ਕੀ ਪੰਜਾਬ ਦੇ ਕਿਸਾਨ ਹੁਣ ਕਰਨਗੇ ਫਸਲ ਦੇ ਨਾਲ ਰੇਤ ਦੀ ਖੇਤੀ!

ਕੀ ਪੰਜਾਬ ਦੇ ਕਿਸਾਨ ਹੁਣ ਕਰਨਗੇ ਫਸਲ ਦੇ ਨਾਲ ਰੇਤ ਦੀ ਖੇਤੀ!

ਅੱਜ ਪੰਜਾਬ ਵਿਚ ਸਬ ਕੈਬਿਨੇਟ ਕਮੇਟੀ ਵੱਲੋਂ ਕਿਸਾਨਾਂ ਨੂੰ ਖੇਤੀ ਤੋਂ ਇਲਾਵਾ ਹੋਰ ਕੰਮਾਂ ਰਾਹੀਂ ਆਪਣੀ ਆਮਦਨ ਜੁਟਾਉਣ ਦਾ ਰਸਤਾ ਸੁਝਾਇਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੈਰ ਮੌਜੂਦਗੀ ਵਿਚ ਪੰਜਾਬ ਦੀ ਸਬ ਕੈਬਨਿਟ ਕਮੇਟੀ ਵੱਲੋਂ ਕਈ ਫੈਸਲਾ ਲਏ ਗਏ ਹਨ ਜਿਨ੍ਹਾਂ ਰਾਹੀਂ ਕਿਸਾਨਾਂ ਦੀ ਖਰਾਬ ਹੋ ਰਹੀ ਵਿੱਤੀ ਹਾਲਤ ਨੂੰ ਥੋੜਾ ਹੁੰਗਾਰਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
ਪੰਜਾਬ ਸਰਕਾਰ ਦੀ ਸਬ ਕੈਬਿਨੇਟ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੇਕਰ ਕਿਸਾਨ ਚਾਹੁਣ ਤਾਂ ਉਹ ਆਪਣੇ ਖੇਤਾਂ ਵਿਚੋਂ 10 ਫੁੱਟ ਤੱਕ ਰੇਤੇ ਦੀ ਖੁਦਾਈ ਕਰ ਸਕਦੇ ਹਨ ਅਤੇ ਇਹ ਰੇਤਾ ਕਿਸਾਨਾਂ ਕੋਲੋਂ ਸਰਕਾਰ ਖਰੀਦੇਗੀ। ਕਮੇਟੀ ਵਿਚ ਐਲਾਨ ਕੀਤਾ ਗਿਆ ਹੈ ਕਿ ਜਿਹੜੇ ਕਿਸਾਨਾਂ ਦੀ ਜਮੀਨ ਰੇਤਲੀ ਹੋ ਰਹੀ ਹੈ ਜਾਂ ਰੇਤਲੀ ਹੈ ਅਤੇ ਓਥੇ ਖੇਤੀ ਕਰਨੀ ਮੁਸ਼ਕਿਲ ਹੋ ਰਹੀ ਹੈ ਉਹ ਆਪਣੀ ਜਮੀਨ ਵਿਚੋਂ ਹੁਣ 10 ਫੁੱਟ ਤੱਕ ਰੇਤੇ ਦੀ ਖੁਦਾਈ ਕਰ ਸਕਦੇ ਹਨ ਅਤੇ ਉਹ ਇਹ ਰੇਤਾ ਸਿਧ ਸਰਕਾਰ ਨੂੰ ਵੇਚ ਸਕਦੇ ਹਨ। ਕਮੇਟੀ ਦਾ ਕਹਿਣਾ ਹੈ ਕਿ ਇਸ ਨਾਲ ਕਿਸਾਨਾਂ ਨੂੰ ਥੋੜੀ ਹੋਰ ਆਰਥਿਕ ਸਹਾਇਤਾ ਤਾਂ ਮਿਲੇਗੀ ਹੀ ਅਤੇ ਇਸ ਦੇ ਨਾਲ ਹੋ ਰਹੀ ਰੇਤੇ ਦੀ ਹੁੰਦੀ ਕਾਲਾ ਬਜ਼ਾਰੀ ਵੀ ਘਟੇਗੀ।
ਹੁਣ ਕਿਸਾਨ ਆਪਣੇ ਖੇਤਾਂ ਵਿੱਚੋਂ 10 ਫੱਟ ਤੱਕ ਰੇਤ ਕੱਢ ਸਕਦੇ ਹਨ। ਮਾਈਨਿੰਗ ਮਾਮਲੇ ਵਿੱਚ ਬਣਾਈ ਗਈ ਸਬ ਕਮੇਟੀ ਦੀ ਅੱਜ ਮੀਟਿੰਗ ਵਿੱਚ ਇਹ ਤਜਵੀਜ਼ ਰੱਖੀ ਗਈ ਹੈ। ਇਸ ਤੋਂ ਪਹਿਲਾਂ ਕਿਸਾਨ ਆਪਣੇ ਖੇਤਾਂ ਵਿੱਚ ਰੇਤ ਨਹੀਂ ਕੱਢ ਸਕਦੇ ਸਨ। ਇਸ ਤੋਂ ਇਲਾਵਾ ਸਰਕਾਰ ਰੇਤੇ ਦੀ ਮੰਗ ਤੇ ਪੂਰਤੀ ਦੇ ਹਿਸਾਬ ਆਪਣੇ ਹੱਥ ਰੱਖੇਗੀ। ਇਸ ਮੀਟਿੰਗ ਵਿੱਚ ਜ਼ਬਤ ਹੋਏ ਟਰੱਕਾਂ ਨੂੰ ਨਿਲਾਮ ਕਰਨ ਦੀ ਵੀ ਤਜਵੀਜ਼ ਹੈ। ਠੇਕੇਦਾਰਾਂ ਨੂੰ ਸਿਰਫ਼ ਸਪਲਾਈ ਦੇ ਟੈਂਡਰ ਦਿੱਤੇ ਜਾਣਗੇ। ਇਸ ਸਬ ਕਮੇਟੀ ਦੀ ਅਗਵਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਗੈਰ ਹਾਜ਼ਰੀ ਵਿਚ ਨਵਜੋਤ ਸਿੱਧੂ ਨੇ ਕੀਤੀ।
ਇਸ ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਜੋ ਨਜਾਇਜ਼ ਹੋ ਰਹੀ ਖਣਨ ਵਿਚ ਵਾਹਨ ਅਤੇ ਹੋਰ ਸੰਦ ਜਬਤ ਕੀਤੇ ਗਏ ਹਨ ਓਹਨਾਂ ਦੀ ਹੁਣ ਸਰਕਾਰ ਨਿਲਾਮੀ ਵੀ ਕਰੇਗੀ ਅਤੇ ਮਾਲੀਆ ਇਕੱਠਾ ਕਰੇਗੀ। ਇਸ ਲਈ ਟੈਂਡਰ ਵੀ ਕੱਢੇ ਜਾਣਗੇ। ਕਿਸਾਨਾਂ ਨੂੰ ਅਪੀਲ ਹੈ ਕਿ ਉਹ ਆਪਣੇ ਖੇਤਾਂ ਵਿਚੋਂ ਰੇਤ ਜਰੂਰ ਕੱਡ ਸਕਦੇ ਹਨ ਪਰ ਉਸਦੀ ਵੀ ਇੱਕ ਸੀਮਾ ਹੈ ਜੋ ਕਿ ਕੇਵਲ 10 ਫੁੱਟ ਹੈ।

Share Button

Leave a Reply

Your email address will not be published. Required fields are marked *

%d bloggers like this: