ਕਿਸਾਨ ਦੇ ਹੰਝੂਆਂ ਨੇ ਕੈਪਟਨ ਨੂੰ ਪਹੁੰਚਾਇਆ ਥਾਣੇ

ਕਿਸਾਨ ਦੇ ਹੰਝੂਆਂ ਨੇ ਕੈਪਟਨ ਨੂੰ ਪਹੁੰਚਾਇਆ ਥਾਣੇ

18-21

ਬਠਿੰਡਾ: ‘ਹਲਕੇ ਵਿੱਚ ਕੈਟਪਨ’ ਪ੍ਰੋਗਰਾਮ ਦੌਰਾਨ ਕੈਪਟਨ ਅਮਰਿੰਦਰ ਨੇ ਬਠਿੰਡਾ ਦੇ ਪਿੰਡਾਂ ਵਿੱਚ ਪ੍ਰੋਗਰਾਮ ਕੀਤਾ। ਇਸ ਦੌਰਾਨ ਹੀ ਜਦੋਂ ਉਹ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਸਨ ਤਾਂ ਉਨ੍ਹਾਂ ਸਾਹਮਣੇ ਇੱਕ ਕਿਸਾਨ ਦੇ ਹੰਝੂ ਨਾ ਰੁਕੇ।
ਕਿਸਾਨ ਨੇ ਰੋਂਦੇ ਹੋਏ ਦੱਸਿਆ ਕਿ ਪਿੰਡ ਦੇ ਹੀ ਇੱਕ ਵਿਅਕਤੀ ਮਲਕੀਤ ਸਿੰਘ ਨਾਲ ਖੇਤ ਵਿੱਚ ਜਾਣ ਵਾਲੇ ਵਿਅਕਤੀ ਨੂੰ ਲੈ ਕੇ ਉਸ ਦਾ ਝਗੜਾ ਹੋਇਆ ਸੀ। ਮਲਕੀਤ ਸਿੰਘ ਅਕਾਲੀ ਦਲ ਦਾ ਬੰਦਾ ਹੈ। ਇਸ ਲਈ ਉਸ ਨੇ ਆਪਣੇ ਰਸੂਖ ਦੀ ਵਰਤੋਂ ਕਰਦੇ ਹੋਏ ਬਲਦੇਵ ਸਿੰਘ ‘ਤੇ ਝੂਠਾ ਪਰਚਾ ਦਰਜ ਕਰਵਾ ਦਿੱਤਾ। ਇਸ ਦੇ ਚਲਦੇ ਪੁਲਿਸ ਹੁਣ ਬਲਦੇਵ ਸਿੰਘ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰ ਰਹੀ ਹੈ।
ਕਿਸਾਨ ਦੀ ਹੱਡਬੀਤੀ ਨੂੰ ਸੁਣਦੇ ਹੀ ਕੈਪਟਨ ਆਪਣਾ ਪ੍ਰੋਗਰਾਮ ਵਿਚਾਲੇ ਛੱਡ ਕਿਸਾਨ ਨੂੰ ਨਾਲ ਲੈ ਕੇ ਥਾਣੇ ਪਹੁੰਚ ਗਏ। ਉੱਥੇ ਡੀ.ਐਸ.ਪੀ. ਗੁਰਜੀਤ ਸਿੰਘ ਰੋਮਨ ਕੈਪਟਨ ਦੀ ਉਡੀਕ ਕਰ ਰਹੇ ਸਨ। ਡੀ.ਐਸ.ਪੀ. ਨੇ ਕੈਪਟਨ ਨੂੰ ਭਰੋਸਾ ਦਿੱਤਾ ਕਿ ਉਹ ਦਸ ਦਿਨਾਂ ਦੇ ਵਿੱਚ ਹੀ ਮਾਮਲੇ ਦੀ ਤਫਤੀਸ਼ ਪੂਰੀ ਕਰਨਗੇ।
ਕਾਬਲੇਗੌਰ ਹੈ ਕਿ ਮਲਕੀਤ ਸਿੰਘ ਨੇ ਬਲਦੇਵ ਖਿਲਾਫ ਬਠਿੰਡਾ ਦੇ ਥਾਣਾ ਸੰਗਤ ਮੰਡੀ ਵਿੱਚ 20/11/2015 ਨੂੰ ਮਾਮਲਾ ਦਰਜ ਕਵਾਇਆ ਸੀ। ਉਸ ਵੇਲੇ ਤੋਂ ਹੀ ਪੁਲਿਸ ਬਲਦੇਵ ਸਿੰਘ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਸੀ।

Share Button

Leave a Reply

Your email address will not be published. Required fields are marked *