ਕਿਸਾਨ ਯੂਨੀਅਨ ਵੱਲੋਂ ਵਾਈ ਪੀ ਐਸ ਚੌਂਕ ਤੇ ਧਰਨਾ

ss1

ਕਿਸਾਨ ਯੂਨੀਅਨ ਵੱਲੋਂ ਵਾਈ ਪੀ ਐਸ ਚੌਂਕ ਤੇ ਧਰਨਾ

ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਦੀ ਅਗਵਾਈ ਵਿੱਚ ਗੁਰਦੁਆਰਾ ਅੰਬ ਸਾਹਿਬ ਤੋਂ ਚੰਡੀਗੜ੍ਹ ਤੱਕ ਰੋਸ ਮਾਰਚ ਕੀਤਾ ਅਤੇ ਚੰਡੀਗੜ੍ਹ ਬੈਰੀਅਰ ਉੱਪਰ ਰੋਸ ਰੈਲੀ ਕੀਤੀ|
ਇਸ ਮੌਕੇ ਕਿਸਾਨਾਂ ਨੇ ਆਪਣੇ ਨਾਲ ਲਿਆਂਦੀ ਹੋਈ ਪਰਾਲੀ ਨੂੰ ਵੀ ਅੱਗ ਲਗਾ ਕੇ ਸਰਕਾਰ ਵਿਰੁੱਧ  ਨਾਰੇਬਾਜੀ ਕੀਤੀ| ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸ੍ਰੀ ਡਲੇਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਪਰਾਲੀ ਨਾ ਸੜਨ ਕਾਰਨ ਹੋਣ ਵਾਲੇ ਵੱਡੇ ਨੁਕਸਾਨ ਦੀ ਪੂਰਤੀ ਕਰੇ ਸਗੋਂ ਖੁਦਕੁਸ਼ੀਆਂ ਕਰ ਰਹੀ ਕਿਸਾਨੀ  ਪਰਾਲੀ ਨੂੰ ਖੇਤਾਂ ਵਿਚ ਵਾਹ ਨਹੀਂ ਸਕਣਗੇ ਅਤੇ ਪਰਾਲੀ ਨੂੰ ਸਾੜਨਾਂ ਕਿਸਾਨਾਂ ਦੀ ਮਜਬੂਰੀ ਹੋਵੇਗੀ| ਸ. ਬੋਘ ਸਿੰਘ ਮਾਨਸਾ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਕੀਤੇ ਵਾਅਦੇ ਅਨੁਸਾਰ ਕਿਸਾਨਾਂ ਦਾ ਕਰਜਾ ਖਤਮ ਕਰੇ| ਸ. ਮੇਹਰ ਸਿੰਘ ਥੇਹੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਗੰਨੇ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕਰੇ| ਸ੍ਰੀ ਕਾਕਾ ਸਿੰਘ ਕੋਟੜਾਂ ਨੇ ਮੰਗ ਕੀਤੀ ਕਿ ਬੇਮੌਸਮੀ ਬਾਰਸ਼ ਅਤੇ ਚਿੱਟੀ ਮੱਖੀ ਕਾਰਨ ਨਰਮੇ ਦੀ  ਫਸਲ ਦੇ ਹੋਏ ਨੁਕਸਾਨ ਦੀ ਸਰਕਾਰ ਪੂਰਤੀ ਕਰੇ| ਅੱਜ ਦੇ ਇਕੱਠ ਨੂੰ ਸ. ਮਾਨ ਸਿੰਘ ਰਾਜਪੁਰਾ ਤੇ ਹੋਰ  ਕਿਸਾਨ ਆਗੂਆਂ ਨੇ ਵੀ ਸੰਬੋਧਨ ਕੀਤਾ ਅਤੇ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ|
ਇਸ ਮੌਕੇ ਬਲਦੇਵ ਸਿੰਘ ਸੰਦੋਹਾ, ਸ. ਗੁਰਬਖਸ਼ ਸਿੰਘ ਬਲਵੇਹੜਾ, ਸ. ਕੁਲਵਿੰਦਰ ਸਿੰਘ ਰੋਪੜ, ਸ. ਜਵਿੰਦਰ ਸਿੰਘ, ਸੁਖਦੇਵ ਸਿੰਘ ਮੁਕਤਸਰ,ਸ. ਪਰਗਟ ਸਿੰਘ ਰੋਪੜ, ਸ. ਮਲੂਕ ਸਿੰਘ, ਸ. ਬੋਹੜ ਸਿੰਘ ਲੁਹਾਰੀ, ਸ. ਬਿਕਰਮਜੀਤ ਸਿੰਘ ਲੌਂਗੋਵਾਲ, ਸ. ਰੂਪ ਸਿੰਘ ਬਰਨਾਲਾ, ਸ. ਫਤਿਹ ਸਿੰਘ ਫਿਰੋਜਪੁਰ, ਸ. ਉਦੈ ਸਿੰਘ  ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ|

Share Button

Leave a Reply

Your email address will not be published. Required fields are marked *