Wed. Jun 19th, 2019

ਕੀ ਹੈ ਸਿੱਖਿਆ ਵਿਭਾਗ ਪੰਜਾਬ ਦਾ ਰੈਸਨਲਾਇਜੇਸਨ ਘੋਟਾਲਾ

ਕੀ ਹੈ ਸਿੱਖਿਆ ਵਿਭਾਗ ਪੰਜਾਬ ਦਾ ਰੈਸਨਲਾਇਜੇਸਨ ਘੋਟਾਲਾ
ਸਿੱਖਿਆ ਵਿਭਾਗ ਖੁਦ ਹੀ ਭਰਿਸਟਾਚਾਰ ਕਰ ਕੇ ਤਿਆਰ ਕਰਦਾ ਹੈ ਰੈਸਨਲਾਇਜੇਸਨ ਦਾ ਮਹੌਲ

ਬੇਨਿਯਮੀ/ਭਰਿਸਟਾਚਾਰ ਕਰਕੇ ਮੰਤਰੀ,ਵਿਧਾਇਕ,ਪੋਲਿਟਿਕਲ ਲੋਕ,ਸਿੱਖਿਆ ਵਿਭਾਗ ਦੇ ਚੰਡੀਗੜ੍ਹ ਬੈਠੇ ਉੱਚ ਅਧਿਕਾਰੀ ਅਤੇ ਕਲੈਰਿਕਲ ਅਮਲਾ,ਜਿਲਾ ਸਿੱਖਿਆ ਅਫਸਰ ਅਤੇ ਉਹਨਾਂ ਦਾ ਕਲੈਰੀਕਲ ਅਮਲਾ,ਪ੍ਰਿੰਸੀਪਲ ਅਤੇ ਹੈਡਮਾਸਟਰ ਖੁਦ ਤਿਆਰ ਕਰਦੇ ਹਨ ਰੈਸਨਲਾਇਜੇਸਨ ਦਾ ਮਹੌਲ।
ਮਨੀਬੈਂਕ ਦੀ ਤਰਾਂ ਵਰਤਿਆ ਜਾਂਦਾਂ ਹੈ ਮਾਸਟਰਾਂਫ਼ਲੈਕਚਰਾਰਾਂ ਅਤੇ ਹੋਰ ਬਦਲੀਆਂਫ਼ਤੈਨਾਤੀਆਂ ਨੂੰ ਅਤੇ ਰੈਸਨਲਾਇਜੇਸਨ ਦਾ ਪਿੱਟਿਆ ਜਾਂਦਾਂ ਹੈ ਢਡੋਰਾ।
ਜੇਕਰ ਸਿੱਖਿਆ ਵਿਭਾਗ ਦਾ ਪ੍ਰਸਾਸਨ ਸਹੀ ਕੰਮ ਕਰੇ ਤਾਂ ਰੈਸਨਲਾਇਜੇਸਨ ਸਬਦ ਸਿੱਖਿਆ ਵਿਭਾਗ ਵਿੱਚ ਕਦੇ ਵੀ ਨਹੀ ਹੋਵੇਗਾ।
ਰੈਸਨਲਾਇਜੇਸਨ ਦੇ ਨਾਂ ਉੱਤੇ ਹਰ ਵਾਰ ਸਕੂਲ ਦੇ ਸੀਨੀਅਰ ਅਤੇ ਇਮਾਨਦਾਰ ਅਧਿਆਪਕ ਬਨਦੇ ਹਨ ਬਲੀ ਦੇ ਬਕਰੇ ਪਰ ਭਰਿਸਟ ਸਾਧਨਾਫ਼ਬੇਨਿਯਮੀ ਨਾਲ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਅਤੇ ਕਲੈਰੀਕਲ ਅਮਲਾ ਕਰਦਾ ਹੈ ਮੋਟੀ ਕਮਾਈ।
ਮੰਤਰੀਆਂਫ਼ਵਿਧਾਇਕਾਫ਼ਰਾਜਨੈਤਿਕ ਲੋਕਾਂ ਦੇ ਰਾਹੀ ਹੀ ਹੁੰਦੀਆਂ ਹਨ ਸਿੱਖਿਆ ਵਿਭਾਗ ਦੀਆਂ ਬਦਲੀਆਂ ਤੈਨਾਤੀਆਂ। ਮੰਤਰੀਫ਼ਵਿਧਾਇਕ ਦੇ ਹਲਕੇ ਅੰਦਰ ਕਿਸੇ ਵੀ ਸਕੂਲ ਵਿੱਚ ਅਧਿਆਪਕਫ਼ਸਿੱਖਿਆ ਵਿਭਾਗ ਦੇ ਮੁਲਾਜਮਾਂ ਨੂੰ ਨਿੱਯੁਕਤ ਹੋਣ ਵੇਲੇ ਲੈਣੀ ਪੈਂਦੀ ਹੈ ਉਹਨਾਂ ਦੀ ਸਹਿਮਤੀ।ਇਸ ਤਰਾਂ ਬਦਲੀਆਂਫ਼ਤੈਨਾਤੀਆਂ ਨੂੰ ਲੈ ਕਿ ਹੁੰਦਾ ਹੈ ਭਰਿਸ਼ਟਾਚਾਰ।
ਵਿਦਿਆਰਥੀਆਂ ਦੀ ਗਿਣਤੀ ਨੂੰ ਨਜਰਅੰਦਾਜ ਕਰਕੇ ਪੈਸ਼ੇ ਲੈ ਕਿਫ਼ਬੇਨਿਯਮੀ ਕਰਕੇ ਕਿਹੜੇ ਅਧਿਆਪਕਾਂ ਨੂੰ ਪਿੱਛਲੇ ਪੰਜ ਸਾਲ ਦੌਰਾਣ ਧੱਕੇ ਨਾਲ ਸਕੂਲਾਂ ਵਿੱਚ ਜੋਆਇੰਨ ਕਰਵਾਇਆ ਗਿਆ।ਕਿਹੜੇ ਅਧਿਆਪਕਾਂ ਪੈਸ਼ੇ ਦੇ ਕਿਫ਼ਬੇਨਿਯਮੀ ਕਰਕੇਫ਼ਧੱਕੇ ਨਾਲ ਸਿਫਾਰਸ਼ਾਂ ਪਾ ਕਿ ਇੱਕ ਡੇਢ ਸਾਲ ਅੰਦਰ ਹੀ ਘਰ ਦੇ ਨਜਦੀਕ ਆਪਣੀ ਦੋ ਵਾਰ ਬਦਲੀ ਕਰਵਾਈ। ਵਿਭਾਗ ਨੇ ਸਮੇਂ ਤੋਂ ਪਹਿਲਾ ਹੀ ਕਿਊਂ ਬਦਲੀ ਕਰ ਦਿੱਤੀ।ਉਹਨਾਂ ਸਾਰੇਆਂ ਦੀ ਜਾਂਚ ਪੰਜਾਬ ਵਿਜੀਂਲੈਂਸ ਬਿਓਰੋ ਕਰੇ।ਇਸ ਤਰਾਂ ਕਦੇ ਵੀ ਕਿਸੇ ਸਕੂਲ ਦਾ ਸੀਨੀਅਰ ਅਧਿਆਪਕ ਸਰਪਲਸ ਨਹੀ ਹੋਵੇਗਾ ਅਤੇ ਨਾ ਹੀ ਰੈਸਨਲਾਇਜੇਸਨ ਦੀ ਲੋੜ ਕਦੇ ਵਿਭਾਗ ਨੂੰ ਪਵੇਗੀ।
ਸਿੱਖਿਆ ਵਿਭਾਗ ਪੰਜਾਬ ਦੇ ਅਧੀਨ ਚਲ ਰਹੇ ਸਰਕਾਰੀ ਸਕੂਲਾਂ ਵਿੱਚ ਪਿੱਛਲੇ ਕਈ ਸਾਲਾਂ ਤੋਂ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਲੱਖ ਤਜਰਬੇ ਕਰਨ ਤੋਂ ਬਾਦ ਵੀ ਵਿਭਾਗ ਨੂੰ ਨਿਰਾਸਾ ਜਨਕ ਨਤੀਜੇ ਹੀ ਮਿਲੇ ਹਨ ਪਰ ਵਿਦਿਆਰਥੀਆਂ ਦੀ ਗਿਣਤੀ ਨਹੀ ਵਧੀ ਹੈ।ਇਸ ਦਾ ਮੁੱਖ ਕਾਰਣ ਵਿਭਾਗ ਨੇ ਪਹਿਲਾ ਹੀ ਬੇਨਿਯਮੀ ਨਾਲਫ਼ਭਰਿਸਸਾਧਨਾ ਨਾਲ ਹਜਾਰਾਂ ਦੀ ਗਿਣਤੀ ਵਿੱਚ ਪਾ੍ਰਇਵੇਟ ਸਕੂਲਾਂ ਨੂੰ ਮਾਨਤਾ ਦੇ ਦਿੱਤੀ ਸੀ।ਇਹਨਾਂ ਪਾ੍ਰਇਵੇਟ ਸਕੂਲਾਂ ਵਿੱਚ ਵਿਦਿਆਰਥੀ ਲਗਾਤਾਰ ਚਲੇ ਗਏ ਅਤੇ ਜਾਂ ਰਹੇ ਹਨ।ਬਹੁਤ ਸਾਰੇ ਸਕੂਲ ਦੁਕਾਨਰੂਪੀ ਹਨ ਜਾਂ ਮਾਪਦੰਡ ਪੂਰੇ ਨਹੀ ਕਰਦੇ ਹਨ।ਜੇਕਰ ਵਿਭਾਗ ਪਾ੍ਰਇਵੇਟ ਸਕੂਲ ਨਾ ਖੋਲਦਾ ਤਾਂ ਸਾਰੇ ਵਿਦਿਆਰਥੀ ਸਰਕਾਰੀ ਸਕੂਲਾਂ ਵਿੱਚ ਹੀ ਦਾਖਲ ਹੋਣੇ ਸਨ।ਇਸੇ ਤਰਾਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੇਨਿਯਮੀ ਨਾਲ ਮਾਪਦੰਡ ਤੋਂ ਬਿਨਾਂ ਅਫਲੀਏਸ਼ਨਾਂ ਵੀ ਦੇ ਦਿੱਤੀਆਂ।ਅੱਜ ਰੈਸਨਲਾਇਜੇਸ਼ਨ ਤਹਿਤ ਬਦਲੀਆਂਫ਼ਤੈਨਾਤੀਆਂ ਸਰਕਾਰੀ ਸਕੂਲਾਂ ਦੀ ਸੱਭ ਤੋਂ ਵੱਡ ਸਮੱਸਿਆ ਹੈ।ਪਰ ਰੈਸਨਲਾਇਜੇਸਨ ਲਈ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ,ਮੰਤਰੀ,ਵਿਧਾਇਕ ਅਤੇ ਸਕੂਲ ਮੁੱਖੀ ਹੀ ਜਿੰਮੇਵਾਰ ਹਨ। ਜੇਕਰ ਸਿਸਟਮ ਵਿੱਚ ਸੁਧਾਰ ਨਹੀ ਹੋਇਆ ਤਾਂ ਹਰ ਰੋਜ ਅਤੇ ਹਰ ਮਹੀਨੇ ਹੀ ਰੈਸਨਲਾਇਜੇਸ਼ਨ ਦੀ ਲੋੜ ਪੈਂਦੀ ਰਹੇਗੀ। ਮੌਜੂਦਾ ਸਮੇਂ ਵੀ ਵਿਭਾਗ ਜਿਸ ਤਰਾਂ ਬਦਲੀਆਂ/ਤੈਨਾਤੀਆਂ ਕਰਦਾ ਆ ਰਿਹਾ ਹੈ ਇਸ ਤਰਾਂ ਹਰ ਰੋਜ ਹੀ ਸਕੂਲਾਂ ਵਿੱਚ ਰੈਸਨਲਾਇਜੇਸ਼ਨ ਦੀ ਜਰੂਰਤ ਪਵੇਗੀ। ਵਿਭਾਗ ਦੇ ਉੱਚ ਅਧਿਕਾਰੀ,ਮੰਤਰੀ,ਵਿਧਾਇਕ ਅਤੇ ਕਲੈਰਿਕਲ ਅਮਲਾ ਬੇਨਿਯਮੀ/ਭਰਿਸਟਾਚਾਰ/ਪੈਸ਼ੇ ਲੈ ਕਿ ਬਦਲੀਆਂ/ਤੈਨਾਤੀਆਂ ਕਰਦੇ ਆ ਰਹੇ ਹਨ।ਸਾਰੇ ਸਕੂਲ ਮੁੱਖੀਆਂ ਨੂੰ ਪਤਾ ਹੁੰਦਾ ਹੈ ਕਿ ਹੁਣ ਉਹਨਾਂ ਦੇ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟ ਚੁੱਕੀ ਹੈ।ਉਹਨਾਂ ਨੂੰ ਅਗਾਊਂ ਪਤਾ ਹੁੰਦਾ ਹੈ ਕਿ ਹੁਣ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਦੇ ਹਿਸਾਬ ਨਾਲ ਅਧਿਆਪਕ ਦੀ ਲੋੜ ਨਹੀ ਹੈ।ਇਸ ਸਾਰੇ ਦੀ ਜਾਣਕਾਰੀ ਵਿਭਾਗ ਦੇ ਜਿਲਾ ਸਿੱਖਿਆ ਅਫਸਰ/ਮੁੱਖ ਦਫਤਰ ਨੂੰ ਵੀ ਪਤਾ ਹੁੰਦਾ ਹੈ।ਪਰ ਫਿਰ ਵੀ ਚੰਡੀਗੜ੍ਹ ਮੁੱਖ ਦਫਤਰ ਤੋਂ ਪੈਸ਼ੇ ਲੈ ਕਿਫ਼ਬੇਨਿਯਮੀ ਕਰਕੇਫ਼ਰੈਸਨਲਾਇਜੇਸ਼ਨ ਦੇ ਮਾਪਡੰਦ ਨੂੰ ਨਜਰਅੰਦਾਜ ਕਰਕੇ ਉਹੀ ਸਟੇਸ਼ਨ ਨਵ-ਨਿੱਯੁਕਤ ਅਧਿਆਪਕ/ਬਦਲੀਆਂ ਤੈਨਾਤੀਆਂ ਵਿੱਚ ਅਲਾਟ ਕਰ ਦਿੱਤਾ ਜਾਂਦਾਂ ਹੈ।ਸਿਰਫ ਪੋਸਟ ਖਾਲੀ ਵੇਖ ਸਟੇਸ਼ਨ ਅਲਾਟ ਕਰ ਦਿੱਤਾ ਜਾਂਦਾਂ ਹੈ ਵਿਦਿਆਰਥੀਆਂ ਦੀ ਘੱਟ ਗਿਣਤੀ ਨੂੰ ਨਜਰ ਅੰਦਾਜ ਕਰ ਦਿੱਤਾ ਜਾਂਦਾਂ ਹੈ।

ਇਸੇ ਤਰਾਂ ਜਿਲਾ ਸਿੱਖਿਆ ਅਫਸਰ ਅਤੇ ਸਕੂਲ ਮੁੱਖੀ ਵੀ ਲੋਕਲ ਵਿਧਾਇਕ ਜਾਂ ਪ੍ਰਭਾਸਾਲੀ ਵਿਅਕਤੀ ਨੂੰ ਖੁਸ਼ ਕਰਨ ਲਈ ਜੋਆਨਿੰਗ ਵੀ ਕਰਵਾ ਦੇਂਦੇ ਹਨ। ਇਸ ਤਰਾਂ ਦੇ ਪ੍ਰਬੰਧਨ ਨਾਲ ਸਕੂਲ ਵਿੱਚ ਅਧਿਆਪਕ ਜਿਆਦਾ ਅਤੇ ਵਿਦਿਆਰਥੀ ਘੱਟ ਹੋ ਜਾਂਦੇ ਹਨ।ਇਸ ਤਰਾਂ ਕਰਦੇ ਵਕਤ ਸੱਭ ਅਮਲਾ ਅੱਖਾਂ ਬੰਦ ਕਰ ਲੈਂਦਾ ਹੈ ਕਿਉਕਿ ਸਾਰੇਆਂ ਪੈਸ਼ੇ ਲੈ ਲਏ ਹੁੰਦੇ ਹਨ ਜਾਂ ਬੇਨਿਯਮੀ ਕੀਤੀ ਹੁੰਦੀ ਹੈ। ਅਸਲ ਵਿੱਚ ਇਸ ਤਰਾਂ ਦੇ ਹਾਲਾਤ ਅਤੇ ਜੋਇੰਨਿੰਗ ਕਾਰਣ ਹਰ ਰੋਜ ਹੀ ਅਧਿਆਪਕਾਂ ਦੇ ਸਰਪਲਸ ਹੋਣ ਦੀ ਸਥੀਤੀ ਬਣ ਜਾਂਦੀ ਹੈ। ਇਸ ਤਰਾਂ ਦੀ ਗਲਤ ਰੀਤ ਕਾਰਣ ਮੰਤਰੀਫ਼ਵਿਧਾਇਕਫ਼ਰਾਜਨੈਤਿਕ ਲੋਕ ਅਤੇ ਪੈਸ਼ੇ ਰਿਸਵਤ ਲੈਣ ਵਾਲੇ ਏਜੰਟ ਤਾਂ ਖੁਸ਼ ਹੋ ਜਾਂਦੇ ਹਨ ਪਰ ਹਰ ਵਾਰ ਸਕੂਲ ਦੇ ਮੇਹਨਤੀਫ਼ਇਮਾਨਦਾਰ ਅਧਿਆਪਕ ਸਕੂਲ ਵਿੱਚ ਸੀਨੀਅਰ ਹੋਣ ਕਾਰਣ ਸਰਪਲਸ ਹੋ ਜਾਂਦੇ ਹਨ।ਇਸ ਤਰਾਂ ਇਹਨਾਂ ਮੇਹਨਤੀ ਇਮਾਨਦਾਰ ਅਧਿਆਪਕਾਂ ਉੱਤੇ ਸਰਪਲਸ ਹੋਣ ਦਾ ਅਤੇ ਰੈਸਨਲਾਇਜੇਸਨ ਦਾ ਕੁਹਾੜਾ ਚਲਦਾ ਹੈ। ਮਤਲਵ ਇਹ ਕਿ ਵਿਭਾਗ ਨੇ ਰਿਸਵਤ ਲੈ ਕਿ ਪੈਸ਼ੇ ਲੈ ਕਿ ਵਿਦਿਆਰਥੀਆਂ ਦੀ ਗਿਣਤੀ ਨੂੰ ਨਜਰਅੰਦਾਜ ਕਰਕੇ ਕਿਸੇ ਵੀ ਅਧਿਆਪਕ ਨੂੰ ਸਕੂਲ ਵਿੱਚ ਜੋਆਇੰਨ ਕਰਵਾ ਦੇਣਾ ਹੈ।ਇਸ ਤਰਾਂ ਸਕੂਲ ਵਿੱਚ ਪਹਿਲਾ ਤੋਂ ਤੈਨਾਤ ਅਧਿਆਪਕ ਜਰੂਰੀ ਹੈ ਕਿ ਸਰਪਲਸ ਹੋ ਜਾਵੇਗਾ।ਇਸ ਤਰਾਂ ਦੇ ਹਾਲਾਤ ਪੈਦਾ ਕਰਕੇ ਫਿਰ ਵਿਭਾਗ ਖੁਦ ਹੀ ਰੈਸਨਲਾਇਜੇਸ਼ਨ ਦਾ ਢੰਡੋਰਾ ਪਿੱਟਣਾ ਸੂਰੂ ਕਰ ਦੇਦਾ ਹੈ। ਇਸ ਤਰਾਂ ਵੱਡਾ ਮਨੀ ਬੈਂਕ ਫਿਰ ਵਿਭਾਗ ਦੇ ਅਮਲੇ ਨੂੰ ਮਿਲ ਜਾਂਦਾਂ ਹੈ ਅਤੇ ਬਦਲੀਆਂ ਤੈਨਾਤੀਆਂ ਦੇ ਨਾਂ ਉੱਤੇ ਕੁਝ ਲੋਕ ਮੋਟੀ ਕਮਾਈ ਕਰਦੇ ਹਨ।

ਜੇਕਰ ਵਿਭਾਗ ਘੱਟ ਗਿਣਤੀ ਵਾਲੇ ਸਕੂਲਾਂ ਵਿੱਚ ਪੋਸਟ ਖਾਲੀ ਹੋਣ ਉੱਤੇ ਨਵੀਂ ਨਿੱਯੁਕਤੀ ਨਾ ਕਰਨਫ਼ਜੋਆਇੰਨਿਗ ਨਾ ਕਰਵਾਉਣ ਤਾਂ ਕਦੇ ਵੀ ਕੋਈ ਸਰਪਲਸ ਨਹੀ ਹੋਵੇਗਾ ਨਾ ਹੀ ਰੈਸਨਲਾਇਜੇਸ਼ਨ ਦੀ ਲੋੜ ਪਵੇਗੀ।ਇਸੇ ਤਰਾਂ ਜੇਕਰ ਵਿਭਾਗ ਨਵੀਂ ਨਿੱਯੁਕਤੀ ਕਿਸੇ ਮਜਬੂਰੀ ਕਾਰਣ ਘੱਟ ਵਿਦਿਆਰਥੀਆਂ ਦੇ ਹੋਣ ਦੀ ਸੂਰਤ ਵਿੱਚ ਕਿਸੇ ਸਕੂਲ ਵਿੱਚ ਕਰ ਵੀ ਦਿੰਦਾ ਹੈ ਤਾਂ ਉਸ ਦੇ ਆਰਡਰਾਂ ਵਿੱਚ ਸੱਪਸਟ ਲਿਖਣਾ ਚਾਹੀਦਾ ਹੈ ਕਿ ਇਸ ਸਕੂਲ ਵਿੱਚ ਵਿਦਿਆਰਥੀ ਘੱਟ ਹਨ ਜਦ ਵੀ ਜਰੂਰਤ ਹੋਈ ਆਪ ਨੂੰ ਹੋਰ ਥਾਂ ਸਿਫਟ ਕਰ ਦਿੱਤਾ ਜਾਵੇਗਾ।ਇਸ ਤਰਾਂ ਨਾ ਹੀ ਕੋਈ ਸਰਪਲਸ ਹੋਵੇਗਾ ਨਾ ਹੀ ਕਦੇ ਰੈਸਨਲਾਇਜੇਸ਼ਨ ਦੀ ਲੋੜ ਪਵੇਗੀ। ਇਸ ਤਰਾਂ ਸਰਪਲਸਫ਼ਰੈਸਨਲਾਇਜੇਸਨ ਬਦਲੀਆਂ ਤੈਨਾਤੀਆਂ ਕਾਰਣ ਵਿਭਾਗ ਦਾ ਕੀਮਤੀ ਸਮਾਂ ਵੀ ਬਰਬਾਦ ਨਹੀ ਹੋਵੇਗਾ। ਵਿਭਾਗ ਨੂੰ ਚਾਹੀਦਾ ਹੈ ਕਿ ਬਦਲੀਆਂ ਤੈਨਾਤੀਆਂ ਦੀ ਜਾਂਚ ਪੰਜਾਬ ਵਿਜੀਲੈਂਸ ਬਿਓਰੋ ਨੂੰ ਦਿੱਤੀ ਜਾਵੇ। ਘੱਟ ਵਿਦਿਆਰਥੀ ਹੋਣ ਦੇ ਬਾਬਜੂਦ ਸੱਭ ਨਜਰ ਅੰਦਾਜ ਕਰਕੇ ਕਿਹੜੇ-ਕਿਹੜੇ ਸਿੱਖਿਆ ਵਿਭਾਗ ਦੇ ਅਫਸਰਾਂ ਸਕੂਲਾਂ ਵਿੱਚ ਬੇਨਿਯਮੀ ਕਰਕੇਫ਼ਪੈਸ਼ੇ ਲੈ ਕਿ ਪਿੱਛਲੇ ਪੰਜ ਸਾਲ ਦੌਰਾਣ ਅਧਿਆਪਕਾਂ ਨੂੰ ਧੱਕੇ ਨਾਲ ਜੋਆਇੰਨ ਕਰਵਾ ਦਿੱਤਾ ਅਤੇ ਕਿਹੜੇ ਅਧਿਆਪਕ ਜੋਆਇੰਨ ਕੀਤੇ। ਇਸੇ ਤਰਾਂ ਸਾਲ ਦੋ ਸਾਲ ਅੰਦਰ ਹੀ ਇੱਕ ਅਧਿਆਪਕ ਦੀ ਦੋ ਵਾਰ ਘਰ ਦੇ ਨਜਦੀਕ ਬਦਲੀ ਕਿਊ ਕਰ ਦਿੱਤੀ ਕਿਸ ਨੇ ਪੈਸੇ ਲਏ ਅਤੇ ਸਿਫਾਰਸ਼ ਕੀਤੀ।ਇਹ ਸਾਰਾ ਜਾਂਚ ਦਾ ਵਿਸਾ ਹੈ। ਇਸ ਸੱਭ ਦੀ ਜਾਂਚ ਪੰਜਾਬ ਵਿਜਿਲੈਂਸ ਬਿਓਰੋ ਨੂੰ ਦੇਣੀ ਚਾਹੀਦੀ ਹੈ।ਜੇਕਰ ਨਹੀ ਤਾਂ ਵਿਭਾਗ ਸਰਪਲਸ ਦੇ ਨਾ ਉੱਤੇਫ਼ਰੈਸਨਲਾਇਜੇਸਨ ਦੇ ਨਾ ਉੱਤੇ ਸਕੂਲ ਦੇ ਸੀਨੀਅਰ ਮੇਹਨਤੀ ਅਤੇ ਇਮਾਨਦਾਰ ਅਧਿਆਪਕਾਂ ਨੂੰ ਤੰਗ ਨਾ ਕਰੇ ਕਿਸੇ ਦੀ ਬਦਲੀ ਨਾ ਕਰੇ। ਸਿਰਫ ਬੇਨਿਯਮੀ ਨਾਲ ਆਏ ਘੱਟ ਵਿਦਿਆਰਥੀ ਹੋਣ ਦੀ ਸੂਰਤ ਵਿੱਚ ਧੱਕੇ ਨਾਲ ਜੋਆਇੰਨ ਕੀਤੇ ਕਰਵਾਏ ਅਧਿਆਪਕਾਂ ਨੂੰ ਹੀ ਰੈਸਨਲਾਇਜੇਸਨ ਅਧੀਨ ਇੱਧਰ ਉੱਧਰ ਕੀਤਾ ਜਾਵੇ।ਪਹਿਲੇ ਆਪ ਹੀ ਗਲਤ ਢੰਗ ਨਾਲ ਸਕੂਲ਼ ਵਿੱਚ ਅਧਿਆਪਕ ਅਤੇ ਹੋਰ ਸਟਾਫ ਜੋਆਇੰਨ ਕਰਵਾਈ ਜਾਣਾ ਅਤੇ ਫਿਰ ਸਰਪਲਸ-ਸਰਪਲਸ ਦਾ ਹੌਕਾ ਦੇਣਾ ਅਤੇ ਰੈਸਨਲਾਇਜੇਸ਼ਨ ਦਾ ਢਿਡੋਰਾ ਪਿੱਟਨਾ ਲੋਟੂ ਜਮਾਤ ਦੀ ਚਾਲ ਹੈ।

ਮਾਸਟਰ ਹਰੇਸ਼ ਕੁਮਾਰ
ਸਸਸਸਕੂਲ ਮਾਧੋਪੁਰ ਕੈਂਟ ਪਠਾਨਕੋਟ ਪੰਜਾਬ
172,ਸੈਣੀ ਮੁੱਹਲਾ,ਬੱਜਰੀ ਕੰਪਨੀ,ਪਠਾਨਕੋਟ ਪੰਜਾਬ,
ਫੌਨ-9478597326

Leave a Reply

Your email address will not be published. Required fields are marked *

%d bloggers like this: