Tue. Oct 15th, 2019

ਕੀ ਸਿਆਸਤਦਾਨਾਂ ਨੂੰ ਭਾਰਤੀ ਲੋਕ ਗਾਂਧੀ ਵਾਲੇ ਤਿੰਨ ਬਾਂਦਰ ਬਣੇ ਹੋਏ ਚੰਗੇ ਲੱਗਦੇ ਹਨ ?

ਕੀ ਸਿਆਸਤਦਾਨਾਂ ਨੂੰ ਭਾਰਤੀ ਲੋਕ ਗਾਂਧੀ ਵਾਲੇ ਤਿੰਨ ਬਾਂਦਰ ਬਣੇ ਹੋਏ ਚੰਗੇ ਲੱਗਦੇ ਹਨ ?

ਸਿਆਸਤ ਵੀ ਬੜੀ ਅਜੀਬ ਖੇਡ ਹੈ ,ਸਿਆਸਤ ਦਾ ਨਸ਼ਾ ਸਭ ਨਸ਼ਿਆ ਤੋਂ ਵੀ ਭਾਰੂ ਹੈ !ਇੱਕ ਸਿਆਸਤ ਹੀ ਏਦਾ ਦਾ ਅਦਾਰਾ ਹੈ ! ਜਿਸ ਵਿੱਚ ਵਿੱਦਿਆ ਯੋਗਤਾ ਵੀ ਕੋਈ ਮਾਇਨੇ ਨਹੀ ਰੱਖਦੀ ਨਾ ਹੀ ਕਿਸੇ ਚਰਿੱਤਰ ਸਰਟੀਫਿਕੇਟ ਦੀ ਲੋੜ ਪੈਂਦੀ ਹੈ ! ਇਸ ਸਿਆਸਤ ਦੀ ਜਮਾਤ ਵਿੱਚ ਚਾਹੇ ਕੋਈ ਅਪਰਾਧੀ ਦਾਖਲਾ ਲੈ ਲਵੇ ,ਚਾਹੇ ਅਨਪੜ੍ਹ ਸਭ ਜਾਇਜ ਹੈ ! ਜੇਕ਼ਰ ਇਸ ਸਿਆਸਤ ਵਿੱਚ ਆਉਣ ਵਾਲੇ ਬੰਦੇ ਦਾ ਬੈਕ ਰਾਉੱਡ ਬਲਾਤਕਾਰੀ ,ਖੂਨੀ ,ਅਪਰਾਧੀ ,ਬਦਮਾਸ ,ਚੋਰੀਆਂ ,ਠੱਗੀਆ ਵਾਲਾ ਹੋਵੇ ਤਾਂ ਉਸ ਨੂੰ ਪਹਿਲ ਦੇ ਅਧਾਰ ਤੇ ਦਾਖ਼ਲਾ ਪੱਕਾ ਮਿਲ ਜਾਂਦਾ ਹੈ ਜਾਂ ਉਹ ਝੂਠ ਬੋਲਣ ਦੀ ਮੁਹਾਰਤ ਰੱਖਦਾ ਹੋਵੇ ,ਉਹ ਵੀ ਯੋਗ ਉਮੀਦਵਾਰ ਮੰਨਿਆ ਜਾ ਸਕਦਾ ਹੈ ! ਇਸ ਸਿਆਸਤ ਵਿੱਚ ਨਾ ਬਹੁਤੀ ਪੜਾਈ ਦੀ ਲੋੜ ਪੈਂਦੀ ਹੈ ,ਨਾ ਹੀ ਕਿਸੇ ਡਿਗਰੀ ਦੀ .ਨਾ ਹੀ ਕਿਸੇ ਡਿਪਲੋਮੇ ਦੀ ,ਨਾ ਹੀ ਕਿਸੇ ਟੈਕਨੀਕਲ ,ਇੰਜੀਨੀਅਰਿੰਗ ਦੀ ਤੇ ਨਾ ਹੀ ਇਸ ਅਦਾਰੇ ਵਿੱਚ ਉਮਰ ਦੀ ਕੋਈ ਸੀਮਾ ਹੈ ! ਹੁਣ ਤੁਸੀਂ ਹੀ ਦੱਸੋ ਇਹ ਦੇਸ ਕਿਵੇ ਤਰੱਕੀ ਕਰੇਗਾ ਅਸੀਂ ਆਪਣੇ ਦੇਸ ਦੀ ਡੋਰ ਅਪਰਾਧੀਆ ਤੇ ਲਾਲਚੀ ਲੋਕਾਂ ਦੇ ਹੱਥ ਦੇ ਰੱਖੀ ਹੈ ਤੇ ਉਮੀਦਾਂ ਰੱਖਦੇ ਹਾਂ ਇਨਸਾਫ਼ ਤੇ ਨਿਆਂ ਪਸੰਦ ਦੀਆਂ ਸਾਡੇ ਭਾਰਤੀ ਲੋਕ ਅਨਪੜ੍ਹ ਤੇ ਅਪਰਾਧੀਆ ਨੂੰ ਜਿਤਾਕੇ ਪੜੇ ਲਿਖੇ ਉਹਨਾਂ ਕੋਲੋਂ ਆਪਣੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਨ !ਇਹ ਹੈ ਸਾਡੇ ਦੇਸ ਦਾ ਲੋਕ ਤੰਤਰ ? ਇਹ ਆਜ਼ਾਦ ਭਾਰਤ ਦੇ ਆਜ਼ਾਦ ਭਾਰਤੀਆਂ ਦੀ ਚੋਣ ਪ੍ਰਕਿਰਿਆ ਆਪਣੇ ਹੱਥੀ ਕੰਡੇ ਬੀਜਕੇ ਕੇ ਫੁੱਲਾ ਦੀ ਆਸ ਰੱਖਦੇ ਹਨ ਨਾ ਸਮਝ ਤੇ ਮੂਰਖ ਲੋਕ ! ਕਿਉਕਿ ਅਸੀਂ ਪੜੇ ਲਿਖਿਆਂ ਦੀ ਅਬਾਦੀ 127 ਕਰੋੜ ਭਾਰਤੀ ਲੋਕ ਅਨਪੜ ਤੇ ਬਗੈਰ ਤਜ਼ਰਬੇਕਾਰ ਲੀਡਰ ਹੀ ਚੁਣਦੇ ਆ ਰਹੇ ਹਾਂ ! ਨਤੀਜ਼ਾ ਕੀ ਭਾਰਤ ਕਰਜ਼ਾਈ ਤੇ ਮਹਿਗਾਈ ਸੱਤ ਵੇ ਅਸਮਾਨ ਤੇ ਹਰੇਕ ਵਸਤੂ ਦੀ ਕੀਮਤ ਆਮ ਤੇ ਖ਼ਾਸ ਬੰਦੇ ਦੀ ਪਹੁੰਚ ਤੋ ਦੂਰ ਆਖ਼ਰ ਅਸੀਂ ਗਲਤ ਕਿੱਥੇ ਹੋ ਜਾਂਦੇ ਹਾਂ ਕੀ ਹੁਣ ਤੱਕ ਜੋ ਅਸੀਂ ਲੀਡਰ ਚੁਣੇ ਸਭ ਦੇ ਸਭ ਅਮੀਰ ਹੋਰ ਅਮੀਰ ਹੋ ਗਏ ਆਮਦਨ ਚਾਰ ਚਾਰ ਗੁਣਾਂ ਹੋ ਗਈ ਲੱਖਾ ਤੋ ਕਰੋੜਾਂ ਤੇ ਕਰੋੜਾਂ ਤੋ ਅਰਬਾਂ ਖਰਬਾਂ ਕਦੋ ਹੋ ਗਏ ਸਾੰਨੂ ਵੀ ਪਤਾ ਨਹੀ ਲੱਗਾ ,ਕੀ ਸਿਆਸੀ ਬੰਦੇ ਸਿਆਸਤ ਵਿੱਚ ਆਕੇ ਅਮਰ ਜਾਂ ਸਾਰਿਆ ਤੋਂ ਉੱਪਰ ਕਿਉਂ ਹੋ ਜਾਂਦੇ ਹਨ !ਇਹਨਾ ਉੱਪਰ ਕੋਈ ਕਾਨੂੰਨ ਜਾਂ ਸੰਵਿਧਾਨ ਲਾਗੂ ਨਹੀ ਹੁੰਦਾ ! ਇਹ ਕਿਵੇ ਅਪਰਾਧੀ ਤੇ ਅਨਪੜ੍ਹ ਹੋਣ ਤੇ ਵੀ ਪੜੇ ਲਿਖਿਆਂ ਉੱਪਰ ਰਾਜ ਕਰੀ ਜਾਂਦੇ ਹਨ !ਕਿਵੇ ਜੰਨਤਾ ਦਾ ਪੈਸਾ ਆਪਣੇ ਐਸੋ ਅਰਾਮ ਵਿੱਚ ਲਗਾਈੰ ਜਾਂਦੇ ਹਨ !ਇੱਥੇ ਇੱਕ ਗੱਲ ਤਾਂ ਜਰੂਰ ਹੈ ਜਾਂ ਤਾਂ ਇਹ ਚਲਾਕ ਹਨ ਜਾਂ ਅਸੀਂ 127 ਕਰੋੜ ਭਾਰਤੀ ਲੋਕ ਮੂਰਖ ਹਾਂ ਬੇ ਸਮਝ ਹਾਂ ! ਤਾਂਹੀਉ ਤਾ ਇਹ ਸਾਡੀ ਮਹਿਨਤ ਨਾਲ ਕਮਾਇਆ ਪੈਸਾ ਹਵਾ ਵਿੱਚ ਅੱਗ ਦੇ ਧੂੰਏ ਵਾਂਗ ਉਡਾ ਦਿੰਦੇ ਹਨ !ਉੱਝ ਭਾਵੇ ਕਹਿਣ ਨੂੰ ਅਸੀਂ ਸਾਰੇ ਆਜ਼ਾਦ ਭਾਰਤ ਦੇ ਵਾਸੀ ਹਾਂ ਪਰ ਸੱਚ ਬੋਲਣ ਵਾਲੇ ਤੇ ਲਿਖਣ ਵਾਲੇ ਨੂੰ ਫਾਸ਼ੀ ਹੈ ਜਾਂ ਲੰਮੀ ਸਜ਼ਾ ਆਖ਼ਰ ਵਿਚਾਰਾਂ ਦੀ ਸਾਂਝ ਵੀ ਜਾਂ ਪੁਛਣਾ ਅਪਰਾਧ ਹੈ , ਫਿਰ ਸਾਡਾ ਆਜ਼ਾਦ ਭਾਰਤ ਜਾਂ ਆਜ਼ਾਦੀ ਕਿਸ ਨੂੰ ਕਹਾਗੇ ? ਕੀ ਕਾਨੂੰਨ ਦੇ ਰਾਖ਼ੇ ਵੀ ਇਹਨਾ ਦੇ ਗ਼ੁਲਾਮ ਹਨ? ਕੀ ਇਹ ਸਪਤ ਲੈਣ ਵੇਲੇ ਇਹ ਹੀ ਮਨ ਵਿੱਚ ਧਾਰਕੇ ਇਸ ਪਦਵੀ ਜਾਂ ਮੁਕਾਮ ਤੇ ਆਉਂਦੇ ਹਨ ਕੀ ਅਸੀਂ ਆਪਣੇ ਲੋਕਾਂ ਦਾ ਹੀ ਖੂਨ ਪੀਣਾ ਹੈ ਤੇ ਤੰਗ ਪਰੇਸਨ ਕਰਨਾ ਹੈ ਤੇ ਸਿਆਸਤਦਾਨਾਂ ਦੇ ਤਲਵੇ ਹੀ ਚੱਟਣੇ ਹਨ ! ਸਾਰੇ ਮੁਲਕ ਸਾਡੇ ਦੇਸ ਦੇ ਸੰਵਿਧਾਨ ਦਾ ਸਤਿਕਾਰ ਕਰਦੇ ਹਨ ਤੇ ਸੰਵਿਧਾਨ ਦੇ ਅਨੁਸਾਰ ਅਸੀਂ ਸਾਰੇ ਬਰਾਬਰ ਹਾਂ ਫਿਰ ਅਸੀਂ ਤੁਸੀਂ ਵਿੱਚ ਇਹ ਫ਼ਰਕ ਕਿਉਂ ? ਦੂਸਰੀ ਗੱਲ ਇੱਕ ਸਰਕਾਰੀ ਨੋਕਰੀ ਪੇਸ਼ਾ ਬੰਦਾ 55-60 ਸਾਲ ਸਰਵਿਸ ਕਰਕੇ ਵੀ ਪੈਨਸਨ ਤੇ ਹੋਰ ਸਰਕਾਰੀ ਭੱਤੇ ਤੇ ਉਸ ਦੀਆ ਸਭ ਸਰਕਾਰੀ ਬਣਦੀਆ ਸੇਵਾਵਾ ਖ਼ਤਮ ਕਰ ਦਿੱਤੀਆਂ ਜਾਂਦੀਆ ਹਨ ਕੀ ਇਹ ਉਸ ਇਨਸਾਨ ਨੂੰ ਪੂਰੀ ਜਿੰਦਗੀ ਦੀ ਸਰਵਿਸ ਦਾ ਇਨਾਮ ਦਿੱਤਾ ਜਾਂਦਾ ਹੈ ! ਇੱਕ ਸਰਕਾਰੀ ਮੁਲਾਜਮ ਲਈ ਰਿਟਾਇਰਮੈਟ ਦੇ ਬਾਅਦ ਜੋ ਭੱਤੇ ਜਾਂ ਪੈਨਸਨ ਲੱਗਦੀ ਹੈ ਉਹ ਹੀ ਉਸਦੇ ਬੁਢਾਪੇ ਦਾ ਸਹਾਰਾ ਹੁੰਦੀ ਹੈ !

ਫਿਰ ਇਹ ਲਾਲਚੀ ਤੇ ਬੇਕਿਰਕ ਸਿਆਸਤਦਾਨ ਕਿਉ ਨੋਕਰੀ ਤੋ ਬਾਅਦ ਬਾਕੀ ਜਿੰਦਗੀ ਲਈ ਲਾਚਾਰ ਤੇ ਬਣਾ ਦਿੰਦੇ ਹਨ, ਗੱਲ ਸੋਚਣ ਵਾਲੀ ਹੈ ! ਤੇ ਦੂਸਰੇ ਪਾਸੇ ਇੱਕ ਲੋਕ ਸਭਾ ਜਾ ਰਾਜ ਸਭਾ ਦਾ ਮੈਬਰ ਬਣਕੇ ਉਮਰ ਭਰ ਲਈ ਆਪਣੀ ਪੈਨਸਨ ਤੇ ਸਰਕਾਰੀ ਭੱਤੇ ਪੱਕੇ ਕਰ ਲੈਂਦੇ ਹਨ ਆਖਿਰ ਇਹ ਕਿਉ ? ਇਹ ਸਿਆਸੀ ਬੰਦੇ ਲੋਕਾਂ ਦੀਆਂ ਵੋਟਾਂ ਦੇ ਸਹਾਰੇ ਹੀ ਲੋਕਾਂ ਤੇ ਭਾਰ ਬਣਕੇ ਬੈਠ ਜਾਂਦੇ ਹਨ ! ਇਹ ਹੈ ਸਾਡੇ ਭਾਰਤ ਦਾ ਲੋਕਤੰਤਰ ਹੁਣ ਤੁਸੀਂ ਆਪ ਹੀ ਦੱਸੋ ਇਸ ਲੋਕਤੰਤਰ ਤੇ ਮਾਣ ਕਰੀਏ ਜਾਂ ਸਰਮਿੰਦਗੀ ਮਹਿਸੂਸ ਕਰੀਏ ? ਅਸੀਂ ਇਹਨਾ ਨੂੰ ਆਪਣੇ ਆਰਾਮ ਲਈ ਚੁਣਦੇ ਹਾਂ ਜਾਂ ਇਹਨਾ ਦੀ ਜਿੰਦਗੀ ਸੁਰਗ ਬਣਾਉਣ ਲਈ !ਇਥੇ ਮੈਂ ਜਵਾਬ ਭਾਰਤ ਦੀ ਜੰਨਤਾ ਤੋ ਪੁੱਛਦਾ ਹਾਂ ? ਉਝ ਅਸੀਂ ਸਾਰੇ ਊਠ ਦੇ ਵਾਂਗੂ ਮੂੰਹ ਚੱਕ ਕੇ ਸਿਰਫ ਤੇ ਸਿਰਫ ਗੱਲ ਹੀ ਕਰਨ ਜੋਗੇ ਹਾਂ ਕੀ ਅਮਰੀਕਾ ਵਿੱਚ ਐਵੇਂ ਹੈ ,ਕੈਨੇਡਾ ਵਿੱਚ ਐਵੇਂ ਹੈ ! ਪਰ ਮੂਰਖੋ ਸੋਚੋ ਇੱਥੇ ਤੇ ਉੱਥੇ ਦੇ ਕਾਨੂੰਨ ਵਿੱਚ ਜਮੀਨ ਅਸਮਾਨ ਦਾ ਫ਼ਰਕ ਹੈ ! ਉੱਥੇ ਹਰੇਕ ਬੰਦਾ ਦੇਸ ਤੇ ਦੇਸ ਵਾਸੀਆ ਲਈ ਪੂਰੀ ਤਰਾਂ ਈਮਾਨਦਾਰ ਹੈ ! ਉੱਥੇ ਦਾ ਕਾਨੂੰਨ ਸਭ ਲਈ ਬਰਾਬਰੀ ਤੇ ਨਿਰਪੱਖ ਹੈ ! ਅਸੀਂ ਉਹ ਗੱਲਾਂ ਸੋਚ ਦੇ ਤੇ ਕਰਦੇ ਹਾਂ ਜੋ ਕਦੇ ਹੋ ਨਹੀ ਸਕਦੀਆ ਕਿਉਕਿ ਅਸੀਂ ਕਦੇ ਇਮਾਨਦਾਰ ਹੀ ਨਹੀ ਸੀ ਤੇ ਨਾ ਇਮਾਨਦਾਰ ਹੋਣ ਦੀ ਕੋਸ਼ਿਸ ਕੀਤੀ ਇੱਕ ਵਾਰ ਕਿਸੇ ਨੇ ਸਰਵੇ ਕੀਤਾ ਕੀ ਭਾਰਤ ਵਿੱਚ ਵੇਖਦੇ ਹਾਂ ਕਿੰਨੇ ਕੁ ਲੋਕ ਇਮਾਨਦਾਰ ਹਨ ਤੇ ਕਿੰਨੇ ਬੇਈਮਾਨ ਆਖਿਰੀ ਉਸ ਬੰਦੇ ਨੇ ਇਹ ਰਿਪੋਟ ਪੇਸ ਕੀਤੀ ਕੀ ਜਿਸ ਦਾ ਦਾਅ ਨਹੀ ਲੱਗਾ ਉਹ ਹੀ ਇਮਾਨਦਾਰ ਹੈ ਨਹੀ ਤਾਂ ਸਾਰੇ ਦੇ ਸਾਰੇ ਬੇਈਮਾਨ ਹੀ ਹਨ ! ਕਿਉਕਿ ਹੱਥ ਆਇਆ ਸ਼ਿਕਾਰ ਕੋਈ ਨਹੀ ਛੱਡਦਾ !ਇੱਕ ਗੱਲ ਹੋਰ ਨਾਲੇ ਅਸੀਂ ਤੁਸੀ ਨੋਕਰੀ ਜਾਂ ਨੋਕਰ ਤੋਂ ਉਪਰ ਦੀ ਸ਼ੋਚ ਕਿਉ ਨਹੀ ਅਪਣਾਉਦੇ ! ਅਸੀਂ ਵੀ ਰਾਜ ਕਰ ਸਕਦੇ ਹਾਂ ਕਿਉ ਨਹੀ ਅਸੀਂ ਹੀ ਰਾਜ ਕਰਨ ਦੇ ਯ੍ਹੋਗ ਬਣ ਜਾਈਏ ,ਮੰਨਦੇ ਹਾਂ ਸਮਾ ਲੱਗੇਗਾ ਪਰ ਸੁਰੂਆਤ ਤਾ ਕਰਕੇ ਵੇਖੀਏ ! ਦੂਸਰੀ ਗੱਲ ਇਹ ਵੀ ਹੈ ਚਾਹੇ ਉਹ ਸਰਪੰਚ ਹੈ ਚਾਹੇ ਜ਼ਿਲਾ ਪਰਿਸ਼ਦ ਮੈਬਰ ,ਐਮ.ਐਲ. ਏ. ਮੁੱਖ ਮੰਤਰੀ , ਚਾਹੇ ਪ੍ਰਧਾਨਮੰਤਰੀ ਹੋਵੇ ਚਾਹੇ ਕੋਈ ਵੀ ਹੋਵੇ ਜਦੋਂ ਤੱਕ ਅਸੀਂ ਉਹਨਾਂ ਕੋਲੋਂ ਕੀਤੇ ਕੰਮਾਂ ਦਾ ਹਿਸਾਬ ਨਹੀ ਮੰਗਦੇ ਤਾਂ ਰਾਜ ਕਰਨ ਦੀਆਂ ਗੱਲਾਂ ਭੁੱਲ ਜਾਵੋ ਉਹ ਲੋਕ ਸਾੰਨੂ ਨਹੀ ਚੁਣਦੇ ਅਸੀਂ ਉਹਨਾਂ ਨੂੰ ਚੁਣਦੇ ਹਾਂ ਤੇ ਸਾਡੇ ਚੁਣੇ ਹੋਏ ਹੀ ਸਾਡਾ ਭਵਿੱਖ ਹਨੇਰੇ ਵੱਲ ਧਕੇਲ ਦਿੰਦੇ ਹਨ ! ਅਸੀਂ ਉਹਨਾਂ ਦੇ ਪੈਸੇ ਤੇ ਐਸ਼ ਨਹੀ ਕਰਦੇ ਸਗੋ ਉਹ ਸਾਡੇ ਵੱਲੋ ਦਿੱਤੇ ਹੋਏ ਟੈਕਸ ਤੇ ਜਹਾਜ਼ਾ ਦੇ ਝੂਟੇ ਲੈਂਦੇ ਹਨ ਤੇ ਆਪਣਾ ਜੀਵਨ ਆਨੰਦ ਮਈ ਬਿਤਾਉਂਦੇ ਹਨ ! ਵਧੀਆਂ ਸਿਹਤ ਸਹੂਲਤਾਂ ,A TO Z ਸੁਰੱਖਿਆ , ਹਰੇਕ ਚੀਜ਼ ਹਾਈ ਫਾਈ ,ਸਾਡੇ ਚੁਣੇ ਹੋਏ ਹੀ ਸਾਡੇ ਤੋ ਦੂਰੀ ਬਣਾ ਲੈਂਦੇ ਹਨ ਕੀ ਅਸੀਂ ਤੁਸੀਂ ਐਨੇ ਮਾੜੇ ਹੋ ਜਾਂਦੇ ਹਾਂ !ਕਦੋ ਤੱਕ ਗੁਲਾਮੀ ਵਾਲੀ ਸ਼ੋਚ ਵਿੱਚ ਜਿਉਣ ਦੇ ਸੁਪਨੇ ਲੈਂਦੇ ਰਹਾਗੇ ! ਹੱਕ ਕਦੇ ਚੁੱਪ ਨੇ ਨਹੀ ਮੰਗੇ ,ਹੱਕ ਤਾਂ ਬੁਲੰਦ ਆਵਾਜ਼ ਵਾਲੇ ਹੀ ਮੰਗਦੇ ਹਨ ਚੁੱਪ ਤਾ ਸਾੰਨੂ ਗੁਲਾਮੀ ਵਾਲੀ ਹੀ ਜਿੰਦਗੀ ਜਿਉਣ ਲਈ ਮਜਬੂਰ ਕਰਦੀ ਰਹੇਗੀ ! ਜਦੋਂ ਸੰਵਿਧਾਨ ਸਾਰਿਆ ਲਈ ਬਰਾਬਰ ਹੈ ਤਾਂ ਫਿਰ ਕਾਨੂੰਨ ਤੇ ਸ਼ਰਤਾਂ ਕਿਉਂ ਨਹੀ ਲਾਗੂ ਹੁੰਦੀਆ ਕਿਉਂ ਆਵਾਜ਼ ਘਰਾਂ ਵਿੱਚ ਹੀ ਬੰਦ ਹੋ ਜਾਂਦੀ ਹੈ ਕਿਉਂ ਮਰਦ ਦੀ ਆਵਾਜ ਔਰਤ ਤੇ ਚਿਲਾਉਣ ਲਈ ਹੀ ਰਹਿ ਜਾਂਦੀ ਹੈ ! ਆਪਣੇ ਹੱਕਾਂ ਲਈ ਕਿਉਂ ਖਾਮੋਸ ਹੋ ਜਾਂਦੀ ਹੈ ਜਾਂ ਕਰਾ ਦਿੱਤੀ ਜਾਂਦੀ ਹੈ ਕਦੋ ਤੱਕ ਕਾਨੂੰਨ ਇਹਨਾ ਸਿਆਸੀ ਬੰਦਿਆ ਦੀ ਕਠਪੁਤਲੀ ਬਣੀ ਬੈਠਾ ਰਹੇਗਾ ? ਕਦੋ ਸੱਚ ਦਾ ਸੂਰਜ ਚੜੇਗਾ ! ਸਿਆਸਤਦਾਨਾਂ ਨੇ ਸਿਰਫ ਤੇ ਸਿਰਫ ਅਸੀਂ ਵਰਤੇ ਹਾਂ ,ਕਦੇ ਜਾਤ ਦੇ ਆਧਾਰ ਤੇ ,ਕਦੇ ਧਰਮ ਦੇ ਨਾਮ ਤੇ, ਕਦੇ ਕਰਮ ਦੇ ਨਾਮ ਤੇ, ਹਮੇਸ਼ਾ ਅਸੀਂ ਹੀ ਇਨਾ ਦੇ ਮਿੱਠੇ ਬੋਲਾ ਦੀ ਬਲੀ ਚੜੇ ਹਾਂ, ਜੇ ਅਸੀਂ ਗਾਂਧੀ ਵਾਲੇ ਤਿੰਨ ਬਾਂਦਰ ਬਣੇ ਰਹੇ ਤਾਂ ਉਹ ਦਿਨ ਦੂਰ ਨਹੀ ਅਸੀਂ ਜਦੋ ਇਹਨਾ ਦੇ ਪੂਰੀ ਤਰਾਂ ਗ਼ੁਲਾਮ ਹੋ ਜਾਵਾਗੇ ਤੇ ਸਾਡੇ ਉੱਤੇ ਮਨੂਵਾਦ ਭਾਰੂ ਹੋ ਜਾਵੇਗਾ , ਅਫ਼ਸੋਸ ਜਦੋਂ ਸੋਚਾਗੇ, ਉਦੋਂ ਬਹੁਤ ਦੇਰ ਹੋ ਜਾਵੇਗੀ ? ਜੇਕਰ ਇਹ ਸਿਆਸੀ ਤੇ ਸਿਆਸਤਦਾਨ ਹੀ ਤਾਕਤਵਰ ਹਨ ਤਾ ਫਜੂਲ ਵਿੱਚ ਹੀ ਸੰਵਿਧਾਨ ਦੀਆਂ ਗੱਲਾਂ ਕਰਨੀਆ ਬੰਦ ਕਰ ਦਿਉ ? ਕਿਉਕਿ ਅਸੀਂ ਸਾਰੇ ਹੀ ਭਾਰਤੀ ਸੰਵਿਧਾਨ ਤੇ ਕਾਨੂੰਨ ਦੇ ਅਧੀਨ ਆਉਂਦੇ ਹਾਂ ! ਆਪਣੀ ਗੱਲ ਰੱਖਣ ਦਾ ਪੂਰਾ ਹੱਕ ਹੈ ! ਹੁਣ ਵੇਖਦੇ ਹਾਂ 2019 ਵਿੱਚ ਕਿੰਨੇ ਭਾਰਤੀ ਆਪਣੇ ਹੱਕ ਦੀ ਗੱਲ ਕਰਨਗੇ ਤੇ ਕਿੰਨੇ ਲਾਲਚ ਦੀ ਬਲੀ ਚੜਨ ਗੇ ! ਅੱਖਾ ਖੋਲਕੇ ਤੇ ਸੋਚਕੇ ਵਿਚਾਰ ਕਰਿਉ ਕੀ ਅਸੀਂ 72 ਸਾਲ ਵਿੱਚ ਵੀ ਕਿਉਂ ਗੁਲਾਮ ਹਾਂ ? ਨਾਲੇ ਅਸੀਂ ਸਿਆਸੀ ਬੰਦਿਆ ਨੂੰ ਹੱਕਾਂ ਦੀ ਗੱਲ ਕਰਦੇ ਚੰਗੇ ਨਹੀ ਲੱਗਦੇ ! ਜੇ ਚੰਗੇ ਲੱਗਦੇ ਹਾਂ ਤਾਂ ਸਿਰਫ ਤੇ ਸਿਰਫ ਗਾਂਧੀ ਵਾਲੇ ਤਿੰਨ ਬਾਂਦਰ ਹੀ ਜੋ ਨਾ ਬੋਲਣ ,ਨਾ ਸੁਣਨ ,ਨਾ ਵੇਖਣ ਇਹੋ ਤਿੰਨ ਬਾਂਦਰਾ ਦੀਆਂ ਆਦਤਾਂ ਨੇ ਸਾੰਨੂ ਗੁਲਾਮ ਬਣਾਈ ਰੱਖਿਆ ਹੈ ਜੇ ਇਹ ਤਿੰਨ ਆਦਤਾਂ ਨਾ ਛੱਡੀਆਂ ਤਾਂ ਸੁਨਿਹਰੀ ਭਵਿੱਖ ਦੀਆਂ ਗੱਲਾਂ ਕਰਨੀਆ ਛੱਡ ਦੇਵੋ ?

ਗੁਰਪ੍ਰੀਤ ਸਿੰਘ ਜਖਵਾਲੀ (ਫਤਿਹਗੜ੍ਹ ਸਾਹਿਬ )
ਫੋਨ 98550 36444

Leave a Reply

Your email address will not be published. Required fields are marked *

%d bloggers like this: