ਕਿਸਾਨ ਝੋਨੇ ਅਤੇ ਬਾਸਮਤੀ ਦੀਆ ਕਿਹੜੀਆ ਕਿਸਮਾ ਦੀ ਬਿਜਾਈ ਕਰਨ ਸਰਕਾਰ ਖਰੀਦ ਨੀਤੀ ਸਪੱਸੁਟ ਕਰਨ

ss1

ਕਿਸਾਨ ਝੋਨੇ ਅਤੇ ਬਾਸਮਤੀ ਦੀਆ ਕਿਹੜੀਆ ਕਿਸਮਾ ਦੀ ਬਿਜਾਈ ਕਰਨ ਸਰਕਾਰ ਖਰੀਦ ਨੀਤੀ ਸਪੱਸੁਟ ਕਰਨ

ਅਮਰਕੋਟ, 4 ਜੂਨ (ਬਲਜੀਤ ਸਿੰਘ ਅਮਰਕੋਟ): ਅੱਜ ਕਿਸਾਨ ਸੰਗਰਸ਼ ਕਮੇਟੀ ਪੰਜਾਬ ਦੇ ਸੀਨੀਅਰ ਆਗੂਆ ਦੀ ਮੀਟਿੰਗ ਅਮਰਕੋਟ ਦਾਣਾ ਮੰਡੀ ਵਿਖੇ ਕਿਸਾਨ ਸੰਗਰਸ਼ ਕਮੇਟੀ ਦੇ ਆਗੂ ਕਾਰਜ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਝੋਨੇ ਦੀ ਅਤੇ ਬਾਸਮਤੀ ਦੀ ਬਿਜਾਈ ਦੀ ਕਿਹੜੀਆ ਕਿਸਮਾ ਦੀ ਖਰੀਦ ਬਾਰੇ ਸਰਕਾਰ ਦੀ ਚੁਪ ਧਾਰਨ ਤੇ ਖੁਲ ਕੇ ਚਰਚਾ ਹੋਈ। ਮੀਟਿੰਗ ਨੂੰ ਸਬੋਦਨ ਕਰਦਿਆ ਕਿਸਾਨ ਆਗੂ ਕਰਮਜੀਤ ਸਿੰਘ ਤਲਵਿੰਡੀ ਨੇ ਕਿਹਾ ਕਿ ਸਰਕਾਰ ਨੇ ਝੋਨੇ ਦੀ ਖਰੀਦ ਮੁਲ ਦਾ ਮਮੂਲੀ ਵਾਧਾ ਤਾ ਇਲਾਨ ਦਿੱਤਾ ਹੈ ਪਰ ਝੋਨੇ ਬਾਸਮਤੀ ਦੀਆ ਕਿਹਡੀਆ ਕਿਸਮਾ ਦੀ ਖਰੀਦ ਕਰਨੀ ਹੈ ਇਸ ਬਾਰੇ ਸਰਕਾਰ ਅਤੇ ਵਪਾਰੀਆ ਦੀ ਮਿਲੀ ਭੁੱਗਤ ਹੋਣ ਕਾਰਨ ਸਪੱਸਟ ਨਹੀ ਕੀਤਾ ਕਿ ਕਿਸਾਨ ਕਿਹੜੀ ਕਿਸਮ ਝੋਨੇ ਦੀ ਬਿਜਾਈ ਕਰਨ। ਕਿਸਾਨ ਬਿਜਾਈ ਕਰਨ ਲਈ ਸੋਚਾ ਵਿੱਚ ਪਏ ਹਨ ਕਿ ਮੰਡੀਆ ਵਿੱਚ ਖਰੀਦ ਸਮੇ ਕਿਸਾਨ ਦੀ ਕੀ ਹਲਤ ਹੋਵੇਗੀ। ਅੱਜ ਤਕ ਸਰਕਾਰ ਦੀਆ ਕਿਸਾਨਾ ਪ੍ਰਤੀ ਨੀਤੀਆ ਸਾਫ ਨਾ ਹੋਣ ਕਾਰਨ ਹੀ ਕਿਸਾਨ ਕਿਰਜਾਈ ਹੋਈ ਜਾਂਦਾ ਹੈ ਅਤੇ ਜਿਸ ਕਾਰਨ ਖੁਦਖੁਸ਼ੀਆ ਦਾ ਰੁਜਾਨ ਵੱਧਾ ਰਿਹਾ ਹੈ। ਇਸ ਮੌਕੇ ਮੀਟਿੰਗ ਵਿੱਚ ਸੁਚਾ ਸਿੰਘ, ਇੰਦਰਜੀਤ ਸਿੰਘ, ਸੁਖਵੰਤ ਸਿੰਘ, ਦਲੇਰ ਸਿੰਘ, ਸੁਖਵੰਤ ਸਿੰਘ, ਗੁਰਬਾਜ ਸਿੰਘ, ਮੁਖਤਾਰ ਸਿੰਘ ਆਦ ਹਾਜਰ ਸਨ।

Share Button

Leave a Reply

Your email address will not be published. Required fields are marked *