ਕਿਸਾਨ ਸਿਖਲਾਈ ਕੈਂਪ ਲਾਇਆ ਗਿਆ

ss1

ਕਿਸਾਨ ਸਿਖਲਾਈ ਕੈਂਪ ਲਾਇਆ ਗਿਆ

11-19ਤਲਵੰਡੀ ਸਾਬੋ, 11 ਅਗਸਤ (ਗੁਰਜੰਟ ਸਿੰਘ ਨਥੇਹਾ)- ਪਿੰਡ ਗੁਰੂਸਰ ਜਗਾ ਵਿਚ ਖੇਤੀਵਾੜੀ ਵਿਭਾਗ ਵੱਲੋਂ ਸਾਉਣੀ ਦੀਆਂ ਫਸਲਾਂ ਸਬੰਧੀ ਖੇਤੀਵਾੜੀ ਕੈਂਪ ਲਾਇਆ ਗਿਆ ਜਿਸ ਵਿਚ ਡਾ. ਗੁਰਤੇਜ ਸਿੰਘ ਨੇ ਨਰਮੇ ਤੇ ਝੋਨੇ ਦੀਆਂ ਫਸਲਾਂ ਦੀਆਂ ਬਿਮਾਰੀਆਂ ਤੇ ਉਨ੍ਹਾਂ ਦੀ ਰੋਕਥਾਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

ਇਸ ਮੌਕੇ ਡਾ. ਬਲੌਰ ਸਿੰਘ ਨੇ ਕਿਸਾਨਾਂ ਨੂੰ ਸਿਫਾਰਿਸ਼ ਕੀਤੀਆਂ ਸਪਰੇਆਂ ਕਰਨ ਦੀ ਤਾਕੀਦ ਕੀਤੀ। ਕੈਂਪ ਵਿਚ ਮੈਡਮ ਜਸਵੰਤ ਕੌਰ ਲੇਡੀਜ਼ਜ਼ ਡਿਮਾਨਸਟੈਂਡਰਡ ਨੇ ਕਿਸਾਨ ਬੀਬੀਆਂ ਨੂੰ ਅਚਾਰ, ਮਰੁੱਬਾ ਅਤੇ ਦਾਣਿਆਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਹਰਜੀਤ ਸਿੰਘ ਖੇਤੀਬਾੜੀ ਸਬਬਇੰਸਪੈਕਟਰ ਤਲਵੰਡੀ ਸਾਬੋ, ਅਮਨਦੀਪ ਸਿੰਘ ਸੁਪਰਵਾਈਜਰ, ਹਲਕਾ ਪ੍ਰਧਾਨ ਭਾਗ ਸਿੰਘ ਕਾਕਾ, ਗੁਰਪ੍ਰੀਤ ਸਿੰਘ ਸਕਾਊਟ, ਅਤਰ ਸਿੰਘ ਸਕਾਊਟ, ਸੁਖਮੰਦਰ ਸਿੰਘ, ਬਲਰਾਜ ਸਿੰਘ, ਨਵਦੀਪ ਸਿੰਘ, ਮੇਜਰ ਸਿੰਘ, ਸੁਖਨਿੰਦਰ ਸਿੰਘ ਸਮੇਤ ਵੱਡੀ ਤਦਾਦ ਵਿੱਚ ਕਿਸਾਨ ਮੌਜ਼ੂਦ ਸਨ।

Share Button

Leave a Reply

Your email address will not be published. Required fields are marked *