ਕਿਸਾਨ ਆਗੂਆਂ ਦਾ ਵਫਦ ਐੱਸ ਡੀ ਐੱਮ ਤਲਵੰਡੀ ਸਾਬੋ ਨੂੰ ਮਿਲਿਆ

ss1

ਕਿਸਾਨ ਆਗੂਆਂ ਦਾ ਵਫਦ ਐੱਸ ਡੀ ਐੱਮ ਤਲਵੰਡੀ ਸਾਬੋ ਨੂੰ ਮਿਲਿਆ
ਅੱਗ ਨਾਲ ਨੁਕਸਾਨੇ ਪਰਿਵਾਰਾਂ ਨੂੰ ਮੁਆਵਜ਼ੇ ਅਤੇ ਫਾਇਰ ਬ੍ਰਿਗੇਡ ਦਫਤਰ ਦੀ ਕੀਤੀ ਮੰਗ

img_20161031_150325ਤਲਵੰਡੀ ਸਾਬੋ, 02 ਨਵੰਬਰ (ਗੁਰਜੰਟ ਸਿੰਘ ਨਥੇਹਾ)- ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਬਲਾਕ ਤਲਵੰਡੀ ਸਾਬੋ ਦੇ ਕਿਸਾਨ ਆਗੂਆਂ ਦਾ ਇੱਕ ਵਫਦ ਅੱਜ ਸਥਾਨਕ ਐਸ ਡੀ ਐੱਮ ਨੂੰ ਮਿਲਿਆ ਅਤੇ ਕਿਸਾਨਾਂ ਦੇ ਨਰਮੇ ਦੀ ਮੰਡੀਆਂ ‘ਚ ਹੋ ਰਹੀ ਲੁੱਟ ਬਾਰੇ ਜਾਣੂੰ ਕਰਵਾਉਣ ਦੇ ਨਾਲ-ਨਾਲ ਕੁੱਝ ਹੋਰ ਮੰਗਾਂ ‘ਤੇ ਵਿਚਾਰਾਂ ਕੀਤੀਆਂ।
ਜ਼ਿਲ੍ਹੇ ਦੇ ਸਹਾਇਕ ਸਕੱਤਰ ਯੋਧਾ ਸਿੰਘ ਨੰਗਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਰਮਾ ਮੰਡੀਆਂ ‘ਚ ਜਦੋਂ ਕਿਸਾਨ ਆਪਣਾ ਨਰਮਾ ਲੈ ਕੇ ਜਾਂਦੇ ਹਨ ਤਾਂ ਨਰਮੇ ਦੀ ਬੋਲੀ ਤੋਂ ਬਾਅਦ ਸ਼ੈਲਰ ਮਾਲਕ ਨਰਮੇ ਨੂੰ ਧਰਮ ਕੰਡੇ ਤੇ ਤੋਲ ਕੇ ਬਾਅਦ ਵਿੱਚ ਨਰਮਾ ਉਤਾਰ ਕੇ ਵੀ ਪੱਲੀ ਦੇ ਨਾਮ ‘ਤੇ ਇੱਕ ਕੁਇੰਟਲ ਨਰਮੇ ਪਿੱਛੇ 500 ਗਰਾਮ ਨਰਮੇ ਦੀ ਕਾਟ ਕੱਟ ਰਹੇ ਹਨ ਜੋ ਕਿ ਕਿਸਾਨਾਂ ਦੀ ਸ਼ਰੇਆਮ ਗੈਰ ਕਾਨੂੰਨੀ ਢੰਗ ਨਾਲ ਲੁੱਟ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਸਮਸਿਆ ਦੇੇ ਹੱਲ ਲਈ ਐਸ ਡੀ ਐਮ ਨੂੰ ਮਿਲਣ ‘ਤੇ ਉਹਨਾਂ ਵਿਸ਼ਵਾਸ ਦੁਆਇਆ ਹੈ ਕਿ ਅਜਿਹੀ ਸ਼ਿਕਾਇਤ ਦੁਬਾਰਾ ਨਹੀਂ ਆਉਣ ਦਿੱਤੀ ਜਾਵੇਗੀ।
ਕਿਸਾਨ ਆਗੂਆਂ ਨੇ ਇੱਕ ਹੋਰ ਘਟਨਾ ਜੋ ਕਿ ਪਿੰਡ ਫੱਤਾ ਬਾਲੂ ਦੇ ਕਿਸਾਨ ਗੁਰਚਰਨ ਸਿੰਘ ਦੇ ਘਰ ਦੀਵਾਲੀ ਦੀ ਰਾਤ ਨੂੰ ਬਿਜਲੀ ਸਰਕਟ ਹੋਣ ਨਾਲ ਅੱਗ ਲੱਗ ਗਈ ਸੀ ਜਿਸ ਵਿੱਚ ਕਿਸਾਨ ਦੀਆਂ ਦੋ ਸੱਜਰ ਸੂਈਆਂ ਮੱਝਾਂ ਦੇ ਨਾਲ-ਨਾਲ ਪਰਿਵਾਰ ਦੇ ਦੋ ਮੈਂਬਰ ਵੀ ਝੁਲਸੇ ਗਏ ਸਨ ਦੇ ਨੁਕਸਾਨ ਬਾਰੇ ਵੀ ਐਸ ਡੀ ਐਮ ਨੂੰ ਜਾਣੂੰ ਕਰਵਾਇਆ ਅਤੇ ਉਕਤ ਕਿਸਾਨ ਨੂੰ ਸਰਕਾਰ ਪਾਸੋਂ ਬਣਦਾ ਯੋਗ ਮੁਆਵਜ਼ਾ ਦੁਆਉਣ ਦੀ ਮੰਗ ਕੀਤੀ। ਕਿਸਾਨ ਨੇ ਦੱਸਿਆ ਕਿ ਇਸ ਅੱਗ ਵਿੱਚ ਉਕਤ ਪੀੜਿਤ ਕਿਸਾਨ ਦਾ ਤਕਰੀਬਨ ਪੰਜ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਸੀ। ਇਸ ਮੌਕੇ ਕਿਸਾਨ ਵਫਦ ਨੇ ਤਲਵੰਡੀ ਸਾਬੋ ਵਿਖੇ ਬੀਤੇ ਦਿਨਾਂ ‘ਚ ਹੋਈਆਂ ਲਗਾਤਾਰ ਅੱਗ ਦੀਆਂ ਘਠਨਾਵਾਂ ਦੇ ਮੱਦੇਨਜ਼ਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਂ ਸਿਰ ਨਾ ਪਹੁੰਚਣ ‘ਤੇ ਚਿੰਤਾ ਪ੍ਰਗਟਾਈ ਅਤੇ ਮੰਗ ਕੀਤੀ ਕਿ ਤਲਵੰਡੀ ਸਾਬੋ ਵਿਖੇ ਫਾਇਰ ਬ੍ਰਿਗੇਡ ਦਾ ਦਫਤਰ ਹੋਵੇ ਅਤੇ ਘੱਟੋ ਘੱਟ ਦਸ ਗੱਡੀਆਂ ਦਿੱਤੀਆਂ ਜਾਣ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਮੌਕੇ ‘ਤੇ ਸਿਰ ਕਾਬੂ ਪਾਇਆ ਜਾ ਸਕੇ।
ਅੱਜ ਦੇ ਇਸ ਵਫਦ ਵਿੱਚ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਗੰਗਾ ਸਿੰਘ ਚੱਠੇਵਾਲਾ, ਬਲਾਕ ਆਗੂ ਜੈਮਲ ਸਿੰਘ ਸੀਂਗੋ, ਪਿੰਡ ਇਕਈ ਨੰਗਲਾ ਦੇ ਪ੍ਰਧਾਨ ਨੇਕ ਸਿੰਘ, ਕਾਕਾ ਸਿੰਘ ਰਾਮਾਂ, ਰੁਲਦੂ ਸਿੰਘ ਖਾਲਸਾ ਸੀਂਗੋ ਆਦਿ ਸ਼ਾਮਿਲ ਸਨ।

Share Button

Leave a Reply

Your email address will not be published. Required fields are marked *