ਕੀਰਤਨ ਮੁਕਾਬਲਿਆਂ ਵਿਚ ਰੇਨਬੋ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤਾ ਦੂਸਰਾ ਸਥਾਨ

ss1

ਕੀਰਤਨ ਮੁਕਾਬਲਿਆਂ ਵਿਚ ਰੇਨਬੋ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤਾ ਦੂਸਰਾ ਸਥਾਨ

bhatt-news03ਸੰਦੌੜ 02 ਦਸੰਬਰ (ਹਰਮਿੰਦਰ ਸਿੰਘ) ਰੇਨਬੋ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ‘ਗੁਰਮਤਿ ਪ੍ਰਚਾਰ ਟਰੱਸਟ, ਫਰਵਾਲੀ’ ਜਿਲ੍ਹਾ ਸੰਗਰੂਰ ਵਲੋਂ ਕਰਵਾਏ ਗਏ ਕੀਰਤਨ ਮੁਕਾਬਲਿਆਂ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ ਇਹਨਾਂ ਮੁਕਾਬਲਿਆਂ ਵਿਚ ਬਹੁਤ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਬਹੁਤ ਹੀ ਰਸ-ਭਿੰਨਾਂ ਕੀਰਤਨ ਕੀਤਾ। ਕੀਰਤਨ ਪ੍ਰਤੀਯੋਗਤਾ ਵਿਚ ਸਖ਼ਤ ਮੁਕਾਬਲਾ ਹੋਣ ਦੇ ਬਾਵਜੂਦ ਵਿਦਿਆਰਥੀ ਆਪਣੀ ਸਖ਼ਤ ਮਿਹਨਤ ਸਦਕਾ ਦੂਸਰਾ ਸਥਾਨ ਪ੍ਰਾਪਤ ਕਰਨ ਵਿਚ ਕਾਮਯਾਬ ਰਹੇ। ਵਿਦਿਆਰਥੀ ਜਸਪਿੰਦਰ ਕੌਰ ਪੁੱਤਰੀ ਸ: ਤਰਸੇਮ ਸਿੰਘ ਪਿੰਡ ਬਾਠਾਂ, ਹਰਸਦੀਪ ਕੌਰ ਪੁੱਤਰੀ ਸ: ਹਰਮਿੰਦਰ ਸਿੰਘ ਪਿੰਡ ਬਿਸਨਗੜ੍ਹ ਅਤੇ ਦਪਿੰਦਰ ਕੌਰ ਪੁੱਤਰੀ ਤਰਸੇਮ ਸਿੰਘ ਪਿੰਡ ਬਾਠਾਂ ਨੇ ਕੀਰਤਨ ਕਰਦਿਆਂ, ਜਿਥੇ ਆਪਣੇ ਸਕੂਲ ਦਾ ਨਾਂ ਰੌਸਨ ਕੀਤਾ, ਉੱਥੇ ਹੀ ਆਪਣੇ ਮਾਤਾ-ਪਿਤਾ, ਪਿੰਡ ਅਤੇ ਇਲਾਕੇ ਦਾ ਨਾਂ ਵੀ ਰੌਸਨ ਕੀਤਾ। ਸਕੂਲ ਪੁੰਹਚਣ ਤੇ ਸਕੂਲ ਦੇ ਚੈਅਰਮੈਨ ਨਰਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਉਪਲੱਬਧੀ ਲਈ ਵਧਾਈ ਦਿੱਤੀ, ਇਸ ਸਮੇਂ ਉਹਨਾਂ ਦੇ ਨਾਲ ਪਿ੍ਰੰਸੀਪਲ ਰਮਨਦੀਪ ਕੌਰ, ਮੈਡਮ ਸਫੀਨਾਂ, ਪ੍ਰਦੀਪ ਕੌਰ, ਮਨਦੀਪ ਸਿੰਘ, ਮਨਦੀਪ ਸ਼ਰਮਾਂ, ਕੁਲਵੀਰ ਸਿੰਘ, ਜ਼ਸਵੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਸਟਾਫ਼ ਮੈਬਰ ਸਾਮਲ ਸਨ।

Share Button

Leave a Reply

Your email address will not be published. Required fields are marked *