ਕਿੱਥੇ ਖੜਾ ਹੈ ਭਾਰਤ ?

ss1

ਕਿੱਥੇ ਖੜਾ ਹੈ ਭਾਰਤ ?

ਸੀਰੀਆ ‘ਤੇ ਅਮਰੀਕੀ ਹਮਲੇ ਨਾਲ ਹਾਲਾਤ ਵਿਗੜਦੇ ਜਾ ਰਹੇ ਹਨ। ਕਈ ਮਾਹਿਰਾਂ ਇਸ ਨੂੰ ਤੀਜੇ ਵਿਸ਼ਵ ਯੁੱਧ ਦਾ ਸੰਕੇਤ ਮੰਨ ਰਹੇ ਹਨ।ਪਿਛਲੇ ਦਿਨੀਂ ਲੰਦਨ ਜਾਸੂਸੀ ਕਾਂਡ ਅਤੇ ਜਹਿਰ ਦੇਣ ਦੇ ਮਸਲੇ ‘ਤੇ ਰੂਸ ਅਤੇ ਪੱਛਮੀ ਦੇਸ਼ਾਂ ਦੇ ਵਿਚਕਾਰ ਕੂਟਨੀਤਿਕ ਗਹਿਮਾਗਹਿਮੀ ਹਾਲੇ ਚੱਲ ਹੀ ਰਹੀ ਸੀ ਕਿ ਇਸੇ ਦੌਰਾਨ ਸੀਰੀਆ ਦੀ ਖਾਸਖਾਸ ਥਾਵਾਂ ‘ਤੇ ਅਮਰੀਕਾ ਵੱਲੋਂ ਬੰਮਬਾਰੀ ਕਰ ਦਿੱਤੀ ਗਈ।ਇਸ ਮੁਹਿੰਮ ਨੂੰ ਅੰਜਾਮ ਦੇਣ ਦੇ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਬ੍ਰਿਟੇਨ ਅਤੇ ਫ੍ਰਾਂਸ ਦਾ ਵੀ ਸਹਿਯੋਗ ਲਿਆ।ਰਸਾਇਣਕ ਹਥਿਆਰਾਂ ਦੇ ਠਿਕਾਣਿਆਂ ਨੂੰ ਨਸ਼ਟ ਕਰਨ ਦੇ ਲਈ 105 ਮਿਜਾਇਲਾਂ ਦਾਗੀਆਂ ਗਈਆਂ।ਹਮਲੇ ਤੋਂ ਬਾਅਦ ਟ੍ਰੰਪ ਨੇ ਕਿਹਾ ਕਿ ਤਿੰਨ ਦੇਸ਼ਾਂ ਨੇ ਬਰਬਰਤਾ ਦੇ ਖਿਲਾਫ ਕਦਮ ਚੁੱਕਿਆ ਹੈ।ਟਵੀਟ ਵੀ ਕੀਤਾ ਗਿਆ ਕਿ ਮਿਸ਼ਨ ਪੂਰਾ ਕਰ ਲਿਆ ਗਿਆ ਹੈ।ਸੀਰੀਆ ਨੇ ਇਸ ਹਮਲੇ ਦੀ ਸਖਤ ਨਿੰਦਿਆ ਕੀਤੀ ਹੈ।ਸੀਰੀਆ ਨੇ ਕਿਹਾ ਹੈ ਕਿ ਇਹ ਅੰਤਰਰਾਸ਼ਟਰੀ ਨਿਅਮਾਂ ਤੀ ਉਲੰਘਨਾ ਹੈ।ਰੂਸ ਅਤੇ ਇਰਾਨ ਨੇ ਵੀ ਹਮਲੇ ਦੀ ਸਖਤ ਨਿਖੇਦੀ ਕੀਤੀ ਹੈ।ਰੂਸ ਨੇ ਤਾਂ ਧਮਕੀ ਵੀ ਦਿੱਤੀ ਹੈ ਕਿ ਇਸਦੇ ਨਤੀਜੇ ਘਾਤਕ ਸਿੱਧ ਹੋਣਗੇ। ਦੂਜੇ ਪਾਸੇ ਸਾਊਦੀ ਅਰਬ ਅਤੇ ਤੁਰਕੀ ਸਮੇਤ ਕਈ ਦੇਸ਼ਾਂ ਨੇ ਇਸ ਕਾਰਵਾਈ ਦਾ ਸਮਰੱਥਣ ਕੀਤਾ ਹੈ।ਸਵਾਲ ਇਹ ਉੱਠਦਾ ਹੈ ਕਿ ਕੀ ਸੀਰੀਆ ਦੇ ਹਾਲਾਤ ਵਿਸ਼ਵ ਯੁੱਧ ਦਾ ਰੂਪ ਲੈ ਸਕਦੇ ਹਨ? ਕੀ ਵਿਸ਼ਵ ਦੇ ਦੇਸ਼ਾਂ ਦੇ ਵਿਚਕਾਰ ਦੂਰੀਆਂ ਅਤੇ ਤਰੇੜਾਂ ਵਧ ਰਹੀਆਂ ਹਨ,ਅਤੇ ਸ਼ੀਤ ਯੁੱਧ ਦੇ ਵਾਂਗ ਵਿਸ਼ਵ ਦੋ ਟੁਕੜਿਆਂ ਵਿੱਚ ਵੰਡ ਰਿਹਾ ਹੈ।ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਾਦ ਨੂੰ ਹਟਾਉਣ ਦੇ ਲਈ ਅਮਰੀਕਾ ਕਈ ਵਾਰ ਕੋਸ਼ਿਸ਼ ਕਰ ਚੁੱਕਿਆ ਹੈ। ਰੂਸ ਅਤੇ ਇਰਾਨ ਅਸ਼ਦ ਦੇ ਸਮੱਰਥਣ ਵਿੱਚ ਹਨ।ਚੀਨ ਅੰਤਰਰਾਸ਼ਟਰੀ ਸਮੀਕਰਨ ਨੂੰ ਦੇਖਦੇ ਹੋਏ ਰੂਸ ਦੇ ਪੱਖ ਵਿੱਚ ਹੈ।ਤੁਰਕੀ ਅਤੇ ਸਾਊਦੀ ਅਮਰੀਕਾ ਦੇ ਨਾਲ ਖੜੇ ਹਨ।

7 ਸਾਲਾਂ ਦੀ ਜੰਗ ਵਿੱਚ ਪੰਜ ਲੱਖ ਤੋਂ ਜਿਆਦਾ ਲੋਕ ਮਾਰੇ ਜਾ ਚੁੱਕੇ ਹਨ। ਦਰਅਸਲ,ਲੜਾਈ ਇਸਲਾਮਿਕ ਸਟੇਟ ਭਾਵ ਆਈਐਸ ਨੂੰ ਖਤਮ ਕਰਨ ਨੂੰ ਲੈਕੇ ਹੋਈ ਸੀ।ਰੂਸ ਅਤੇ ਅਮਰੀਕਾ ਇਸ ਮਾਮਲੇ ਵਿੱਚ ਇੱਕ ਹੀ ਮੰਚ ‘ਤੇ ਖੜੇ ਹਨ।ਰੂਸ ਦੇ ਰਾਸ਼ਟਰਪਤੀ ਪੁਤਿਨ ਅਡਿੱਗ ਸਨ ਕਿ ਸੀਰੀਆ ਵਿੱਚ ਮਜਬੂਤ ਅਗਵਾਈ ਹੀ ਵਿਦਰੋਹੀ ਗਿਰੋਹ ਨੂੰ ਕਬਜੇ ਵਿੱਚ ਲੈ ਸਕਦਾ ਹੈ।ਦੂਜੇ ਪਾਸੇ ,ਅਮਰੀਕਾ ਅਤੇ ਕੁਝ ਪੱਛਮੀ ਦੇਸ਼ ਅਸ਼ਦ ਨੂੰ ਹਟਾਉਣਾ ਹੀ ਪਹਿਲ ਦੇ ਅਧਾਰ ‘ਤੇ ਜਰੂਰੀ ਸਮਝਦੇ ਹਨ।ਅਮਰੀਕਾ ਦਾ ਮੰਨਣਾ ਹੈ ਸੀ ਕਿ ਜਦੋਂ ਤੱਕ ਅਸ਼ਦ ਨੂੰ ਹਟਾਇਆ ਨਹੀਂ ਜਾਂਦਾ ਉਤੋਂ ਤੱਕ ਸਮੱਸਿਆ ਦਾ ਹੱਲ ਨਹੀਂ ਲੱਭਿਆ ਜਾ ਸਕਦਾ। ਗੱਲ ਉਥੇ ਹੀ ਵਿਗੜਨ ਲੱਗੀ। ਰੂਸ ਨੇ 2015 ਵਿੱਚ ਅਸ਼ਦ ਨੂੰ ਫੌਜੀ ਸਹਾਇਤਾ ਵੀ ਮੁਹੱਈਆ ਕਰਵਾ ਦਿੱਤੀ। ਹੁਣ ਰੂਸ ਅਤੇ ਅਮਰੀਕਾ ਦੇ ਵਿਚ ਤਣੀ ਹੋਈ ਹੈ।ਕਈ ਖੰਡਾ ਵਿੱਚ ਵੰਡਿਆ ਜਾ ਚੁੱਕਿਆ ਹੈ ਸੀਰੀਆ।ਤੁਰਕੀ,ਇਰਾਕ ਅਤੇ ਕਈ ਹੋਰ ਦੇਸ਼ਾਂ ਦਾ ਦਖਲ ਵੀ ਹੈ। ਸੀਰੀਆ ਦਾ ਉੱਤਰ ਪੱਛਮੀ ਇਲਾਕਾ ਸਭ ਤੋਂ ਜਿਆਦਾ ਪੇਚੀਦਾ ਹੈ।ਵਿਦਰੋਹੀ ਗਿਰੋਹਾਂ ਦਾ ਵਿਸਤਾਰ ਇਸ ਖੇਤਰ ਵਿੱਚ ਜਿਆਦਾ ਹੈ। ਅਲੋਪਸ,ਇਡਲਿਬ ਜਿਹੇ ਅਹਿਮ ਇਲਾਕੇ ਵਿਦਰੋਹੀਆਂ ਦੇ ਕਬਜੇ ਵਿੱਚ ਹਨ। ਇਨ੍ਹਾਂ ਖੇਤਰਾਂ ਵਿੱਚ ਅਪੈ੍ਰਲ,2017 ਵਿੱਚ ਅਸ਼ਦ ਵੱਲੋਂ ਰਸਾਇਣਕ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ,ਜਿਸ ਵਿੱਚ ਮਰਨ ਵਾਲਿਆਂ ਦੀ ਗਿਣਤੀ ਤਕਰੀਬਨ 150 ਤੋਂ ਜਿਆਦਾ ਸੀ। ਠੀਕ ਇੱਕ ਸਾਲ ਬਾਅਦ ਮੁੜ ਫਿਰ ਸੀਰੀਆ ਸਰਕਾਰ ਵੱਲੋਂ ਉਸੇ ਖੇਤਰ ਵਿੱਚ ਹਮਲਾ ਕੀਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਟ੍ਰੰਪ ਦੀ ਨੀਤੀ ਓਬਾਮਾ ਤੋਂ ਅਲੱਗ ਹੈ। ਟ੍ਰੰਪ ਮੱਧ ਪੂਰਵੀ ਅਮਰੀਕਾ ਵਿੱਚ ਜ਼ੋ ਮਾਹੌਲ ਪਹਿਲਾਂ ਸ਼ੀਤ ਯੁੱਧ ਦੇ ਦੌਰਾਨ ਸੀ,ਨੂੰ ਬਹਾਲ ਕਰਨਾ ਚਾਹੁੰਦੇ ਹਨ।ਓਬਾਮਾ ਗੱਲਬਾਤ ਦੇ ਜਰੀਏ ਰਸਾਇਣਕ ਹਥਿਆਰਾਂ ਦੇ ਮਾਮਲੇ ਵਿੱਚ ਸਖਤੀ ਦਾ ਪਾਲਣ ਕਰਵਾਉਣ ਦੇ ਹਿਮਾਇਤੀ ਸਨ,ਜਦਕਿ ਟ੍ਰੰਪ ਨੇ ਸ਼ਕਤੀ ਪ੍ਰਦਰਸ਼ਨ ਕਰਨ ਦੀ ਗੱਲ ਕਹੀ ਸੀ। ਦੂਜੇ ਪਾਸੇ,ਰੂਸ ਦੇ ਨੇਤਾ ਪੁਤਿਨ ਦੀ ਗੁਆਚੀ ਹੋਈ ਅੰਤਰਾਸ਼ਟਰੀ ਪ੍ਰਤਿਸ਼ਠਾ ਨੂੰ ਮੁੜ ਬਹਾਲ ਕਰਨ ਦੀ ਲਗਾਤਾਰ ਕੋਸ਼ਿਸ਼ ਵਿੱਚ ਲੱਗੇ ਹੋਏ ਹਨ।ਸ਼ੀਤ ਯੁੱਧ ਤੋਂ ਲੈਕੇ ਨਾਟੋ (ਫੌਜੀ ਸੰਗਠਨ) ਦੇ ਵਿਸਤਾਰ ਤੱਕ ਹਰ ਕਦਮ ‘ਤੇ ਰੂਸ ਨੂੰ ਜਲੀਲ ਅਤੇ ਕਮਜੋਰ ਕਰਨ ਦੀ ਕੋਸ਼ਿਸ਼ ਅਮਰੀਕਾ ਅਤੇ ਪੱਛਮੀ ਦੇਸ਼ਾਂ ਵੱਲੋਂ ਕੀਤੀ ਜਾ ਰਹੀ ਹੈ। ਪੁਤਿਨ ਨੇ ਇਸ ਨੂੰ ਚੁਣੌਤੀ ਦੇ ਰੂਪ ਵਿੱਚ ਲਿਆ। ਪੁਤਿਨ ਰੂਸ ਦੇ ਲਗਾਤਾਰ ਸਭ ਤੋਂ ਸ਼ਕਤੀਸ਼ਾਲੀ ਨੇਤਾ ਦੇ ਰੂਪ ‘ ਉਭਰੇ ।ਪਿਛਲੇ ਮਹੀਨੇ ਮੁੜ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਗੱਲ ਪੂਰੀ ਦੁਨੀਆਂ ਦੇਖ ਚੁੱਕੀ ਹੈ ।ਕੀ ਰੂਸ ਅਮਰੀਕਾ ਦੇ ਨਾਲ ਦੋਦੋ ਹੱਥ ਕਰਨ ਦੇ ਲਈ ਸਮੱਰਥ ਅਤੇ ਸ਼ਕਤੀਸ਼ਾਲੀ ਹੈ ?ਰੂਸ ਦੀ ਸ਼੍ਰੇਣੀ ਵਿੱਚ ਕਿੰਨੇ ਦੇਸ਼ ਖੜੇ ਹੋ ਸਕਦੇ ਹਨ? ਤਮਾਮ ਸਵਾਲਾਂ ਦੇ ਜਵਾਬ ਜਰੂਰੀ ਹਨ।ਅਮਰੀਕਾ ਦੀ ਅਹਿਮ ਚੁਣੌਤੀ ਰੂਸ ਅਤੇ ਇਰਾਨ ਨੂੰ ਲੈਕੇ ਹੀ ਹੈ।ਤੁਰਕੀ ਦੀ ਵਜ੍ਹਾ ਨਾਲ ਵੀ ਅਮਰੀਕਾ ਚਿੰਤਤ ਹੈ।ਅਮਰੀਕਾ ਜਿਨੇਵਾ ਸੰਮੇਲਣ ਵਿੱਚ ਤੈਅ ਫਾਰਮੂਲੇ ‘ਤੇ ਸਮੱਸਿਆ ਦਾ ਹੱਲ ਚਾਹੁੰਦਾ ਹੈ।ਅਮਰੀਕੀ ਫੌਜ਼ ਸੀਰੀਆ ਵਿੱਚ ਤੈਨਾਤ ਹੈ। ਸੀਰੀਆ ਤੁਰਕੀ ‘ਤੇ ਵਿਦਰੋਹੀਆਂ ਤੋਂ ਖਾਲੀ ਕਰਵਾਏ ਗਏ ਖੇਤਰ ਜਿਸ ਵਿੱਚ ਅਮਰੀਕਾ ਦਾ ਅਹਿਮ ਰੋਲ ਰਿਹਾ ਹੈ,ਨੂੰ ਅਸ਼ਦ ਦੇ ਹਿੱਸੇ ਵਿੱਚ ਨਹੀਂ ਜਾਣ ਦੇਣ ਚਾਹੁੰਦਾ ਹੈ।ਅਮਰੀਕਾ ਉਸੇ ਰਣਨੀਤੀ,ਜਿਸ ਨੂੰ ਪੱਛਮੀ ਦੇਸ਼ਾਂ ਨੇ ਤਿਆਰ ਕੀਤਾ ਸੀ,ਨੂੰ ਅੰਜਾਮ ਦੇਣ ਲਈ ਅਡੋਲ ਹੈ,ਜਿਸ ਦੇ ਤਹਿਤ ਅਸ਼ਦ ਨੂੰ ਹਟਾਇਆ ਜਾਣਾ ਹੈ। ਦੂਜੇ ਪਾਸੇ ਰੂਸ ਦੀ ਹਵਾਈ ਫੌਜ਼ ਸੀਰੀਆ ਦੇ ਉੱਤਰ ਪੱਛਮੀ ਠਿਕਾਣਿਆਂ ‘ਤੇ ਡਟੀ ਹੈ।

ਪੁਤਿਨ ਦੀ ਰਣਨੀਤੀ ਇਰਾਨ ,ਸੀਰੀਆ ਦੇ ਉੱਤਰ ਪੱਛਮੀ ਠਿਕਾਣਿਆਂ ‘ਤੇ ਡਟੀ ਹੈ। ਪੁਤਿਨ ਦੀ ਰਣਨੀਤੀ ਇਰਾਨ,ਸੀਰੀਆ ਅਤੇ ਤੁਰਕੀ ਦੇ ਨਾਲ ਮਿਲ ਕੇ ਵਿਦਰੋਹੀ ਗਿਰੋਹ ਦੇ ਖੇਤਰਾਂ ਨੂੰ ਆਪਣੇ ਵਿੱਚ ਮਿਲਾਉਣ ਦੀ ਹੈ। ਪਿਛਲੇ ਦੋ ਸਾਲਾਂ ਵਿੱਚ ਅਸ਼ਦ ਨੇ ਰੂਸ ਦੀ ਮਦਦ ਨਾਲ ਕਈ ਖੇਤਰਾਂ ‘ਤੇ ਅਧਿਕਾਰ ਜਮਾਂ ਲਿਆ ਹੈ।ਤੁਰਕੀ ਉਸ ਹਰ ਸਮੀਕਰਨ ਦੇ ਪੱਖ ਵਿੱਚ ਹੈ,ਜਿੱਥੋy ਇੱਕ ਅਲੱਗ ਕੁਰਦ ਰਾਸ਼ਟਰ ਦੀ ਮੰਗ ਨੂੰ ਦਬਾਇਆ ਜਾ ਸਕੇ ਕਿਉਂਕਿ ਕੁਰਦ ਰਾਸ਼ਟਰ ਦੀ ਮੰਗ ਜੋਰ ਫੜੇਗੀ ਤਾਂ ਸਭ ਤੋਂ ਜਿਆਦਾ ਨੁਕਸਾਨ ਤੁਰਕੀ ਦਾ ਹੀ ਹੋਵੇਗਾ।ਲੱਖਾਂ ਸ਼ਰਣਾਰਥੀ ਸੀਰੀਆ ਤੋਂ ਭੱਜ ਕੇ ਤੁਰਕੀ ਜਾ ਪਹੁੰਚੇ।ਇਸਲਈ ਤੁਰਕੀ ਇਸ ਸਮੱਸਿਆ ਦਾ ਹੱਲ ਆਪਣੇ ਢੰਗ ਨਾਲ ਲੱਭਣ ਦੀ ਕੋਸ਼ਿਸ਼ ਵਿੱਚ ਹੈ। ਸ਼ੀਤ ਯੁੱਧ ਦੇ ਦੌਰਾਨ ਪੂਰਵ ਸੋਵੀਅਤ ਸੰਘ ਅਤੇ ਅਮਰੀਕਾ ਮੁੱਖ ਰੂਪ ਵਿੱਚ ਅਪ੍ਰਤੱਖ ਜੰਗ ਲੜ ਰਹੇ ਸਨ।ਅਪ੍ਰਤੱਖ ਭਿੜੰਤ ਵਿੱਚ ਕਈ ਵਾਰ ਲੱਗਿਆ ਕਿ ਦੁਨੀਆਂ ਤੀਜੇ ਵਿਸ਼ਵ ਯੁੱਧ ਦੀ ਕਗਾਰ ‘ਤੇ ਹੈ,ਪਰ ਹਾਲਾਤਾਂ ਨੂੰ ਸੰਭਾਲ ਲਿਆ ਗਿਆ। ਸੀਰੀਆ ਯੁੱਧ ਕਈ ਮਾਇਨਿਆਂ ਵਿੱਚ ਸ਼ੀਤ ਯੁੱਧ ਤੋਂ ਅਲੱਗ ਹੈ। ਇਸ ਵਿੱਚ ਭਿੜੰਤ ਆਹਮੋਸਾਹਮਣੇ ਹੈ।ਇਹ ਅਲੱਗ ਗੱਲ ਹੈ ਕਿ ਅਮਰੀਕਾ ਰੂਸ ਨੂੰ ਬਹੁਤ ਹੀ ਕਮਜੋਰ ਸਮਝਦਾ ਹੈ। ਪੂਰਵ ਸੋਵੀਅਤ ਸੰਘ ਵਾਲਾ ਦਸਖਮ ਰੂਸ ਦੇ ਕੋਲ ਨਹੀਂ ਹੈ ਪਰ ਕਹਾਣੀ ਇੱਥੋਂ ਹੀ ਸ਼ੁਰੂ ਹੁੰਦੀ ਹੈ,ਖਤਮ ਨਹੀਂ।ਅਮਰੀਕਾ ਨੂੰ ਟੱਕਰ ਦੇਣ ਵਾਲਾ ਚੀਨ ਹੀ ਹੈ।ਚੀਨ ਪ੍ਰਤੱਖ ਰੂਪ ਤੋਂ ਸੀਰੀਆ ਜੰਗ ਵਿੱਚ ਸ਼ਾਮਲ ਨਹੀਂ ਹੈ ਪਰ ਅਮਰੀਕੀ ਹਮਲੇ ਦੀ ਨਿਖੇਦੀ ਉਸ ਨੇ ਵੀ ਕੀਤੀ ਹੈ।ਰੂਸਅਮਰੀਕਾ ਭਿੜਣਗੇ ਤਾਂ ਚੀਨ ਰੂਸ ਦੇ ਪੱਖ ਵਿੱਚ ਹੋਵੇਗਾ। ਸੀਰੀਆ ਨੂੰ ਲੈਕੇ ਗੱਲ ਵਿਗੜਦੀ ਹੈ ਤਾਂ ਵਿਸ਼ਵ ਯੁੱਧ ਨੂੰ ਨਕਾਰਿਆ ਨਹੀਂ ਜਾ ਸਕਦਾ ਹੈ।

Harpreet Singh Brar
ਸਾਬਕਾ ਡੀ.ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫ਼ੋਰਸ ਰੋਡ,ਬਠਿਂਡਾ

Share Button

Leave a Reply

Your email address will not be published. Required fields are marked *