ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਪ੍ਰੈੱਸ ਕਾਨਫੰਰਸ,ਆਉਣ ਵਾਲੀ ਰਣਨੀਤੀ ‘ਤੇ ਕੀਤੇ ਵੱਡੇ ਐਲਾਨ

ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਪ੍ਰੈੱਸ ਕਾਨਫੰਰਸ,ਆਉਣ ਵਾਲੀ ਰਣਨੀਤੀ ‘ਤੇ ਕੀਤੇ ਵੱਡੇ ਐਲਾਨ
ਖੇਤੀ ਬਿੱਲਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਵੱਲੋਂ ਅੱਜ ਪ੍ਰੈਸ ਕਾਨਫੰਰਸ ਕੀਤੀ ਗਈ , ਜਿਸ ਵਿਚ ਉਹਨਾਂ ਕਈ ਵੱਡੇ ਐਲਾਨ ਕੀਤੇ , ਕਿਸਾਨਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੂੰ ਹੁਣ ਆਪਣੀ ਆਕੜ ਛੱਡ ਕੇ ਆਪਣੇ ਵਿਚਾਰ ਬਦਲ ਲੈਣੇ ਚਾਹੀਦੇ ਹਨ ਕਿਓਂਕਿ ਕਿਸਾਨ ਇੰਝ ਮੁੜਨ ਵਾਲੇ ਨਹੀਂ ਹਨ। ਮੋਦੀ ਸਰਕਾਰ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਜਲਦ ਤਿੰਨੇ ਖੇਤੀ ਕਾਨੂੰਨ ਰੱਦ ਕਰੇ ਤਾਂ ਜੋ ਕਿਸਾਨ ਆਪਣੇ ਘਰਾਂ ਨੂੰ ਜਾਣ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਤੇ ਉਸਦੇ ਮੰਤਰੀ ਕਾਨੂੰਨਾਂ ਨੂੰ ਕਿਸਾਨਾਂ ਲਈ ਬਹੁਤ ਲਾਹੇਵੰਦ ਦੱਸਦੇ ਆ ਰਹੇ ਸੀ ਪਰ ਬਾਅਦ ’ਚ ਕਿਸਾਨ ਜਥੇਬੰਦੀਆਂ ਦੇ ਆਗੁੂਆਂ ਨਾਲ ਹੋਈ ਗੱਲਬਾਤ ਦੌਰਾਨ ਕਿਸਾਨ ਆਗੂਆਂ ਵੱਲੋਂ ਦਿੱਤੇ ਤਰਕਾਂ ਨਾਲ ਸਹਿਮਤ ਹੁੰਦੇ ਹੋਏ ਕੇਂਦਰ ਸਰਕਾਰ ਵੱਲੋਂ ਕਾਨੂੰਨਾਂ ’ਚ ਸੁਧਾਰ ਕਰਨ ਦੀ ਗੱਲ ਆਖੀ ਅਤੇ ਕਿਸਾਨ ਆਗੂਆਂ ਤੋਂ ਹੋਰ ਵੀ ਪ੍ਰੋਪਜ਼ਲ ਮਨ ਲੈ ਗਏ ਹਨ ਪਰ ਕਿਸਾਨਾਂ ਆਗੂਆਂ ਨੇ ਜਦ ਕਿਹਾ ਕਿ ਇਹ ਕਾਨੂੰਨ ਹੀ ਗਲਤ ਹਨ ਤਾਂ ਇਨ੍ਹਾਂ ਨੂੰ ਰੱਦ ਕੀਤਾ ਜਾਣ ਚਾਹੀਦਾ ਹੈ |
ਜਿਸ ’ਤੇ ਸਰਕਾਰ ਗੋਲਮਾਲ ਕਰ ਰਹੀ ਹੈ ਤੇ ਇਕ ਪਾਸੇ ਕਿਸਾਨਾਂ ਨੂੰ ਸੁਝਾਅ ਮੰਗ ਰਹੀ ਦੂਜੇ ਪਾਸੇ ਸੰਘਰਸ਼ ਨੂੰ ਬਦਨਾਮ ਕਰ ਰਹੀ ਅਤੇ ਦੂਜੀਆਂ ਸਟੇਟਾਂ ’ਚ ਜਾ ਮੰਤਰੀ ਇਸ ਦੇ ਹੱਕ ’ਚ ਪ੍ਰਚਾਰ ਕਰ ਰਹੇ ਹਨ ।ਕਿਸਾਨ ਦਿਵਸ ਮੌਕੇ ਕਿਸਾਨ ਬਲੀਦਾਨ ਦਿਵਸ ਮਨਾਉਣ ਦੀ ਅਪੀਲ , ਅਤੇ ਇਸ ਦੇ ਨਾਲ ਹੀ 23 ਦਸੰਬਰ ਨੂੰ ਇਕ ਸਮੇਂ ਦਾ ਖਾਣਾ ਤਿਆਗ ਕੇ ਸਮਰਥਨ ਦੇਣ ਦੀ ਗੱਲ ਆਖੀ।
25, 26, 27 ਨੂੰ ਟੋਲ ਫ੍ਰੀ ਕੀਤੇ ਜਾਣਗੇ , ਇਸੇ ਦਿਨ ਹੀ NDA ਦੇ ਸਾਰੇ ਸੰਗਠਨਾ ਨੂੰ ਸੰਦੇਸ਼ ਦਿੱਤਾ ਜਾਵੇਗਾ , ਕਿ ਤੁਸੀਂ ਸਰਕਾਰ ਨੂੰ ਮਜਬੂਰ ਕਰੋ ਕਿ ਇਹ ਕਾਨੂੰਨ ਰੱਦ ਕਰੋ ,ਨਹੀਂ ਓਹਨਾ ਦਾ ਵੀ ਵਿਰੋਧ ਹੋਵੇਗਾ। ਪ੍ਰੈਸ ਕਾਨਫੰਰਸ ਔਕੇ ਕਿਸਾਨ ਆਗੂਆਂ ਨੇ ਦੇਸ਼ ਨੂੰ ਅਪੀਲ ਕੀਤੀ ਕਿ 27 ਤਾਰੀਕ ਨੂੰ ਹੋਣ ਵਾਲੀ ਮੰਨ ਕੀ ਬਾਤ ਦੌਰਾਨ ਥਾਲੀਆਂ ਖੜਕਾ ਕੇ ਮੋਦੀ ਦਾ ਵਿਰੋਧ ਕੀਤਾ ਜਾਵੇ|
ਇਸ ਦੌਰਾਨ ਕਿਸਾਨਾਂ ਵੱਲੋਂ ਆੜ੍ਹਤੀਆਂ ਉੱਤੇ ਕੀਤੀਆਂ ਗਈਆਂ ਰੇਡ ਦਾ ਵੀ ਵਿਰੋਧ ਕੀਤਾ , ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਸਰਕਾਰ ਆੜਤੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ , ਕਿਉਂਕਿ ਉਹਨਾਂ ਵੱਲੋਂ ਕਿਸਾਨਾਂ ਦਾ ਹਿੱਤ ਕੀਤਾ ਗਿਆ ਸੀ। ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ ਇਸ ਦੋਗਲੇ ਰਵੱਈਆ ਨੂੰ ਛੱਡੇ ਅਤੇ ਕੰਧ ਤੇ ਲਿਖੇ ਨੂੰ ਪੜ੍ਹੇ ਅਤੇ ਤਿੰਨੇ ਕਾਨੂੰਨ ਨੂੰ ਜਲਦ ਰੱਦ ਕਰੇ। ਪੱਤਰਕਾਰਾਂ ਵੱਲੋਂ ਅੱਗੇ ਦੇ ਰਣਨੀਤੀ ਬਾਰੇ ਪੁੱਛੇ ਸਵਾਲ ’ਚ ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਸ਼ਾਂਤੀਪੂਰਵਕ ਸੰਘਰਸ਼ ਹੀ ਰਣਨੀਤੀ ਹੈ ਤੇ ਅੱਗੇ ਵੀ ਇਹ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਪੂਰੇ ਹਿੰਦੋਸੰਤਾਨ ਤੇ ਦਿੱਲੀ ’ਚ ਅੱਗੇ ਵੀ ਸ਼ਾਂਤੀਪੂਰਵਕ ਐਕਸ਼ਨ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਤਿੰਨ-ਚਾਰ ਦਿਨਾਂ ’ਚ ਜਥੇਬੰਦੀ ਵੱਲੋਂ ਪਿੰਡਾਂ ’ਚ ਜਿਹੜੇ ਕਿਸਾਨ ਸੰਘਰਸ਼ ’ਚ ਸ਼ਹੀਦ ਹੋ ਹਨ, ਉਨ੍ਹਾਂ ਦੇ ਸ਼ਹੀਦੀ ਸਮਾਗਮ ਮਨਾਏ ਜਾਣਗੇ। ਉਨ੍ਹਾਂ ਕਿਹਾ ਕਿ 26-27 ਤੱਕ ਨੂੰ ਖਨੌਰੀ ਵਾਲੀ ਸਾਈਡ ਤੋਂ 15 ਹਜ਼ਾਰ ਲੋਕ ਦਿੱਲੀ ਰਵਾਨਾ ਹੋਣਗੇ ਤੇ ਮਿਤੀ 28 ਨੂੰ 15 ਹਜ਼ਾਰ ਵਿਅਕਤੀ ਡੱਬਵਾਲੀ ਤੋਂ ਮਾਰਚ ਕਰਕੇ ਟਿਕਰੀ ਬਾਰਡਰ ’ਤੇ ਪਹੁੰਚਣਗੇ।
ਉਥੇ ਹੀ ਇਕ ਕਿਸਾਨ ਦੀ ਮੌਤ ਤੇ ਪਰਿਵਾਰ ਵੱਲੋਂ ਕਰਜ਼ ਲੈਕੇ ਸਸਕਾਰ ਕਰਨ ਦੀ ਗੱਲ ‘ਤੇ ਉਹਨਾਂ ਅਫਸੋਸ ਜ਼ਾਹਿਰ ਕੀਤਾ ਹੈ , ਅਤੇ ਇਸ ਦੇ ਨਾਲ ਹੀ ਉਹਨਾਂ ਪਰਿਵਾਰ ਨੂੰ ਕਰਜ਼ ਵਿਚ ਲੈ ਗਏ 60 ਹਜ਼ਾਰ ਰੁਪਏ ਦੇਣ ਦੀ ਗੱਲ ਕੀਤੀ ਅਤੇ ਕਿਸੀ ਵੀ ਪ੍ਰਕਾਰ ਦੀ ਬਣਦੀ ਮਦਦ ਦੀ ਗੱਲ ਆਖੀ।