ਕਿਸਾਨ ਯੂਨੀਅਨ (ਡਕੌਂਦਾ) ਨੇ ਬੈਂਕ ਅਧਿਕਾਰੀਆਂ ਖਿਲਾਫ ਕੀਤੀ ਨਾਅਰੇਬਾਜ਼ੀ

ss1

ਕਿਸਾਨ ਯੂਨੀਅਨ (ਡਕੌਂਦਾ) ਨੇ ਬੈਂਕ ਅਧਿਕਾਰੀਆਂ ਖਿਲਾਫ ਕੀਤੀ ਨਾਅਰੇਬਾਜ਼ੀ

ਬਰੇਟਾ 23 ਦਸੰਬਰ (ਰੀਤਵਾਲ) ਪੰਜਾਬ ਨੈਸ਼ਨਲ ਬੈਂਕ ਕੁਲਰੀਆਂ ਵਿਖੇ ਬੈਂਕ ਦੇ ਅਧਿਕਾਰੀਆਂ ਖਿਲਾਫ ਕਿਸਾਨ ਯੂਨੀਅਨ (ਡਕੌਂਦਾ) ਦੇ ਮੈਂਬਰਾਂ ਵੱਲੋਂ ਅੱਜ ਨਾਅਰੇਬਾਜ਼ੀ ਕੀਤੀ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੁਲਰੀਆਂ ਦੇ ਕਿਸਾਨ ਯੂਨੀਅਨ ਦੇ ਪ੍ਰੈਸ ਸਕੱਤਰ ਪੂਰਨ ਸਿੰਘ ਨੇ ਆਪਣਾ ਖਾਤਾ ਖੁਲਵਾਉਣ ਲਈ ਫਾਰਮ ਮੰਗੇ ਤਾਂ ਬੈਂਕ ਮੁਲਾਜਮਾਂ ਨੇ ਕਿਹਾ ਕਿ ਫਾਰਮ ਖਤਮ ਹੋ ਗਏ ਹਨ।ਤੁਸੀਂ ਫਾਰਮ ਬਾਹਰੋਂ ਲੈ ਆਓ ਤਾਂ ਇਸ ਤੇ ਕਿਸਾਨ ਆਗੂ ਨੇ ਕਿਹਾ ਕਿ ਬਾਹਰ ਤਾਂ ਫਾਰਮ ਬਹੁਤ ਮਹਿੰਗੇ ਮਿਲਦੇ ਹਨ ਮੈਨੂੰ ਤੁਸੀਂ ਫਾਰਮ ਇਥੋਂ ਹੀ ਦਿਓ।ਉਹਨਾਂ ਨੇ ਕਿਹਾ ਕਿ ਸਾਡੇ ਕੋਲ ਫਾਰਮ ਅਜੇ ਘੱਟੋ ਘੱਟ ਦਸ ਦਿਨ ਨਹੀਂ ਆਉਂਦੇ।ਇਸ ਤੇ ਕਿਸਾਨ ਆਗੂ ਨੇ ਗੁੱਸੇ ਵਿਚ ਆ ਕੇ ਹੋਰ ਆਗੂਆਂ ਨੂੰ ਇਕੱਠੇ ਕਰ ਲਿਆ ਅਤੇ ਉਹਨਾਂ ਨੇ ਬੈਂਕ ਦੇ ਬਾਹਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।ਤੁਰੰਤ ਮੌਕੇ ਤੇ ਹੀ ਚੌਂਕੀ ਇੰਚਾਰਜ ਸਵਰਨਜੀਤ ਸਿੰਘ ਏ.ਐਸ.ਆਈ ਪੁਲਿਸ ਪਾਰਟੀ ਸਮੇਤ ਉੱਥੇ ਪੁੱਜੇ ਅਤੇ ਉਹਨਾਂ ਨੇ ਬੈਂਕ ਅਧਿਕਾਰੀਆਂ ਅਤੇ ਕਿਸਾਨ ਆਗੂਆਂ ਨੂੰ ਆਹਮਣੋਂ ਸਾਹਮਣੇ ਬਿਠਾਕੇ ਮਾਮਲਾ ਸੁਲਝਾ ਦਿੱਤਾ।ਏ.ਐਸ.ਆਈ. ਸਵਰਨਜੀਤ ਸਿੰਘ ਨੇ ਦੱਸਿਆ ਕਿ ਵੱਡੇ ਤੋਂ ਵੱਡੇ ਮਸਲੇ ਬਹਿ ਕੇ ਹੱਲ ਹੋ ਜਾਂਦੇ ਹਨ ਇਹ ਤਾਂ ਕੋਈ ਖਾਸ ਗੱਲ ਨਹੀਂ।ਇਸ ਸੰਬੰਧੀ ਜਦੋ ਬੈਂਕ ਦੇ ਮੈਨੇਜਰ ਹਰਮਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਸਾਰੇ ਦੋਸ਼ ਨਕਾਰਦਿਆਂ ਕਿਹਾ ਕਿ ਅਸੀਂ ਤਾਂ ਕਿਸੇ ਨੂੰ ਬਾਹਰੋਂ ਫਾਰਮ ਲਿਆਉਣ ਲਈ ਕਿਹਾ ਹੀ ਨਹੀਂ।ਜੇ ਕੋਈ ਆਪਣੇ ਆਪ ਲਿਆਉਂਦਾ ਹੈ ਤਾਂ ਉਸ ਨੂੰ ਰੋਕ ਵੀ ਨਹੀਂ ਸਕਦੇ।ਇਸ ਮੌਕੇ ਕਿਸਾਨ ਆਗੂ ਮਹਿੰਦਰ ਸਿੰਘ ਬਲਾਕ ਸੀਨੀਅਰ ਮੀਤ ਪ੍ਰਧਾਨ,ਰਾਮਫਲ ਸਿੰਘ ਬਲਾਕ ਸਕੱਤਰ,ਰਾਜ ਸਿੰਘ ਗੋਰਖਨਾਥ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *