ਕਿਸਾਨ ਜਥੇਬੰਦੀ ਪੰਜਾਬ ਵੱਲੋਂ ਐਸ ਡੀ ਐਮ ਬਾਬਾ ਬਕਾਲਾ ਵਿਖੇ ਲਗਾਇਆ ਧਰਨਾ

ss1

ਕਿਸਾਨ ਜਥੇਬੰਦੀ ਪੰਜਾਬ ਵੱਲੋਂ ਐਸ ਡੀ ਐਮ ਬਾਬਾ ਬਕਾਲਾ ਵਿਖੇ ਲਗਾਇਆ ਧਰਨਾ

ਜੰਡਿਆਲਾ ਗੁਰੂ/ਬਾਬਾ ਬਕਾਲਾ 22 ਮਈ (ਵਰਿੰਦਰ ਸਿੰਘ)-ਕਿਸਾਨ ਮਜਦੂਰ, ਸਘੰਰਸ਼ ਕਮੇਟੀ ਪੰਜਾਬ ਵੱਲੋਂ ਜੋਨ ਪ੍ਰਧਾਨ ਸਤਨਾਮ ਸਿੰਘ ਸਠਿਆਲਾ, ਹਰਜਿੰਦਰ ਸਿੰਘ ਭਲਾਈ ਪੁਰ,ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਹੇਠ ਸੈਂਕੜੇ ਕਿਸਾਨ, ਮਜਦੂਰ, ਨੋਜਵਾਨ, ਬੀਬੀਆਂ ਨੇ ਧਰਨੇ ਵਿੱਚ ਸਮੂਲੀਅਤ ਕੀਤੀ।ਅਤੇ ਐਸ ਡੀ ਐਮ ਬਾਬਾ ਬਕਾਲਾ ਸਾਹਿਬ ਦੇ ਦਫਤਰ ਵਿੱਚ ਲੰਮੇ ਸਮੇਂ ਤੋਂ ਲਟਕੇ ਆ ਰਹੇ ਕੰਮਾਂ ਨੂੰ ਕਰਵਾਉਣ ਲਈ ਅਣਮਿੱਥੇ ਸਮੇਂ ਲਈ ਧਰਨਾ ਸੁਰੂ ਕਰ ਦਿੱਤਾ ਗਿਆ।ਧਰਨਾਕਾਰੀਆਂ ਨੂੰ ਸਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੰਗਲ, ਜਿਲ੍ਹਾ ਸਕੱਤਰ ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਦੀ ਅਫਰਸਾਹੀ ਉਚ ਪੱਧਰੀ ਅਹੁਦਿਆ ਤੇ ਬੈਠ ਕਿ ਪੰਜਾਬ ਦੀ ਜਨਤਾਂ ਨੂੰ ਬੇਹਿਸਾਬ ਖੱਜਲ ਖੁਆਰ ਕਰ ਰਹੀ ਹੈ।ਆਏ ਦਿਨ ਲੋਕ ਛੋਟੇ ਛੋਟੇ ਕੰਮਾਂ ਨੂੰ ਲੈ ਕੇ ਅਫਸਰਾਂ ਦੀਆਂ ਮਿਨਤਾਂ ਕਰਦੇ ਨਜਰ ਆਉਂਦੇ ਹਨ,ਉਨ੍ਹਾਂ ਦੇ ਪੱਲੇ ਨਿਰਾਸ਼ਾ ਤੋਂ ਸਿਵਾਏ ਕੁੱਝ ਪੱਲੇ ਨਹੀ ਪੈਂਦਾ,ਜਿਵੇਂ ਕਿ ਪਿੰਡ ਕਲੇਰ ਬਾਲਾ ਦੀ ਫਿਰਨੀ ਦੀ ਨਿਸਾਨ ਦੇਈ ਦੋ ਵਾਰ ਹੋ ਚੁੱਕੀ ਹੈ।ਇਸੇ ਤਰ੍ਹਾਂ ਦਾ ਇੱਕ ਮਸਲਾ ਪਿੰਡ ਜੋਧਾ ਨਗਰੀ ਦੇ ਹੱਡਾਂ ਰੋੜੇ ਦਾ ਵੀ ਕਾਫੀ ਚਰਚਾ ਵਿੱਚ ਆ ਰਿਹਾ ਹੈ 18-01-2018 ਨੂੰ ਤਰਸਿੱਕਾ ਬਲਾਕ ਵਿੱਚ ਲੱਗੇ ਧਰਨੇ ਵਿੱਚ ਪ੍ਰਸਾਸਨ ਵੱਲੋਂ ਮੰਨਿਆ ਗਿਆ ਸੀ ਕਿ ਕਿਸਾਨਾਂ, ਮਜਦੂਰਾਂ ਦੇ ਲਟਕ ਦੇ ਮਸਲੇ ਜਲਦੀ ਹੱਲ ਕਰ ਦਿੱਤੇ ਜਾਣ ਗੇ।ਪ੍ਰਸਾਸਨ ਆਪਣੇ ਵਾਧੇ ਤੇ ਖਰਾ ਨਾ ਉਤਰਦਾ ਦੇਖ ਕੇ ਕਿਸਾਨ ਮਜਦੂਰ ਸਘੰਰਸ਼ ਕਮੇਟੀ ਵੱਲੋਂ ਐਸ ਡੀ ਐਮ ਬਾਬਾ ਬਕਾਲਾ ਦੇ ਦਫਤਰ ਦਾ ਘਿਰਾਓ ਕਿਸਾਨਾਂ ਮਜਦੂਰਾਂ ਦੇ ਮਸਲਿਆਂ ਦਾ ਹੱਲ ਹੋਣ ਤੱਕ ਜਾਰੀ ਰਹੇਗਾ।ਇਸ ਮੋਕੇ ਚਰਨ ਸਿੰਘ ਕਲੇਰ ਘੁਮਾਣ,ਅਜੀਤ ਸਿੰਘ ਠੱਠੀਆਂ, ਕਰਮ ਸਿੰਘ ਬੱਲ ਸਰਾਂ,ਸੁਖਦੇਵ ਸਿੰਘ ਚਾਟੀਵਿੰਡ, ਸਰਦੂਲ ਸਿੰਘ ਤਰਸਿੱਕਾ,ਮੁਖਤਾਰ ਸਿੰਘ ਅਰਜਨ ਮਾਂਗਾ, ਪ੍ਰਗਟ ਸਿੰਘ ਨੰਗਲੀ,ਮੁਖਤਾਰ ਸਿੰਘ ਵਡਾਲਾ, ਤਰਸੇਮ ਸਿੰਘ ਛਾਪਿਆਂਵਾਲੀ,ਗੁਰਮੀਤ ਸਿੰਘ ਉਮਰਾਂ ਨੰਗਲ, ਮੁਖਬੈਨ ਸਿੰਘ, ਅਮਰਦੀਪ ਸਿੰਘ, ਕੰਵਲ ਜੋਧਾ ਨਗਰੀ, ਮਲਕੀਤ ਸਿੰਘ ਕਾਲੇਕੇ,ਸਤਨਾਮ ਸਿੰਘ ਸੁਧਾਰ ਤੋਂ ਇਲਾਵਾ ਹੋਰ ਵੀ ਕਿਸਾਨ,ਮਜਦੂਰ ਆਗੂ ਹਾਜਰ ਸਨ।

Share Button

Leave a Reply

Your email address will not be published. Required fields are marked *