Sun. Jul 14th, 2019

ਕੀਮਤ

ਕੀਮਤ

ਬੇਅੰਤ ਬਹੁਤ ਤੇਜ਼ ਰਫ਼ਤਾਰ ਨਾਲ ਕਾਰ ਦੌੜਾਈ ਜਾ ਰਿਹਾ ਸੀ। ਕਈ ਲਾਲ ਬੱਤੀਆਂ ਪਾਰ ਕਰ ਗਿਆ ਤੇ ਸਪੀਡ ਲਿਮਟ ਦੀ ਵੀ ਪ੍ਰਵਾਹ ਨਹੀਂ ਕੀਤੀ ਗਈ। ਅਚਾਨਕ ਇੱਕ ਪੁਲਿਸ ਦੀ ਗੱਡੀ ਮੂਹਰੇ ਆਣ ਰੁਕੀ। ਇਕਦਮ ਬਰੇਕ ਮਾਰੀ ਤੇ ਜਾ ਪਹੁੰਚਾ ਵੱਡੇ ਸਾਹਿਬ ਕੋਲ। ਸਾਹਿਬ ਨੇ ਚਲਾਨ ਕੱਟ ਕੇ ਹੱਥ ‘ਚ ਫੜਾਉਂਦੇ ਹੋਇਆ ਕੜਕ ਕੇ ਕਿਹਾ, ”ਜਾ ਕੇ ਚਲਾਨ ਤਾਰ ਦੇਵੀਂ ਤੂੰ ਕਾਨੂੰਨ ਦੀ ਉਲੰਘਣਾ ਕੀਤੀ ਐ।” ਕਾਰ ਵਿੱਚ ਬੈਠਣ ਲੱਗਾ ਤੇ ਦੇਖਿਆ ਕਿ ਪਿਛਲੀ ਸੀਟ ਤੇ ਐਕਸੀਡੈਂਟ ਵਿੱਚ ਜਖ਼ਮੀ ਮਰੀਜ਼ ਕੁਝ ਹੋਸ਼ ਵਿੱਚ ਸੀ ਤੇ ਕਹਿਣ ਲੱਗਾ, ”ਛੇਤੀ ਹਸਪਤਾਲ ਲੈ ਚੱਲੋ ਜੀ, ਨਾਲੇ ਕੀ ਚੀਜ਼ ਤਾਰਨੀ ਐ ਬਾਈ ਜੀ। ਬਸ ਕਾਰ ਸਟਾਰਟ ਕੀਤੀ ਤੇ ਏਨਾ ਹੀ ਕਿਹਾ ‘ਭਰਾਵਾ ਤੇਰੀ ਜਾਨ ਬਚਾਉਣ ਦੀ ਕੀਮਤ।

ਰਮਿੰਦਰ ਫਰੀਦਕੋਟੀ
3 ਫਰੈਂਡਜ਼ ਐਵੀਨਿਊ,
ਨਿਊ ਹਰਿੰਦਰਾ ਨਗਰ, ਫ਼ਰੀਦਕੋਟ।
ਮੋਬਾਈਲ : 98159-53929

Leave a Reply

Your email address will not be published. Required fields are marked *

%d bloggers like this: