Fri. Jul 19th, 2019

ਕੀ ਤੁਸੀ ਜਾਣਦੇ ਹੋ RIP ਦਾ ਮਤਲਬ ਕੀ ਹੈ ?

ਕੀ ਤੁਸੀ ਜਾਣਦੇ ਹੋ RIP ਦਾ ਮਤਲਬ ਕੀ ਹੈ ?

ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਕਿਸੇ ਦੇ ਮਰਨ ਦੀ ਖਬਰ ਕੋਈ ਸ਼ੋਸ਼ਲ ਮੀਡੀਆ ਤੇ ਪੋਸਟ ਕਰਦਾ ਹੈ ਤਾਂ ਜਿਆਦਾਤਰ ਲੋਕ RIP ਲਿਖ-ਲਿਖ ਕੇ ਭੇਜਣ ਲੱਗ ਜਾਂਦੇ ਹਨ । ਅੱਜਕੱਲ ਚੰਗੇ ਪੜੇ ਲਿਖੇ ਲੋਕ ਵੀ ਸ਼ੋਸ਼ਲ ਮੀਡੀਆ ਤੇ ਇਸ ਦਾ ਅਰਥ ਜਾਣੇ ਤੋਂ ਬਗੈਰ,ਇੱਕ ਦੂਸਰੇ ਨੂੰ ਦੇਖ-ਦੇਖ ਕੇ RIP ਲਿਖਣ ਦੀ ਲਾਈਨ ਵਿੱਚ ਲੱਗ ਜਾਂਦੇ ਹਨ।

ਆਖਰ ਇਹ RIP ਹੈ ਕੀ..??
ਅੱਜਕਲ ਦੇਖਣ ਚ ਆਉਦਾਂ ਹੈ ਕਿ ਕਿਸੇ ਦੇ ਮਰਨ ਤੇ RIP ਲਿਖਣ ਦਾ ਫੈਸ਼ਨ ਜਿਹਾ ਚੱਲ ਪਿਆ ਹੈ। ਇਹ ਇਸ ਲਈ ਹੋ ਰਿਹਾ ਕਿਉਂਕਿ ਗਲਤ ਪ੍ਰਚਾਰ ਤੇ ਵਿਦੇਸ਼ੀਆਂ ਦੀ ਨਕਲ ਕਰਕੇ ਲੋਕ ਆਪਣੇ ਧਰਮ ਦੇ ਸਾਰੇ ਰੀਤੀ ਰਿਵਾਜ ਭੁੱਲਦੇ ਜਾ ਰਹੇ ਹਨ।
RIP ਸ਼ਬਦ ਦਾ ਅਰਥ ਹੁੰਦਾ *Rest in peace* , ਜਿਸਦਾ ਪੰਜਾਬੀ ਵਿਚ ਅਰਥ ਹੈ “ਸ਼ਾਂਤੀ ਨਾਲ ਅਰਾਮ ਕਰੋ” । ਇਹ ਸ਼ਬਦ ਉਹਨਾਂ ਲਈ ਪ੍ਰਯੋਗ ਕੀਤਾ ਜਾਂਦਾ ਜਿਹਨਾਂ ਨੂੰ ਕਬਰ ਵਿੱਚ ਦਫਨਾਇਆ ਗਿਆ ਹੋਵੇ, ਕਿਉਂਕਿ ਈਸਾਈ ਤੇ ਮੁਸਲਿਮ ਮਾਨਤਾਵਾਂ ਦੇ ਅਨੁਸਾਰ ਜਦੋਂ ਕਦੇ *ਜੱਜਮੈਂਟ ਡੇ* ਅਤੇ *ਕਿਆਮਤ ਦਾ ਦਿਨ ਆਏਗਾ ਉਸ ਦਿਨ ਕਬਰ ਵਿੱਚ ਪਏ ਸਾਰੇ ਮੁਰਦੇ, ਜਿਉਂਦੇ ਹੋ ਜਾਣਗੇ । ਉਹਨਾਂ ਲਈ ਕਿਹਾ ਗਿਆ ਹੈ, ਕਿ” ਕਿਆਮਤ ਦੇ ਦਿਨ” ਤੇ “ਜੱਜਮੈਂਟ ਡੇ” ਦੇ ਇੰਤਜ਼ਾਰ ਤੱਕ “ਸ਼ਾਤੀ ਨਾਲ ਅਰਾਮ ਕਰੋ” ।
ਪਰ ਦੂਸਰੇ ਧਰਮਾਂ ਦੀ ਮਾਨਤਾਵਾਂ ਅਨੁਸਾਰ ਸਰੀਰ ਨਸ਼ਰ ਹੈ ਤੇ ਆਤਮਾ ਅਮਰ ਹੈ ਇਸ ਲਈ ਸਰੀਰ ਨੂੰ ਜਲਾ ਦਿੱਤਾ ਜਾਂਦਾ ਤੇ ਉਹਨਾਂ ਲਈ Rip (Rest in peace) ਦਾ ਸਵਾਲ ਈ ਨੀ ਉਠਦਾ । ਉਹਨਾਂ ਅਨੁਸਾਰ ਇਨਸਾਨ ਦੀ ਮੌਤ ਤੋਂ ਬਾਅਦ ਸਰੀਰ ਵਿਚੋਂ ਆਤਮਾ ਨਿਕਲ ਕੇ ਕਿਸੇ ਦੂਸਰੇ ਜੀਵ ਵਿੱਚ ਚਲੇ ਜਾਂਦੀ ਹੈ ਤੇ ਉਸ ਆਤਮਾ ਦੀ ਸ਼ਾਂਤੀ ਲਈ ਪਾਠ-ਪੂਜਾ ਕਰਵਾਈ ਜਾਦੀ ਹੈ । ਪਰ ਲੋਕ ਅੰਤਿਮ ਅਰਦਾਸ ਜਾਂ ਸ਼ਰਧਾਂਜਲੀ ਦੇਣ ਸਮੇਂ ਸ਼ੌਟਕੱਟ ਅਪਣਾਉਣ ਦੀ ਆਦਤ ਵਿੱਚ RIP ਠੋਕ ਦਿੰਦੇ ਹਨ। ਇਸਨੂੰ ਨਾ ਸਮਝੀ ਤੇ ਜਲਦਬਾਜ਼ੀ ਕਹਿ ਸਕਦੇ ਹਾਂ, ਹੋਰ ਕੁੱਝ ਨਹੀਂ।
ਮੇਰੀ ਇਹ ਪੋਸਟ ਲਿਖਣ ਨਾਲ ਜੇ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵ ਤਾਂ ਮੈ ਮਾਫੀ ਚਾਹਾਂਗਾ ਪਰ ਨਾਲ ਹੀ ਕਹਾਂਗਾ ਕਿ ਅਪਨੇ ਅਪਨੇ ਧਰਮ ਅਨੁਸਾਰ ਮਿਰਤਕ ਨੂੰ ਸ਼ਰਧਾਂਜਲੀ ਦਿਉ ਨਾ ਕਿ ਦੇਖੋ ਦੇਖੀ ਭੇਡ ਚਾਲ ਵਿੱਚ ਅਪਨੇ ਰੀਤੀ ਰਿਵਾਜ ਭੁਲਦੇ ਜਾਉ ।

ਵਰਿੰਦਰ ਸਿੰਘ ਮਲਹੋਤਰਾ
9888968889

Leave a Reply

Your email address will not be published. Required fields are marked *

%d bloggers like this: