ਕੀ ਯੂਥ ਅਕਾਲੀ ਆਗੂ ਦੀ ਨੋਜਵਾਨ ਦੂਸਰੀ ਪਤਨੀ ਦੀ ਸੜਕ ਦੁਰਘਟਨਾ ਵਿੱਚ ਮੋਤ ਹੋਈ ਜਾਂ ਸਾਜਿਸ਼ ਅਧੀਨ ਕਤਲ ਕਰਵਾਇਆ ਗਿਆ ? ਸ਼ਹਿਰ ਵਿੱਚ ਚਰਚਾ

ss1

ਕੀ ਯੂਥ ਅਕਾਲੀ ਆਗੂ ਦੀ ਨੋਜਵਾਨ ਦੂਸਰੀ ਪਤਨੀ ਦੀ ਸੜਕ ਦੁਰਘਟਨਾ ਵਿੱਚ ਮੋਤ ਹੋਈ ਜਾਂ ਸਾਜਿਸ਼ ਅਧੀਨ ਕਤਲ ਕਰਵਾਇਆ ਗਿਆ ? ਸ਼ਹਿਰ ਵਿੱਚ ਚਰਚਾ

 

ਜੰਡਿਆਲਾ ਗੁਰੁ 20 ਅਗਸਤ ਵਰਿੰਦਰ ਸਿੰਘ :- ਜੰਡਿਆਲਾ ਗੁਰੁ ਵਿੱਚ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨੇ ਜੁਲਮ ਨੂੰ ਪੂਰੀ ਸ਼ਹਿ ਦਿੰਦੇ ਹੋਏ ਪੁਲਿਸ ਕਾਰਵਾਈ ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਪਹਿਲਾਂ ਸ਼ਰੇਆਮ ਬਾਜ਼ਾਰ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ, ਫਿਰ ਜੀ ਟੀ ਰੋਡ ਤੇ ਸ਼ਰੇਆਮ ਨੋਜਵਾਨ ਨੂੰ ਗੋਲੀ ਮਾਰਕੇ ਕਤਲ, ਬੀਤੀ ਰਾਤ ਕਰੀਬ 11.30 ਵਜੇ ਨੋਜਵਾਨ ਲੜਕੀ ਦਾ ਰਾਤ ਦੇ ਅੰਧੇਰੇ ਵਿੱਚ ਸੜਕ ਦੁਰਘਟਨਾ ਵਿੱਚ ਮੋਤ, ਜੋ ਕਿ ਸ਼ੱਕੀ ਮਾਮਲਾ ਲੱਗ ਰਿਹਾ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਐਕਟਿਵਾ ਨੰਬਰ ਪੀ ਬੀ 02 ਸੀ ਜੇ 0810 ਵਾਲੀ ਮ੍ਰਿਤਕ ਲੜਕੀ ਸਿਮਰਨ ਅਰੋੜਾ ਉਰਫ ਜੋਵਾ ਉਮਰ ਕਰੀਬ 26 ਸਾਲ ਪੁੱਤਰੀ ਬਲਵਿੰਦਰ ਅਰੋੜਾ ਗਲੀ ਚੱਕੀ ਵਾਲੀ ਜਨਤਾ ਕਾਲੋਨੀ ਛੇਹਰਟਾ ਜਿਲ੍ਹਾ ਅੰਮ੍ਰਿਤਸਰ ਦੀ ਰਹਿਣ ਵਾਲੀ ਸੀ। ਮਿਲੀ ਜਾਣਕਾਰੀ ਮੁਤਾਬਿਕ ਉਸਦੀ ਇਕਲੋਤੀ ਇਕ ਸਾਲ ਦੇ ਕਰੀਬ ਬੱਚੀ ਵੀ ਹੈ। ਪੂਰੇ ਜੰਡਿਆਲਾ ਗੁਰੁ ਵਿੱਚ ਇਸ ਗੱਲ ਨੂੰ ਲੈਕੇ ਖੂਬ ਚਰਚਾ ਚੱਲ ਰਹੀ ਹੈ ਕਿ ਕੀ ਇਹ ਇਕ ਸੜਕ ਦੁਰਘਟਨਾ ਸੀ ਜਾਂ ਫਿਰ ਸਾਜਿਸ਼ ਅਧੀਨ ਕਤਲ ? ਕਿਉਂਕਿ ਅਤਿ ਭਰੋਸੇਯੋਗ ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਨਾਲ ਜੰਡਿਆਲਾ ਗੁਰੁ ਦੇ ਇਕ ਨਾਮੀ ਯੂਥ ਅਕਾਲੀ ਆਗੂ ਨੇ ਇਸ ਲੜਕੀ ਨਾਲ ਦੂਸਰੀ ਸ਼ਾਦੀ ਕਰਵਾਈ ਹੋਈ ਸੀ ਅਤੇ ਮ੍ਰਿਤਕ ਲੜਕੀ ਨੇ ਅਪਨੇ ਸਰਕਾਰੀ ਕਾਗਜਾਤਾਂ ਵਿੱਚ ਅਪਨੇ ਪਤੀ ਦਾ ਨਾਮ ਵੀ ਇਸ ਅਕਾਲੀ ਆਗੂ ਦਾ ਲਿਖਵਾਇਆ ਸੀ। ਭਰੋਸੇਯੋਗ ਸੁਤਰਾਂ ਨੇ ਇਹ ਵੀ ਦੱਸਿਆ ਕਿ ਮ੍ਰਿਤਕ ਲੜਕੀ ਕਰੀਬ 2-3 ਮਹੀਨੇ ਪਹਿਲਾਂ ਯੂਥ ਅਕਾਲੀ ਆਗੂ ਦੇ ਜੀ ਟੀ ਰੋਡ ਸਥਿਤ ਦਫਤਰ ਵੀ ਆਈ ਸੀ ਅਤੇ ਉਥੇ ਉਸਨੇ ਅਕਾਲੀ ਆਗੂ ਤੇ ਦਬਾਅ ਪਾਇਆ ਸੀ ਕਿ ਉਹ ਉਸਨੂੰ ਅਪਨੇ ਨਾਲ ਰੱਖੇ ਜਿਸਤੋਂ ਬਾਅਦ ਯੂਥ ਅਕਾਲੀ ਆਗੂ ਨੇ ਉਸਨੂੰ ਅੰਮ੍ਰਿਤਸਰ ਇਕ ਮਹਿੰਗੀ ਕੋਠੀ ਵੀ ਲਿਆਕੇ ਦਿੱਤੀ। ਹੁਣ ਅਚਾਨਕ ਰਾਤ ਨੂੰ ਲੜਕੀ ਦਾ ਜੰਡਿਆਲਾ ਗੁਰੁ ਉਸ ਜਗ੍ਹਾਂ ਤੇ ਐਕਸੀਡੈਂਟ ਹੋਣਾ ਜਿਥੇ ਨੇੜੇ ਤੇੜੇ ਕੋਈ ਸੀ ਸੀ ਟੀ ਵੀ ਕੈਮਰਾ ਨਹੀ, ਫਿਰ ਅਪਨੀ ਸਾਈਡ ਜਾ ਰਹੀ ਐਕਟਿਵਾ ਨੂੰ ਪਿੱਛੋ ਟੱਕਰ ਮਾਰਨੀ, ਰਾਤ ਦੇ ਕਰੀਬ 11 ਵਜੇ ਅੰਧੇਰੇ ਵਿੱਚ ਇਕ ਜਵਾਨ ਲੜਕੀ ਐਕਟਿਵਾ ਤੇ ਸੜਕ ਉੱਪਰ, ਟੱਕਰ ਮਾਰਨ ਵਾਲੀ ਗੱਡੀ ਦਾ ਡਿੱਗਾ ਬੰਪਰ ਗਾਇਬ ਹੋਣਾ ਆਦਿ ਬਹੁਤ ਸਾਰੇ ਸਵਾਲ ਲੋਕਾਂ ਦੇ ਦਿਮਾਗ ਵਿੱਚ ਆ ਰਹੇ ਹਨ। ਪੁਲਿਸ ਸਟੇਸ਼ਨ ਜੰਡਿਆਲਾ ਗੁਰੂ ਦੇ ਕੁਝ ਅਧਿਕਾਰੀ ਵੀ ਇਸ ਗੱਲ ਨੂੰ ਮੰਨ ਰਹੇ ਹਨ ਕਿ “ਹਾਂ ਮ੍ਰਿਤਕ ਅਕਾਲੀ ਆਗੂ ਦੀ ਪਤਨੀ ਸੀ” ਅਤੇ ਨਾਲ ਹੀ ਮਾਮਲਾ ਰਫਾ ਦਫਾ ਕਰਨ ਲਈ ਇਹ ਵੀ ਕਹਿ ਰਹੇ ਸਨ ਕਿ ਜਦੋਂ ਲੜਕੀ ਦਾ ਪਰਿਵਾਰ ਹੀ ਵਿਆਹ ਲਈ ਰਾਜ਼ੀ ਸੀ ਫਿਰ ਅਸੀ ਕੀ ਕਰ ਸਕਦੇ ਹਾਂ। ਐਸ ਐਚ ਉ ਜੰਡਿਆਲਾ ਅਮਨਦੀਪ ਸਿੰਘ ਨੇ ਕਿਹਾ ਕਿ ਲੜਕੀ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਅੰਮ੍ਰਿਤਸਰ ਭੇਜ ਦਿੱਤਾ ਗਿਆ ਹੈ। ਸ਼ਹਿਰ ਵਿੱਚ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਕਿ ਯੂਥ ਅਕਾਲੀ ਆਗੂ ਅਪਣੇ ਜੁਰਮ ਨੂੰ ਛੁਪਾਉਣ ਲਈ ਇਸ ਹੱਦ ਤੱਕ ਜਾ ਸਕਦੇ ਹਨ ਤਾਂ ਫਿਰ ਹਰਸਿਮਰਤ ਕੋਰ ਦੀ ਨੰਨ੍ਹੀ ਛਾਂ ਨੂੰ ਇਨਸਾਫ ਕਿਥੋਂ ਮਿਲੇਗਾ ?

Share Button

Leave a Reply

Your email address will not be published. Required fields are marked *