Sun. Apr 21st, 2019

ਕਿਸਾਨੀ ਦੁੱਖਾਂ ਦੀ ਕਹਾਣੀ ਰਵਿੰਦਰ ਗਰੇਵਾਲ ਦੇ ਗੀਤ ‘ਭਜਨ ਸਿੰਘ’ ਦਾ ਵੀਡੀਓ ਰਿਲੀਜ਼

ਕਿਸਾਨੀ ਦੁੱਖਾਂ ਦੀ ਕਹਾਣੀ ਰਵਿੰਦਰ ਗਰੇਵਾਲ ਦੇ ਗੀਤ ‘ਭਜਨ ਸਿੰਘ’ ਦਾ ਵੀਡੀਓ ਰਿਲੀਜ਼

ਪੰਜਾਬੀ ਗਾਇਕੀ ਦੇ ਗੂੜ੍ਹੇ ਹਸਤਾਖਰ ਗਾਇਕ ਰਵਿੰਦਰ ਗਰੇਵਾਲ ਵਲੋਂ ਕੁਝ ਸਮਾਂ ਪਹਿਲਾਂ ਇਕ ਗੀਤ ‘ਭਜਨ ਸਿੰਘ’ ਦਾ ਆਡੀਓ ਗ੍ਰਾਫਿਕਸ ਨਾਲ ਯੂਟਿਊਬ ‘ਤੇ ਪਾਇਆ ਗਿਆ ਸੀ। ਉਸ ਗੀਤ ਨੂੰ ਸਰੋਤਿਆਂ ਵਲੋਂ ਏਨਾ ਕੁ ਪਿਆਰ ਦਿੱਤਾ ਗਿਆ ਕਿ ਸਮੁੱਚੀ ਟੀਮ ਵੀਡੀਓ ਤਿਆਰ ਕਰਨ ਲਈ ਉਤਸ਼ਾਹਿਤ ਹੋ ਗਈ ਤੇ ਨੌਜਵਾਨ ਡਾਇਰੈਕਟਰ ਅਥਰਵ ਬਲੂਜਾ ਨੇ ਇਹ ਜ਼ਿੰਮੇਵਾਰੀ ਬਾਖੂਬੀ ਨਿਭਾਈ। ਅੱਜ ਟੇਡੀ ਪੱਗ ਰਿਕਾਰਡਜ਼ ਵਲੋਂ ਰਿਲੀਜ਼ ਕੀਤੇ ਗਏ ਗੀਤ ‘ਭਜਨ ਸਿੰਘ’ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦੇ ਲਿਖੇ ਗੀਤ ਨੂੰ ਜਦੋਂ ਉਨ੍ਹਾਂ ਪੜ੍ਹਿਆ ਤਾਂ ਉਸ ਦੇ ਦਿਲ ਵਿਚੋਂ ਅੱਥਰੂ ਸਿੰਮੇ ਤੇ ਉਸ ਨੇ ਉਸੇ ਵਕਤ ਰਿਕਾਰਡ ਕਰਨ ਦਾ ਵਿਚਾਰ ਬਣਾਇਆ ਤੇ ਅੱਜ ਉਸਦਾ ਵੀਡੀਓ ਰਿਲੀਜ਼ ਕਰਦਿਆਂ ਉਨ੍ਹਾਂ ਦੇ ਮਨ ਨੂੰ ਵੱਡੀ ਤਸੱਲੀ ਮਿਲ ਰਹੀ ਹੈ। ਇਸ ਵੀਡੀਓ ਵਿਚ ‘ਭਜਨ ਸਿੰਘ’ ਦਾ ਕਿਰਦਾਰ ਨਿਭਾਉਂਦਿਆਂ ਉਨ੍ਹਾਂ ਕਿਸਾਨੀ ਦੇ ਅਸਲ ਦਰਦ ਨੂੰ ਮਹਿਸੂਸ ਕੀਤਾ।

 ਉਨ੍ਹਾਂ ਕਿਹਾ ਕਿ ਜਿੱਥੇ ਕੁਝ ਦੁੱਖ ਕਿਸਾਨ ਨੇ ਖੁਦ ਸਹੇੜੇ ਹਨ ਉੱਥੇ ਕੁਦਰਤੀ ਮਾਰਾਂ ਤੇ ਸਰਕਾਰਾਂ ਵੀ ਉਸ ‘ਤੇ ਕੋਈ ਤਰਸ ਨਹੀਂ ਕਰਦੀਆਂ ਜਿਸ ਕਾਰਨ ਉਸਦਾ ਦਿਲ ਆਉਣ ਵਾਲੀ ਬਿਪਤਾ ਨੂੰ ਸੋਚ ਸੋਚ ਕੇ ਕੁਦਰਤੀ ਲੈਅ ਤੋਂ ਵੱਖਰਾ ਹੋ ਕੇ ਧੜਕਦਾ ਹੈ। ਰਵਿੰਦਰ ਗਰੇਵਾਲ ਨੇ ਕਿਹਾ ਕਿ ਆਸ ਹੈ ਕਿ ਸਮੁੱਚੀ ਟੀਮ ਵਲੋਂ ਤਿਆਰ ਇਸ ਗੀਤ ਨੂੰ ਸਰੋਤੇ ਜ਼ਰੂਰ ਪਸੰਦ ਕਰਨਗੇ ਤੇ ਸਰਕਾਰਾਂ ਕਿਸਾਨਾਂ ਦੇ ਮਾਨਸਿਕ ਜ਼ਖਮਾਂ ਤੇ ਫੈਹਾ ਰੱਖ ਕੇ ਫੂਕ ਮਾਰਨ ਬਾਰੇ ਜ਼ਰੂਰ ਸੋਚਣਗੀਆਂ।

Share Button

Leave a Reply

Your email address will not be published. Required fields are marked *

%d bloggers like this: