ਕੀ ਆਮ ਆਦਮੀ ਪਾਰਟੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਲੜਨ ਦੀਆ ਤਿਆਰੀਆ ਕਰ ਰਹੀ ਹੈ ?

ਕੀ ਆਮ ਆਦਮੀ ਪਾਰਟੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਲੜਨ ਦੀਆ ਤਿਆਰੀਆ ਕਰ ਰਹੀ ਹੈ ?

download-3ਜੰਡਿਆਲਾ ਗੁਰੂ 14 ਅਕਤੂਬਰ :- ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆ ਅਗਲੇ ਸਾਲ ਦੇ ਆਰੰਭ ਵਿੱਚ ਹੋਣ ਵਾਲੀਆ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋ ਸਿੱਧੇ ਰੂਪ ਵਿੱਚ ਸ਼ਮੂਲੀਅਤ ਕਰਨ ਦੇ ਦਿੱਤੇ ਗਏ ਸੰਕੇਤ  ਪੰਜਾਬ ਦੇ ਬੁੱਧੀਜੀਵੀ ਵਰਗ ਵੱਲੋ ਪਹਿਲਾਂ ਹੀ ਪੈਦਾ ਕੀਤੇ ਜਾ ਰਹੇ ਸਨ ਕਿ ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਰਾਸ਼ਟਰੀ ਸੌਇੰਮ ਸੇਵਕ ਸੰਘ ਦੇ ਇਸ਼ਾਰਿਆ ਤੇ ਹੀ ਸਿੱਖਾਂ ਵਿੱਚ ਘੁਸਪੈਠ ਕਰਨ ਲਈ ਯਤਨਸ਼ੀਲ ਹਨ। ਇਹ ਹੁਣ ਚਿੱਟੇ ਦਿਨ ਵਾਂਗ ਸਾਫ ਹੋ ਗਿਆ ਹੈ ਕਿ ‘ਆਪ’ ਹੁਣ ਧਰਮ ਨਿਰਪੱਖ ਪਾਰਟੀ ਨਹੀਂ ਰਹੀ।
ਆਮ ਆਦਮੀ ਪਾਰਟੀ ਦੇ ਮੁੱਖੀ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋ ਆਪਣੀ ਸਰਕਾਰ ਵਿੱਚ ਵਿਧਾਇਕ ਅਵਤਾਰ ਸਿੰਘ ਕਾਲਕਾ ਨੂੰ ਗੁਰੂਦੁਆਰਾ ਚੋਣਾਂ ਦੇ ਪਾਰਲੀਮਾਨੀ ਸਕੱਤਰ ਬਣਾਇਆ ਗਿਆ ਹੈ ਜਿਸ ਦੇ ਮੰਤਰੀ ਕਪਿਲ ਮਿਸ਼ਰਾ ਹਨ। ਕਾਲਕਾ ਨੂੰ ਪਾਰਲੀਮਾਨੀ ਸਕੱਤਰ ਹੋਣ ਦੇ ਨਾਲ ਨਾਲ ਹੀ ”ਪੰਥਕ ਸੇਵਾ ਦਲ” ਜਿਹੜੀ ਜਥੇਬੰਦੀ ਦਿੱਲੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸ੍ਰ ਕਰਤਾਰ ਸਿੰਘ ਕੋਛੜ ਵੱਲੋ ਬਣਾਈ ਗਈ ਹੈ ਅਤੇ ਅੱਜ ਸ੍ਰ ਕੋਛੜ ਆਮ ਆਦਮੀ ਪਾਰਟੀ ਦਾ ਵਰਕਰ ਤੇ ਆਗੂ ਵੀ ਹੈ। ਆਮ ਆਦਮੀ ਪਾਰਟੀ ਵੱਲੋਂ ਪੰਥਕ ਸੇਵਾ ਦਲ ਰਜਿ ਦੇ ਬੈਨਰ ਥੱਲੇ ਦਿੱਲੀ ਕਮੇਟੀ ਦੀਆ ਚੋਣਾਂ ਲੜਨ ਦੀਆ ਸਾਰੀਆ ਤਿਆਰੀਆ ਮੁਕੰਮਲ ਕਰ ਲਈਆ ਹਨ ਤੇ ਇਸ ਵੇਲੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਵੱਡੀ ਪੱਧਰ ਤੇ ਦਿੱਲੀ ਕਮੇਟੀ ਲਈ  ਵੋਟਾਂ ਵੱਡੀ ਪੱਧਰ ਤੇ ਬਣਾ ਰਹੇ ਹਨ।
ਰਾਸ਼ਟਰੀ ਸੋਇੰਮ ਸੇਵਕ ਸੰਘ ਨੇ ਇਸ ਤੋ ਪਹਿਲਾਂ ਗੁਰੂਦੁਆਰਿਆ ਵਿੱਚ ਦਾਖਲ ਹੋਣ ਲਈ ਰਾਸ਼ਟਰੀ ਸਿੱਖ ਸੰਗਤ ਦਾ ਗਠਨ 1986 ਵਿੱਚ ਕੀਤਾ ਜਿਹੜੀ ਅੱਜ ਵੀ ਸਿੱਖਾਂ ਦੇ ਭੇਸ ਵਿੱਚ ਗੁਰੂਦੁਆਰਿਆ ਵਿੱਚ ਸਿਆਸਤ ਕਰਕੇ ਸਿੱਖ ਗੁਰਧਾਮਾਂ ਤੇ ਕਾਬਜ ਹੋਣ ਦੇ ਮਨਸੂਬੇ ਬਣਾ ਰਹੀ ਹੈ ਤੇ ਆਰ.ਐਸ.ਐਸ ਮੁੱਖੀ ਮੋਹਨ ਭਾਗਵਤ ਸਿੱਖਾਂ ਨੂੰ ਪਹਿਲਾਂ ਹੀ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਦੱਸ ਚੁੱਕੇ ਹਨ। ਇਥੇ ਹੀ ਬੱਸ ਨਹੀ ਭਾਜਪਾ ਆਗੂ ਤੇ ਆਰ.ਐਸ.ਐਸ ਦਾ ਕੱਟੜ ਆਗੂ ਪ੍ਰੇਮ ਕੁਮਾਰ ਸ਼ਰਮਾ 1984 ਦੀ ਸਿੱਖਾਂ ਦੀ ਨਸ਼ਲਕੁਸ਼ੀ ਕਰਨ ਵਾਲਿਆ ਦੀ ਅਗਵਾਈ ਕਰਨ ਵਾਲੇ ਕਾਂਗਰਸੀ ਆਗੂ ਐਚ.ਕੇ. ਐਲ ਭਗਤ ਨੂੰ ਲੋਕ ਸਭਾ ਚੋਣਾਂ ਵਿੱਚ ਹਰਾ ਕੇ ਮੈਂਬਰ ਪਾਰਲੀਮੈਂਟ ਬਣਿਆ ਸੀ ਤੇ ਬਾਅਦ ਵਿੱਚ ਉਹ ਅੰਮ੍ਰਿਤਧਾਰੀ ਹੋ ਕੇ ਸਿੰਘ ਸੱਜ ਗਿਆ ਤੇ ਉਸ  ਨੇ ਆਪਣਾ ਨਾਮ ਵੀ ਸ਼ੇਰ ਸਿੰਘ ਰੱਖ ਲਿਆ। ਸ਼ੇਰ ਸਿੰਘ ਦੀ ਵੇਸਭੂਸਾ ਵਿੱਚ ਜਦੋ ਉਹ ਭਾਈ ਰਣਜੀਤ ਸਿੰਘ (ਜਦੋਂ ਉਹ ਜਥੇਦਾਰ ਅਕਾਲ ਤਖਤ ਸਨ) ਨੂੰ  ਇੱਕ ਤਿਆਰ ਬਾਰ ਤਿਆਰ ਸਿੰਘ ਵਜੋ ਮਿਲਿਆ ਤਾਂ ਉਹਨਾਂ ਨੇ ਸ਼ੇਰ ਸਿੰਘ ਦਾ ਜਦੋ ਸਾਰਾ ਭਾਂਡਾ ਫੋੜਿਆ ਤਾਂ ਉਸ ਦੀ ਬਣਾਈ ਗਈ ਸਾਜਿਸ਼ ਨੰਗੀ ਹੋ ਗਈ ਤਾਂ ਸ਼ੇਰ ਸਿੰਘ ਫਿਰ ਤੋ ਦਾਹੜੀ ਮੁੱੱਛਾ ਵਢਾ ਕੇ ਪ੍ਰੇਮ ਕੁਮਾਰ ਸ਼ਰਮਾ ਬਣ ਗਿਆ ਸੀ। ਅੱਜ ਵੀ ਆਰ.ਐਸ.ਐਸ ਦੇ ਕੱਟੜ ਆਗੂ ਤੇ ਵਰਕਰ ਸਿੱਖੀ ਵੇਸਭੂਸਾ ਵੀ ਧਾਰਨ ਕਰ ਚੁੱਕੇ ਹਨ ਜਿਹਨਾਂ ਵਿੱਚ ਕਈ ਪੰਜਾਬ ਦੇ ਸਾਬਕਾ ਖਾੜਕੂ ਵੀ ਸ਼ਾਮਲ ਹਨ ਜੋ ਆਪਣੇ ਸੁਆਰਥ ਦੀਆ ਰੋਟੀਆ ਸੇਕਣ ਲਈ ਆਰ.ਐਸ.ਐਸ ਦੇ ਮੋਹਰੇ ਬਣੇ ਹੋਏ ਹਨ।
ਆਮ ਆਦਮੀ ਪਾਰਟੀ ਦੇ ਮੁੱਖੀ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਬਾਰੇ ਇਹ ਵੀ ਚਰਚਾ ਹੈ ਕਿ ਉਹ 18 ਸਾਲਾਂ ਤੱਕ ਆਰ.ਐਸ .ਐਸ ਵਿੱਚ ਰਹਿ ਕੇ ਕੰਮ ਕਰਦੇ ਰਹੇ ਹਨ ਤੇ ਹੁਣ ਸੁਧਾਰਵਾਦੀ ਬਣ ਕੇ ਪੰਜਾਬ ਵਿੱਚ ਆਪਣੀ ਸਰਕਾਰ ਬਣਾ ਕੇ ਆਰ.ਐਸ.ਐਸ ਦੇ ਏਜੰਡੇ ਨੂੰ ਲਾਗੂ ਕਰਨਾ ਚਾਹੁੰਦੇ ਹਨ ਅਤੇ ਇਸ ਗੁਪਤ ਏਜੰਡੇ ਤੋ ਪੰਜਾਬ ਦੇ ਲੋਕਾਂ ਨੂੰ ਕੋਈ ਜਾਣਕਾਰੀ ਨਹੀ ਹੈ। ਦਿੱਲੀ ਸਰਕਾਰ ਵਿੱਚ ਹਮੇਸ਼ਾਂ ਹੀ ਸਿੱਖ ਮੰਤਰੀ ਸ਼ਾਮਲ ਕੀਤੇ ਜਾਂਦੇ ਰਹੇ ਹਨ ਪਰ ਪਹਿਲੀ ਵਾਰੀ ਹੋਇਆ ਕਿ ਆਮ ਆਦਮੀ ਪਾਰਟੀ ਦੀ ਟਿਕਟ ਤੇ ਚਾਰ ਸਿੱਖ ਵਿਧਾਇਕ ਜਿੱਤਣ ਦੇ ਬਾਵਜੂਦ ਵੀ ਇੱਕ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਨਹੀ ਕੀਤਾ ਗਿਆ ਹੈ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਵਿੱਚੋ ਪੰਜਾਬ ਹਿਤੈਸ਼ੀ ਆਗੂਆਂ ਨੂੰ ਸਿਰਫ ਇਸ ਕਰਕੇ ਬਾਹਰ ਦਾ ਰਸਤਾ ਵਿਖਾਇਆ ਗਿਆ ਹੈ ਕਿਉਕਿ ਉਹ ਅਰਵਿੰਦ ਕੇਜਰੀਵਾਲ ਦੇ ਏਜੰਡੇ ਨੂੰ ਲਾਗੂ ਕਰਨ ਤੋ ਇਨਕਾਰੀ ਸਨ ਤੇ ਉਹਨਾਂ ਨੂੰ ਬਹਾਨੇ ਬਣਾ ਕੇ ਬਾਹਰ ਕੱਢਿਆ ਗਿਆ ਹੈ। ਸੁੱਚਾ ਸਿੰਘ ਛੋਟੇਪੁਰ ਨਾਲੋ ਵੀ ਆਪ ਆਗੂ ਵੱਡੇ ਵੱਡੇ ਘੱਪਲੇ ਕਰ ਰਹੇ ਹਨ ਤੇ ਵਿਧਾਨ ਸਭਾ ਚੋਣਾਂ ਤੋ ਬਾਅਦ ਕਈ ਕਿੱਸੇ ਸਾਹਮਣੇ ਬਾਹਰ ਆਉਣਗੇ ਜਿਹੜੇ ਪੈਸੇ ਲੈ ਕੇ ਟਿਕਟਾਂ ਲੈ ਰਹੇ ਹਨ ਤੇ ਚੋਣ ਹਾਰਨ ਤੋ ਬਾਅਦ ਉਹ ਪਟਾਕੇ ਵਾਗੂ ਆਪਣੇ ਨਾਲ ਹੋਈ ਲੁੱਟ ਬਾਰੇ  ਗਲ ਵਿੱਚ ਢੋਲ  ਪਾ ਕੇ ਰੌਲਾ ਪਾਉਣਗੇ। ਅੱਜ ਆਮ ਆਦਮੀ ਪਾਰਟੀ ਦੀਆ ਪੰਜਾਬ ਵਿੱਚ ਜੜ ਲਗਾਉਣ ਵਾਲੇ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਤੇ ਭਗਵੰਤ ਮਾਨ ਨੂੰ ਖੁੱਡੇ ਲਾਈਨ ਲਗਾਇਆ ਗਿਆ ਹੈ ਭਾਂਵੇ ਉਹ ਇਸ ਦਾ ਖੰਡਨ ਕਰ ਰਹੇ ਹਨ ਪਰ ਦੱਬਵੀ ਅਵਾਜ ਵਿੱਚ ਉਹ ਇਸ ਦਬਾ ਨੂੰ ਕਬੂਲ ਵੀ ਰਹੇ ਹਨ। ਡਾਂ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਵੀ ਪੰਜਾਬ ਦੇ ਵਿਕਾਸ ਦੀ ਗੱਲ ਕਰਦੇ ਸਨ ਤੇ ਉਹਨਾਂ ਨੂੰ ਇਸ ਕਰਕੇ ਹੀ ਸਾਈਡ ਲਾਈਨ ਕਰ ਦਿੱਤਾ ਗਿਆ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਵਿੱਚ ਜੇਕਰ ਆਮ ਆਦਮੀ ਪਾਰਟੀ ਹਿੱਸਾ ਲੈਦੀ ਹੈ ਤਾਂ ਜ਼ਾਹਿਰ ਹੈ ਕਿ ਦਿੱਲੀ ਸਰਕਾਰ ਆਪਣੇ ਉਮੀਦਵਾਰਾਂ ਦੀ ਹਰ ਪ੍ਰਕਾਰ ਦੀ ਮਦਦ ਕਰੇਗੀ ਤੇ ਉਹਨਾਂ ਨੂੰ ਜਿੱਤਾ ਕੇ ਜੇਕਰ ਸੱਤਾ ਸੰਭਾਲਣ ਦੇ ਕਾਬਲ ਬਣ ਗਈ  ਤਾਂ ਜ਼ਹਿਰ ਹੈ ਕਿ ਆਰ.ਐਸ.ਐਸ ਦੇ ਏਜੰਡੇ ਨੂੰ ਲਾਗੂ ਕਰਾਉਣ ਦਾ ਹਰ ਪ੍ਰਕਾਰ ਦਾ ਯਤਨ ਕਰੇਗੀ।  ਇਸ ਕਾਰਜ ਲਈ ਦਿੱਲੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਜੋ ਕਿ ਕਿਸੇ ਵੇਲੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦਾ ਪਰਛਾਵਾਂ ਹੋਇਆ ਕਰਦੇ ਸਨ ਅੱਜ ਪੂਰੀ ਤਰ•ਾ ਉਹਨਾਂ ਦੇ ਵਿਰੁੱਧ ਹਨ ਤੇ ਪਿਛਲੇ ਕਰੀਬ ਇੱਕ ਸਾਲ ਤੋ ਆਮ ਆਦਮੀ ਪਾਰਟੀ ਦੇ ਧਾਰਮਿਕ ਵਿੰਗ ਪੰਥਕ ਸੇਵਾ ਦਲ ਨੂੰ ਕਾਮਯਾਬ ਕਰਨ ਲਈ ਯਤਨਸ਼ੀਲ ਹਨ। ਇਸੇ ਤਰ•ਾ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਆਗੂ ਇਹ ਵੀ ਕਹਿ ਰਹੇ ਹਨ ਕਿ ਉਹ ਸ਼੍ਰੋਮਣੀ ਕਮੇਟੀ ਦੀਆ ਚੋਣਾਂ ਵਿੱਚ ਵੀ ਭਾਗ ਲੈਣਗੇ ਤੇ ਪਾਰਟੀ ਦਾ ਪੰਜਾਬ ਵਿੱਚ ਵੀ ਕੋਈ ਧਾਰਮਿਕ ਵਿੰਗ ਬਣਾਇਆ ਜਾਵੇਗਾ।
ਪਿਛਲੇ ਸਮੇਂ ਦੌਰਾਨ ਆਰ.ਐਸ.ਐਸ ਵੱਲੋ ਸਿੱਖ ਪੰਥ ਵਿੱਚ ਸਿੱਧੇ ਰੂਪ ਵਿੱਚ ਦਾਖਲ ਦੇਣ ਦੀਆ ਸਾਰੀਆ ਸਾਜਿਸ਼ਾਂ ਫੇਲ ਹੋ ਗਈਆ ਹਨ ਤੇ ਪੰਜਾਬ ਵਿੱਚ ਆਰ.ਐਸ.ਐਸ ਦੀ ਜਮਾਤ ਰਾਸ਼ਟਰੀ ਸਿੱਖ ਸੰਗਤ ਦੇ ਮੁੱਖੀ ਰੁਲਦਾ ਸਿੰਘ ਦੇ ਕਤਲ ਤੋ ਬਾਅਦ ਹੀ ਆਰ.ਐਸ.ਐਸ ਨੇ ਆਪਣੀ ਰਣਨੀਤੀ ਵਿੱਚ ਤਬਦੀਲੀ ਲਿਆਉਣੀ ਸ਼ੁਰੂ ਕਰ ਦਿੱਤੀ ਸੀ। ਆਰ.ਐਸ.ਐਸ ਨੇ ਸਿੱਧੇ ਰੂਪ ਵਿੱਚ ਸਿੱਖ ਧਰਮ ਵਿੱਚ ਦਖਲ ਅੰਦਾਜੀ ਨੂੰ ਰੋਕ ਕੇ ਹੁਣ ਚੋਣਾਂ ਰਾਹੀ ਆਪਣੇ ਉਮੀਦਵਾਰ ਖੜੇ ਕਰਕੇ ਕਬਜਾ ਕਰਨ ਦੀ ਸਾਜਿਸ਼ ਘੜੀ ਹੈ ਤੇ 1905 ਤੋ ਪਹਿਲਾਂ ਵਾਲੀ ਸਥਿਤੀ ਪੈਦਾ ਕਰਨ ਦੀ ਸਾਜਿਸ਼ ਘੜੀ ਜਾ ਰਹੀ ਹੈ ਕਿਉਕਿ ਆਰ.ਐਸ.ਐਸ ਦਾ ਜਨਮ ਵੀ ਸ਼੍ਰੋਮਣੀ ਕਮੇਟੀ ਦੇ ਨਾਲ ਹੀ ਅੰਗਰੇਜ਼ਾਂ ਨੇ ਪਾੜੇ ਤੇ ਰਾਜ ਕਰੋ ਦੀ ਨੀਤੀ ਕਰ ਦਿੱਤਾ ਸੀ। ਇਸ ਤੋ ਪਹਿਲਾਂ ਵੀ 2003 ਵਿੱਚ ਆਰ.ਐਸ ਐਸ ਨੂੰ ਅਖੌਤੀ ਫਿਰਾਕਦਿਲੀ ਦਾ ਮੁਜ਼ਾਹਰਾ ਕਰਦਿਆ ਮੰਦਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦੀ ਤੱਤਕਾਲੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਕੋਲੋ ਇਜ਼ਾਜ਼ਤ ਮੰਗੀ ਸੀ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਸੀ ਜਿਸ ਕਾਰਨ ਆਰ.ਐਸ.ਐਸ ਦਾ ਉਹ ਮਨਸੂਬਾ ਫੇਲ ਹੋ ਗਿਆ ਸੀ ਤੇ ਹੁਣ ਅਗਲਾ ਏਜੰਡਾ ਸਿਰਫ ਤੇ ਸਿਰਫ ਚੋਣਾਂ ਰਾਹੀ ਆਪਣੇ ਉਮੀਦਵਾਰ ਗੁਰੂਦੁਆਰਾ ਪ੍ਰਬੰਧ ਵਿੱਚ ਦਾਖਲ ਕਰਵਾ ਕੇ ਆਪਣਾ ਹਿੰਦੂਤਵ ਦਾ ਏਜੰਡਾ ਲਾਗੂ ਕਰਾਉਣਾ ਹੈ। ਸਿੱਖ ਪੰਥ ਦੇ ਬੌਧਿਕਵਾਦੀ, ਰਾਜਨੀਤਕ ਤੇ ਧਾਰਮਿਕ ਆਗੂ ਜੇਕਰ ਆਰ.ਐਸ.ਐਸ ਦੀ ਸਾਜਿਸ਼ ਪ੍ਰਤੀ ਸੁਚੇਤ ਨਾ ਹੋਏ ਤਾਂ ਫਿਰ 2070 ਤੱਕ ਆਰ. ਐਸ. ਐਸ ਦਾ ਹਿੰਦੋਸਤਾਨ ਨੂੰ ”ਹਿੰਦੂ ਰਾਸ਼ਟਰ” ਬਣਾਉਣ ਦਾ ਏਜੰਡਾ ਲਾਗੂ ਹੋਣ ਤੋਂ ਕੋਈ ਨਹੀ ਰੋਕ ਸਕਦਾ।

Share Button

Leave a Reply

Your email address will not be published. Required fields are marked *

%d bloggers like this: