ਕੀ ਸੁਭਾਸ਼ ਚੰਦਰਾ ਦੀ ਜਾਵੇਗੀ ਰਾਜ ਸਭਾ ਮੈਂਬਰੀ?

ss1

ਕੀ ਸੁਭਾਸ਼ ਚੰਦਰਾ ਦੀ ਜਾਵੇਗੀ ਰਾਜ ਸਭਾ ਮੈਂਬਰੀ?

ਚੰਡੀਗੜ੍ਹ: ਰਾਜ ਸਭਾ ਚੋਣਾਂ ‘ਚ ਧਾਂਦਲੀ ਦੇ ਇਲਜ਼ਾਮ ਤੋਂ ਬਾਅਦ ਕੇਂਦਰੀ ਚੋਣ ਕਮਿਸ਼ਨ ਵੱਲੋਂ ਚੋਣ ਪ੍ਰਕਿਰਿਆ ਦੀ ਵੀਡੀਓ ਦਿਖਾਏ ਜਾਣ ਦੇ ਸੱਦੇ ਤੋਂ ਬਾਅਦ ਹਰਿਆਣਾ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ ਤੇ ਆਰ.ਕੇ. ਅਨੰਦ ਵਿਧਾਨ ਸਭਾ ਪਹੁੰਚੇ ਹਨ। ਦੂਜੇ ਪਾਸੇ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਤੇ ਸੁਭਾਸ਼ ਚੰਦਰਾ ਨਹੀਂ ਪਹੁੰਚੇ। ਸੁਭਾਸ਼ ਚੰਦਰਾ ਨੇ ਆਪਣੀ ਥਾਂ ਹਰਿਆਣਾ ਦੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਧਨਖੜ ਨੂੰ ਆਪਣਾ ਪ੍ਰਤੀਨਿਧ ਬਣਾ ਕੇ ਭੇਜਿਆ ਹੈ।

ਹਰਿਆਣਾ ‘ਚ ਸਭਾ ਦੀਆਂ ਦੋ ਸੀਟਾਂ ਦੇ ਲਈ 11 ਜੂਨ ਨੂੰ ਹੋਈਆਂ ਰਾਜ ਸਭਾ ਚੋਣਾਂ ‘ਚ ਵਿਰੋਧੀ ਧਿਰ ਨੇ ਧਾਂਦਲੀਆਂ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਕੀਤੀ ਸੀ। ਇਸ ‘ਤੇ ਹੀ ਚੋਣ ਕਮਿਸ਼ਨ ਨੇ ਚੋਣ ਦੌਰਾਨ ਹੋਈ ਪੂਰੀ ਵੀਡੀਓਗ੍ਰਾਫੀ ਦਿਖਾਉਣ ਦਾ ਫੈਸਲਾ ਕੀਤਾ ਹੈ। ਇਸੇ ਦਰਮਿਆਨ ਮੀਡੀਆ ਦੀ ਪਾਬੰਦੀ ‘ਤੇ ਵੀ ਬੈਨ ਲਾ ਦਿੱਤਾ ਗਿਆ ਹੈ।

Share Button

Leave a Reply

Your email address will not be published. Required fields are marked *