ਕੀੜੇ ਮਾਰ ਦਵਾਈਆਂ ਤੋਂ ਬਚੀਏ, ਬਹੁਤ ਬਿਮਾਰੀਆਂ ਤੋ ਬਚ ਜਾਈਏ

ਕੀੜੇ ਮਾਰ ਦਵਾਈਆਂ ਤੋਂ ਬਚੀਏ, ਬਹੁਤ ਬਿਮਾਰੀਆਂ ਤੋ ਬਚ ਜਾਈਏ 

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com

ਸਾਨੂੰ ਆਪਣੇ ਘਰ ਗਾਰਡਨ ਕਰਨੀ ਚਾਹੀਦੀ ਹੈ। ਲੋੜ ਜੋਗੀਆਂ ਚੀਜ਼ਾਂ ਆਪ ਉਗਾ ਕੇ ਖਾ ਸਕੀਏ। ਜ਼ਕੀਨ ਹੋਵੇ, ਅਸੀਂ ਕੀ ਖਾ ਰਹੇ ਹਾਂ? ਚਾਹੇ ਛੋਟੇ ਗਮਲੇ ਵਿੱਚ ਟਮਾਟਰ ਦੇ ਬੂਟੇ, ਸਬਜ਼ੀਆਂ ਦੀਆਂ ਵੇਲਾਂ ਲੱਗਾ ਲਈਏ। ਮੈਂ ਆਪ ਵੀ ਘਰ ਦੇ ਪਿੱਛੇ ਫੁੱਲ, ਸਾਗ ਤੋਰੀਆਂ- ਕੱਦੂਆਂ ਦੀਆਂ ਵੇਲਾਂ, ਪਾਲਕ ਮੇਥੇ, ਧਨੀਆਂ, ਸਰ੍ਹੋਂ-ਛੋਲਿਆਂ, ਬਾਥੂ ਦਾ ਸਾਗ, ਪੁਦੀਨਾ, ਪਿਆਜ, ਲਸਣ, ਮਟਰ ਖਾਣ ਜੋਗਾ ਉਗਾ ਲੈਂਦੀ ਹਾਂ। ਇਹ ਸਭ ਰਸਇਣਕ ਖਾਂਦਾ ਤੋਂ ਬਗੈਰ ਉਪਜ ਹੋ ਰਹੇ ਹਨ। 6 ਕੁ ਹਫ਼ਤੇ ਵਿੱਚ ਕੱਟਣ ਵਾਲੇ ਹੋ ਜਾਂਦੇ ਹਨ। ਫਿਰ ਹਰ ਦੋ ਹæਫਤੇ ਬਾਅਦ ਦੁਆਰਾ- ਦੁਆਰਾ ਫੁੱਟ ਆਉਂਦੇ ਹਨ। ਬਹੁਤੀ ਮਿਹਨਤ ਵੀ ਨਹੀਂ ਕਰਨੀ ਪੈਂਦੀ। ਬਿਜਲੀ ਦੀ ਮਸ਼ੀਨ ਵਾਹੁਣ ਵਾਲੀ ਬਹੁਤੀ ਮਹਿੰਗੀ ਨਹੀਂ ਹੈ। ਬੀਜ ਪਾਉਣ ਦੀ ਲੋੜ ਹੈ। ਮੀਂਹ ਰੱਬ ਪਾ ਦਿੰਦਾ ਹੈ। ਨਾਲੇ ਹਰਿਆਲੀ ਦੇਖ ਕੇ ਮਨ ਖ਼ੁਸ਼ ਹੁੰਦਾ ਹੈ। ਨੇੜੇ ਦੇ ਚੰਗੇ ਖੇਤੀ-ਬਾੜੀ ਵਿਭਾਗ ਜਾਂ ਜੂਟਿਊਬ ਤੋਂ ਤੋਂ ਸਹੀਂ ਤਕਨੀਕ ਲਈ ਜਾਵੇ। ਦੁਨੀਆ ਦੀ ਅੱਧੀ ਤੋਂ ਵੱਧ ਜਨ ਸੰਖਿਆ ਖੇਤੀ ਦਾ ਕਿੱਤਾ ਕਰਦੀ ਹੈ। ਮੈਨੂੰ ਕੋਈ ਖ਼ਾਸ ਖੇਤੀ-ਬਾੜੀ, ਬਿਜਾਈ ਦੇ ਉੱਤੇ ਲਿਖੀ ਹੋਈ ਰਚਨਾ ਨਹੀਂ ਮਿਲੀ। ਇਡੋਸਲਫੈਨ ਕੀੜੇ ਮਾਰ ਜ਼ਹਿਰ ਛਿੜਕਣ ਨਾਲ ਫ਼ਸਲ ਵੱਧ ਹੁੰਦੀ ਹੈ। ਫ਼ਸਲ ਝਾੜ ਵੱਧ ਦੇਵੇ। ਪਰ ਬਗੈਰ ਜ਼ਹਿਰ ਛਿੜਕਣ ਤੋਂ ਫ਼ਸਲ ਦਾ ਝਾੜ 20% ਹੀ ਘfਟਾ ਪੈਦਾ ਹੁੰਦਾ ਹੈ। ਘਾਟਾ ਸਹਿਣ ਤੋਂ ਵੱਧ, ਉਸ ਤੋਂ ਜ਼ਿਆਦਾ ਕੀੜੇ ਮਾਰ ਜ਼ਹਿਰ ਖ਼ਰੀਦਣ ਤੇ ਪੈਸਾ ਲੱਗਦਾ ਹੈ। ਕੀੜੇ ਮਾਰ ਜ਼ਹਿਰ ਹਰ ਫ਼ਸਲ ਉੱਤੇ ਛਿੜਕਿਆ ਜਾਂਦਾ ਹੈ। ਦੂਜਾ ਫ਼ਾਰਮੂਲਾ ਹੈ ਫਲ਼ ਵੱਡਾ ਤੇ ਛੇਤੀ ਉੱਤਰ ਆਵੇ। ਅੰਬ ਕੇਲੇ ਨੂੰ ਪਕਾਉਣ ਲਈ ਵੀ ਦਵਾਈ ਪਾਈ ਜਾਂਦੀ ਹੈ। ਮੈਂ ਆਪਣਾ ਤਜਰਬਾ ਦੱਸਦੀ ਹਾਂ। ਸੇਬ,ਖ਼ਰਬੂਜ਼ਾ, ਅੰਬ, ਚੈਰੀ, ਕੀਵੀ ਵੱਧ ਖਾ ਲਈਏ। ਮੂੰਹ ਵਿੱਚ ਸ਼ਾਲੇ ਹੋ ਜਾਂਦੇ ਹਨ। ਗਲ਼ੇ ਵਿੱਚ ਖਾਜ ਹੋਣ ਲੱਗ ਜਾਂਦੀ ਹੈ। ਕਈ ਬਾਰ ਸੇਬ ਇੱਕ ਦੀ ਥਾਂ ਦੋ, ਤਿੰਨ ਸੇਬ ਖਾ ਲਈਏ। ਮੈਂ ਇਕੱਲੀ ਹੋਵਾਂ। ਬਾਹਰੋਂ ਬਿਲਕੁਲ ਨਹੀਂ ਖਾਦੀ। ਭੁੱਖ ਦੁਆਰਾ ਲੱਗਣ ਤੇ ਇੱਕੋ ਫਲ ਸੇਬ, ਕੇਲਾ,ਅੰਬ ਦੋ ਬਾਰ ਖਾਂਦਾ ਜਾਂਦਾ ਹੈ। ਖਾਣ ਨਾਲ ਚਿੱਤ ਨੂੰ ਘਬਰਾਟ ਹੁੰਦਾ ਹੈ। ਘੁਮੇਰ ਆਉਂਦੀ ਹੈ। ਉਹੀ ਹਾਲ ਹੋਰ ਫ਼ਲ ਚੈਰੀ ਖਾ ਕੇ ਹੁੰਦਾ ਹੈ। ਖੁੰਭਾਂ ਖਾਣ ਨਾਲ ਕੈਨੇਡਾ ਵਿੱਚ ਕਈ ਲੋਕ ਮਰ ਗਏ ਸਨ। ਉਨ੍ਹਾਂ ਦਿਨਾਂ ਵਿੱਚ ਮੈਂ ਕੱਚੀਆਂ ਖੁੰਭਾਂ ਖਾਂਦੀਆਂ ਸੀ। ਮੈਨੂੰ ਘੁਮੇਰ ਤੇ ਉਲਟੀਆਂ ਆਉਣ ਲੱਗ ਗਈਆਂ ਸੀ। ਕੈਨੇਡਾ ਵਿੱਚ ਖੁੰਬਾਂ ਕੁੱਝ ਸਮੇਂ ਲਈ ਆਉਣੀਆਂ ਬੰਦ ਕਰ ਦਿੱਤੀਆਂ ਸਨ। ਸਿਆਣੇ ਕਹਿੰਦੇ ਹਨ, ” ਕੁੱਝ ਵੀ ਬਹੁਤਾ ਨਾਂ ਖਾਵੋ। ਨਵੀਂ ਆਈ ਫ਼ਸਲ ਅੰਨ ਵੀ ਜ਼ਿਆਦਾ ਨਾਂ ਖਾਈਏ। ਕਦੇ ਵੀ ਪੇਟ ਭਰ ਕੇ ਨਾਂ ਖਾਈਏ। ਭੁੱਖ ਰੱਖ ਕੇ ਖਾਈਏ , ” ਉਹੀ ਅੱਜ ਦੇ ਡਾਕਟਰ ਕਹਿੰਦੇ ਹਨ, ” ਥੋੜਾ-ਥੋੜਾ ਕਰਕੇ ਖਾਵੋ। ” ਭਾਵ ਇਕੋਂ ਸਮੇਂ ਬਹੁਤਾ ਖਾਣ ਨਾਲ ਇੱਕੋ ਭੋਜਨ ਖਾਣ ਨਾਲ ਇੱਕੋ ਤਰਾਂ ਦੇ ਤੱਤ ਅੰਦਰ ਚਲੇ ਜਾਣਗੇ। ਪਚਾਉਣੇ ਔਖੇ ਹੋ ਜਾਣਗੇ। ਅੰਬ, ਚੈਰੀ, ਮਤੀਰਾ, ਖ਼ਰਬੂਜ਼ਾ ਬਹੁਤਾ ਖਾਈਏ ਤਾਂ ਪੇਟ ਦੁਖਣ ਲੱਗ ਜਾਂਦਾ ਹੈ। ਲੂਜ਼ ਮੋਸ਼ਨ ਹੋ ਜਾਂਦੇ ਹਨ। ਜਿਹੜੇ ਕਹਿੰਦੇ ਹਨ, ” ਕਬਜ਼æ ਰਹਿੰਦੀ ਹੈ। ” ਉਹ ਇਹ ਸਬ ਖਾ ਕੇ ਦੇਖਣਾ। ਬਿਮਾਰੀ ਟੁੱਟ ਜਾਵੇਗੀ। ਉਨ੍ਹਾਂ ਨੂੰ ਇਹ ਬਿਮਾਰੀ ਹੁੰਦੀ ਹੈ। ਜੋ ਫਲ ਤੇ ਕੱਚੀਆਂ ਸਬਜ਼ੀਆਂ ਸੈਲਡ ਮੂਲ਼ੀ, ਗਾਜਰ, ਗੋਭੀ ਨਹੀਂ ਖਾਂਦੇ। ਖਾਣ ਦੀ ਕੰਜੂਸੀ ਨਾਂ ਕਰਿਆ ਕਰੋਂ।
ਮੀਟ ਦੁੱਧ ਤੋਂ ਬਣੇ ਪਦਾਰਥ ਖਾਣ ਨਾਲ ਪੇਟ ਖ਼ਰਾਬ ਹੋਣ ਨਾਲ ਸ਼ੂਗਰ, ਬਲਡਪੈਸ਼ਰ, ਚਿਕਨਾਹਟ ਨਾਲ ਨਾਲੀਆਂ ਬੰਦ ਹੋ ਜਾਂਦੀ ਹਨ। ਖ਼ੂਨ ਕਿਵੇਂ ਦੌਰਾ ਕਰੇਗਾ? ਖ਼ੂਨ ਦੌਰਾ ਨਾਂ ਕਰਨ ਨਾਲ ਆਕਸੀਜਨ ਨਾ ਮਿਲੇ, ਬੰਦਾ ਮਰ ਜਾਂਦਾ ਹੈ। ਘੱਟ ਖਾਣ ਨਾਲ ਵੀ ਬਿਮਾਰੀਆਂ ਲੱਗਦੀਆਂ ਹਨ। ਸੋਕਾ ਲੱਗ ਗਿਆ ਸ਼ਕਲ ਵਿਗੜ ਜਾਵੇਗੀ। ਹਰ ਚੀਜ਼ ਦੀ ਸੀਮਾ, ਮਾਪ-ਤੋਲ ਹੋਣਾ ਲਾਜ਼ਮੀ ਹੈ। ਗੁਰਦੁਆਰੇ ਮੁਫ਼ਤ ਦੇ ਪ੍ਰਸ਼ਾਦੇ, ਸਸਤੇ ਬਫ਼ੇ ਖਾਣ ਨਾਲ, ਪਾਰਟੀ ਵਿਆਹ ਬਾਅਦ ਬਿਮਾਰ ਹੋਣਾ ਪੈਂਦਾ ਹੈ।
ਅਮਰ ਖ਼ਾਨ ਕਮਾਲ ਦਾ ਹੀਰੋ ਹੈ। ਟੀਵੀ ਸ਼ੋ ਵੀ ਕਰਦੇ ਹਨ। ਸੱਚ ਮੁਚ ਦਿਲਾਂ ਉੱਤੇ ਛਾ ਗਿਆ ਹੈ। ਇਸ ਦੀ ਹਰ ਫ਼ਿਲਮ, ਹੁਣ ਹਰ ਸ਼ੋ ਮਨਾਂ ਉੱਤੇ ਜਮ ਗਏ ਹਨ। ਅੱਜ ਜਿਸ ਤੋਂ ਇਹ ਜਾਣਕਾਰੀ ਮਿਲੀ ਹੈ। ਇੱਕ ਔਰਤ ਨੇ ਸਰਵੇਖਣ ਕੀਤਾ ਹੈ। ਉਸ ਨੇ ਦੱਸਿਆ, ” ਮਾਂ ਦੇ ਦੁੱਧ ਵਿੱਚ ਇਡੋਸਲਫੈਨ ਕੀੜੇ ਮਾਰ ਜ਼ਹਿਰ ਹੈ। ਕੀੜੇ ਮਾਰ ਜ਼ਹਿਰ ਪਤਾ ਕਿਉਂ ਹੈ? ਕੀੜੇ ਮਾਰ ਜ਼ਹਿਰ ਭੋਜਨ ‘ਤੇ ਕਿਸਾਨ ਨੇ ਛਿੜਕੀ ਹੈ। ਕਿਸਾਨ ਨੂੰ ਮਿੱਤਰ ਮੰਨ ਕੇ ਉਸ ਦੁਆਰਾ ਵੇਚਿਆ ਭੋਜਨ ਅੱਖਾਂ ਮੀਚ ਕੇ ਖਰੀਦ ਕੇ ਖਾ ਗਏ। ਫਿਰ ਤਾਂ ਇਡੋਸਲਫੈਨ ਮਾਂ ਦੇ ਢਿੱਡ ਵਿੱਚ ਹੈ। ਇਡੋਸਲਫੈਨ ਮਰਦ ਦੇ ਢਿੱਡ ਵਿੱਚ ਹੋਣ ਕਰਕੇ ਉਸ ਦੇ ਬਣੇ ਸ਼ਿਕਰਾਣੂਆਂ ਵਿੱਚ ਹੋਣ ਕਰਕੇ ਭਰੂਣ ਬੱਚੇ ਵਿੱਚ ਕੀੜੇ ਮਾਰ ਜ਼ਹਿਰ ਹੈ। ਮਰਦ ਨਾ ਮਰਦ ਹੋ ਰਹੇ ਹਨ। ਐਸੇ ਇਡੋਸਲਫੈਨ ਕੀੜੇ ਮਾਰ ਜ਼ਹਿਰ ਦੀ ਮਲਾਵਟ ਵਾਲੇ ਲੋਕ ਕੈਸੇ ਹੋਣਗੇ? ਇਡੋਸਲਫੈਨ ਕੀੜੇ ਮਾਰ ਜ਼ਹਿਰ ਛਿੜਕਣ ਨਾਲ ਅੰਨ, ਫਲ, ਸਬਜ਼ੀਆਂ ਖਾਣ ਦੁਆਰਾ ਸਰੀਰ ਵਿੱਚ ਪੈਦਾ ਹੋ ਜਾਂਦਾ ਹੈ। ਆਮ ਨਾਲੋਂ ਇਡੋਸਲਫੈਨ 800 ਪ੍ਰਤੀਸ਼ਤ ਜ਼ਿਆਦਾ ਕੀੜੇ ਮਾਰਨ ਦੀ ਦਵਾਈ ਮਾਂ ਦੇ ਦੁੱਧ ਵਿੱਚ ਟੈੱਸਟ ਕਰਨ ਨਾਲ ਦੇਖੀ ਗਈ ਹੈ। 400 ਪੈਸਟੇਸਾਈਡ ਕੀੜੇ ਮਾਰਨ ਦੀ ਦਵਾਈ ਵੀ ਮਾਂ ਦੇ ਦੁੱਧ ਵਿੱਚ ਹੈ। ” ਮਾਂ ਦਾ ਦੁੱਧ ਬੱਚਾ ਪੀਂਦਾ ਹੈ। ਉਸ ਉੱਤੇ ਕੀ ਅਸਰ ਹੁੰਦਾ ਹੋਵੇਗਾ? ਇਸ ਦਾ ਮਤਲਬ ਫ਼ਸਲਾਂ ਨੂੰ ਇਡੋਸਲਫਾਨ ਕੀੜੇ ਮਾਰ ਜ਼ਹਿਰ ਛਿੜਕਣ ਨਾਲ ਕੀੜੇ ਹੀ ਨਹੀਂ ਮਾਰਦੇ। ਸਗੋਂ ਫ਼ਸਲਾਂ ਅੰਦਰ ਜਾਂਦਾ ਹੈ। ਪਸ਼ੂ, ਪੰਛੀ, ਬੰਦੇ ਖਾਂਦੇ ਹਨ। ਉਨ੍ਹਾਂ ਉੱਤੇ ਅਸਰ ਹੁੰਦਾ ਹੈ। ਜੋ ਵੀ ਫ਼ਸਲ ਪੈਂਦਾ ਹੁੰਦੀ ਹੈ। ਅਨਾਜ ਫਲ, ਸਬਜ਼ੀਆਂ ਮੰਡੀ ਵਿੱਚ ਵੇਚਣ ਤੋਂ ਪਹਿਲਾਂ, ਚੈਕਿੰਗ ਹੋਣੀ ਚਾਹੀਦੀ ਹੈ। ਅਨਾਜ ਉੱਤੇ ਕਿਤੇ ਕੀੜੇ ਮਾਰ ਜ਼ਹਿਰ ਜ਼ਿਆਦਾ ਮਾਤਰਾ ਵਿੱਚ ਤਾਂ ਨਹੀਂ ਵਰਤੀ ਗਈ। ਐਸੇ ਕੀੜੇ ਮਾਰ ਜ਼ਹਿਰੀਲੇ ਭੋਜਨ ਅੰਨ ਨਾ ਹੀ ਖ਼ਰੀਦੇ, ਖਾਦੇ ਜਾਣ।
ਕੇਰਲ ਵਿੱਚ 15000 ਏਕੜ ਜ਼ਮੀਨ ਉੱਤੇ ਹੈਲੀਕਾਪਟਰ ਨਾਲ ਇਡੋਸਲਫਾਨ ਕਾਜੂ ਦੀ ਫ਼ਸਲ ਉੱਤੇ ਛਿੜਕੀ ਗਈ। ਇਸ ਨੂੰ ਛਿੜਕਣ ਪਿੱਛੋਂ ਭਾਵੇਂ 15 ਦਿਨ ਆਲੇ-ਦੁਆਲੇ ਨਹੀਂ ਜਾਣਾ ਚਾਹੀਦਾ। ਮਜ਼ਦੂਰ ਤਾਂ ਉਥੇ ਹੀ ਕੰਮ ਕਰਦੇ ਰਹਿੰਦੇ ਹਨ। ਇਹ ਜ਼ਹਿਰ ਦੀ ਬਾਰਸ਼ ਲਗਾਤਾਰ ਹੈਲੀਕਾਪਟਰ ਨਾਲ 1976 ਤੋਂ 2000 ਤੱਕ ਸਪਰੇਅ ਕੀਤੀ ਹੈ। ਕੇਰਲਾ ਸਰਕਾਰ ਦੀ ਜ਼ੁੰਮੇਵਾਰੀ ਹੈ। 22 ਲੱਖ ਲੀਟਰ ਕੀੜੇ ਮਾਰ ਜ਼ਹਿਰ ਛਿੜਕਣ ਨਾਲ ਭੋਜਨ, ਹਵਾ, ਪਾਣੀ ਵਿਚੋਂ ਪਸ਼ੂ, ਜਾਨਵਰਾਂ, ਲੋਕਾਂ ਦੇ ਅੰਦਰ ਵੀ ਗਈ ਹੈ। 5000 ਲੋਕ ਮਰ ਗਏ। ਅੰਨ੍ਹੇ ਹੋ ਗਏ, ਲੰਬਾ ਸਮਾਂ ਬਿਮਾਰ ਰਹੇ। ਮਿਰਗੀ, ਅਧਰੰਗ, ਕੈਂਸਰ, ਗਰਭਪਾਤ ਹੋਣ ਨਾਲ 5000 ਤੋਂ ਵੱਧ ਬਿਮਾਰ ਹੋ ਗਏ ਹਨ। ਉੱਥੋਂ ਦੇ ਮੱਛੀਆਂ ਜਾਨਵਰ ਮਰ ਗਏ। ਜੋ ਡਾਕਟਰ ਇੰਨਾ ਦਾ ਇਲਾਜ ਕਰ ਰਿਹਾ ਹੈ। ਉਸ ਨੇ ਇੰਨਾ ਉੱਤੇ ਅਦਾਲਤ ਜਾ ਕੇ ਕੇਸ ਕੀਤਾ ਸੀ। ਡਾਕਟਰ ਦੁਆਰਾ ਇਸ ਦਵਾਈ ਉੱਤੇ ਰੋਕ ਦੇ ਸਟੇ ਆਡਰ ਲੱਗਾ ਦਿੱਤੇ ਗਏ ਸਨ। ਇਹ ਬਹੁਤ ਬਦਮਾਸ਼ ਲੋਕ ਹਨ। ਇੱਕ ਦਿਨ ਪੁਲਿਸ ਤੇ ਗੁੰਡਿਆਂ ਦੀ ਜੀਪ ਭਰਕੇ ਉਸ ਡਾਕਟਰ ਨੂੰ ਮਾਰਨ ਆ ਗਏ ਸਨ। ਕੀੜੇ ਮਾਰ ਜ਼ਹਿਰ ਛਿੜਕਣ ਦੇ ਅਸਰ ਨਾਲ ਪਸ਼ੂ, ਜਾਨਵਰਾਂ, ਬੰਦੇ ਮਰ ਗਏ ਹਨ। ਰੋਕ ਲਗਾਉਣ ਨਾਲ 4 ਸਾਲਾਂ ਵਿੱਚ ਇੱਕ ਵੀ ਕੇਸ ਨਹੀਂ ਆਇਆ ਹੈ। 5000 ਲੋਕ ਅੰਗਹੀਣ ਹੋ ਗਏ ਸਨ। ਪੰਜਾਬ ਵਿੱਚ ਵੀ ਕਈ ਪਸ਼ੂਆਂ, ਜਾਨਵਰਾਂ ਦੀਆਂ ਨਸਲਾਂ ਨਹੀਂ ਦਿਸਦੀਆਂ। ਕਾਂ, ਕਬੂਤਰ, ਮੋਰ, ਚਿੜੀਆਂ ਵੀ ਘੱਟ ਹਨ।
ਇੱਕ ਬੰਦੇ ਨੇ ਦੱਸਿਆ, ” ਜਦੋਂ ਉਹ ਅੰਗੂਰ ਖਾਂਦਾ ਸੀ। ਮੂੰਹ ਵਿੱਚ ਸ਼ਾਲੇ ਹੋ ਜਾਂਦੇ ਸੀ। ” ਫਿਰੋਜਪੁਰ ਦੇ ਇੱਕ ਹੋਰ ਕਿਸਾਨ ਦਾ ਕਹਿਣਾਂ ਹੈ, ” ਮੈਂ ਆਪਣੇ ਖਾਣ ਵਾਲੀ ਫ਼ਸਲ ਅੰਨ ਉਤੇ ਦੁਵਾਈ ਨਹੀਂ ਛਿੜਕਦਾ। ਜੋ ਚੀਜ਼ਾਂ ਵੇਚਣੀਆਂ ਹਨ। ਉਸ ਉਤੇ ਦੁਵਾਈ ਛਿੜਕਦਾ ਹਾਂ। ” ਭਾਵ ਆਪਦੇ ਲਈ ਅੰਮ੍ਰਿੰਤ ਤੇ ਲੋਕਾਂ ਨੂੰ ਜਹਿਰ ਵੇਚ ਰਿਹਾ ਹੈ। ਕਈ ਥਾਵਾਂ ਵਿੱਚ ਇਹ ਦੁਵਾਈਆਂ ਉਤੇ ਪਬੰਧੀ ਲੱਗਾਈ ਗਈ ਹੈ। ਫ਼ਸਲ ਹੋਣ ਪਿਛੋਂ ਵੀ ਖੇਤਾਂ ਵਿੱਚ ਕੀੜੇ ਮਾਰਨ ਦਾ ਅਸਰ 61% ਰਹਿੰਦਾ ਹੈ। ਫ਼ਸਲਾਂ ਵਿਚੋਂ ਦੀ ਹੁੰਦਾ ਹੋਇਆ, ਭੋਜਨ ਵਿੱਚ ਦੀ ਮਨੁੱਖਾ ਵਿੱਚ ਜਾਂਦਾ ਹੈ। ਦੁਵਾਈ ਦਾ ਅਸਰ ਧਰਤੀ ਵਿੱਚ ਬਹੁਤ ਚਿਰ ਰਹਿੰਦਾ ਹੈ। ਜਿਵੇ ਪਾਣੀ, ਹਵਾ, ਸੇਬ, ਕੇਲਾ, ਅੰਗੂਰ, ਆਟਾ, ਦਾਲਾਂ, ਦੁੱਧ ਜੋ ਵੀ ਖਾਂਦੇ ਹਾਂ। ਉੱਨੇ ਤਰਾਂ ਨਾਲ ਪ੍ਰਟੇਸਾਈਡ ਜ਼ਹਿਰ ਅੰਦਰ ਜਾਂਦੇ ਹਨ। ਹਰ ਚੀਜ਼ ਅੱਛੀ ਤਰਾਂ ਧੋ ਕੇ ਖਾਵੇ। ਪਰ ਫ਼ਲ, ਅੰਨ ਅੰਦਰੋਂ ਕਿਵੇਂ ਧੋਵੋਗੇ?
ਡਾਕਟਰ ਨੇ ਦੱਸਿਆ, ” ਰਾਜਸਥਾਨ ਵਿੱਚ ਇੱਕ ਸਾਲ ਵਿੱਚ 5000 ਬੱਚੇ ਬਗੈਰ ਦਿਮਾਗ਼ ਦੇ ਪੈਦਾ ਹੁੰਦੇ ਹਨ। ਕਈਆਂ ਦਾ ਦਿਮਾਗ਼ ਕੰਮ ਵੀ ਨਹੀਂ ਕਰਦਾ। ਜਦੋਂ ਬੱਚਾ ਮਾਂ ਦੇ ਗਰਭ ਵਿੱਚ ਹੁੰਦਾ ਹੈ। ਉਸ ਨੂੰ ਫੋਲਕ ਐਸਿਡ ਵਿਟਾਮਿਨ ਦੇ ਨਾ ਮਿਲਣ ਕਾਰਨ ਹੁੰਦਾ ਹੈ। ਟੈਰੈਟੋਜਨੀਕ ਜ਼ਹਿਰ ਨੂੰ ਵਰਤ ਰਹੇ ਹਨ। ਟੈਰੈਟੋਜਨੀਕ ਜ਼ਹਿਰ ਫਲਾਂ ਸਬਜ਼ੀਆਂ ਵਿੱਚ ਖਾਣੇ ਖਾਣ ਨਾਲ ਮਾਂ-ਬਾਪ ਅੰਦਰ ਚਲਾ ਜਾਂਦਾ ਹੈ। ਇਹ ਸਾਰਾ ਹਰੀਆਂ ਸਬਜ਼ੀਆਂ ਬੀਜਣ ਤੇ ਖਾਣ ਵਾਲਿਆਂ ਦਾ ਇਲਾਕਾ ਹੈ। ” ਇਹ ਸਾਰਾ ਕੁੱਝ ਕੀੜੇ ਮਾਰ ਦੁਵਾਈਆ ਦਾ ਅਸਰ ਹੈ। ਜਿਵੇਂ ਫ਼ਸਲਾਂ ਦੇ ਜੀਵ ਟੈਰੈਟੋਜਨੀਕ ਜ਼ਹਿਰ ਨਾਲ ਮਰਦੇ ਹਨ। ਲੋਕਾਂ ਦੇ ਅੰਨ ਖਾਣ ਨਾਲ ਉਵੇ ਹੀ ਬੱਚੇ ਅੰਗਹੀਣ ਪੈਦਾ ਹੁੰਦੇ ਹਨ। ਢਾਈ ਲੱਖ ਕਿਸਾਨਾਂ ਨੇ ਆਤਮ ਹੱਤਿਆ ਕੀਤੀ ਹੈ। ਇਸ ਦਾ ਕੋਈ ਅਫ਼ਸੋਸ ਨਹੀਂ ਹੋਣਾਂ ਚਾਹੀਦਾ। ਜੋ ਬੰਦਾ ਕੰਮ-ਕਰਮ ਕਰਦਾ ਹੈ। ਉਸ ਦਾ ਫ਼ਲ ਮਿਲਣਾ ਹੀ ਹੈ। ਜੋ ਜ਼ਹਿਰ ਨਾਲ ਲੋਕਾਂ ਨੂੰ ਅੰਨ ਤੇ ਦੁੱਧ ਰਾਹੀ ਮਾਰ ਰਹੇ ਹਨ। ਰੱਬ ਵੈਸੀ ਮੌਤ ਲੋਕਾਂ ਦੇ ਕਾਤਲਾਂ ਨੂੰ ਦਿੰਦਾ ਹੈ। ਕਿਸਾਨਾਂ ਨੇ ਕੀੜੇ ਮਾਰ ਦਵਾਈਆਂ ਹੀ ਪੀਤੀਆਂ ਹਨ। ਕਰਜ਼ਾ ਲੈ ਕੇ ਬੀਜ ਤੇ ਕੀੜੇ ਮਾਰ ਦਵਾਈਆਂ ਖ਼ਰੀਦੀਆਂ ਹਨ। ਕਿਸਾਨ ਆਪ ਬੀਜ ਵੀ ਨਹੀਂ ਬਣਾਂ ਸਕਦੇ। ਏਸ਼ੀਆ ਦੀ ਬੈਸਟੇਸਾਈਡæ ਸਬ ਤੋਂ ਵੱਡੀ ਫ਼ੈਕਟਰੀ ਭਾਰਤ ਵਿੱਚ ਹੈ। ਬੈਸਟੇਸਾਈਡæ ਜ਼ਹਿਰ ਦਾ ਉਤਪਾਦਨ 18 ਹਜ਼ਾਰ ਕਰੋੜ ਤੋਂ ਪਾਰ ਕਰ ਚੁਕਾ ਹੈ। ਸਬ ਤੋਂ ਵੱਡਾ ਹਿੱਸਾ ਯੂਨਾਈਟਿਡ ਫਾਸਫੋਰਸ ਲਿਮੇਟਿਡਡ ਹੈ। ਰੱਜੂ ਸ਼ਰੋਫ਼ ਸਬ ਤੋਂ ਵੱਡੀ ਫ਼ੈਕਟਰੀ ਚਲਾ ਰਿਹਾ ਹੈ। ਉਸ ਦਾ ਕਹਿਣਾ ਹੈ, ” ਸਾਰੇ ਝੂਠ ਬੋਲਦੇ ਹਨ। ਕਿਸਾਨ ਵੱਧ ਝਾੜ ਲੈਣ ਲਈ ਛੇਤੀ ਵੱਡਾ ਕਰਨ ਨੂੰ ਵਾਧੂ ਦਵਾਈ ਪਾਉਂਦੇ ਹਨ। ਫ਼ਸਲਾਂ ਦੀਆਂ ਕੀੜੇ ਮਾਰ ਦਵਾਈਆਂ ਲੋੜ ਤੋਂ ਵੱਧ ਨਾਂ ਵਰਤੀਆਂ ਜਾਣ ਤਾਂ ਇਸ ਤੋਂ ਕੋਈ ਖ਼ਤਰਾ ਨਹੀਂ ਹੈ। ਸਗੋਂ ਲੋਕ ਤੰਦਰੁਸਤ ਹੋਣਗੇ। ਜੇ ਫ਼ਸਲਾਂ ਲਈ ਜ਼ਹਿਰ ਨਾਂ ਮਿਲਿਆ ਤਾਂ ਵੀ ਕਿਸਾਨ ਮਰ ਜਾਣਗੇ। ਜੇ ਨਹੀਂ ਵਰਤਣਗੇ, ਉਤਪਾਦਨ ਘੱਟ ਜਾਵੇਗਾ। ਜ਼ਹਿਰ ਨਾਲ ਲੋਕਾਂ ਦੀ ਸਿਹਤ ਠੀਕ ਰਹਿੰਦੀ ਹੈ। ਕੋਈ ਖ਼ਾਸ ਅਸਰ ਨਹੀਂ ਹੁੰਦਾ। ” ਹੈਰਾਨੀ ਦੀ ਗੱਲ ਹੈ। ਇਸੇ ਬੰਦੇ ਦਾ ਭਰਾ ਆਪ ਬਗੈਰ ਕਿਸੇ ਇਡੋਸਲਫੈਨ ਕੀੜੇ ਮਾਰ ਜ਼ਹਿਰ ਛਿੜਕਣ ਤੋਂ ਖੇਤੀ ਕਰ ਰਿਹਾ ਹੈ। ਜੇ ਕਿਸਾਨ ਗ਼ਲਤੀ ਨਾਲ ਫ਼ਸਲ ਉੱਤੇ ਬਹੁਤ ਜ਼ਿਆਦਾ ਕੀੜੇ ਮਾਰ ਜ਼ਹਿਰ ਪੈ ਜਾਵੇ। ਕੀ ਕੋਈ ਮਸ਼ੀਨ ਦੱਸ ਸਕਦੀ ਹੈ? ਕੁਦਰਤ ਦੱਸ ਦਿੰਦੀ ਹੈ। ਉਹ ਪੌਦਾ ਮਰ, ਜਲ ਜਾਂਦਾ ਹੈ। ਪੰਜਾਬ, ਪੂਰੇ ਭਾਰਤ ਤੇ ਸਾਰੇ ਹੀ ਦੇਸ਼ਾਂ ਵਿੱਚ ਫ਼ਸਲ ਉੱਤੇ ਜ਼ਹਿਰ ਛਿੜਕਿਆ ਜਾਂਦਾ ਹੈ। ਇਡੋਸਲਫਾਨ ਕੀੜੇ ਮਾਰ ਜ਼ਹਿਰ 40 ਗਰਮ ਵਾਲੀ 200 ਗਰਾਮ ਪਾਈ ਜਾਂਦੀ ਹੈ। ਸਵੇਰੇ ਦਵਾਈ ਦਾ ਛਿੜਕਾ ਕੀਤਾ ਜਾਂਦਾ ਹੈ। ਦੂਜੇ ਦਿਨ ਨੂੰ ਵੱਧ ਕੇ ਤੀਗਣੀ ਹੁੰਦੀ ਹੈ। ਸ਼ਾਮ ਨੂੰ ਸਬਜ਼ੀ, ਖ਼ਰਬੂਜੇ, ਖੀਰੇ ਤੋੜ ਲਏ ਜਾਂਦੇ ਹਨ। ਇਸੇ ਕਰਕੇ ਲੋਕ ਕੈਂਸਰ ਹੋਣ ਨਾਲ ਬਿਮਾਰ ਹਨ। ਇੱਕ ਕੈਂਸਰ ਟਰੇਨ ਪੰਜਾਬ ਤੋਂ ਬੀਕਾਨੇਰ ਜਾਂਦੀ ਹੈ। ਦੇਸ਼ ਭਰ ਵਿੱਚ ਕਿਸਾਨ ਤੇ ਲੋਕ ਮਰ ਰਹੇ ਹਨ।
ਇੱਕ ਹੋਰ ਡਾਕਟਰ ਨੇ ਦੱਸਿਆ, ” ਜ਼ਹਿਰ ਤੋਂ ਕਿਵੇਂ ਬੱਚੀਏ? ਦੋ ਤਰਾਂ ਦੇ ਕੀੜੇ ਹਨ। ਜੋ ਦੁਸ਼ਮਣ ਜੀਵ ਪੱਤੇ ਖਾਂਦੇ ਹਨ। ਉਨ੍ਹਾਂ ਦੁਸ਼ਮਣ ਜੀਵਾਂ ਨੂੰ ਮੀਟ ਖਾਣ ਢਿੱਡ ਭਰਨ ਲਈ ਦੋਸਤ ਕੀੜੇ ਖਾ ਜਾਂਦੇ ਹਨ। ਉਹ ਸਾਡੇ ਦੋਸਤ ਹਨ। ਜੇ ਮੀਟ ਖਾਣ ਵਾਲੇ ਕੀੜੇ ਨੂੰ ਵੀ ਮਾਰ ਦਿੰਦੇ ਹਾਂ। ਦੂਜੇ ਦੁਸ਼ਮਣ ਕੀੜੇ ਵੱਧ ਜਾਂਦੇ ਹਨ। ਜ਼ਹਿਰ ਛਿੜਕਣ ਦੀ ਲੋੜ ਨਹੀਂ ਹੈ। 100 ਤੋਂ ਵੱਧ ਦੇਸੀ ਤਰੀਕੇ ਹਨ। ਜੀਵਾਂ ਨੂੰ ਮਾਰਨ ਦੇ ਬਗੈਰ ਜ਼ਹਿਰ ਤੋਂ ਫ਼ਸਲ ਉਗਾ ਸਕਦੇ ਹਨ। ਜੈਵਿਕ ਖੇਤੀ ਕੀਤੀ ਜਾਵੇ। ਫ਼ਸਲ ਹਰ ਬਾਰ ਬਦਲ-ਬਦਲ ਕੇ, ਬੀਜੀ ਜਾਵੇ। ਧਰਤੀ ਅਮੀਰ ਹੁੰਦੀ ਹੈ। ਦਾਲ ਦੇ ਪੌਦਿਆਂ ਨੂੰ ਕਣਕ ਕੋਲ ਉਗਾਈਏ। ਉਸ ਉੱਤੇ ਦਵਾਈ ਛਿੜਕਣ ਦੀ ਲੋੜ ਨਹੀਂ ਹੈ। ਥਾਂ ਥਾਂ ਗੂੰਦ ਵਾਲੇ ਪੇਪਰ ਲੱਗਾ ਕੇ, ਕੀੜੇ ਕੇ ਮਾਰੇ ਜਾ ਸਕਦਾ ਹੈ। ਲਾਈਟ ਬਲਬ ਲਗਾਉਣ ਨਾਲ ਬਹੁਤ ਕੀੜੇ ਮਰ ਜਾਂਦੇ ਹਨ। ਆਰਗਾਨਿਕ ਖੇਤੀ ਕਰਨ ਦੀ ਕੋਸ਼ਿਸ਼ ਕਰੀਏ। ਕੀੜੇ ਮਾਰ ਦਵਾਈਆਂ ਤੋਂ ਬਚੀਏ। ਬਹੁਤ ਬਿਮਾਰੀਆਂ ਤੋ ਬੱਚ ਜਾਈਏ। ਤੰਦਰੁਸਤ ਸਿਹਤ ਬਣਾਈਏ। ਜ਼ਹਿਰ ਤੋਂ ਬਗੈਰ ਉੱਨੀ ਹੀ ਫ਼ਸਲ ਦਾ ਝਾੜ ਨਿਕਲ ਆਵੇ। ਕੀ ਆਪ ਇਸ ਗੱਲ ਮੰਨ ਲਵੋਗੇ? ਕਿਸਾਨਾਂ ਨੂੰ ਕੀੜੇ ਕੇ ਮਾਰ ਦਵਾਈਆਂ ਛਿੜਕਣ ਤੇ ਖਾਣ ਦੀ ਆਦਤ ਪੈ ਗਈ ਹੈ। ਰੜੀ ਦਾ ਰਿਉ ਪਾਇਆ ਜਾਵੇ। ਬੰਦੇ ਕੋਲ ਜੋ ਹੈ। ਉਸ ‘ਤੇ ਧਿਆਨ ਨਹੀਂ ਹੈ। ਗਾਂ ਘਾਹ ਖਾਂਦੀ ਹੈ। ਹਿੰਦੀ ਇਸ ਨੂੰ ਮਾਂ ਕਹਿੰਦੇ ਹਨ। ਮੂਤ ਨੂੰ ਪੀਣ ਲਈ ਗੋਹੇ ਦੇ ਪੋਚੇ ਮਾਰਨ ਨੂੰ ਕਹਿੰਦੇ ਹਨ। ਗਾਂ ਦਾ ਦੁੱਧ ਪੀਣ ਤੇ ਗੋਹਾ ਫ਼ਸਲਾਂ ਲਈ ਉਤਮ ਸਮਝਿਆ ਜਾਂਦਾ ਹੈ। ਮੱਝ, ਘੋੜੇ, ਬੱਕਰੀ ਦੀ ਕੋਈ ਗੱਲ ਨਹੀਂ ਕਰਦਾ। ਕਈ ਤਾਂ ਭੇਡਾਂ, ਕੂਕੜਾਂ ਦਾ ਫੋਕਟ ਮੁੱਲ ਖ਼ਰੀਦੇ ਹਨ। ਕਈ ਤਾਂ ਮੂਰਖ ਮਗਰ ਲੱਗ ਜਾਂਦੇ ਹਨ। ਘਾਹ ਖਾਣ ਵਾਲੇ ਪਸ਼ੂਆਂ ਦੇ ਗੋਹੇ ਨੂੰ ਬਹੁਤ ਉਪਜਾੳ ਸਮਝਦੇ ਹਨ। ਬੰਦਾ ਆਪ 36 ਪਦਾਰਥ ਖਾਂਦਾ ਹੈ। ਫ਼ਲ, ਸਬਜੀਆਂ ਖਾ ਕੇ ਉਸ ਨੂੰ ਮਿੱਟੀ ਵਿੱਚ ਦਬਦਾ ਹੈ। ਪਿੰਡਾਂ ਵਾਲੇ ਤਾਂ ਟੋਆ ਪੱਟ ਕੇ ਨਲਕੇ ਨਾਲ ਹੀ ਲੈਟਰੀਨ ਰੱਖ ਲੈਂਦੇ ਹਨ। ਉਹੀ ਪਾਣੀ ਵਿੱਚ ਘੁਲ ਕੇ ਪੀਣ ਵਾਲੇ ਪਾਣੀ ਵਿੱਚ ਮਿਲ ਕੇ ਪੀਣ ਲਈ ਹਾਂਸਲ ਹੁੰਦਾ ਹੈ। ਅਸੀਂ ਕੈਨੇਡਾ ਵਾਲੇ ਮੀਂਹ, ਬਰਫ਼ ਤੇ ਬਾਥਰੂਮ , ਲੈਟਰੀਨ, ਡਰੇਨ ਵਾਲਾ ਮੱਛੀਆਂ, ਡੱਡੀਆਂ, ਸੱਪਾਂ, ਮੱਛਾਂ 84 ਲੱਖ ਜੀਵਾਂ ਦੇ ਗੰਦ ਵਾਲਾ ਪਾਣੀ ਪੀਂਦੇ ਹਾਂ। ਹੁਣ ਬਹੁਤੇ ਸਿਆਣੇ ਪ੍ਰਚਾਰਕ ਕਹਿ ਰਹੇ ਹਨ। ਤਲਾਬ ਦਾ ਪਾਣੀ ਨਾ ਪੀਵੋ। ਇਹ ਵੀ ਤਲਾਬ ਦਾ ਉਹੀ ਪਾਣੀ ਹੈ। ਜੋ ਮੈਂ ਉਪਰ ਦੱਸਿਆ ਹੈ। ਬਿੱਲੀ ਛਿਟ, ਗੋਹਾ ਕਰਕੇ ਉਤੇ ਮਿੱਟੀ ਪਾ ਦਿੰਦੀ ਹੈ। ਐਸਾ ਹੀ ਕਰਕੇ ਪੁਰਾਣੇ ਲੋਕ ਨਿਆਈ ਵਾਲੀ ਪਿੰਡ ਦੇ ਦੁਆਲੇ ਦੀ ਜਮੀਨ ਉਪਜਾਊ ਬਣਾਂਉਂਦੇ ਸਨ। ਹੁਣ ਖੂਹ ਵਿੱਚ ਦੱਬ ਦਿੰਦੇ ਹਨ। ਜੂਰੀਆਂ ਜੋ ਤਜਾਬ ਹੈ। ਉਹ ਫ਼ਸਲਾਂ ਤੇ ਲੂਣ, ਖੰਡ ਵਾਂਗ ਭੁੱਕ ਕੇ ਖਾਂਦੇ ਹਨ। ਦੇਖਣਾਂ ਹੈ। ਤੁਸੀਂ ਕੀ ਖਾਂਣਾ ਹੈ?
Share Button

Leave a Reply

Your email address will not be published. Required fields are marked *

%d bloggers like this: