ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਕਿੱਲੋ-ਕਿੱਲੋ ਤੋ ਵੱਧ ਦੇ ਪਿਆਜ ਪੈਦਾ ਕਰਕੇ ਕੀਤਾ ਰਿਕਾਰਡ ਕਾਇਮ

ਕਿੱਲੋ-ਕਿੱਲੋ ਤੋ ਵੱਧ ਦੇ ਪਿਆਜ ਪੈਦਾ ਕਰਕੇ ਕੀਤਾ ਰਿਕਾਰਡ ਕਾਇਮ

ਕਪੂਰਥਲਾ: ਦੱਬ ਕੇ ਵਾਹ ਤੇ ਰੱਜ ਕੇ ਖਾਹ ਇਸ ਕਹਾਵਤ ਨੂੰ ਪਿੰਡ ਬੂਲਪੁਰ ਦੇ ਕਿਸਾਨਾਂ ਨੇ ਕਿਲੋ – ਕਿਲੋ ਤੋ ਵੱਧ ਦੇ ਪਿਆਜ ਪੈਦਾ ਕਰਕੇ ਸੱਚ ਕਰ ਦਿਖਾਇਆ।ਪਿੰਡ ਬੂਲਪੁਰ ਦੇ ਕਿਸਾਨ ਰਣਜੀਤ ਸਿੰਘ ਥਿੰਦ ਨੇ 1150 ਗ੍ਰਾਮ, ਸੁਰਜੀਤ ਸਿੰਘ ਨੇ 1225 ਗ੍ਰਾਮ , ਤੇ ਜੋਗਿੰਦਰ ਸਿੰਘ ਨੇ 1225 ਗ੍ਰਾਮ ਦੇ ਪਿਆਜ ਆਪਣੀ ਮਿਹਨਤ ਸਦਕਾ ਪੈਦਾ ਕਰਕੇ ਇਲਾਕੇ ਵਿੱਚ ਹੀ ਨਹੀ ਬਲਕਿ ਜਿਲ੍ਹੇ ਵਿੱਚ ਵੀ ਰਿਕਾਰਡ ਪੈਦਾ ਕਰ ਦਿੱਤਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਰਣਜੀਤ ਸਿੰਘ ਥਿੰਦ, ਸੁਰਜੀਤ ਸਿੰਘ, ਤੇ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਹ ਪਿਆਜ ਜਪਾਨੀ ਬੀਜ ਤੋ ਤਿਆਰ ਕੀਤੇ ਗਏ ਹਨ। ਜਿਸ ਦੀ ਕੁੜੱਤਣ ਬਿਲਕੁੱਲ ਵੀ ਨਹੀ ਹੈ।ਇਸ ਲਈ ਇਸ ਦੀ ਵਰਤੋ ਸਲਾਦ ਵਿੱਚ ਕੀਤੀ ਜਾਂਦੀ ਹੈ।
ਉਕਤ ਕਿਸਾਨ ਪਿਛਲੇ ਕਈ ਦਹਾਕਿਆਂ ਤੋ ਸ਼ਬਜੀਆਂ ਦੀ ਕਾਸ਼ਤ ਕਰਦੇ ਆ ਰਹੇ ਹਨ।ਵਰਣਨਯੋਗ ਹੈ ਕਿ ਕਿਸਾਨ ਰਣਜੀਤ ਸਿੰਘ ਥਿੰਦ ਨੇ ਸੰਨ 2012 ਵਿੱਚ 990 ਗ੍ਰਾਮ ਤੇ ਕਿਸਾਨ ਸੁਰਜੀਤ ਸਿੰਘ ਨੇ 2017 ਵਿੱਚ 900 ਗ੍ਰਾਮ ਦੇ ਪਿਆਜ ਦੀ ਪੈਦਾਵਾਰ ਵੀ ਕਰ ਚੁੱਕੇ ਹਨ।ਕਿਸਾਨਾਂ ਵੱਲੋ ਕੀਤੀ ਪਿਆਜਾਂ ਦੀ ਇਸ ਵਾਰ ਦੀ ਪੈਦਾਵਾਰ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ,ਅਤੇ ਗੁਆਂਢੀ ਪਿੰਡਾਂ ਦੇ ਕਿਸਾਨ ਇਹਨ੍ਹਾਂ ਪਿਆਜਾਂ ਨੂੰ ਦੇਖਣ ਲਈ ਆ ਰਹੇ ਹਨ।

Leave a Reply

Your email address will not be published. Required fields are marked *

%d bloggers like this: