Mon. Apr 22nd, 2019

ਕੀਰਤਪੁਰ ਸਾਹਿਬ ਪੁਲਿਸ ਵੱਲੋਂ ਲੁੱਟ ਖੋਹ ਦੇ ਦੋਸ਼ੀ ਗ੍ਰਿਫ਼ਤਾਰ ਪੌਣੇ ਦੋ ਲੱਖ ਦੀ ਨਕਦੀ ਬਰਾਮਦ

ਕੀਰਤਪੁਰ ਸਾਹਿਬ ਪੁਲਿਸ ਵੱਲੋਂ ਲੁੱਟ ਖੋਹ ਦੇ ਦੋਸ਼ੀ ਗ੍ਰਿਫ਼ਤਾਰ ਪੌਣੇ ਦੋ ਲੱਖ ਦੀ ਨਕਦੀ ਬਰਾਮਦ

19sarbjit1ਕੀਰਤਪੁਰ ਸਾਹਿਬ 19 ਸਤੰਬਰ (ਸਰਬਜੀਤ ਸਿੰਘ ਸੈਣੀ/ਹਰਪ੍ਰੀਤ ਸਿੰਘ ਕਟੋਚ): ਬੀਤੇ ਦਿਨੀਂ ਕੀਰਤਪੁਰ ਸਾਹਿਬ ਵਿਖੇ ਹੋਈ ਲੁੱਟ ਖੋਹ ਦੀ ਵਾਰਦਾਤ ਵਿੱਚ ਨਾਮਜ਼ਦ ਸ਼ਾਮਲ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਥਾਨਕ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ ਜਿਕਰਯੌਗ ਹੈ ਕਿ ਹੁਸ਼ਿਆਰਪੁਰ ਨਾਲ ਸਬੰਧਤ ਇੱਕ ਕਰਿਆਨਾ ਵਪਾਰੀ ਦੀਪਕ ਵਾਲੀਆ ਪੁੱਤਰ ਮਨੋਹਰ ਲਾਲ ਵਾਲੀਆ ਕੋਲੋਂ ਕੀਰਤਪੁਰ ਸਾਹਿਬ ਵਿਖੇ ਦੋ ਮੋਟਰ ਸਾਈਕਲਾਂ ਤੇ ਸਵਾਰਾ ਨੇ ਜ਼ਖਮੀ ਕਰਕੇ ਕਰੀਬ ਚਾਰ ਲੱਖ ਰੁਪਏ ਲੁੱਟ ਲਏ ਸਨ ਪਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਕੀਰਤਪੁਰ ਸਾਹਿਬ ਦਾ ਹੀ ਮੁੱਖ ਸਰਗਨਾ ਗਗਨ ਬਹਿਕੀ ਉਰਫ ਗੱਗੀ ਹੈ ਜੋ ਕਿ ਵਾਰਦਾਤ ਤੋਂ ਪਹਿਲਾਂ ਬਕਾਇਦਾ ਰੈਕੀ ਕਰਦਾ ਹੈ ਉਸ ਦਿਨ ਵੀ ਜਦੋਂ ਦੀਪਕ ਵਾਲੀਆ ਆਪਣੀ ਉਗਰਾਹੀ ਕਰ ਰਿਹਾ ਸੀ ਤਾ ਅਣਪਛਾਤੇ ਲੁਟੇਰਿਆ ਨੇ ਘਟਨਾ ਨੂੰ ਅੰਜਾਮ ਦਿੱਤਾ ਸੀ ਸੀਨੀਅਰ ਪੁਲਿਸ ਕਪਤਾਨ ਦੀਆ ਹਦਾਇਤਾਂ ਤੇ ਸੰਤ ਸਿੰਘ ਧਾਲੀਵਾਲ ਤੇ ਥਾਣਾ ਮੁਖੀ ਹਰਕੀਰਤ ਸਿੰਘ, ਗੱਬਰ ਸਿੰਘ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ ਸਾਰੀ ਜਾਚ ਵਿੱਚ ਇਹ ਸਾਹਮਣੇ ਆਇਆ ਕਿ ਉਕਤ ਘਟਨਾ ਇੱਕ ਗਿਣੀ ਮਿੱਥੀ ਸਾਜ਼ਿਸ਼ ਹੈ ਜਿਸ ਵਿੱਚ ਅਮਨਦੀਪ ਸਿੰਘ ਉਰਫ ਫੌਜੀ ਪੁੱਤਰ ਰਜਿੰਦਰ ਸਿੰਘ ਮਹੈਲੀਆਣਾ ਥਾਣਾ ਬਹਿਰਾਮ ਜਿਲ੍ਹਾ ਸਹੀਦ ਭਗਤ ਸਿੰਘ ਨਗਰ, ਬਲਜਿੰਦਰ ਸਿੰਘ ਉਰਫ ਬੱਲੀ ਪੁੱਤਰ ਹੁਸਨ ਲਾਲ ਵਾਸੀ ਬਿਲਗਾ ਜਿਲ੍ਹਾ ਜਲੰਧਰ, ਰਣਜੀਤ ਸਿੰਘ ਉਰਫ ਰਵੀ ਸੂਟਰ ਪੁੱਤਰ ਕੁਲਵਿੰਦਰ ਸਿੰਘ ਵਾਸੀ ਸੁਰਾਲ ਮੰਡ ਜਿਲ੍ਹਾ ਜਲੰਧਰ,ਰਣਜੀਤ ਸਿੰਘ ਉਰਫ ਗਿੱਲ ਪੁੱਤਰ ਸ਼ਿੰਦਾ ਸਿੰਘ ਵਾਸੀ ਰੁੜਕਾ ਜਿਲ੍ਹਾ ਜਲੰਧਰ ਦੋਸੀ ਸਾਮਲ ਹਨ ਜਿਹਨਾਂ ਵਿੱਚੋਂ ਇੱਕ ਦੋਸੀ ਰਣਜੀਤ ਸਿੰਘ ਉਰਫ ਰਵੀ ਸੂਟਰ ਜੋ ਅਜੇ ਫਰਾਰ ਹੈ ਅਤੇ ਬਾਕੀ ਚਾਰ ਦੋਸੀਆ ਗ੍ਰਿਫ਼ਤਾਰ ਕਰਨ ਵਿੱਚ ਕੀਰਤਪੁਰ ਸਾਹਿਬ ਨੂੰ ਵੱਡੀ ਸਫਲਤਾ ਮਿਲੀ ਹੈ ਜਿਹਨਾਂ ਕੋਲੋਂ ਖੋਹੀ ਰਕਮ ਵਿੱਚੋਂ 1,60,000/ਰੁਪਏ ਅਤੇ ਵਾਰਦਾਤ ਵਿੱਚ ਵਰਤੇ ਦੋ ਮੋਟਰ ਸਾਇਕਲ ਵੀ ਬ੍ਰਾਮਦ ਕੀਤੇ ਗਏ ਹਨ ।ਉਹਨਾ ਦੱਸਿਆ ਕਿ ਇਨ੍ਹਾਂ ਕੋਲੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ ।ਉਹਨਾ ਕਿਹਾ ਕਿ ਇੱਕ ਦੋਸੀ ਬਲਵਿੰਦਰ ਸਿੰਘ ਉਰਫ ਬਲੀ ਉਨਾ ਹਿਮਾਚਲ ਵਿਖੇ ਜੀਵਨ ਚੇਅਰ ਸੁਸਾਇਟੀ ਦਾ ਨਾਮ ਹੇਠ ਨਸ਼ਾ ਛਡਾਊ ਕੇਂਦਰ ਵਿੱਚ ਬਤੌਰ ਸੁਪਰਵਾਇਜਰ ਲੱਗਿਆ ਹੋਇਆ ਸੀ ਅਤੇ ਰਣਜੀਤ ਸਿੰਘ ਗਿੱਲ ਇਸ ਨਸ਼ਾ ਛਡਾਓ ਕੇਂਦਰ ਵਿੱਚ ਕਰੀਬ ਇੱਕ ਹਫਤੇ ਤੋਂ ਆਪਣਾ ਇਲਾਜ ਕਰਵਾ ਰਿਹਾ ਸੀ ।ਇਸ ਮੋਕੇ ਲੁੱਟ ਖੋਹ ਦੇ ਸਿਕਾਰ ਹੋਏ ਦੀਪਕ ਵਾਲੀਆ ਨੇ ਪੁਲਿਸ ਦੀ ਕਾਰਵਾਈ ਤੇ ਸੰਤੁਸ਼ਟੀ ਪ੍ਰਗਟ ਕੀਤੀ।

Share Button

Leave a Reply

Your email address will not be published. Required fields are marked *

%d bloggers like this: