Tue. Dec 10th, 2019

ਕੀ ਦਰਸਾਉਂਦਾ ਹੈ ਤੁਹਾਡਾ 10 ਅੰਕਾਂ ਦਾ PAN ਨੰਬਰ

ਕੀ ਦਰਸਾਉਂਦਾ ਹੈ ਤੁਹਾਡਾ 10 ਅੰਕਾਂ ਦਾ PAN ਨੰਬਰ

ਤੁਸੀਂ ਆਪਣੇ PAN ਕਾਰਡ ‘ਤੇ 10 ਅੰਕਾਂ ਦਾ ਇਕ ਕੋਡ ਜ਼ਰੂਰੀ ਦੇਖਿਆ ਹੋਵੇਗਾ ਜਿਸ ਨੂੰ ਪੈਨ ਨੰਬਰ ਕਿਹਾ ਜਾਂਦਾ ਹੈ। ਇਹਕੋਈ ਆਮ ਨੰਬਰ ਨਹੀਂ ਹੁੰਦਾ ਬਲਕਿ ਪੈਨ ਕਾਰਡ ਧਾਰਕ ਬਾਰੇ ਕੁਝ ਜਾਣਕਾਰੀਆਂ ਨਾਲ ਲੈਸ ਇਕ ਕੋਡ ਹੁੰਦਾ ਹੈ। ਯੂਟੀਆਈ ਤੇ ਐੱਨਐੱਸਡੀਐੱਲ ਜ਼ਰੀਏ ਪੈਨ ਕਾਰਡ ਜਾਰੀ ਕਰਨ ਵਾਲਾ ਆਮਦਨ ਕਰ ਵਿਭਾਗ ਪੈਨ ਕਾਰਡ ਲਈ ਇਕ ਖ਼ਾਸ ਪ੍ਰਕਿਰਿਆ ਦਾ ਇਸਤੇਮਾਲ ਕਰਦਾ ਹੈ। ਦਸ ਨੰਬਰਾਂ ਵਾਲੇ ਹਰੇਕ ਪੈਨ ਕਾਰਡ ‘ਚ ਨੰਬਰ ਤੇ ਅੱਖਰਾਂ ਦਾ ਇਕ ਮਿਸ਼ਰਨ ਹੁੰਦਾ ਹੈ। ਇਸ ਵਿਚਲੇ ਪਹਿਲੇ ਪੰਜ ਕਰੈਕਟਰ ਹਮੇਸ਼ਾ ਅੱਖਰ ਹੁੰਦੇ ਹਨ, ਫਿਰ ਅਗਲੇ ਚਾਰ ਕਰੈਕਟਰ ਨੰਬਰ ਹੁੰਦੇ ਹਨ ਤੇ ਫਿਰ ਅਖੀਰ ‘ਚ ਵਾਪਸ ਇਕ ਅੱਖਰ ਆਉਂਦਾ ਹੈ।
ਤੁਹਾਡੇ ਲਈ ਇਹ ਜਾਣਕਾਰੀ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਜੇਕਰ ਤੁਹਾਡੇ ਪੈਨ ਕਾਰਡ ‘ਓ’ ਤੇ ‘ਜ਼ੀਰੋ’ ਦੋਵੇਂ ਹਨ ਤਾਂ ਤੁਸੀਂ ਇਨ੍ਹਾਂ ਨੂੰ ਪਛਾਣਨ ‘ਚ ਕਨਫਿਊਜ਼ ਹੋ ਜਾਓਗੇ ਪਰ ਜੇਕਰ ਤੁਹਾਨੂੰ ਨੰਬਰ ਤੇ ਅੱਖਰਾਂ ਦਾ ਪੈਟਰਨ ਪਤਾ ਹੈ ਤਾਂ ਤੁਸੀਂ ਇਨ੍ਹਾਂ ਨੂੰ ਅਲੱਗ-ਅਲੱਗ ਪਛਾਣ ਸਕੋਗੇ।
ਤੁਹਾਡੇ ਪੈਨ ਕਾਰਡ ਦੇ ਪਹਿਲੇ ਪੰਜ ਕਰੈਕਟਰਸ ‘ਚੋਂ ਪਹਿਲੇ ਤਿੰਨ ਕਰੈਕਟਰ ਅਲਫਾਬੈਟਿਕ ਸੀਰੀਜ਼ ਦਰਸਾਉਂਦੇ ਹਨ। ਪੈਨ ਨੰਬਰ ਦਾ ਚੌਥਾ ਕਰੈਕਟਰ ਇਹ ਦਰਸਾਉਂਦਾ ਹੈ ਕਿ ਤੁਸੀਂ ਆਮਦਨ ਕਰ ਵਿਭਾਗ ਦੀ ਨਜ਼ਰ ‘ਚ ਕੀ ਹੋ। ਜਿਵੇਂ ਜੇਕਰ ਤੁਸੀਂ ਇੰਡਵਿਜੁਅਲ ਹੋ ਤਾਂ ਤੁਹਾਡੇ ਪੈਨ ਕਾਰਡ ਦਾ ਚੌਥਾ ਕਰੈਕਟਰ P ਹੋਵੇਗਾ।
ਇਸ ਤੋਂ ਬਾਅਦ ਤੁਹਾਡੇ ਪੈਨ ਨੰਬਰ ਦਾ ਪੰਜਵਾਂ ਕਰੈਕਟਰ ਤੁਹਾਡੇ ਸਰਨੇਮ ਦੇ ਪਹਿਲੇ ਅੱਖਰ ਨੂੰ ਦਰਸਾਉਂਦਾ ਹੈ। ਉੱਥੇ ਹੀ ਨਾਨ ਇੰਡਵਿਜੁਅਲ ਪੈਨ ਕਾਰਡ ਧਾਰਕਾਂ ਲਈ ਪੰਜਵਾਂ ਕਰੈਕਟਰ ਉਨ੍ਹਾਂ ਦੇ ਨਾਂ ਦੇ ਪਹਿਲੇ ਅੱਖਰ ਨੂੰ ਦਰਸਾਉਂਦਾ ਹੈ।
ਅਗਲੇ ਚਾਰ ਕਰੈਕਟਰ ਨੰਬਰ ਹੁੰਦੇ ਹਨ, ਜੋ 0001 ਤੋਂ 9990 ਵਿਚਕਾਰ ਹੋ ਸਕਦੇ ਹਨ। ਇਸ ਤੋਂ ਬਾਅਦ ਤੁਹਾਡੇ ਪੈਨ ਨੰਬਰ ਦਾ ਆਖਰੀ ਕਰੈਕਟਰ ਹਮੇਸ਼ਾ ਇਕ ਅੱਖਰ ਹੁੰਦਾ ਹੈ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: