ਕੀ ਭਾਰਤ 2024 ਤੱਕ ਹਿੰਦੂ ਰਾਸਟਰ ਬਣ ਜਾਵੇਗਾਂ –?

ss1

ਕੀ ਭਾਰਤ 2024 ਤੱਕ ਹਿੰਦੂ ਰਾਸਟਰ ਬਣ ਜਾਵੇਗਾਂ –?
” ਹਿੰਦੂਆਂ ਲਈ ਜਾਣਕਾਰੀ ਤੇ ਘੱਟ ਗਿਣਤੀਆਂ ਲਈ ਧਮਕੀ “

ਰਾਮਪੁਰਾ ਫੂਲ 15 ਜਨਵਰੀ ( ਦਲਜੀਤ ਸਿੰਘ ਸਿਧਾਣਾ): ਬੀਤੇ ਦਿਨੀਂ ਭਾਰਤ ਦੇ ਯੂਪੀ ਰਾਜ ਦੇ ਬੈਰੀਆ ਇਲਾਕੇ ਦੇ ਭਾਜਪਾਂ ਵਿਧਾਇਕ ਸੁਰਜੀਤ ਸਿੰਘ ਦਾ ਬਿਆਨ ਆਇਆ ਸੀ ਕਿ 2024 ਤੱਕ ਭਾਰਤ ਇੱਕ ਹਿੰਦੂ ਰਾਸਟਰ ਬਣ ਜਾਵੇਗਾਂ ਤੇ ਇੱਥੇ ਰਹਿਣ ਵਾਲੀਆ ਘੱਟ ਗਿਣਤੀਆ ਖਾਸ ਕਰ ਮੁਸਲਮਾਨਾਂ ਨੂੰ ਉਦੋ ਤੱਕ ਹਿੰਦੂ ਸੰਸਕ੍ਰਿਤੀ ਅਪਣਾ ਲੈਣੀ ਚਾਹੀਦੀ ਆ ਤਾਂ ਹੀ ਉਹ ਇਸ ਦੇਸ ਚ ਰਹਿ ਸਕਦੇ ਹਨ। ਭਾਜਪਾਂ ਦੇ ਵਿਧਾਇਕ ਦਾ ਇਹ ਬਿਆਨ ਹਿੰਦੂਆਂ ਨੂੰ ਜਾਣਕਾਰੀ ਤੇ ਘੱਟ ਗਿਣਤੀ ਕੌਮਾਂ ਨੂੰ ਧਮਕੀ ਦੇ ਰੂਪ ਚ ਲੈਣਾ ਚਾਹੀਦਾ ਹੈ।ਕਿਉਕਿ ਭਾਰਤ ਦੀ ਮੋਦੀ ਸਰਕਾਰ ਦੇ ਜੁੰਮੇਵਾਰ ਵਿਧਾਇਕ ਦਾ ਇਹ ਬਿਆਨ ਮਹਿਜ਼ ਅਖਬਾਰਾਂ ਦੀ ਸੁਰਖੀ ਹੀ ਨਹੀ ਸਗੋਂ ਭਵਿੱਖ ਦੀ ਹਕੀਕਤ ਹੈ । ਕਿਉਕਿ ਇਸ ਸਮੇਂ ਭਾਰਤ ਦੇ 29 ਸੂਬਿਆਂ ਚੋਂ 19 ਸੂਬਿਆਂ ਚ ਭਾਜਪਾਂ ਤੇ ਉਹਨਾਂ ਦੇ ਭਾਈਵਾਲਾਂ ਦੀ ਸਰਕਾਰ ਹੈ ਤੇ ਚਾਰ ਸੂਬਿਆਂ ਚ ਕਾਂਗਰਸ ਦੀ ਸਰਕਾਰ ਹੈ ਤੇ ਕਾਂਗਰਸ ਵੀ ਹਿੰਦੂਤਵੀਆਂ ਦੀ ਹੁਣ ਬੀ ਟੀਮ ਹੈ । ਇਸ ਤੋ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਕੇ ਆਰ ਐਸ ਐਸ ਦੇ ਭਵਿੱਖ ਦਾ ਪਲਾਨ ਕੇ ਆਰ ਐਸ ਐਸ ਆਪਣੇ 100 ਵੀਂ ਵਰੇ੍ ਗੰਢ ਤੇ ਭਾਰਤ ਨੂੰ ਇੱਕ ਹਿੰਦੂ ਰਾਸਟਰ ਘੋਸਤ ਕਰ ਦੇਵਗੀ ਇਹ ਕੋਈ ਅਤਿਕਥਨੀ ਨਹੀ ਹੈ। ਇਸ ਸਮੇਂ ਹਿੰਦੂਤਵੀ ਏਜੰਸੀਆਂ ਸਿਰਫ ਮੁਸਲਮਾਨਾਂ ਨੂੰ ਟੱਕਰ ਦੇਣ ਲਈ ਕੰਮ ਕਰ ਰਹੀਆਂ ਹਨ ਕਿਉਕਿ ਮੁਸਲਮਾਨ ਕੌਮ ਹੀ ਇੱਕ ਅਜਿਹੀ ਕੌਮ ਹੈ। ਜਿੰਨਾਂ ਦੀ ਵਿਚਾਰਾਂ ਧਾਰਾ ਹਿੰਦੂ ਧਰਮ ਦੇ ਬਿਲਕੁੱਲ ਵਿਪਰੀਤ ਹੈ । ਕਿਉਕਿ ਇਹ ਨਿਆਰੀ ਤੇ ਵੱਖਰੀ ਕੌਮ ਹੈ ਤੇ ਦੂਸਰੇ ਪਾਸੇ ਹਿੰਦੂਤਵੀ ਸਿੱਖ ਕੌਮ ਨੂੰ ਇਸ ਚਣੌਤੀ ਨਾਲ ਨਹੀ ਲੈਦੇ ਕਿਉਕਿ ਸਮੁੱਚੀ ਸਿੱਖ ਕੌਮ ਦੇ ਕੇਦਰੀ ਅਦਾਰੇ ਤੇ ਕੇਦਰੀਂ ਸੰਸਥਾਵਾਂ ਤੇ ਆਰ ਐਸ ਐਸ ਦਾ ਅਸਿੱਧੇ ਤੇ ਸਿੱਧੇ ਰੂਪ ਚ ਕਬਜਾਂ ਕੀਤਾ ਹੋਇਆਂ ਹੈ। ਇਸ ਸਮੇ ਸਿੱਖ ਕੌਮ ਆਪਣੇ ਮਹਾਨ ਵਿਰਸੇ ਤੇ ਨਿਆਰੇਪਣ ਦਾ ਤਿਆਗ ਕਰਕੇ ਤੇਜੀ ਨਾਲ ਹਿੰਦੂ ਸੰਸਕ੍ਰਿਤੀ ਅਪਣਾਉਣ ਵੱਲ ਵੱਧ ਰਹੀ ਹੈ ।ਸਿੱਖ ਕੌਮ ਚ ਜੰਝਾਰੂ ਪਣ ਤੇ ਕੌਮ ਲਈ ਮਰ ਮਿਟਣ ਦੀ ਭਾਵਨਾ ਦਿਨੋ ਦਿਨ ਖਤਮ ਹੁੰਦੀ ਜਾ ਰਹੀ ਹੈ । ਆਰ ਐਸ ਐਸ ਕੋਲ ਸਿੱਖ ਕੌਮ ਦੀ ਬੇੜੀ ਡੋਬਣ ਵਾਲੇ ਸਿੱਖ ਮਲਾਹ ਹੀ ਹਨ ਜੋ ਆਪਣੇ ਚੱਪੂ ਹਮੇਸਾਂ ਸਿੱਖ ਕੌਮ ਦੀ ਬੇੜੀ ਡੋਬਣ ਲਈ ਵਰਤਦੇ ਹਨ ਨਾ ਕਿ ਕਿਸੇ ਕਿਨਾਰੇ ਲਾਉਣ ਲਈ।
ਇਸ ਤੋ ਇਲਾਵਾ ਤੀਸਰੀ ਧਿਰ ਈਸਾਈ ਧਰਮ ਦੀ ਜੋ ਵਿਦੇਸੀ ਧਰਮ ਹੋਣ ਕਰਕੇ ਛੇਤੀ ਨਫਰਤ ਦਾ ਪਾਤਰ ਬਣ ਜਾਣਗੇ ਉਹਨਾਂ ਨੂੰ ਖਤਮ ਕਰਨ ਲਈ ਵੱਡੀ ਜੱਦੋ ਜਹਿਦ ਨਹੀ ਕਰਨੀ ਪੈਣੀ ।
ਜਿਸ ਤਰੀਕੇ ਨਾਲ ਭਾਰਤ ਚ ਅਜੌਕੇ ਸਮੇਂ ਚ ਲੋਕ ਤੰਤਰ ਦਾ ਘਾਣ ਹੋ ਰਿਹਾ ਉਸ ਤੋ ਸਹਿਜੇ ਅੰਦਾਜਾ ਲੱਗ ਸਕਦਾ ਕੇ ਭਾਜਪਾਂ ਦੇ ਵਿਧਾਇਕ ਦਾ ਦਿੱਤਾ ਬਿਆਨ ਭਾਰਤ ਦੇ ਭਵਿੱਖ ਦੀ ਤਸਵੀਰ ਹੈ।
ਕੀ ਸਿੱਖ ਕੌਮ ਆਰ ਐਸ ਐਸ ਦੀ ਇਹ ਚਣੌਤੀ ਨੂੰ ਸਰ ਕਰ ਸਕੇਗੀ ,ਕੀ ਸਿੱਖ ਭਾਰਤ ਸਿਸਟਮ ਚ ਰਹਿੰਦਿਆ ਆਪਣੇ ਨਿਆਰੇਪਣ ਨੂੰ ਬਰਕਰਾਰ ਰੱਖ ਸਕਣਗੇ ਜਾਂ ਦੁਨੀਆਂ ਦੀ ਇਹ ਮਿਸਾਲੀ ਤੇ ਵਿਲੱਖਣ ਸਹੀਦਾਂ ਦੀ ਕੌਮ ਹਿੰਦੂਤਵੀਆ ਦੀ ਗੁਲਾਮੀ ਕਬੂਲਣ ਲਈ ਇਸੇ ਤਰ੍ਹਾਂ ਸਾਨੂੰ ਕੀ ਤੇ ਭਾਰਤ ਮਾਤਾ ਦੀ ਜੈ ਕਰਦੀ ਅੱਗੇ ਵੱਧਦੀ ਹੋਣੀ ਹਿੰਦੂਤਵ ਦੇ ਡੂੰਘੇ ਸਮੁੰਦਰ ਚ ਗਰਕ ਹੋ ਜਾਵੇਗੀ ।

Share Button

Leave a Reply

Your email address will not be published. Required fields are marked *