ਕਿਸਾਨ ਯੂਨੀਅਨ ਨੇ ਕਿਸਾਨੀ ਅਤੇ ਆਮ ਸਹੂਲਤਾਂ ਦੀ ਮੰਗ ਲਈ ਮੀਟਿੰਗ

ss1

ਕਿਸਾਨ ਯੂਨੀਅਨ ਨੇ ਕਿਸਾਨੀ ਅਤੇ ਆਮ ਸਹੂਲਤਾਂ ਦੀ ਮੰਗ ਲਈ ਮੀਟਿੰਗ

6-7 (1)
ਭਦੌੜ 06 ਅਗਸਤ (ਵਿਕਰਾਂਤ ਬਾਂਸਲ) ਪੰਜਾਬ ਕਿਸਾਨ ਯੂਨੀਅਨ ਵੱਲੋਂ ਕਿਸਾਨੀ ਦੀਆਂ ਮੰਗਾਂ ਦੀ ਪੂਰਤੀ ਲਈ ਅਤੇ ਆਮ ਸਹੂਲਤਾਂ ਦੀ ਮੰਗ ਪੰਜਾਬ ਸਰਕਾਰ ਦੇ ਕੰਨਾਂ ਵਿਚ ਪਾਉਣ ਲਈ ਸ਼ਿਵ ਮੰਦਿਰ ਪੱਥਰਾਂ ਵਾਲੀ ਵਿਖੇ ਭਰਵੀਂ ਮੀਟਿੰਗ ਜ਼ਿਲ੍ਹਾ ਮੀਤ ਪ੍ਰਧਾਨ ਬੰਤ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ। ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿ ਇਸ ਸਮੇਂ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਕਿਸਾਨ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ ਜਿਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਮੁਆਫ਼ ਕੀਤੇ ਜਾਣ, ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇ ਇਸ ਸਮੇਂ ਭਦੌੜ ਦੇ ਸਰਕਾਰੀ ਹਸਪਤਾਲ ਅੰਦਰ ਖ਼ਾਲੀ ਪਈਆਂ ਡਾਕਟਰਾਂ ਦੀ ਪੋਸਟਾਂ ਭਰੀਆਂ ਜਾਣ, ਸਰਕਾਰੀ ਸਕੂਲਾਂ ਅੰਦਰ ਅਧਿਆਪਕ ਨਾਲ ਹੋਣ ਕਾਰਨ ਮੱਧ ਵਰਗੀ ਲੋਕਾਂ ਦੇ ਬੱਚਿਆਂ ਦੀ ਪੜ੍ਹਾਈ ਖ਼ਰਾਬ ਹੋ ਰਹੀ ਹੈ ਉਸ ਨੂੰ ਸਹੀ ਦਿਸ਼ਾ ਦੇਣ ਲਈ ਤੁਰੰਤ ਸਕੂਲਾਂ ਅੰਦਰ ਅਧਿਆਪਕਾਂ ਦੀ ਖ਼ਾਲੀ ਪਈਆਂ ਅਸਾਮੀਆਂ ਭਰੀਆਂ ਜਾਣ। ਉਨ੍ਹਾਂ ਅਖੀਰ ਵਿਚ ਕਿਹਾ ਕਿ ਜੇਕਰ ਉਕਤ ਸਾਡੀਆਂ ਮੰਗਾਂ ਜਲਦੀ ਗ਼ੌਰ ਨਾ ਕੀਤੀ ਗਈ ਤਾਂ ਸਾਨੂੰ ਮਜਬੂਰ ਹੋਕੇ ਸੰਘਰਸ਼ ਕਰਨਾ ਪਵੇਗਾ ਜਿਸ ਦੀ ਜੁਮੇਂਵਾਰ ਪੰਜਾਬ ਸਰਕਾਰ ਹੋਵੇਗੀ । ਵੱਖਰੇ ਬਿਆਨ ਵਿਚ ਉਨ੍ਹਾਂ ਕਿਹਾ ਕਿ ਜੋ 8-9 ਅਗਸਤ ਨੂੰ ਖੱਬੀ ਪਾਰਟੀਆਂ ਵੱਲੋਂ ਜੋ ਧਰਨੇ ਦਿੱਤੇ ਜਾ ਰਹੇ ਹਨ ਕਿਸਾਨ ਯੂਨੀਅਨ ਉਨ੍ਹਾਂ ਵਿਚ ਵਧ ਚੜ੍ਹ ਕੇ ਹਿੱਸਾ ਲਵੇਗੀ। ਇਸ ਮੌਕੇ ਭੂਰਾ ਸਿੰਘ ਮਾਨ, ਬਚਨ ਸਿੰਘ ਮਾਨਸਾਹੀਆ, ਜੋਰਾ ਸਿੰਘ ਕਾਲਸਾਂ, ਜੁਗਰਾਜ ਸਿੰਘ ਸੰਧੂ ਕਲਾ, ਸੁਖਦੇਵ ਸਿੰਘ ਸਹਿਣਾ, ਸ਼ੇਰ ਸਿੰਘ ਸ਼ੇਰੀ, ਜੀਤ ਸਿੰਘ ਵਿਧਾਤੇ, ਗੁਲਜ਼ਾਰ ਸਿੰਘ , ਜਰਨੈਲ ਸਿੰਘ ਆਦਿ ਹਾਜ਼ਰ ਸਨ।

Share Button