ਕੀ ਨਵੇਂ ਬਣ ਰਹੇ ਸੁਵਿਧਾ ਸੈਂਟਰ ਵਿਚੋਂ ਏ ਸੀ ਚੋਰੀ ਹੋਇਆ ਹੈ ?

ss1

ਕੀ ਨਵੇਂ ਬਣ ਰਹੇ ਸੁਵਿਧਾ ਸੈਂਟਰ ਵਿਚੋਂ ਏ ਸੀ ਚੋਰੀ ਹੋਇਆ ਹੈ ?

ਜੰਡਿਆਲਾ ਗੁਰੁ 2 ਜੁਲਾਈ ਵਰਿੰਦਰ ਸਿੰਘ :- ਜੰਡਿਆਲਾ ਗੁਰੁ ਦੀ ਜਨਤਾ ਨੂੰ ਵੱਖ ਵੱਖ ਸਹੂਲਤਾਂ ਦੇਣ ਵਾਲੇ ਨਵੇਂ ਬਣ ਰਹੇ ਈ ਸੁਵਿਧਾ ਸੈਂਟਰ ਵਿਚੋਂ ਮਹੂਰਤ ਹੋਣ ਤੋਂ ਪਹਿਲਾਂ ਹੀ ਠੰਡੀਆਂ ਹਵਾਵਾਂ ਦੇਣ ਵਾਲੇ ਏ ਸੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਕਿ ਇਸਦੇ ਪ੍ਰਬੰਧਕਾਂ ਵਲੋਂ ਕੋਈ ਵੀ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਸੀ । ਮੁਹੱਲਾ ਨਿਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੋ ਏ ਸੀ ਲੱਗੇ ਸਨ ਪਰ ਇਕ ਰਾਤ ਨੂੰ ਚੋਰੀ ਹੋ ਗਿਆ ਹੈ ਅਤੇ ਚੋਰ ਸ਼ੀਸੇ ਵੀ ਤੋੜ ਗਏ ਹਨ। ਇਸ ਸਬੰਧੀ ਜਦ ਥਾਣਾ ਜੰਡਿਆਲਾ ਗੁਰੁ ਦੇ ਐਸ ਐਚ ਉ ਅਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਅਜੇ ਸਾਡੇ ਕੋਲ ਲਿਖਤੀ ਸ਼ਿਕਾਇਤ ਨਹੀਂ ਆਈ ਹੈ। ਨਵੇ ਆਏ ਤਹਿਸੀਲਦਾਰ ਮੈਡਮ ਸ਼੍ਰੀਮਤੀ ਅਰਚਨਾ ਸ਼ਰਮਾ ਨਾਲ ਫੋਨ ਤੇ ਸੰਪਰਕ ਕੀਤ ਤਾਂ ਉਹਨਾਂ ਨੇ ਵੀ ਫੋਨ ਨਹੀਂ ਚੁਕਿਆ। ਬਾਜਾਰ ਵਿੱਚ ਵੀ ਇਹੀ ਚਰਚਾ ਸੁਣਨ ਨੂੰ ਮਿਲ ਰਹੀ ਕਿ ਸ਼ਾਇਦ ਪ੍ਰਬੰਧਕ ਇਸ ਘਟਨਾ ਤੇ ਪਰਦਾ ਪਾਕੇ ਰੱਖਣਾ ਚਾਹੁੰਦੇ ਹਨ ਜਿਸ ਕਰਕੇ ਅਜੇ ਬੁਝਾਰਤ ਹੀ ਬਣੀ ਹੋਈ ਹੈ ਕਿ ਕਿਉਂ ਪ੍ਰਬੰਧਕਾਂ ਵਲੋਂ ਪੁਲਿਸ ਨੂੰ ਜਾਣਕਾਰੀ ਨਹੀਂ ਦਿੱਤੀ ਜਾ ਰਹੀ ?

Share Button

Leave a Reply

Your email address will not be published. Required fields are marked *