ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sun. May 31st, 2020

ਕਿੱਥੋਂ ਕਰੇਗਾ

ਕਿੱਥੋਂ ਕਰੇਗਾ

ਬੇਲਿਹਾਜ਼ ਸੀ ਉਹ
ਲਿਹਾਜ਼ ਕਿੱਥੋਂ ਕਰੇਗਾ
ਫੱਟ ਦੇਣ ਵਾਲਾ ਉਹ
ਇਲਾਜ ਕਿਥੋਂ ਕਰੇਗਾ
ਕੀ ਮੇਰਾ ਹੋਇਆ ਨਫ਼ਾ
ਤੇ ਕੀ ਮੇਰਾ ਨੁਕਸਾਨ ਹੋਇਆ
ਜਿਸਮਾਂ ਦਾ ਵਪਾਰੀ ਉਹ
ਰੂਹਾਂ ਦਾ ਹਿਸਾਬ ਕਿੱਥੋਂ ਕਰੇਗਾ
ਅੱਖਾਂ ਵਿੱਚ ਜ਼ਹਿਰ ਜੀਹਦੇ
ਬੁੱਲਾਂ ਤੇ ਸ਼ਹਿਦ ਐ
ਮੇਰੀ ਜ਼ੁਬਾਨ ਕੱਟਣ ਵਾਲਾ
ਉਹ ਸਵਾਦ ਕਿੱਥੋਂ ਕਰੇਗਾ
ਹੱਸਦਾ ਸੀ ਹਾਸੇ ਝੂਠੇ
ਪਰ ਨਾਲ ਮੇਰੇ ਦੁਖੀ ਸੀ
ਵਿਛੋੜਿਆਂ ਦੀ ਅੱਗ ਬਾਲ
ਹੁਣ ਸਬਾਬ ਕਿੱਥੋਂ ਕਰੇਗਾ
ਖੁਦ ਨੂੰ ਭੁਲਾਈ ਬੈਠਾ
ਬਣ ਕੇ ਖੁਦਾ ਖੁਦ
ਕਿਵੇਂ ਈਦ ਮਨਾਊ ਉਹ
ਖੌਰੇ ਨਮਾਜ਼ ਕਿੱਥੋਂ ਕਰੇਗਾ
ਕਿੰਨੇ ਮੈਂ ਸਵਾਲ ਪਾਏ
ਚੁੱਪ ਚਾਪ ਬੈਠਾ ਉਹ
ਸੋਚਦਾ ਹੋਵੇਗਾ ਉਹ
ਸਵਾਲਾਂ ਦੇ ਜਵਾਬ ਕਿੱਥੋਂ ਕਰੇਗਾ
ਜਵਾਬ ਸਾਰੇ ਦੇਵੇ ਮੈਨੂੰ
ਦੇਵੇ ਪਰ ਢੰਗ ਦੇ
ਨਿਰਮਾਣ ਕਰਦੀ ਉਡੀਕਾਂ ਕਿ
ਉਹ ਲਾਜਵਾਬ ਕਿੱਥੋਂ ਕਰੇਗਾ
ਮੈਨੂੰ ਚੁੱਪ ਦੇਣ ਵਾਲਾ ਉਹ
ਆਵਾਜ਼ ਕਿੱਥੋਂ ਕਰੇਗਾ
ਮੈਨੂੰ ਹਰਾ ਦੇਣ ਵਾਲਾ ਉਹ
ਅੰਦਾਜ਼ ਕਿੱਥੋਂ ਕਰੇਗਾ।
#Raman Deep Nirmaan

Leave a Reply

Your email address will not be published. Required fields are marked *

%d bloggers like this: