗਰ ਸੋਜ਼, ਦਿਲ ਦੀ ਧੜਕਣ ਵੱਧ, ਜਲਦੀ ਸਾਹ ਚੜ੍ਹਨਾ, ਖੂਨ ਦੀ ਘਾਟ, ਕਣਕ ਅਲੱਰਜੀ, ਵਾਲਾਂ ਦਾ ਝੜਨਾ, ਸਮੇਂ ਤੋਂ ਪਹਿਲਾਂ ਸਫੈਦ ਹੋਣਾ, ਵਾਲ ਦੋਮੂੰਹੇਂ ਹੋਣਾ, ਚਮੜੀ ਦੇ ਦਾਗ, ਅੱਖਾਂ ਥੱਲੇ ਕਾਲੇ ਘੇਰੇ, ਚਿਹਰੇ ਦਾ ਚਮਕਹੀਣ ਹੋਣਾ, ਚਮੜੀ ਦਾ ਢਿੱਲਾਪਨ, ਛਾਤੀਆਂ ਦਾ ਸਾਈਜ਼ ਛੋਟਾ ਹੋਣਾ, ਬੁੱਲ੍ਹਾਂ ਜਾਂ ਹੋਰ ਅੰਗਾਂ ਦਾ ਕਾਲਾਪਨ, ਪੇਟ ਤੇ ਮੋਟਾਪਾ, ਸਰੀਰ ਦਾ ਥੁਲਥੁਲਾਪਨ, ਪੁਰਾਣੀ ਤੇ ਵਿਗੜੀ ਕਬਜ਼, ਖੰਘ, ਜ਼ੁਕਾਮ, ਗਲਾ ਖਰਾਬੀ ਦੀ ਇਨਫੈਕਸ਼ਨ ਵਾਰ ਵਾਰ ਹੋਣਾ ਆਦਿ ਕੁਆਰ ਗੰਦਲ ਨਾਲ ਠੀਕ ਕੀਤੇ ਜਾ ਸਕਦੇ ਹਨ।
ਐਲੋਵੇਰਾ ਜਾਂ ਕੁਆਰ ਦੀ ਸਬਜ਼ੀ ਸਦੀਆਂ ਤੋਂ ਹੀ ਭਾਰਤੀ ਲੋਕ ਖਾਂਦੇ ਆ ਰਹੇ ਹਨ। ਪੁਰਾਣੇ ਬਹੁਤ ਗ੍ਰੰਥਾਂ ਵਿੱਚ ਵੀ ਇਸਦਾ ਵੇਰਵਾ ਮਿਲਦਾ ਹੈ। ਕੁਆਰ ਗੰਦਲ ਜਾਂ ਐਲੋਵੀਰਾ ਦੀ ਸਬਜ਼ੀ, ਪੰਜੀਰੀ, ਮੁਰੱਬਾ, ਅਚਾਰ ਜਾਂ ਸੂਪ ਵੀ ਬਹੁਤ ਵਧੀਆ ਬਣਦੇ ਹਨ। ਇਹ ਪਾਣੀ, ਦੁੱਧ, ਦਹੀਂ, ਲੱਸੀ, ਸ਼ੱਕਰ, ਕਿਸੇ ਆਟੇ ਜਾਂ ਚਿਕਨ ਦੀ ਤਰੀ ਚ ਮਿਲਾਕੇ ਤੁਸੀਂ ਕਿਸੇ ਵੀ ਤਰਾਂ ਦੀ ਡਿਸ਼ ਬਣਾ ਸਕਦੇ ਹੋ। ਇਸਦਾ ਪੇਸਟ ਬਣਾਕੇ ਰੋਟੀ ਵਾਸਤੇ ਆਟਾ ਗੁੰਨ੍ਹ ਸਕਦੇ ਹੋ। ਸਭ ਤੋਂ ਪਹਿਲਾਂ ਕੁਆਰ ਦੀਆਂ ਮੋਟੀਆਂ ਗੰਦਲਾਂ ਜਾਂ ਪੱਤੇ ਤੋੜਕੇ ਧੋਕੇ ਛਿੱਲ ਲਵੋ। ਗੁੱਦਾ ਧੋਕੇ ਰੱਖ ਲਵੋ। ਜਿਸ ਪਾਣੀ ਚ ਧੋਵੋ ਗੇ ਉਸ ਪਾਣੀ ਨਾਲ ਸਿਰ ਨਹਾਉ ਜਾਂ ਸਰੀਰ ਤੇ ਮਲੋ। ਇਹ ਵਾਲਾਂ, ਚਮੜੀ ਰੋਗਾਂ ਤੋਂ ਬਚਾਅ ਵੀ ਕਰਦਾ ਹੈ ਤੇ ਸੁੰਦਰਤਾ ਵੀ ਵਧਾਉਂਦਾ ਹੈ। ਇਹ ਪਾਣੀ ਪੀਣ ਤੇ ਕਬਜ਼, ਮੋਟਾਪਾ, ਸਰੀਰ ਦਰਦ, ਜੋੜ ਦਰਦ ਆਦਿ ਠੀਕ ਵੀ ਹੁੰਦੇ ਹਨ ਤੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ।
ਗੁੱਦੇ ਨੂੰ ਧੋਕੇ ਕੱਟਕੇ ਬਣੇ ਹੋਏ ਤੜਕੇ ਚ ਥੋੜ੍ਹੀ ਦੇਰ ਗਰਮ ਕਰਨ ਤੇ ਹੀ ਸਬਜ਼ੀ ਖਾਣਯੋਗ ਹੋ ਜਾਂਦੀ ਹੈ। ਇਹਨੂੰ ਕੱਚੇ ਨੂੰ ਵੀ ਖਾਧਾ ਜਾ ਸਕਦਾ ਹੈ। ਉਂਜ ਇਹ ਪਹਿਲੀ ਵਾਰ ਜ਼ਿਆਦਾ ਨਹੀਂ ਖਾਣਾ ਚਾਹੀਦਾ ਹੈ। ਵਧੇਰੇ ਵਾਰ ਲੈਟ੍ਰਿਨ ਜਾਣਾ ਪੈ ਸਕਦਾ ਹੈ। ਉਂਜ ਇਹ ਬਹੁਤ ਪੌਸ਼ਟਿਕ ਹੈ। ਇਸਨੂੰ ਰੋਜ਼ਾਨਾ ਹੀ ਖਾਧਾ ਜਾ ਸਕਦਾ ਹੈ।
ਲੇਕਿਨ ਬਾਜ਼ਾਰ ਵਿੱਚ ਮਿਲਣ ਵਾਲੇ ਕਿਸੇ ਵੀ ਕੰਪਨੀ ਦੇ ਕਿਸੇ ਵੀ ਐਲੋਵੇਰਾ ਜੈੱਲ ਜਾਂ ਜੂਸ ਤੋਂ ਕੁਦਰਤੀ ਕੱਚਾ ਐਲੋਵੇਰਾ ਬਹੁਤ ਹੀ ਫਾਇਦੇਵੰਦ ਹੁੰਦਾ ਹੈ। ਕਿਉਂਕਿ ਇਹ ਕੁਦਰਤ ਨੇ ਆਪ ਤਿਆਰ ਕੀਤਾ ਹੈ ਕਿਸੇ ਵੀ ਲਾਲਚ ਤੋਂ ਕਿਸੇ ਵੀ ਮਿਲਾਵਟ ਤੋਂ ਬਗੈਰ, ਜਦੋਂ ਕਿ ਮਨੁੱਖ ਸਭ ਤਰਾਂ ਦੇ ਪ੍ਰਡੱਕਟ ਜ਼ਰੂਰ ਕਿਸੇ ਨਾਂ ਕਿਸੇ ਲਾਲਚ ਲਈ ਹੀ ਬਣਾਉਂਦਾ ਹੈ। ਤੇ ਕੁੱਝ ਨਾਂ ਕੁੱਝ ਰੰਗ, ਫਲੇਅਵਰ, ਪ੍ਰੈਜ਼ਰਵੇਟਿਵਜ਼, ਨਮਕ, ਮਿੱਠਾ ਆਦਿ ਮਿਲਾ ਹੀ ਦਿੰਦਾ ਹੈ।
ਐਲੋਵੇਰਾ ਬਹੁਤ ਥੋੜ੍ਹੀ ਮਾਤਰਾ ਚ ਤੇ ਖਾਣ ਪੀਣ, ਰਹਿਣ ਸਹਿਣ ਦੇ ਹੋਰ ਵੀ ਅਨੇਕ ਪ੍ਰਹੇਜ਼ ਆਦਿ ਰੱਖਕੇ ਹੀ ਸ਼ੁਰੂ ਕਰਨਾ ਚਾਹੀਦਾ ਹੈ। ਇਉਂ ਕਿਸੇ ਵੀ ਰੋਗ ਚ ਪੂਰੇ ਫਾਇਦੇ ਲੈਣ ਵਾਸਤੇ ਨਮਕ, ਮਿਰਚ, ਮਿੱਠਾ ਘੱਟ ਵਰਤੋ। ਤਲੀਆਂ ਤੜਕੀਆਂ ਚੀਜ਼ਾਂ, ਬਾਜ਼ਾਰੂ ਚੀਜ਼ਾਂ, ਕੋਲਡ ਡਰਿੰਕ, ਚਾਹ, ਕੌਫੀ, ਮਠਿਆਈਆਂ ਆਦਿ ਨਾਂ ਖਾਉ। ਦੁੱਧ, ਦਹੀਂ, ਲੱਸੀ, ਮੱਖਣ, ਮੱਕੀ, ਛੋਲੇ, ਦਾਲਾਂ, ਸਲਾਦ, ਸਬਜ਼ੀਆਂ, ਖੀਰ, ਸੇਵੀਆਂ, ਚੌਲ ਆਦਿ ਰਿਵਾਇਤੀ ਦੇਸੀ ਚੀਜ਼ਾਂ ਹੀ ਖਾਉ। ਪੈਦਲ ਚੱਲੋ। ਏ.ਸੀ., ਕੂਲਰ, ਪੱਖੇ ਘੱਟ ਵਰਤੋ। ਹੱਥੀਂ ਕੰਮ ਕਰਨ ਦੀ ਆਦਤ ਪਾਉ। ਨਾਂ ਬਹੁਤਾ ਠੰਢਾ ਨਾਂ ਬਹੁਤਾ ਗਰਮ ਕੁੱਝ ਵੀ ਖਾਉ। ਧਰਤੀ ਹੇਠਲਾ ਚੰਗਾ ਪਾਣੀ ਪੀਣ ਦੀ ਆਦਤ ਪਾਉ। ਜੇ ਤੁਹਾਡੇ ਇਲਾਕੇ ਚ ਪਾਣੀ ਚੰਗਾ ਨਹੀਂ ਹੈ ਤਾਂ ਫਿਲਟਰ ਕੀਤਾ ਪਾਣੀ ਪੀ ਸਕਦੇ ਹੋ ਲੇਕਿਨ ਆਰ ਓ ਪਾਣੀ ਡਾਕਟਰ ਦੀ ਸਲਾਹ ਤੋਂ ਬਗੈਰ ਨਾ ਪੀਉ।
ਇੱਕ ਟਾਈਮ ਇੱਕ ਗਿਲਾਸ ਤੋਂ ਵੱਧ ਵੀ ਪਾਣੀ ਨਾਂ ਪੀਉ। ਉਂਜ ਹਰ ਘੰਟੇ ਬਾਅਦ ਇੱਕ ਗਿਲਾਸ ਜਾਂ ਇਕ ਕੱਪ ਪਾਣੀ ਪੀਉ। ਰਾਤ ਨੂੰ ਖਾਣਾ ਖਾਣ ਦੀ ਬਿਜਾਇ ਸ਼ਾਮ ਨੂੰ ਹੀ ਖਾ ਲਿਆ ਜਾਵੇ। ਸੌਣ ਲੱਗੇ ਦੁੱਧ ਨਾਂ ਪੀਤਾ ਜਾਏ। ਦੁੱਧ ਹਮੇਸ਼ਾ ਫਿੱਕਾ ਪੀਤਾ ਜਾਏ। ਲੱਸੀ, ਦਹੀਂ ਚ ਵੀ ਖੰਡ, ਨਮਕ, ਮਿਰਚ ਮਿਲਾਕੇ ਨਾਂ ਖਾਧਾ ਜਾਏ। ਤਾਂਬੇ ਦੇ ਜੱਗ ਚ ਪਾਣੀ ਰੱਖਕੇ ਨਾਂ ਪੀਤਾ ਜਾਏ ਤੇ ਨਾਂ ਹੀ ਸਿਲਵਰ ਦੇ ਭਾਂਡਿਆਂ ਚ ਕੁੱਝ ਵੀ ਗਰਮ ਕਰਕੇ ਖਾਧਾ ਪੀਤਾ ਜਾਏ। ਖੁਸ਼ ਰਹਿਣ ਦੀ ਤੇ ਬਿਜ਼ੀ ਰਹਿਣ ਦੀ ਕੋਸ਼ਿਸ਼ ਕਰੋ। ਪਰਿਵਾਰ ਨੂੰ ਵੱਧ ਤੋਂ ਵੱਧ ਟਾਈਮ ਦਿਉ।

Leave a Reply

Your email address will not be published. Required fields are marked *

%d bloggers like this: