Fri. Apr 19th, 2019

ਕਿਸਾਨ ਆਤਮ ਹੱਤਿਆ ਮਾਮਲੇ ਚ ਤਿੰਨ ਤੇ ਮਾਮਲਾ ਦਰਜ ਕੀਤਾ

ਕਿਸਾਨ ਆਤਮ ਹੱਤਿਆ ਮਾਮਲੇ ਚ ਤਿੰਨ ਤੇ ਮਾਮਲਾ ਦਰਜ ਕੀਤਾ
ਕਥਿਤ ਦੋਸੀਆਂ ਦੀ ਗ੍ਰਿਫਤਾਰੀ ਤੋ ਬਾਅਦ ਹੀ ਹੋਵੇਗਾ ਸੰਸਕਾਰ

ਰਾਮਪੁਰਾ ਫੂਲ, 4 ਜੂਨ ( ਦਲਜੀਤ ਸਿੰਘ ਸਿਧਾਣਾ): ਬੀਤੇ ਦਿਨੀ ਪਿੰਡ ਲਹਿਰਾ ਧੂਰਕੋਟ ਦੇ ਕਿਸਾਨ ਵੱਲੋ ਖੁੱਦਕਸੀ ਨੋਟ ਲਿਖ ਕੇ ਤਿੰਨ ਵਿਆਕਤੀਆ ਨੂੰ ਇਸ ਦਾ ਜੁੰਮੇਵਾਰ ਠਹਿਰਾਇਆ ਸੀ ਤੇ ਉਸ ਤੋ ਬਾਅਦ ਆਤਮ ਹੱਤਿਆਂ ਕਰ ਲਈ ਸੀ।
ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਇਸ ਦੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਰਾਮਪੁਰਾ ਫੂਲ ਦੇ ਮੁੱਖੀ ਸੁਨੀਲ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਗੁਰਸੇਵਕ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਦੇ ਬਿਆਨਾਂ ਅਧਾਰਤ ਕਿ ਉਹਨਾਂ ਨੇ ਆਪਣੀ ਜਮੀਨ ਡਾਂ ਦਰਸਨ ਸਿੰਘ ਮੰਡੀਕਲਾਂ, ਰਿਸੂ ਪੰਡਿਤ ਰਾਮਪੁਰਾ ਅਤੇ ਡਾਕਟਰ ਅਮਰਜੀਤ ਸਰਮਾਂ ਕਾਗਰਸੀ ਆਗੂ ਭਗਤਾਂ ਭਾਈ ਕਾ ਨੂੰ ਵੇਚੀ ਸੀ ਤੇ ਮੇਰੇ ਪਤੀ ਨੇ ਉਕਤ ਖਰੀਦਦਾਰਾ ਤੋ 13 ਲੱਖ ਰੁਪਏ ਲੈਣੇ ਸਨ । ਪਰਤੂੰ ਹੁਣ ਉਕਤ ਵਿਆਕਤੀ ਰੁਪਏ ਦੇਣ ਤੋ ਮੁਕਰ ਗਏ। ਜਿਸ ਕਾਰਨ ਪ੍ਰੇਸਾਨੀ ਦੀ ਹਾਲਤ ਚ ਮੇਰੇ ਪਤੀ ਨੇ ਆਤਮ ਹੱਤਿਆ ਕਰ ਲਈ ।
ਪੁਲਿਸ ਨੇ ਭਾਵੇ ਮਾਮਲਾ ਦਰਜ ਕਰ ਲਿਆ ਹੈ ਪਰਤੂੰ ਕਥਿਤ ਦੋਸੀ ਹਾਲੇ ਤੱਕ ਪੁਲਿਸ ਦੀ ਗ੍ਰਿਫਤ ਚੋ ਬਾਹਰ ਹਨ।
ਦੂਸਰੇ ਪਾਸੇ ਪੀੜਤ ਪਰਿਵਾਰ ਤੇ ਪਿੰਡ ਵਾਸੀਆਂ ਨੇ ਐਲਾਣ ਕੀਤਾ ਹੈ ਕਿ ਜਦੋ ਤੱਕ ਦੋਸੀਆਂ ਦੀ ਗ੍ਰਿਫਤਾਰੀ ਨਹੀ ਹੁੰਦੀ ਉਹ ਉਦੋ ਤੱਕ ਮ੍ਰਿਤਕ ਦਾ ਸੰਸਕਾਰ ਨਹੀ ਕਰਨਗੇ। ਇਸ ਸਬੰਧੀ ਜਦੋ ਕਾਂਗਰਸੀ ਆਗੂ ਡਾਂ. ਅਮਰਜੀਤ ਸਰਮਾਂ ਭਗਤਾਂ ਭਾਈ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੈ ਪੂਰੇ ਰੁਪਏ ਦੇ ਦਿੱਤੇ ਸਨ ਮੇਰਾ ਇਸ ਮਾਮਲੇ ਨਾਲ ਕੋਈ ਸਬੰਧ ਨਹੀ ਹੈ।

Share Button

Leave a Reply

Your email address will not be published. Required fields are marked *

%d bloggers like this: