ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਕਿਸਾਨੀ ਜੱਥੇਬੰਦੀਆਂ ਦੇ ਹੱਕ ਵਿੱਚ ਕੈਨੇਡਾ ਚ’ਫਿਰ ਹੋਏ ਮੁਜ਼ਾਹਰੇ, ਲੋਕਾਂ ਦੀ ਰਹੀ ਭਰਵੀਂ ਸ਼ਮੂਲੀਅਤ

ਕਿਸਾਨੀ ਜੱਥੇਬੰਦੀਆਂ ਦੇ ਹੱਕ ਵਿੱਚ ਕੈਨੇਡਾ ਚ’ਫਿਰ ਹੋਏ ਮੁਜ਼ਾਹਰੇ, ਲੋਕਾਂ ਦੀ ਰਹੀ ਭਰਵੀਂ ਸ਼ਮੂਲੀਅਤ

ਟੋਰਾਂਟੋ 11 ਜਨਵਰੀ (ਰਾਜ ਗੋਗਨਾ )—ਕੈਨੇਡਾ ਦੇ ਸੂਬੇ ਉਨਟਾਰੀਓ ਦੇ ਸ਼ਹਿਰ ਟੋਰਾਂਟੋ ਅਤੇ ਬਰੈਂਪਟਨ ਵਿਖੇ ਇਸ ਵੀਕ ਐਂਡ ਵੀ ਮੁਜ਼ਾਹਰਿਆਂ ਦਾ ਸਿਲਸਿਲਾ ਜਾਰੀ ਰਿਹਾ ਹੈ ਤੇ ਲੋਕਾਂ ਦੀ ਭਰਵੀਂ ਸ਼ਮੂਲੀਅਤ ਵੇਖਣ ਨੂੰ ਮਿਲੀ ਹੈ । ਸਨਿੱਚਰਵਾਰ ਵਾਲੇ ਦਿਨ ਇੱਕ ਭਰਵਾਂ ਮੁਜ਼ਾਹਰਾ ਟਰਾਂਟੋ ਦੇ ਭਾਰਤੀ ਕਾਂਸਲੇਟ ਦਫ਼ਤਰ ਅੱਗੇ ਵੇਖਣ ਨੂੰ ਮਿਲਿਆ ਹੈ ਤੇ ਦੂਜੇ ਪਾਸੇ ਬਰੈਂਪਟਨ ਵਿਖੇ ਐਤਵਾਰ ਵਾਲੇ ਦਿਨ ਵੀ ਮੁਜ਼ਾਹਰੇ ਦੀ ਖ਼ਬਰ ਹੈ।

ਸਨਿੱਚਰਵਾਰ ਨੂੰ ਕਾਰ ਰੈਲੀ ਦੇ ਰੂਪ ਵਿੱਚ ਵੱਡਾ ਕਾਫ਼ਲਾ ਟਰਾਂਟੋ ਦੀ ਭਾਰਤੀ ਕਾਂਸਲੇਟ ਦਫ਼ਤਰ ਅੱਗੇ ਪਹੁੰਚਿਆ ਤੇ ਉੱਥੇ ਬਹੁਤ ਹੀ ਵਧੀਆ ਢੰਗ ਨਾਲ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਮੁਜ਼ਾਹਰਾ ਕੀਤਾ ਗਿਆ। ਇਸਤੋਂ ਇਲਾਵਾ ਬਰੈਂਪਟਨ ਦੇ ਸਟੀਲਜ਼/ ਹੁਰ ਉਨਟਾਰੀਓ ਵਿਖੇ ਲੜੀਵਾਰ ਹਫਤਾਵਾਰੀ ਮੁਜ਼ਾਹਰਾ ਵੀ ਭਰਵੀਂ ਹਾਜ਼ਰੀ ਨਾਲ ਮੁਕੰਮਲ ਹੋਇਆ। ਕੈਨੇਡਾ ਵਸਦੇ ਪ੍ਰਵਾਸੀਆਂ ਵੱਲੋਂ ਭਾਰਤ ਦੇ ਕਿਸਾਨੀ ਅੰਦੋਲਨ ਤੇ ਲਗਾਤਾਰ ਬਾਜ਼ ਨਜ਼ਰ ਰੱਖੀ ਜਾ ਰਹੀ ਹੈ ਤੇ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਵੱਲੋਂ ਗਣਤੰਤਰ ਦਿਵਸ ਮੌਕੇ ਦਿੱਲੀ ਵੱਲ ਕੂਚ ਕਰਨ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: