ਕੀ ਅਪਨੀ ਦੂਸਰੀ ਪਤਨੀ ਨੂਁ ਕਤਲ ਕਰਨ ਅਧੀਨ ਸ਼ੱਕ ਦੇ ਘੇਰੇ ਵਿਚ ਫਸੇ ਆਗੂ ਨੂਁ ਅਕਾਲੀ ਦਲ ਫਿਰ ਬਣਾਏਗਾ ਨਗਰ ਕੌਂਸਲ ਦਾ ਮੀਤ ਪ੍ਰਧਾਨ ??

ss1

ਕੀ ਅਪਨੀ ਦੂਸਰੀ ਪਤਨੀ ਨੂਁ ਕਤਲ ਕਰਨ ਅਧੀਨ ਸ਼ੱਕ ਦੇ ਘੇਰੇ ਵਿਚ ਫਸੇ ਆਗੂ ਨੂਁ ਅਕਾਲੀ ਦਲ ਫਿਰ  ਬਣਾਏਗਾ ਨਗਰ ਕੌਂਸਲ ਦਾ ਮੀਤ ਪ੍ਰਧਾਨ  ??
ਭਾਜਪਾ ਦੇ ਹੱਕ ਤੇ ਮਾਰਿਆ ਜਾ ਰਿਹਾ ਡਾਕਾ

img-20160901-wa0056

ਜੰਡਿਆਲਾ ਗੁਰੂ 23 ਸਤੰਬਰ (ਵਰਿਦਰ ਸਿਂਘ) ਅਕਾਲੀ ਦਲ ਦੇ ਸੁਪਰੀਮੋ ਮੁਖ ਮੰਤਰੀ ਸ੍ਰ ਪ੍ਰਕਾਸ਼ ਸਿਂਘ ਬਾਦਲ ਅਤੇ ਭਾਜਪਾ ਦੇ ਸੀਨੀਅਰ ਆਗੂਆਂ ਵਲੋਂ ਅਕਾਲੀ ਭਾਜਪਾ ਗਠਬੰਧਨ ਨੂੰ  ਨਹੁੰ  ਮਾਸ ਦਾ ਰਿਸ਼ਤਾ ਦੱਸਿਆ ਜਾ ਰਿਹਾ ਹੈ ! ਵਾਰ ਵਾਰ ਗਠਬੰਧਨ ਵਿਚ ਤਰੇੜਾਂ ਪੈਣ ਦੇ ਬਾਵਜੂਦ ਵੀ ਸੀਨੀਅਰ ਲੀਡਰਸ਼ਿਪ ਵਲੋਂ ਇਸਨੂ ਬਚਾਕੇ ਰਖਿਆ ਹੋਇਆ ਹੈ ! ਹੁਣ ਦੇਖਣਾ ਹੋਵੇਗਾ ਕਿ ਕੀ ਜੰਡਿਆਲਾ ਗੁਰੂ ਵਿਚ ਅਕਾਲੀ ਦਲ, ਭਾਜਪਾ ਨਾਲ ਨਹੁੰ  ਮਾਸ ਦਾ ਰਿਸ਼ਤਾ ਨਿਭਾਂਓਂਦੇ ਹਨ ਜਾਂ ਇਸ ਵਾਰ ਵੀ ਭਾਜਪਾ ਨੂੰ  ਖੁਡੇ ਲਾਈਨ ਲਗਾਂਦੇ ਹਨ ? ਮਿਲੀ ਜਾਣਕਾਰੀ ਅਨੁਸਾਰ ਨਗਰ ਕੌਂਸਲ ਜੰਡਿਆਲਾ ਗੁਰੂ ਵਿਚ ਮੀਤ ਪ੍ਰਧਾਨ ਦ ਅਹੁਦਾ 23 ਸਤੰਬਰ ਨੂੰ  ਖਾਲੀ ਹੋ ਚੁਕਾ ਹੈ ! ਨਗਰ ਕੌਂਸਲ ਵਿਚ ਪ੍ਰਧਾਨ ਦੀ ਕੁਰਸੀ ਤੇ ਅਕਾਲੀ ਦਲ ਦਾ ਕਬਜ਼ਾ ਹੈ ਅਤੇ ਪਿਛਲੀ ਵਾਰ ਗਠਬੰਧਨ ਦੇ ਰਿਸ਼ਤੇ ਨੂਁ ਤਾਰ ਤਾਰ ਕਰਦੇ ਹੋਏ ਭਾਜਪਾ ਦੇ ਇਕ ਸੀਨੀਅਰ ਲੀਡਰ ਨੂਁ ਠੇਂਗਾ ਦਿਖਾਕੇ ਮੀਤ ਪ੍ਰਧਾਨ ਦੀ ਕੁਰਸੀ ਤੇ ਵੀ ਅਕਾਲੀ ਦਲ ਨੇ  ਕਬਜ਼ਾ ਕਰ ਲਿਆ ਸੀ ! ਪੱਤਰਕਾਰਾਂ  ਨਾਲ ਗੱਲਬਾਤ ਦੌਰਾਨ ਭਾਜਪਾ ਦੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਇਕ ਸੀਨੀਅਰ ਆਗੂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਜੰਡਿਆਲਾ ਨਗਰ ਕੌਂਸਲ ਵਿਚ ਭਾਜਪਾ ਨੂਁ ਉਸਦਾ  ਬਣਦਾ ਹੱਕ ਮਿਲਦਾ ਰਿਹਾ  ਹੈ ਅਤੇ ਇਸ ਵਾਰ ਵੀ ਓਹ ਅਪਨਾ ਹੱਕ ਲੈਣ ਲਈ ਸੀਨੀਅਰ ਲੀਡਰਸ਼ਿਪ ਨੂਁ ਜਾਣੂ ਕਰਵਾਉਣਗੇ  ! ਉਹਨਾਂ ਨੇ ਧਮਕੀ ਭਰੇ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਕਿਹਾ ਕਿ ਅਗਰ ਇਸ ਵਾਰ ਨਗਰ ਕੌਂਸਲ ਵਿਚ ਭਾਜਪਾ ਨੂਁ ਮੀਤ ਪ੍ਰਧਾਨ ਦਾ ਅਹੁਦਾ ਨਾ ਮਿਲਿਆ ਤਾਂ 2017 ਦੀ ਵਿਧਾਨ ਸਭਾ ਚੋਣ ਵਿਚ ਹਲਕਾ ਜੰਡਿਆਲਾ ਗੁਰੂ ਤੋਂ ਭਾਜਪਾ ਅਕਾਲੀ ਦਲ ਨੂਁ ਸਮਰਥਨ ਦੇਣ ਲਈ ਸੋਚ ਵਿਚਾਰ ਕਰ ਸਕਦੀ ਹੈ ? ਦੂਸਰੇ ਪਾਸੇ ਜੰਡਿਆਲਾ ਗੁਰੂ ਵਿਚ ਅਕਾਲੀ ਦਲ ਦੇ ਦੂਸਰੇ ਧੜੇ ਵਲੋਂ ਵੀ ਜ਼ੋਰ ਲਗਾਉਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ  ਕਿਉ ਕਿ ਹੁਣੇ ਹੁਣੇ ਕੁਰਸੀ ਖਾਲੀ ਕਰ ਚੁਕੇ ਸਾਬਕਾ ਅਕਾਲੀ ਮੀਤ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਅਪਨੀ ਹੀ “ਦੂਸਰੀ ਪਤਨੀ” ਨੂੰ  ਮਾਰਨ ਦੇ ਇਲਜ਼ਾਮ ਵਿਚ ਸ਼ੱਕ ਦੇ ਘੇਰੇ ਅਧੀਨ ਪੁਲਿਸ ਜਾਂਚ ਪੜਤਾਲ ਵਿਚ ਹੈ ਅਤੇ ਇਸਤੋਂ ਇਲਾਵਾ ਆਪਣੇ ਹੀ ਸਾਲੇ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕਰਨ ਸਦਕਾ ਇਕ ਮਾਮਲੇ ਵਿਚ ਨਾਮਜ਼ਦ ਹੈ ! ਹੁਣ ਤਾਂ ਅਕਾਲੀ ਹਾਈਕਮਾਂਡ ਨੂੰ  ਇਹ ਦੇਖਣਾ ਹੋਵੇਗਾ ਕਿ ਕੀ ਉਹ  ਫਿਰ ਸ਼ੱਕ ਦੇ ਘੇਰੇ ਵਿਚ ਆ ਚੁਕੇ ਇਕ ‘ਕਾਤਿਲ’ ਪਤੀ ਨੂਁ ਮੀਤ ਪ੍ਰਧਾਨ ਬਣਾਂਦੀ ਹੈ ਜਾਂ ਫਿਰ ਸਾਫ ਸੁਥਰੇ ਅਕਸ ਵਾਲੇ ਅਕਾਲੀ ਦਲ ਦੇ ਦੂਸਰੇ ਧੜੇ ਨੂਁ ਮੌਕਾ ਦੇਕੇ ਸ਼ਹਿਰ ਵਿਚ ਅਪਨਾ ਅਕਸ ਠੀਕ ਕਰਦੀ ਹੈ ! ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਮਜੂਦਾ ਹਲਕਾ ਵਿਧਾਇਕ ਅਪਨੀ ਆਖਰੀ ਪਾਰੀ ਵਿਚ ਮੋਟੀ ਗੇਮ ਖੇਡ ਸਕਦੇ ਹਨ ਕਿਓ ਕਿ ਓਹਨਾ ਨੂਁ ਵਾਪਸੀ ਅਪਨੀ ਤਾਕਤ  ਨਜ਼ਰ ਆਉਂਦੀ ਦਿਖਾਈ ਨਹੀ ਦੇ ਰਹੀ  !

Share Button

Leave a Reply

Your email address will not be published. Required fields are marked *