ਕਿਸਾਨੀ ਸੰਘਰਸ਼ ਦੀ ਹਿਮਾਇਤ ਨੂੰ ਲੈ ਕੇ ਬੇਅ ਬ੍ਰਿਜ ਕੈਲੀਫੋਰਨੀਆ ਉੱਤੇ ਕਿਸਾਨੀ ਮੋਰਚੇ ਚ’ ਸ਼ਾਮਿਲ ਹੋਣ ਲਈ ਮੁਜਾਹਰਾਕਾਰੀਆ ਦੀਆ ਕਾਰਾ ਦਾ ਇੱਕ ਇਤਹਾਸਕ ਘਟਨਾਕ੍ਰਮ ਜੋ ਪ੍ਰਦੇਸ਼ਾਂ ਵਿੱਚ ਰਹਿ ਕਿ ਇਕਜੁਟਤਾ ਅਤੇ ਭਾਈਚਾਰਕ ਸਾਂਝ ਦੀ ਮਿਸਾਲ ਪੇਸ ਕੀਤੀ

ਕਿਸਾਨੀ ਸੰਘਰਸ਼ ਦੀ ਹਿਮਾਇਤ ਨੂੰ ਲੈ ਕੇ ਬੇਅ ਬ੍ਰਿਜ ਕੈਲੀਫੋਰਨੀਆ ਉੱਤੇ ਕਿਸਾਨੀ ਮੋਰਚੇ ਚ’ ਸ਼ਾਮਿਲ ਹੋਣ ਲਈ ਮੁਜਾਹਰਾਕਾਰੀਆ ਦੀਆ ਕਾਰਾ ਦਾ ਇੱਕ ਇਤਹਾਸਕ ਘਟਨਾਕ੍ਰਮ ਜੋ ਪ੍ਰਦੇਸ਼ਾਂ ਵਿੱਚ ਰਹਿ ਕਿ ਇਕਜੁਟਤਾ ਅਤੇ ਭਾਈਚਾਰਕ ਸਾਂਝ ਦੀ ਮਿਸਾਲ ਪੇਸ ਕੀਤੀ
ਕੈਲੀਫੋਰਨੀਆ/ ਨਿਊਯਾਰਕ ,7 ਦਸੰਬਰ ( ਰਾਜ ਗੋਗਨਾ/ ਕੁਲਤਰਨ ਪਧਿਆਣਾ )-ਬੀਤੇਂ ਦਿਨੀ ਇਹ ਤਸਵੀਰ ਵਿੱਚ ਦਿਸ ਰਿਹਾ ਗੱਡੀਆਂ ਦਾ ਕਾਫ਼ਲਾ ਕੋਈ ਸਾਧਾਰਨ ਕਾਫ਼ਲਾ ਨਹੀਂ ਹੈ,ਇਹ ਕਾਫ਼ਲਾ ਅਮਰੀਕਾ ਦੇ ਸਾਰਿਆਂ ਤੋਂ ਅਮੀਰ ਸੂਬੇ ਕੈਲੀਫੋਰਨੀਆ ਦੇ ਬੇਅ ਬ੍ਰਿਜ ਉੱਤੇ ਕਿਸਾਨੀ ਸੰਘਰਸ਼ ਨੂੰ ਹਿਮਾਇਤ ਦੇਣ ਜਾ ਰਹੇ ਮੁਜਾਹਰਾਕਾਰੀਆਂ ਦਾ ਹੈ । ਔਕਲੈਂਡ ਤੋਂ ਸਾਨ ਫਰਾਂਸਿਸਕੋ (Oakland to San Francisco) ਜਾ ਰਹੇ ਇਸ ਕਾਫ਼ਲੇ ਵਿੱਚ ਸ਼ਾਮਲ ਹਰ ਇੱਕ ਵਿਅਕਤੀ ਆਪਣੇ ਨਿੱਜੀ ਮਤਭੇਦ ਪਾਸੇ ਰੱਖ ਸਾਂਝੇ ਮੁਹਾਜ਼ ਉੱਤੇ ਇੱਕਜੁਟਤਾ ਤੇ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕਰ ਰਿਹਾ ਹੈ।
ਥੋੜਾ ਸਮਾਂ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਟਰੰਪ ਤੇ ਜੋਂ ਬਾਈਡਨ ਦੇ ਸਮਰਥਕਾਂ ਵਿਚਕਾਰ ਕਾਫੀ ਤਲਖ਼ੀ ਵੀ ਚੱਲਦੀ ਰਹੀ ,ਤਾਹਨੇ ਮਿਹਣਿਆਂ ਤੋਂ ਗੱਲ ਗਾਲੋ-ਗਾਲੀ ਤੱਕ ਵੀ ਅੱਪੜ ਗਈ ਸੀ ਪਰ ਜਦੋਂ ਕੋਮੀ ਤੇ ਸਾਂਝੇ ਹਿੱਤ ਅੱਗੇ ਆਏ ਫਿਰ ਸਾਰੇ ਪਹਿਲਾਂ ਵਾਂਗ ਹੀ ਪੰਜਾਬੀ-ਪੰਜਾਬੀ ਭਰਾ ਕਹਿਕੇ ਇੱਕਠੇ ਹੋ ਗਏ । ਇਹੋ ਜਿਹਾ ਹੀ ਜਲਾਲ ਅੱਜ ਵਿਨੀਪੈਗ, ਕੈਲਗਰੀ , ਬਰੈਂਪਟਨ ਤੇ ਕੈਨੇਡਾ ਦੋ ਹੋਰਨਾਂ ਸ਼ਹਿਰਾਂ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ । ਭਾਵੇਂ ਕੋਈ ਲਿਬਰਲ ਸਮਰਥਕ ਹੋਵੇ ਜਾਂ ਭਾਵੇਂ ਕੰਜ਼ਰਵੇਟਿਵ ਅਤੇ ਕੋਈ ਕੈਨੇਡੀਅਨ ਬੋਰਨ ਹੋਵੇ ਜਾਂ ਭਾਵੇਂ ਅੰਤਰਰਾਸ਼ਟਰੀ ਵਿਦਿਆਰਥੀ ਸਾਰੇ ਹੀ ਇੱਕ ਦੂਜੇ ਤੋਂ ਅੱਗੇ ਹੋਕੇ ਲੱਗੇ ਹੋਏ ਹਨ।
ਭਾਵੇਂ ਕਿ ਅਸੀਂ ਆਪਣਿਆਂ ਵੱਲੋਂ ਹੀ ਕੀਤੀਆਂ ਹੋਈਆਂ ਗੱਦਾਰੀਆਂ ਕਰਕੇ ਜਿੱਤਕੇ ਹਾਰਦੇ ਰਹੇਂ ਹਾਂ ਪਰ ਜੋ ਕੌਮਾਂ ਇਤਿਹਾਸ ਤੋਂ ਸਬਕ ਸਿੱਖਦੀਆਂ ਹਨ ਉਹ ਹੀ ਅੰਤ ਨੂੰ ਫਤਿਹ ਹੁੰਦੀਆਂ ਹਨ। ਮੈਂ ਉਮੀਦ ਕਰਦਾ ਕਿ ਸੰਘਰਸ਼ ਦੀ ਸਮਾਪਤੀ ਤੋਂ ਬਾਅਦ ਵੀ ਅਸੀਂ ਆਪਣੀਆਂ ਰਾਜਨੀਤਕ ਚੌਧਰਾਂ ਪਾਸੇ ਰੱਖਕੇ ਕੌਮੀ ਤੇ ਸਮਾਜਿਕ ਫਰਜ਼ਾਂ ਪ੍ਰਤੀ ਇੰਝ ਹੀ ਇਮਾਨਦਾਰੀ ਵਿਖਾਵਾਂਗੇ । ਪੰਜਾਬ ਤੇ ਹਰਿਆਣਾ ਦੇ ਕਿਸਾਨ ਵੀ ਅਕਾਲੀ, ਕਾਂਗਰਸੀ ਜਾ ਝਾੜੂ ਨਾਲੋਂ ਵੱਧ ਇੰਝ ਹੀ ਆਪਣੀ ਮਿੱਟੀ ਲਈ ਵਫ਼ਾਦਾਰ ਰਹਿਣਗੇ ।