ਕਿਸਾਨੀ ਖੁਦਕੁਸ਼ੀਆਂ ਨੂੰ ਰੋਕਣ ਲਈ ਇੰਗਲੈਂਡ ਤੋਂ ਅੰਮ੍ਰਿਤਸਰ ਪੈਦਲ ਪਹੁੰਚਿਆਂ ਡੇਵਿਡ ਐਥੋ

ss1

ਕਿਸਾਨੀ ਖੁਦਕੁਸ਼ੀਆਂ ਨੂੰ ਰੋਕਣ ਲਈ ਇੰਗਲੈਂਡ ਤੋਂ ਅੰਮ੍ਰਿਤਸਰ ਪੈਦਲ ਪਹੁੰਚਿਆਂ ਡੇਵਿਡ ਐਥੋ

ਇਸ ਅੰਗਰੇਜ਼ ਕੋਲ ਖੇਤੀ ਸੰਕਟ ਦਾ ਹੱਲ, 5000 ਕਿੱਲੋਮੀਟਰ ਦਾ ਪੈਦਲ ਸਫ਼ਰ ਕਰ ਕੇ ਗੁਰੂ ਨਗਰੀ ਪਹੁੰਚਿਆ..ਪੰਜਾਬ ਵਿੱਚ ਹਰ ਦਿਨ ਹੋ ਰਹੀਆਂ ਕਿਸਾਨ ਖੁਦਕੁਸ਼ੀਆਂ ਤੋਂ ਪੰਜਾਬੀ ਹੀ ਨਹੀਂ ਬਲਕਿ ਵਿਦੇਸ਼ੀ ਵੀ ਫ਼ਿਕਰਮੰਦ ਹਨ। ਕਿਸਾਨ ਖੁਦਕੁਸ਼ੀਆਂ ਨੂੰ ਰੋਕਣ ਤੇ ਖੇਤੀ ਸੰਕਟ ਦੇ ਹੱਲ ਲਈ ਇੰਗਲੈਂਡ ਦਾ ਡੇਵਿਡ ਐਥੋ ਕੰਨਿਆ ਕੁਮਾਰੀ ਤੋਂ ਪੰਜ ਹਜ਼ਾਰ ਕਿੱਲੋਮੀਟਰ ਦਾ ਪੈਦਲ ਸਫ਼ਰ ਕਰ ਕੇ ਗੁਰੂ ਨਗਰੀ ਅੰਮ੍ਰਿਤਸਰ ਪਹੁੰਚਿਆਹੈ।

ਐਥੋ ਨੇ 15 ਜੁਲਾਈ 2017 ਤੋਂ ਕੰਨਿਆ ਕੁਮਾਰੀ ਤੋਂ ਸ਼ੁਰੂ ਕੀਤੀ ਸੀ। ਉਸ ਨੇ ਦਸ ਰਾਜਾਂ ਦਾ ਪੰਜ ਹਜ਼ਾਰ ਕਿੱਲੋਮੀਟਰ ਦਾ ਸਫ਼ਰ ਪੂਰਾ ਕਰ ਕੇ ਸੱਚ ਖੰਡ ਸ਼੍ਰੀ ਹਰਮਿੰਦਰ ਸਾਹਿਬ ਵਿੱਚ ਮੱਥਾ ਟੇਕ ਕੇ ਯਾਤਰਾ ਦੀ ਸਮਾਪਤੀ ਕੀਤੀ।

ਇਸ ਅੰਗਰੇਜ਼ ਕੋਲ ਖੇਤੀ ਸੰਕਟ ਦਾ ਹੱਲ, 5000 ਕਿੱਲੋਮੀਟਰ ਦਾ ਪੈਦਲ ਸਫ਼ਰ ਕਰ ਕੇ ਗੁਰੂ ਨਗਰੀ ਪਹੁੰਚਿਆ..

ਡੇਵਿਡ ਨੇ ਕਿਹਾ ਕਿ ਖੇਤੀ ਦੇ ਵਧਦੇ ਖ਼ਰਚੇ, ਜ਼ਮੀਨ ਪਾਣੀ ਦੇ ਘਟਦੇ ਪੱਧਰ ਤੇ ਫ਼ਸਲਾਂ ਦਾ ਸਹੀ ਭਾਅ ਨਾ ਮਿਲਣ ਕਾਰਨ ਕਿਸਾਨ ਮਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਇਸ ਖੇਤੀ ਸੰਕਟ ‘ਚੋਂ ਕੱਢਣ ਦਾ ਕੁਦਰਤੀ ਖੇਤੀ ਹੀ ਇੱਕੋ ਇੱਕ ਹੱਲ ਹੈ।
ਡੇਵਿਡ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਯਾਤਰਾ ਦਾ ਨਾਮ ‘ਵਾਕ ਆਫ਼ ਜੁਆਏ’ ਰੱਖਿਆ ਹੈ।

ਉਨ੍ਹਾਂ ਦੱਸਿਆ ਕਿ ਉਹ ਕਰਨਾਟਕ, ਕੇਰਲਾ, ਮਹਾਰਾਸ਼ਟਰ, ਗੁਜਰਾਤ, ਤਾਮਿਲਨਾਡੂ, ਗੋਆ, ਰਾਜਸਥਾਨ, ਦਿੱਲੀ, ਹਰਿਆਣਾ ਤੋਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅਤੇ ਪਿੰਡਾਂ ਵਿਚ ਗਏ ਅਤੇ ਉਨ੍ਹਾਂ ਨੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਕੁਦਰਤੀ ਖੇਤੀ ਕਰਨ ਲਈ ਪ੍ਰੇਰਿਆ।
ਇਸ ਯਾਤਰਾ ਦੌਰਾਨ, ਦੇਵ ਰਤਨ ਟਰੱਸਟ ਦੇ ਸੰਸਥਾਪਕ ਅਤੇ ਸਮਾਜ ਸੇਵੀ ਬਹਾਦਰ ਸਿੰਘ ਵੀ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਨੇ ਇਸ ਵੱਡੇ ਕਾਜ ਲਈ ਡੇਵਿਡ ਐਥੋ ਨੂੰ ਵੀ ਸਨਮਾਨਿਤ ਕੀਤਾ।

Share Button

Leave a Reply

Your email address will not be published. Required fields are marked *