ਕੀ ਤੁਸੀਂ ਵੇਖੀ ਹੈ ਦੁਨੀਆਂ ਦੀ ਸੱਭ ਤੋਂ ਉੱਚੀ ਰੰਗ ਬਦਲਦੀ ਚੱਟਾਨ

ਕੀ ਤੁਸੀਂ ਵੇਖੀ ਹੈ ਦੁਨੀਆਂ ਦੀ ਸੱਭ ਤੋਂ ਉੱਚੀ ਰੰਗ ਬਦਲਦੀ ਚੱਟਾਨ

ਅਸੀਂ ਤੁਹਾਨੂੰ ਇਕ ਅਜਿਹੀ ਚੱਟਾਨ ਬਾਰੇ ਦੱਸਣ ਜਾ ਰਹੇ ਹਾਂ ਜੋ ਦੁਨੀਆਂ ਵਿਚ ਸੱਭ ਤੋਂ ਉੱਚੀ ਹੈ। ਇਹ ਚੱਟਾਨ ਉੱਚੀ ਹੋਣ ਦੇ ਨਾਲ ਨਾਲ ਅਪਣਾ ਰੰਗ ਬਦਲਦੀ ਰਹਿੰਦੀ ਹੈ।
ਆਸਟ੍ਰੇਲੀਆ ਵਿਚ ਵਿਸ਼ਵ ਦੀ ਸੱਭ ਤੋਂ ਉੱਚੀ ਅਤੇ ਵੱਡੀ ਚੱਟਾਨ ਮੌਜੂਦ ਹੈ। ਇਹ ਆਸਟ੍ਰੇਲੀਆ ਦੇ ਉੱਤਰੀ ਖੇਤਰ ਵਿਚ ਸਥਿਤ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਇਹ ਚੱਟਾਨ ਬਹੁਤ ਵੱਡੀ ਝੀਲ ਵਿਚ ਮੌਜੂਦ ਹੈ। ਇਹ ਵਿਸ਼ਾਲ ਚੱਟਾਨ ਲੱਖਾਂ ਸਾਲ ਪਹਿਲਾਂ ਇਕ ਆਮ ਜਿਹਾ ਟਾਪੂ ਸੀ। ਪਹਿਲਾਂ ਲੋਕ ਇਸ ਨੂੰ ਆਇਰਸ ਦੀ ਚੱਟਾਨ ਦੇ ਨਾਮ ਨਾਲ ਜਾਣਦੇ ਸਨ ਪਰ ਸਮੇਂ ਦੇ ਨਾਲ ਇਸ ਚੱਟਾਨ ਦਾ ਨਾਮ ਬਦਲ ਕੇ ਉਲੂਰੂ ਰੱਖ ਦਿਤਾ ਗਿਆ। ਦੁਨੀਆਂ ਦੀ ਇਹ ਸੱਭ ਤੋਂ ਵੱਡੀ ਚੱਟਾਨ ਆਸਟ੍ਰੇਲੀਆ ਦੇ ਉੱਤਰੀ ਖੇਤਰ ਵਿਚ 348 ਮੀਟਰ ਦੀ ਉਚਾਈ ‘ਤੇ ਮੌਜੂਦ ਹੈ। ਇਹ ਚੱਟਾਨ 9 ਕਿਲੋਮੀਟਰ ਦੇ ਘੇਰੇ ਵਿਚ ਸਥਿਤ ਹੈ।
ਇਸ ਚੱਟਾਨ ਦੀ ਖੋਜ 1873 ਵਿਚ ਡਬਲਿਊ ਜੀ ਗੋਡਸੇ ਨਾਮ ਦੇ ਅੰਗ੍ਰੇਜ਼ ਨੇ ਕੀਤੀ ਸੀ। ਇਸ ਦਾ ਨਾਮ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਹੈਨਰੀ ਆਈਐਸ ਦੇ ਨਾਮ ‘ਤੇ ਰੱਖਿਆ ਗਿਆ ਸੀ। ਇਸ ਚੱਟਾਨ ਦੀ ਸੱਭ ਤੋਂ ਖਾਸ ਗੱਲ ਇਹ ਹੈ ਕਿ ਪ੍ਰਭਾਤ ਅਤੇ ਆਥਣ ਦੇ ਸਮੇਂ ਇਸ ਦਾ ਰੰਗ ਅਪਣੇ ਆਪ ਬਦਲ ਜਾਂਦਾ ਹੈ। ਦਿਨ ਦੇ ਸਮੇਂ ਇਹ ਬਲਦੇ ਹੋਏ ਕੋਲੇ ਵਾਂਗ ਲਾਲ ਵਿਖਾਈ ਦਿੰਦੀ ਹੈ ਅਤੇ ਆਥਣ ਦੇ ਸਮੇਂ ਇਹ ਚੱਟਾਨ ਭੂਰੀ, ਨਾਰੰਗੀ, ਲਾਲ, ਹਲਕੇ ਬੈਂਗਨੀ ਅਤੇ ਚਮਕੀਲੇ ਰੰਗਾਂ ਵਿਚ ਬਦਲ ਜਾਂਦੀ ਹੈ।

Share Button

Leave a Reply

Your email address will not be published. Required fields are marked *

%d bloggers like this: