Thu. Jun 20th, 2019

ਕੀ ਜੇਲ੍ਹ ਵਿਚ ਬੰਦ ਰਾਮ ਰਹੀਮ ਅਸਲੀ ਹੈ ਜਾਂ ਨਕਲੀ ?

ਕੀ ਜੇਲ੍ਹ ਵਿਚ ਬੰਦ ਰਾਮ ਰਹੀਮ ਅਸਲੀ ਹੈ ਜਾਂ ਨਕਲੀ ?
ਜੋਤਿਸ਼ ਵਲੋਂ ਟੀ ਵੀ ਚੈਨਲ ਨੂੰ ਦਿਤੀ ਇੰਟਰਵਿਉ ਸ਼ੋਸ਼ਲ ਮੀਡੀਆ ਤੇ ਵਾਇਰਲ

ਜੰਡਿਆਲਾ ਗੁਰੂ 2 ਸਤੰਬਰ ਵਰਿੰਦਰ ਸਿੰਘ :- ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿਚ 20 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਇੱਕ ਤੋਂ ਇੱਕ ਹੈਰਾਨੀਜਨਕ ਖੁਲਾਸੇ ਹੋ ਰਹੇ ਹਨ। ਬਲਾਤਕਾਰੀ ਰਾਮ ਰਹੀਮ ਦੇ ਗੁਨਾਹਾਂ ਦੀ ਲਿਸਟ ਜਿਥੇ ਲੰਬੀ ਹੁੰਦੀ ਜਾ ਰਹੀ ਹੈ, ਉਥੇ ਹੀ ਰਾਮ ਰਹੀਮ ਬਾਰੇ ਇੱਕ ਮਸ਼ਹੂਰ ਪੰਡਿਤ ਵਲੋਂ ਵੱਡਾ ਅਤੇ ਹੈਰਾਨ ਕਰਨ ਵਾਲਾ ਦਾਅਵਾ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਕੀਤਾ ਹੈ। ਸ਼ੋਸ਼ਲ ਮੀਡੀਆ ਤੇ ਆ ਰਹੀ ਇਸ ਵੀਡੀਓ ਜੋਤਿਸ਼ ‘ਚ ਪੀਐੱਚਡੀ (ਗੋਲਡ ਮੈਡਲਿਸਟ) ਅਚਾਰੀਆ ਮਹਿੰਦਰ ਕਿਸ਼ਨ ਸ਼ਰਮਾ ਜੋ ਪਾਸਾ ਵਿੱਦਿਆ ਦੇ ਮਾਹਿਰ ਹਨ, ਨੇ ਦਾਅਵਾ ਕੀਤਾ ਹੈ ਕਿ ਰੇਪ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਕੀਤਾ ਗਿਆ ਗੁਰਮੀਤ ਰਾਮ ਰਹੀਮ ਅਸਲੀ ਨਹੀਂ ਬਲਕਿ ਨਕਲੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸਲੀ ਰਾਮ ਰਹੀਮ ਭਾਰਤ ਵਿੱਚ ਨਹੀਂ ਬਲਕਿ ਕਿਤੇ ਵਿਦੇਸ਼ ਵਿਚ ਛੁਪਿਆ ਹੋਇਆ ਹੈ। ਅਚਾਰੀਆ ਮਹਿੰਦਰ ਕਿਸ਼ਨ ਸ਼ਰਮਾ ਕਾਫ਼ੀ ਸਮੇਂ ਤੋਂ ਪਾਸਾ ਵਿੱਦਿਆ ‘ਤੇ ਕੰਮ ਕਰ ਰਹੇ ਹਨ। ਭਾਵੇਂ ਕਿ ਸ਼ੋਸ਼ਲ ਮੀਡੀਆ ਤੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਨਾਲ ਹੀ ਦੱਸਿਆ ਗਿਆ ਹੈ ਕਿ ਮਹਿੰਦਰ ਕਿਸ਼ਨ ਸ਼ਰਮਾ ਨੇ ਬੜੇ ਦਾਅਵੇ ਦੇ ਨਾਲ ਕਿਹਾ ਹੈ ਕਿ ਜੇਲ੍ਹ ਵਿਚ ਜੋ ਗੁਰਮੀਤ ਰਾਮ ਰਹੀਮ ਬੰਦ ਕੀਤਾ ਹੋਇਆ ਹੈ, ਉਹ ਅਸਲੀ ਨਹੀਂ ਬਲਕਿ ਨਕਲੀ ਹੈ। ਉਹ ਪਲਾਸਟਿਕ ਸਰਜਰੀ ਕੀਤਾ ਕੋਈ ਹੋਰ ਵਿਅਕਤੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ 16 ਪੀੜ੍ਹੀਆਂ ਤੋਂ ਸਟੀਕ ਚਲੀ ਆ ਰਹੀ ਪਾਸਾ ਵਿੱਦਿਆ ਦੀ ਜਾਣਕਾਰੀ ਕਦੇ ਗ਼ਲਤ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਮੇਰੇ ਕਹਿਣ ‘ਤੇ ਯਕੀਨ ਨਹੀਂ ਤਾਂ ਸਾਇੰਸ ਤਕਨਾਲੋਜੀ ਜ਼ਰੀਏ ਇਸ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ। ਸ਼ੋਸ਼ਲ ਮੀਡੀਆ ਤੇ ਆ ਰਹੀ ਇਸ ਖਬਰ ਵਿਚ ਦੱਸਿਆ ਗਿਆ ਹੈ ਕਿ ਜੋਤਿਸ਼ ਨੇ ਅਦਾਲਤ, ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਹੈ ਕਿ ਅਸਲੀਅਤ ਜਾਣਨ ਲਈ ਰਾਮ ਰਹੀਮ ਦਾ ਡੀਐੱਨਏ ਟੈਸਟ ਕਰਵਾਉਣ ਤਾਂ ਜੋ ਅਸਲ ਸੱਚ ਸਾਹਮਣੇ ਆ ਸਕੇ। ਆਚਾਰੀਆ ਮਹਿੰਦਰ ਨੇ ਚੋਣਾਂ ਤੋਂ ਪਹਿਲਾਂ ਭਵਿੱਖਬਾਣੀ ਕੀਤੀ ਸੀ ਕਿ ਪੰਜਾਬ ਵਿਚ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਉੱਤਰ ਪ੍ਰਦੇਸ਼, ਉਤਰਾਂਚਲ ਵਿਚ ਸਰਕਾਰ ਸਬੰਧੀ ਜੋ ਜਾਣਕਾਰੀਆਂ ਦਿੱਤੀਆਂ ਸਨ, ਉਹ ਸੱਚ ਸਾਬਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਉਹ ਅਦਾਲਤ ਦੇ ਸਾਹਮਣੇ ਬੈਠਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਡੀਐੱਨਏ ਕਰਵਾਉਣਾ ਅਦਾਲਤ ਜਾਂ ਸਰਕਾਰਾਂ ਲਈ ਕੋਈ ਵੱਡੀ ਗੱਲ ਨਹੀਂ, ਸਰਕਾਰ ਨੂੰ ਇਸ ‘ਤੇ ਗ਼ੌਰ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *

%d bloggers like this: