ਕਿਸਾਨ ਝੋਨੇ ਦੀ ਫਸਲ ਨੂੰ ਸੁਕਾ ਕੇ ਮੰਡੀਆਂ ‘ਚ ਲਿਆਉਣ – ਜਿਲਾ ਮੰਡੀ ਅਫਸਰ

ss1

ਕਿਸਾਨ ਝੋਨੇ ਦੀ ਫਸਲ ਨੂੰ ਸੁਕਾ ਕੇ ਮੰਡੀਆਂ ‘ਚ ਲਿਆਉਣ – ਜਿਲਾ ਮੰਡੀ ਅਫਸਰ

SAMSUNG CAMERA PICTURES

ਭਿੱਖੀਵਿੰਡ 24 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)-ਕਿਸਾਨ ਆਪਣੀ ਫਸਲ ਝੋਨਾ ਮੰਡੀਆਂ ਵਿੱਚ ਲੈ ਕੇ ਆਉਣ ਵੇਲੇ ਝੋਨਾ ਸੁਕਾ ਕੇ ਲਿਆਉਣ ਤਾਂ ਜੋ ਸਰਕਾਰ ਦੀਆਂ ਖ੍ਰੀਦ ਏਜੰਸੀਆਂ ਸਮੇਂ ਸਿਰ ਖ੍ਰੀਦ ਕਰ ਸਕਣ। ਇਹਨਾਂ ਸਬਦਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਭਿੱਖੀਵਿੰਡ ਵਿਖੇ ਪਹੁੰਚੇ ਜਿਲਾ ਮੰਡੀ ਅਫਸਰ ਮਨਜੀਤ ਸਿੰਘ ਸੰਧੂ ਨੇ ਚੇਅਰਮੈਂਨ ਬਚਿੱਤਰ ਸਿੰਘ ਬਿੱਟੂ ਦੀ ਹਾਜਰੀ ‘ਚ ਪ੍ਰੈਸ ਨਾਲ ਗੱਲਬਾਤ ਕਰਦਿਆ ਕੀਤਾ ਤੇ ਆਖਿਆ ਕਿ ਜੇਕਰ ਕਿਸਾਨ ਆਪਣੀ ਫਸਲ ਝੋਨੇ ਨੂੰ ਕੱਟਣ ਉਪਰੰਤ ਸੁਕਾ ਕੇ ਮੰਡੀਆ ਵਿੱਚ ਲਿਆਉਣਗੇ ਤਾਂ ਕਿਸਾਨਾ ਨੂੰ ਜਿਥੇ ਆਪਣੀ ਫਸਲ ਦਾ ਵਾਜਬ ਮੁੱਲ ਮਿਲੇਗਾ, ਉਥੇ ਆੜ੍ਹਤੀਆਂ ਤੇ ਮਜਦੂਰਾਂ ਨੂੰ ਵੀ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀ ਆਵੇਗੀ। ਚੇਅਰਮੈਂਨ ਬਚਿੱਤਰ ਸਿੰਘ ਬਿੱਟੂ ਨੇ ਕਿਹਾ ਕਿ ਸਰਕਾਰ ਦੀਆ ਹਦਾਇਤਾਂ ਆਉਣ ‘ਤੇ ਕਿਸਾਨਾ ਦੀ ਫਸਲ ਨੂੰ ਖੀ੍ਰਦ ਏਜੰਸੀਆਂ ਵੱਲੋ ਸਮੇ ਸਿਰ ਖ੍ਰੀਦ ਕਰਕੇ ਕਿਸਾਨਾ ਨੂੰ ਖੱਜਲ ਖੁਆਰੀ ਤੋਂ ਬਚਾਇਆ ਜਾਵੇਗਾ। ਇਸ ਮੌਕੇ ਸੈਕਟਰੀ ਅਮਨਦੀਪ ਸਿੰਘ, ਜਸਵਿੰਦਰ ਸਿੰਘ ਮਿੱਠਾ ਮਾੜੀਮੇਘਾ, ਸੁਖਬੀਰ ਸਿੰਘ, ਗੁਰਮੀਤ ਸਿੰਘ, ਜਗਦੀਪ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *