Wed. May 22nd, 2019

ਕੀ ਪੰਜਾਬ ਪੁਲਿਸ ਨਹੀਂ ਮੰਨਦੀ ਪ੍ਰਧਾਨ ਮੰਤਰੀ ਦੇ ਨਾਅਰੇ ‘ਬੇਟੀ ਪੜਾਓ, ਬੇਟੀ ਬਚਾਉ’ ਨੂੰ ?

ਕੀ ਪੰਜਾਬ ਪੁਲਿਸ ਨਹੀਂ ਮੰਨਦੀ ਪ੍ਰਧਾਨ ਮੰਤਰੀ ਦੇ ਨਾਅਰੇ ‘ਬੇਟੀ ਪੜਾਓ, ਬੇਟੀ ਬਚਾਉ’ ਨੂੰ ?
ਕੀ ਪੰਜਾਬ ਪੁਲਿਸ ਦਾ ਨਾਅਰਾ “ਬੇਟੀ ਵਿਆਉ, ਗੋਲੀ ਮਰਵਾਉ” ?

ਜੰਡਿਆਲਾ ਗੁਰੂ 6 ਜਨਵਰੀ (ਵਰਿੰਦਰ ਸਿੰਘ): ਇਕ ਪਾਸੇ ਜਿਥੇ ਦੇਸ਼ ਦੇ ਪ੍ਰਧਾਨ ਮੰਤਰੀ ਪੂਰੇ ਦੇਸ਼ ਵਿਚ ਇਹ ਨਾਅਰਾ ਲਗਾ ਰਹੇ ਹਨ ਕਿ ‘ਬੇਟੀ ਪੜਾਓ ਬੇਟੀ ਬਚਾਉ’ ਉਥੇ ਹੀ ਸਾਡੀ ਪੰਜਾਬ ਪੁਲਿਸ ਸ਼ਾਇਦ ਇਸ ਨਾਅਰੇ ਨੂੰ ਮੰਨ ਨਹੀਂ ਰਹੀ ਕਿਉਂ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੈ ? ਹੋ ਸਕਦਾ ਹੈ ਕਿ ਪੰਜਾਬ ਸਰਕਾਰ ਦੇ ਕਿਸੇ ਵੱਡੇ ਅਫਸਰ ਜਾਂ ਰਾਜਨੀਤਕ ਆਗੂ ਨੇ ਮੁੱਖ ਤੌਰ ਤੇ ਅੰਮ੍ਰਿਤਸਰ ਸ਼ਹਿਰ ਵਿਚ ‘ਬੇਟੀ ਵਿਆਉ ਤੇ ਗੋਲੀ ਮਰਵਾਉ’ ਦੇ ਨਾਅਰੇ ਹੇਠ ਕੰਮ ਕਰਨ ਲਈ ਆਪਣੇ ਪੁਲਿਸ ਅਫਸਰਾਂ ਨੂੰ ਕਿਹਾ ਹੋਵੇ । ਕਿਉਂ ਕਿ ਬੀਤੇ ਦਿਨੀ ਅੰਮ੍ਰਿਤਸਰ ਦੇ ਇਲਾਕਾ ਛੇਹਰਟਾ ਵਿਚ ਇਕ ਪਤੀ ਨੇ ਸ਼ਰੇਆਮ ਆਪਣੀ ਪਤਨੀ ਨੂੰ ਜਾਨੋ ਮਾਰਨ ਲਈ ਘਰ ਵਿਚ ਰਾਤ ਨੂੰ ਰਿਵਾਲਵਰ ਨਾਲ ਗੋਲੀ ਮਾਰੀ । ਪਰ ਉਥੇ ਭਾਵੇ ਪੰਜਾਬ ਪੁਲਿਸ ਦਾ ਨਾਅਰਾ ਫੇਲ੍ਹ ਹੋ ਗਿਆ ਅਤੇ ਪਰਮਾਤਮਾ ਦੇ ਅਸ਼ੀਰਵਾਦ ਸਦਕਾ ਕਿਸੇ ਮਾਂ ਬਾਪ ਦੀ ਬੇਟੀ ਬਚ ਗਈ ਅਤੇ ਇਨਸਾਫ ਲੈਣ ਲਈ ਉਸਨੇ ਪੰਜਾਬ ਪੁਲਿਸ ਦੇ ਐਸ ਐਚ ਉ ਥਾਣਾ ਛੇਹਰਟਾ ਤੋਂ ਇਲਾਵਾ ਇਨਸਾਫ ਪਸੰਦ ਅਫਸਰ ਏ ਸੀ ਪੀ ਵੈਸਟ ਵਿਸ਼ਾਲਜੀਤ ਸਿੰਘ ਦਾ ਦਰਖਾਸਤਾਂ ਦੇਕੇ ਦਰਵਾਜਾ ਖ਼ਟਕਾਇਆ । ਮਿਲੀ ਜਾਣਕਾਰੀ ਮੁਤਾਬਿਕ ਪਹਿਲਾ ਤਾਂ ਐਸ ਐਚ ਓਂ ਸਾਹਿਬ ਨੇ ਸਾਬਕਾ ਅਕਾਲੀ ਮੰਤਰੀ ਦੇ ਦਬਾਅ ਹੇਠ ਸਿੱਧਾ ਹੀ ਜਵਾਬ ਦੇ ਦਿਤਾ ਕਿ ਗੋਲੀ ਚੱਲੀ ਹੀ ਨਹੀਂ ਕਿਉਂ ਕਿ ਗੋਲੀ ਚਲਾਉਣ ਵਾਲਾ ਵੀ ਪੱਕਾ ਅਕਾਲੀ ਸਮਰਥਕ ਹੈ । ਫਿਰ ਹੁਣ ਜਦ ਉਸੇ ਅਫਸਰ ਨੇ ਮੰਨ ਲਿਆ ਹੈ ਕਿ ਅਕਾਲੀ ਸਮਰਥਕ ਨੇ ਸਾਡੇ ਨਾਅਰੇ ਹੇਠ ਹੀ ਕੰਮ ਕੀਤਾ ਹੈ ਭਾਵ ਕਿ ਉਸਨੇ ਇੱਕ ਮਾਂ ਬਾਪ ਦੀ ਬੇਟੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਫਿਰ ਪੰਜਾਬ ਪੁਲਿਸ ਦੇ ਅਫਸਰ ਦਾ ਇਕ ਹੋਰ ਨਾਦਰਸ਼ਾਹੀ ਫੁਰਮਾਨ ਕਿ ਇਕ ਮਾਂ ਦੇ ਦੋ ਬੱਚੇ ਉਸ ਨਾਲ ਨਹੀਂ ਰਹਿਣਗੇ ਅਤੇ ਬੱਚੇ ਮਾਂ ਕੋਲੋ ਖੋਕੇ ਰਿਵਾਲਵਰ ਦੀ ਰਖਵਾਲੀ ਹੇਠ ਬਾਪ ਨੂੰ ਦੇ ਦਿੱਤੇ । ਹੋਰ ਤਾਂ ਹੋਰ ਦੋ ਸਾਲ ਦੀ ਬੇਟੀ ਨੂੰ ਸਿਰਫ ਇਕ ਦਿਨ ਲਈ ਮਾਂ ਨਾਲ ਲਿਖਤੀ ਫੁਰਮਾਨ ਤੇ ਭੇਜਿਆ ਗਿਆ ਕਿ ਕੱਲ੍ਹ ਠੀਕ 5 ਵਜੇ ਬੇਟੀ ਵਾਪਿਸ ਕਰ ਦੇਣਾ ਨਹੀਂ ਤਾਂ ਤੁਹਾਡੇ ਖਿਲਾਫ ਕਾਰਵਾਈ ਕਰ ਦਵਾਂਗੇ । ਡਰੀ, ਸਹਿਮੀ, ਮਾਨਸਿਕ ਤੌਰ ਤੇ ਪ੍ਰੇਸ਼ਾਨ ਮਾਂ ਦੀ ਇਹ ਹਾਲਤ ਹੋਈ ਕਿ ਉਹ ਅਗਲੇ ਦਿਨ ਥਾਨੇ ਜਾ ਨਾ ਸਕੀ ਪਰ ਆਪਣੇ ਖਿਲਾਫ ਪੁਲਿਸ ਕਾਰਵਾਈ ਤੋਂ ਬਚਣ ਲਈ ਉਸਨੇ ਆਪਣੇ ਜਿਗਰ ਦੇ ਟੁਕੜੇ ਦੋ ਸਾਲਾ ਦੀ ਮਾਸੂਮ ਬੇਟੀ ਨੂੰ ਭਰਾ ਰਾਹੀਂ ਪੁਲਿਸ ਹਵਾਲੇ ਕਰ ਦਿਤਾ । ਅੱਜ ਉਹੀ ਮਾਂ ਪੰਜਾਬ ਦੇ ਮੁੱਖ ਮੰਤਰੀ, ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਤੇ ਇਲਾਕੇ ਵਿਚ ਮਸੀਹਾ ਦੇ ਤੋਰ ਤੇ ਜਾਣੇ ਜਾਂਦੇ ਹਲਕਾ ਵਿਧਾਇਕ ਰਾਜ ਕੁਮਾਰ ਵੇਰਕਾ ਕੋਲੋ ਇਨਸਾਫ ਦੀ ਉਮੀਦ ਲੈਕੇ ਮੰਗ ਕਰ ਰਹੀ ਹੈ ਕਿ ਮੇਰੇ ਉਪਰ ਕਾਤਲਾਨਾ ਹਮਲਾ ਕਰਨ ਵਾਲੇ ਮੇਰੇ ਪਤੀ ਅਤੇ ਉਸਦਾ ਸਾਥ ਦੇਣ ਵਾਲੇ ਮੈਂਬਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਵੀ ਬੇਟੀਆਂ ਨੂੰ ਪਤਾ ਲੱਗ ਸਕੇ ਕਿ ਅਸੀਂ ਸਹੁਰੇ ਪਰਿਵਾਰ ਵਿਚ ਗੁਲਾਮੀ ਦੀ ਜਿੰਦਗੀ ਨਹੀਂ ਬਤੀਤ ਕਰ ਸਕਦੀਆਂ ਜਦੋ ਕਿ ਪਤੀ ਸਾਰਾ ਦਿਨ ਨਸ਼ੇ ਦੀ ਹਾਲਤ ਵਿਚ ਨਸ਼ੇੜੀਆਂ ਨੂੰ ਨਾਲ ਘਰ ਲਿਆਕੇ ਘਰ ਦੀ ਇੱਜਤ ਨੂੰ ਵੀ ਦਾਗਦਾਰ ਕਰਵਾਉਂਦਾ ਹੈ । ਨਾ ਹੀ ਕਿਸੇ ਦੀ ਪਤਨੀ ਇਹ ਬਰਦਾਸ਼ਤ ਕਰ ਸਕਦੀ ਹੈ ਕਿ ਇਕ ਮੂੰਹ ਬੋਲੀ ਨਕਲੀ ਭੈਣ ਤੋਂ ਇਲਾਵਾ ਇਕ ਹੋਰ ਵਿਧਵਾ ਗੁਆਂਢਣ ਨਾਲ ਉਸਦੇ ਪਤੀ ਦੇ ਸਰੀਰਕ ਸਬੰਧ ਹੋਣ । ਜਿਨ੍ਹਾਂ ਦੇ ਕਾਰਨ ਉਸਨੂੰ ਰਸਤੇ ਵਿਚੋਂ ਹਟਾਉਣ ਲਈ ਸ਼ਰੇਆਮ ਉਸਨੂੰ ਘਰ ਵਿਚ ਰਾਤ ਦੇ ਹਨੇਰੇ ਗੋਲੀ ਮਾਰੀ ਗਈ ਹੋਵੇ । ਹੁਣ ਤਾਂ ਇਹ ਦੇਖਣਾ ਹੋਵੇਗਾ ਕਿ ਕੀ ਪੰਜਾਬ ਪੁਲਿਸ ਆਪਣੇ ਨਾਅਰੇ ਤੇ ਕਾਇਮ ਰਹਿੰਦੀ ਹੈ ? ਅਤੇ ਇਕ ਬੇਟੀ ਨੂੰ ਮਰਵਾਉਣ ਲਈ ਉਸਨੂੰ ਵਾਪਿਸ ਫਿਰ ਉਸ ਦਲਦਲ ਵਿਚ ਭੇਜਦੀ ਹੈ ਜਾਂ ਫਿਰ ਇਕ ਮਾਂ ਬਾਪ ਦੀ ਬੇਟੀ ਨੂੰ ਮਾਰਨ ਦੇ ਲਈ ਗੋਲੀ ਚਲਾਉਣ ਵਾਲੇ ਗੁੰਡਾ ਅਨਸਰ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਇਕ ਬੇਟੀ ਅਤੇ ਉਸਦੇ ਬੱਚਿਆਂ ਨੂੰ ਇਨਸਾਫ ਦਿਵਾਉਂਦੀ ਹੈ ।

Leave a Reply

Your email address will not be published. Required fields are marked *

%d bloggers like this: