ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਝੋਨੇ ਦੀ ਸਰਕਾਰੀ ਬੋਲੀ ਸੁਰੂ ਕਰਵਾਈ

ss1

ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਝੋਨੇ ਦੀ ਸਰਕਾਰੀ ਬੋਲੀ ਸੁਰੂ ਕਰਵਾਈ

picsart_10-19-02-07-28ਦਿੜ੍ਹਬਾ ਮੰਡੀ 19 ਅਕਤੂਬਰ (ਚੱਠਾ) ਨਜਦੀਕੀ ਪਿੰਡ ਚੱਠਾ ਨੰਨਹੇੜਾ ਦੀ ਅਨਾਜ ਮੰਡੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਗੋਬਿੰਦ ਸਿੰਘ ਚੱਠਾ,ਮੀਤ ਪ੍ਰਧਾਨ ਰਣ ਸਿੰਘ ਚੱਠਾ ਜਿਲ੍ਹਾ ਮੀਡੀਆ ਚੀਫ ਕੰਟਰੋਲਰ ਹਿਉਮਨ ਰਾਈਟਸ ਮੰਚ ਪੰਜਾਬ ਨੇ ਖਰੀਦ ਇੰਸਪੈਕਟਰ ਜੋਰਾ ਸਿੰਘ ਸਹਾਇਕ ਇੰਸਪੈਕਟਰ ਸੁਰਿੰਦਰ ਕੁਮਾਰ ਨਾਲ ਝੋਨੇ ਦੀ ਫਸਲ ਦੀ ਬੋਲੀ ਸੁਰੂ ਕਰਵਾਈ ਗਈ।ਇਸ ਸਮੇਂ ਸ੍ ਰਣ ਸਿੰਘ ਚੱਠਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਅਨਾਜ ਮੰਡੀ ਵਿੱਚ ਕਿਸਾਨਾਂ ਨੂੰ ਖਰੀਦ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸਕਿਲ ਨਹੀ ਆਉਣ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਇੰਸਪੈਕਟਰ ਵੱਲੋਂ ਕਿਸਾਨਾਂ ਦਾ ਭਰਪੂਰ ਸਾਥ ਦਿੱਤਾ ਜਾ ਰਿਹਾ ਹੈ ਅਤੇ ਝੋਨੇ ਦੀ ਫਸਲ ਦੀ ਨਿਰਵਿਘਨ ਬੋਲੀ ਹੋ ਰਹੀ ਹੈ।ਸ੍ਰ ਚੱਠਾ ਨੇ ਖਰੀਦ ਇੰਸਪੈਕਟਰ ਦਾ ਵੀ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਅਤੇ ਨਾਲ ਹੀ ਉਹਨਾਂ ਕਿਸਾਨਾਂ ਨੂੰ ਵੀ ਮੰਡੀਆਂ ਵਿੱਚ ਆਪਣਾ ਸੁੱਕਾ ਝੋਨਾ ਲਿਆਉਣ ਦੀ ਅਪੀਲ ਕੀਤੀ।ਇਸ ਮੋਕੇ ਜੀਵਨ ਬਾਂਸਲ,ਕਲੱਬ ਪ੍ਧਾਨ ਰਣਜੀਤ ਬਿੱਲਾ,ਕੁਲਵਿੰਦਰ ਸਿੰਘ,ਰਵਿੰਦਰ ਡੈਵੀ,ਕਿਸਾਨ ਆਗੂ ਤੇਜਾ ਸਿੰਘ,ਗੁਰਮੀਤ ਸਿੰਘ ਚੱਠਾ,ਧੰਨਾ ਸਿੰਘ ਚੱਠਾ,ਪ੍ਰੀਤਮ ਸਿੰਘ,ਪੱਪੀ ਸਿੰਘ,ਲਾਭ ਸਿੰਘ,ਦਲਵਾਰਾ ਸਿੰਘ,ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *