Wed. Nov 13th, 2019

ਕੀ ਵਾਤਾਵਰਨ ਦੀ ਖ਼ਰਾਬੀ ਲਈ ਕਿਸਾਨ ਦੀ ਪਰਾਲੀ ਹੀ ਜ਼ਿੰਮੇਵਾਰ ਹੈ ?

ਕੀ ਵਾਤਾਵਰਨ ਦੀ ਖ਼ਰਾਬੀ ਲਈ ਕਿਸਾਨ ਦੀ ਪਰਾਲੀ ਹੀ ਜ਼ਿੰਮੇਵਾਰ ਹੈ ?

ਹੁਣ ਦੇਸ਼ ਦੀ ਕੁੱਲ ਆਬਾਦੀ ਸਵਾ ਅਰਬ ਨੂੰ ਪਾਰ ਕਰ ਚੁੱਕੀ ਆ। ਆਬਾਦੀ ਦੀ ਲੋੜ ਅਨੁਸਾਰ ਨਵੀਆਂ ਸੜਕਾਂ, ਫਲਾਈਓਵਰ,ਰੇਲਵੇ ਟਰੈਕ ਬਣਨ, ਉਦਯੋਗ ਲੱਗਣ ਅਤੇ ਨਵੀਂ ਪੀੜੀ ਲਈ ਘਰਾਂ ਹੇਠ ਜਮੀਨ ਜਾਣ ਕਰਕੇ ਖੇਤੀ ਤੇ ਜੰਗਲਾਤ ਹੇਠਲਾ ਜਮੀਨੀ ਰਕਬਾ ਪਹਿਲਾਂ ਨਾਲੋਂ ਸੁੰਗੜ ਗਿਆ ਹੈ। ਅੱਜ ਇੱਕ ਵਿਅਕਤੀ ਕੋਲ ਇੱਕ ਜਾਂ ਇੱਕ ਤੋਂ ਵੱਧ ਆਵਾਜਾਈ ਦੇ ਸਾਧਨ ਹਨ। ਆਬਾਦੀ ਅਤੇ ਮਸ਼ੀਨਰੀ ਵੱਧ ਹੋਣ ਕਰਕੇ ਅਤੇ ਸਾਡਾ ਖੇਤਰਫਲ ਘੱਟ ਹੋਣ ਕਰਕੇ ਰੋਜ਼ਾਨਾ ਸੈਕੜੇ ਲੋਕ ਸੜਕ ਦੁਰਘਟਨਾਵਾ ਵਿੱਚ ਮੌਤ ਦੇ ਮੂੰਹ ਜਾ ਰਹੇ ਹਨ ਜਾਂ ਜਖਮੀ ਹੋ ਰਹੇ। ਅੱਜਕੱਲ ਸਾਡੇ ਸਾਇੰਸਦਾਨਾ ਨੇ ਖਤਰਨਾਕ ਬਿਮਾਰੀਆਂ ਨਾਲ ਲੜਨ ਦੀ ਵਿਧੀ ਵੀ ਹਾਸਿਲ ਕਰ ਲਈ ਪਰ ਪੈਸੇ ਦੀ ਅੰਨੀ ਦੌੜ ਚ ਅੱਗੇ ਨਿਕਲਣ ਦੀ ਕੋਸ਼ਿਸ਼ ‘ਚ ਮਨੁੱਖ ਵਾਤਾਵਰਨ ਦਾ ਸੰਤੁਲਨ ਵਿਗਾੜ ਰਿਹਾ ਹੈ। ਕਿਸਾਨ ਵੱਧ ਅਨਾਜ਼ ਦੀ ਪੂਰਤੀ ਲਈ ਅਧਿੱਕ ਰੇਹਾਂ-ਸਪਰੇਆਂ ਦੀ ਅੰਧਾਧੁੰਦ ਵਰਤੋਂ ਕਰ ਰਿਹਾ ਹੈ। ਇਸ ਦੇ ਖਤਰਨਾਕ ਨਤੀਜੇ ਆਉਣ ਵਾਲੇ ਸਮੇਂ ‘ਚ ਨਵੀਂ ਪੀੜੀ ਨੂੰ ਭੁਗਤਣੇ ਪੈਣਗੇ।

ਭਾਵੇਂ ਕਿਸਾਨ ਦਾ ਝੋਨੇ ਦੀ ਪਰਾਲੀ ਦਾ ਨਾੜ ਸਾੜਨਾ ਵੀ ਖ਼ਤਰਨਾਕ ਹੈ ਪਰ ਇਸ ਨੂੰ ਸਾੜਨਾ ਕਿਸਾਨ ਦੀ ਬਹੁਤ ਵੱਡੀ ਮਜਬੂਰੀ ਹੈ ,ਕਿਓਕਿ ਇਸਦਾ ਕਿਸਾਨ ਤੇ ਸਰਕਾਰ ਕੋਲ ਕੋਈ ਵੀ ਬਦਲ ਨਹੀਂ ਹੈ। ਹਰ ਕਿਸਾਨ ਲਈ ਮਹਿੰਗਾ ਰੋਟਾਵੇਟਰ ਖਰੀਦਣਾ ਤਾਂ ਬਹੁਤ ਦੂਰ ਦੀ ਗੱਲ ਹੈ। ਛੋਟੇ ਕਿਸਾਨਾਂ ਨੂੰ ਪ੍ਰਤੀ ਏਕੜ ਕਿਰਾਇਆ ਦੇਣਾ ਵੀ ਮੁਸ਼ਕਲ ਹੈ। ਮਸ਼ੀਨਰੀ ਯੁਗ ਹੋਣ ਕਰਕੇ ਕਿਸਾਨਾ ਦੇ ਖਰਚੇ ਤਾਂ ਪਹਿਲਾਂ ਹੀ ਬਹੁਤ ਵਧ ਚੁੱਕੇ ਹਨ। ਦਿਨੋ-ਦਿਨ ਖਰਾਬ ਹੋ ਰਹੇ ਵਾਤਾਵਰਨ ਲਈ ਕਿਸਾਨਾਂ ਦੀਆਂ ਰੇਹਾਂ-ਸਪਰੇਆਂ ਜਾਂ ਪਰਾਲੀ ਆਦਿ ਦਾ ਨਾੜ ਸਾੜਨਾ ਉਹਨਾਂ ਜਿ਼ੰਮੇਵਾਰ ਨਹੀਂ ਜਿਨ੍ਹਾਂ ਵੱਡੇ ਉਦਯੋਗਾਂ ਦੇ ਮਾਲਿਕ ਜਿੰਮੇਵਾਰ ਹਨ। ਜਿਨ੍ਹਾਂ ਦੇ ਉਦਯੋਗ ਰੋਜ਼ਾਨਾ ਹੀ ਪ੍ਰਦੂਸ਼ਣ ਫ਼ੈਲਾਅ ਰਹੇ ਹਨ। ਜਦ ਕਿ ਕਿਸਾਨ ਤਾ ਆਪਣੇ ਝੋਨੇ ਦਾ ਨਾੜ ਛੇ ਮਹੀਨੇ ਬਾਅਦ ਹੀ ਸਾੜਦਾ ਹੈ। ਉਦਯੋਗਾਂ ਦੇ ਮਾਲਿਕ ਆਪਣੇ ਉਦਯੋਗਾਂ ਨੂੰ ਪ੍ਰਦੂਸ਼ਣ ਮੁਕਤ ਨੀ ਕਰਦੇ। ਉਹ ਟਰੀਟਮੈਂਟ ਪਲਾਂਟ ਲਗਾਉਣ ਦੀ ਬਜਾਏ ਇਹਨਾਂ ਦਾ ਗੰਦਾ ਪਾਣੀ ਨਦੀ,ਨਾਲਿਆਂ ਜਾਂ ਨਹਿਰਾਂ ‘ਚ ਰੋੜ੍ਹ ਕੇ ਕੁਦਰਤੀ ਦਾਤ ਪਾਣੀ ਨੂੰ ਪਲੀਤ ਕਰ ਰਹੇ ਹਨ। ਉਦਯੋਗਾਂ ਦੀਆਂ ਚਿਮਨੀਆਂ ‘ਚੋਂ ਨਿੱਕਲ ਰਿਹਾ ਕਾਲਾ ਧੁੰਆਂ ਵੀ ਹਵਾ ਵਿੱਚ ਜਹਿਰ ਘੋਲ ਰਿਹਾ ਹੈ। ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਲਈ ਪੁਰਾਣੇ ਅਤੇ ਗੈਰਕਾਨੂੰਨੀ ਵਾਹਨ ਵੀ ਬਰਾਬਰ ਜਿੰਮੇਵਾਰ ਹਨ। ਜਦੋ ਕਿ ਹਰ ਸਰਕਾਰ ਸਿਰਫ ਕਿਸਾਨਾਂ ਨੂੰ ਹੀ ਇਸਦੀ ਜਿੰਮੇਵਾਰ ਠਹਿਰਾ ਰਹੀ ਹੈ।

ਚਰਨਜੀਤ ਸਿੰਘ ਬਰਾੜ
ਪਿੰਡ ਤੇ ਡਾਕ. – ਸਮਾਲਸਰ (ਪੱਤੀ ਹਰੀਆ)
ਜ਼ਿਲ੍ਹਾ ਮੋਗਾ (ਪੰਜਾਬ) 142049
ਮੋਬਾ. ਨੰ 90233-43700

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: