ਕਿਸਾਨ ਯੂਨੀਅਨ ਵੱਲੋ ਬਿਜਲੀ ਬੋਰਡ ਗਰਿੱਡ ਛਾਜਲੀ ਅੱਗੇ ਲਗਾਇਆ ਗਿਆ ਧਰਨਾ

ss1

ਕਿਸਾਨ ਯੂਨੀਅਨ ਵੱਲੋ ਬਿਜਲੀ ਬੋਰਡ ਗਰਿੱਡ ਛਾਜਲੀ ਅੱਗੇ ਲਗਾਇਆ ਗਿਆ ਧਰਨਾ

22-13
ਸੰਗਰੂਰ/ਛਾਜਲੀ 21 ਮਈ (ਕੁਲਵੰਤ ਛਾਜਲੀ) ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋ ਪੰਜਾਬ ਰਾਜ ਬਿਜਲੀ ਬੋਰਡ 66 ਕੇ ਵੀ ਸਬ ਸਟੇਸ਼ਨ ਛਾਜਲੀ ਦੇ ਗੇਟ ਅੱਗੇ ਸ: ਦਰਵਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ।ਇਹ ਧਰਨਾ ਪਿਛਲੇ ਦਿਨੀ ਤੇਜ ਹਵਾਂਵਾਂ ਤੁੂਫਾਨ ਆਉਣ ਨਾਲ ਖੇਤਾਂ ਨੂੰ ਜਾਦੀਂ ਸਪਲਾਈ ਵਾਲੇ ਬਿਜਲੀ ਖੰਬੇ ਟੁੱਟ ਗਏ ਸੀ। ਜਿਸ ਕਰਕੇ ਖੇਤਾਂ ਨੂੰ ਜਾਣ ਵਾਲੀ ਸਪਲਾਈ ਦਾ ਕੰਮ ਬਿਲਕੁਲ ਠੱਪ ਹੋ ਗਿਆ ਸੀ। ਜਿਸ ਕਰਕੇ ਕਿਸਾਨਾ ਦੀਆ ਝੋਨੇ ਪੌਦਾ ਤੇ ਪਸ਼ੂਆ ਦਾ ਹਰੇਚਾਰੇ ਦੀ ਫਸਲ ਬਿਨਾ ਪਾਣੀ ਦੇ ਮੱਚ ਰਹੀ ਹੈ।ਇਸ ਧਰਨੇ ਅਗਵਾਈ ਕਰਦਿਆ ਦਰਵਾਰਾ ਸਿੰਘ ਛਾਜਲਾ ਨੇ ਬਿਜਲੀ ਦੇ ਕਰਮਚਾਰੀ ਕੁਲਵੰਤ ਸਿੰਘ ਤੇ ਦੋਸ਼ ਲਗਾਉਦਿਆ ਕਿਹਾ ਕੀ ਇਸ ਕਰਮਚਾਰੀ ਵੱਲੋ ਫਾਲਟ ਲਾਇਨ ਨੂੰ ਠੀਕ ਕਰਨ ਲਈ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਜਿਸ ਸਾਨੂੰ ਮਜਬੂਰਨ ਧਰਨਾ ਲਗਾਉਣਾ ਪਿਆ ਤਾਂ ਜੋ ਇਹਨਾਂ ਰਿਸ਼ਵਤਖੋਰਾਂ ਦੀ ਸਿਕਾਇਤ ਨੂੰ ਉੱਚ ਅਧਿਕਾਰੀਆ ਤੱਕ ਪਹੁੰਚਾ ਸਕੀਏ।

ਉਧਰ ਦੂਜੇ ਪਾਸੇ ਐਸ ਐਸ ਸੀ ਮੁਨੀਸ ਜਿੰਦਲ ਤੇ ਐਸ ਡੀ ਓ ਜੋਨੀ ਗਰਗ ਦਿਹਾਤੀ ਨੇ ਧਰਨੇ ਵਿੱਚ ਆਕੇ ਧਰਨਾਕਾਰੀਆ ਨੂੰ ਭਰੋਸਾ ਦਿਵਾਇਆ ਕੀ ਅੱਗੇ ਕੋਈ ਵੀ ਸਕਾਇਤ ਮੌਕਾ ਨਹੀ ਦਿੱਤਾ ਜਾਵੇ। ਰਿਸ਼ਵਤ ਮੰਗਣ ਵਾਲੇ ਬਿਜਲੀ ਕਰਮਚਾਰੀ ਨੇ ਵੀ ਧਰਨੇ ਦੀ ਸਟੇਜ ਆਕੇ ਲੋਕਾ ਤੋ ਮਆਫੀ ਮੰਗੀ ਤੇ ਕੀ ਕਿਸਾਨਾ ਮਜਦੂਰਾਂ ਦੇ ਬਿਜਲੀ ਸਬੰਧੀ ਕੰਮ ਪਹਿਲ ਦੇ ਅਧਾਰ ਕੀਤੇ ਜਾਣਗੇ।ਇਸ ਭਰੋਸੇ ਤੋ ਬਾਅਦ ਧਰਨਾ ਚੁੱਕ ਲਿਆ ਗਿਆ।ਇਸ ਮੌਕੇ ਗੋਬਿੰਦ ਸਿੰਘ ਚੱਠਾ,ਕਿਸਾਨ ਆਗੂ ਸੰਤ ਰਾਮ ਸਿੰਘ,ਭੂਰਾ ਸਿੰਘ ਛਾਜਲਾ, ਸਤਿਨਾਮ ਸਿੰਘ,ਬਾਵਾ ਸਿੰਘ,ਭਗਵਾਨ ਸਿੰਘ,ਭੋਲਾ ਸਿੰਘ,ਬਲ਼ਜਿੰਦਰ ਸਿੰਘ,ਬੰਤ ਸਿੰਘ ਵੀ ਹਾਜਰ ਸੀ।

Share Button

Leave a Reply

Your email address will not be published. Required fields are marked *