Mon. Apr 22nd, 2019

ਕਿਸਾਨੀ ਧੰਦੇ ਦੀਆਂ ਆਧੁਨਿਕ ਮਸ਼ੀਨਾਂ ਦੀ ਜਾਣਕਾਰੀ ਦੇਣ ਵਾਲੇ ਕਿਸਾਨ ਮੇਲੇ ਦਾ ਪੋਸਟਰ ਰਿਲੀਜ ਕੀਤਾ

ਕਿਸਾਨੀ ਧੰਦੇ ਦੀਆਂ ਆਧੁਨਿਕ ਮਸ਼ੀਨਾਂ ਦੀ ਜਾਣਕਾਰੀ ਦੇਣ ਵਾਲੇ ਕਿਸਾਨ ਮੇਲੇ ਦਾ ਪੋਸਟਰ ਰਿਲੀਜ ਕੀਤਾ

3-44 (4)
ਮਲੋਟ, 3 ਅਗਸਤ (ਆਰਤੀ ਕਮਲ) : ਦਾਣਾ ਮੰਡੀ ਮਲੋਟ ਵਿਖੇ ਲੱਗਣ ਵਾਲੇ ਕਿਸਾਨ ਮੇਲੇ ਦਾ ਪੋਸਟਰ ਐਡਵਰਡਗੰਜ ਗੈਸਟ ਹਾਊਸ ਵਿਖੇ ਯੂਥ ਆਗੂ ਪਰਮਿੰਦਰ ਸਿੰਘ ਕੋਲਿਆਂਵਾਲੀ ਸਮੇਤ ਵੱਡੀ ਗਿਣਤੀ ਪਤਵੰਤਿਆਂ ਵੱਲੋਂ ਰਿਲੀਜ ਕੀਤਾ ਗਿਆ। ਇਸ ਕਿਸਾਨ ਮੇਲੇ ਦਾ ਆਯੋਜਕਾਂ ਸਾਹਿਲ ਮੱਕੜ ਅਤੇ ਦੀਪਾ ਸੰਧੂ ਕੋਲਿਆਂਵਾਲੀ ਨੇ ਦੱਸਿਆ ਕਿ ਕਿਸਾਨਾਂ ਨੂੰ ਖੇਤੀ ਵਿਚ ਲਾਹੇਵੰਦ ਅਤਿ ਆਧੁਨਿਕ ਮਸ਼ੀਨਾਂ ਦੀ ਜਾਣਕਾਰੀ ਦੇਣ ਦੇ ਮਕਸਦ ਨਾਲ 21-22 ਸਤੰਬਰ ਨੂੰ ਦਾਣਾ ਮੰਡੀ ਮਲੋਟ ਵਿਖੇ ਇਕ ਬਹੁਤ ਵੱਡਾ ਕਿਸਾਨ ਮੇਲਾ ਲਾਇਆ ਜਾ ਰਿਹਾ ਹੈ ਜਿਸ ਵਿਚ ਆਸਪਾਸ ਦੇ ਕਰੀਬ 100 ਪਿੰਡਾਂ ਦੇ ਕਿਸਾਨਾਂ ਦੇ ਆਉਣ ਲਈ ਪ੍ਰਬੰਧ ਕੀਤਾ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਇਸ ਮੇਲੇ ਵਿਚ ਆਮ ਕਾਰ ਸਕੂਟਰ ਟਰੈਕਟਰ ਤੋਂ ਇਲਾਵਾ ਖੇਤੀ ਸੰਦ, ਬੀਜ ਅਤੇ ਖਾਦ ਪਾਉਣ ਵਾਲੀਆਂ ਆਟੋਮੈਟਿਕ ਮਸ਼ੀਨਾਂ, ਜਮੀਨ ਪੱਧਰ ਕਰਨ ਵਾਲੇ ਰੋਟਾਵੇਟਰ ਅਤੇ ਆਰਗੈਨਿਕ ਖੇਤੀ ਨੂੰ ਵਧਾਉਣ ਲਈ ਸੰਪੂਰਨ ਜਾਣਕਾਰੀ ਦੇਣ ਲਈ ਵੱਖ ਵੱਖ ਮਾਹਰਾਂ ਤੇ ਕੰਪਨੀਆਂ ਵੱਲੋਂ ਸਟਾਲ ਲਾਏ ਜਾਣਗੇ । ਪੋਸਟਰ ਰਿਲੀਜ ਕਰਨ ਮੌਕੇ ਪੁੱਜੇ ਪਤਵੰਤਿਆਂ ਵਿਚ ਆੜਤੀਆ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਪੂਨੀਆ, ਖਾਦ ਬੀਜ ਯੂਨੀਅਨ ਦੇ ਸੂਬਾ ਪ੍ਰਧਾਨ ਰਾਜ ਰੱਸੇਵਟ, ਸ਼ੈਲਰ ਯੂਨੀਅਨ ਦੇ ਪ੍ਰਧਾਨ ਪਰਮਿੰਦਰ ਸਿੰਘ ਪੰਮਾ ਬਰਾੜ, ਜਸਰਕਰਨ ਸਿੰਘ ਭੁੱਲਰ, ਗੁਰਦੀਪ ਸਰਪੰਚ, ਰਾਜਨ ਜਟਾਣਾ, ਕੈਂਟਰ ਯੂਨੀਅਨ ਦੇ ਪ੍ਰਧਾਨ ਸੁਰੇਸ਼ ਸ਼ਰਮਾ, ਨਗਰ ਕੌਂਸਲਰ ਕੇਵਲ ਅਰੋੜਾ ਤੇ ਪਿੰਦਰ ਕੰਗ, ਰੂਬੀ ਬਰਾੜ, ਜੱਸਾ ਕੰਗ, ਸੋਈ ਜਿਲ੍ਹਾ ਪ੍ਰਧਾਨ ਲੱਪੀ ਈਨਾਖੇੜਾ, ਕਾਰ ਬਜਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਪ੍ਰੀਤ ਹੈਪੀ, ਪੁੱਡਾ ਕਲੋਨੀ ਦੇ ਪ੍ਰਧਾਨ ਸਹਿਜੀ ਬਰਾੜ, ਨਵਜਿੰਦਰ ਬਰਾੜ, ਬਲਵਿੰਦਰ ਬਰਾੜ, ਮਸ਼ਵਿੰਦਰ ਵਿਰਕ, ਰਾਜ ਸੰਧੂ, ਬਿੱਲਾ ਸੰਧੂ, ਸੁਖਪਾਲ ਸਿੰਘ ਸਰਪੰਚ, ਜੈਜੀ ਬਰਾੜ, ਸਰਪੰਚ ਗੁਰਮੀਤ ਸਿੰਘ ਬਰਾੜ, ਸਿਮਰਨ ਮਾਨ, ਬਲਕਾਰ ਸਿੰਘ ਅਤੇ ਸੌਰਵ ਗੋਕਲਾਨੀ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ ।

Share Button

Leave a Reply

Your email address will not be published. Required fields are marked *

%d bloggers like this: