ਕਿਸਾਨਾ ਵੱਲੋ ਵਿਰੋਧ ਵਜੋਂ 28 ਫਰਵਰੀ ਤੋਂ ਪੈਦਲ ਮਾਰਚ ਕਰਦੇ ਹੋਏ 6 ਮਾਰਚ ਨੂੰ ਹਰਿਆਣਾ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ

ss1

ਕਿਸਾਨਾ ਵੱਲੋ ਵਿਰੋਧ ਵਜੋਂ 28 ਫਰਵਰੀ ਤੋਂ ਪੈਦਲ ਮਾਰਚ ਕਰਦੇ ਹੋਏ 6 ਮਾਰਚ ਨੂੰ ਹਰਿਆਣਾ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ

ਸੰਗਰੂਰ , 27  ਫਰਵਰੀ( ਕਰਮਜੀਤ  ਰਿਸ਼ੀ )— ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਰਾਸ਼ਟਰੀ ਕਿਸਾਨ ਮਹਾਸੰਘ ਦੀ ਅਗਵਾਈ ‘ਚ ਕਿਸਾਨੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਕਸਬੇ ਦੀ ਅਨਾਜ ਮੰਡੀ ‘ਚ ਲਗਾਤਾਰ ਦਿਨ-ਰਾਤ ਦੇ ਦਿੱਤੇ ਜਾ ਰਹੇ ਧਰਨੇ ਦੌਰਾਨ ਮੰਗਲਵਾਰ ਯੂਨੀਅਨ ਦੀ ਸੂਬਾ ਕਮੇਟੀ ਦੀ ਅਗਵਾਈ ‘ਚ ਹਜ਼ਾਰਾਂ ਕਿਸਾਨਾਂ ਨੇ ਰੋਸ ਮਾਰਚ ਕਰਕੇ ਮੇਨ ਚੌਕ ‘ਚ ਰੋਡ ਜਾਮ ਕਰਕੇ ਕੇਂਦਰੀ ਨੀਤੀ ਉਦਯੋਗ ਦਾ ਅਰਥੀ ਫੂਕ ਮੁਜ਼ਾਹਰਾ ਕਰਦੇ ਹੋਏ ਮੋਦੀ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ।  ਇਸ ਮੌਕੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਸੂਬਾ ਸਕੱਤਰ ਜਸਵੀਰ ਸਿੰਘ ਆਦਿ ਨੇ ਦੱਸਿਆ ਕਿ ਸੋਮਵਾਰ ਹੋਈ ਰਾਸ਼ਟਰੀ ਕਿਸਾਨ ਮਹਾ ਸੰਘ ਦੀ ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਹੈ ਕਿ ਜੋ ਧਰਨੇ ਹੋਰ ਸੂਬਿਆਂ ‘ਚੋਂ ਸਰਕਾਰ ਨੇ ਜਬਰੀ ਚੁੱਕਵਾ ਦਿੱਤੇ ਸਨ ਉਹ 28 ਫਰਵਰੀ ਤੋਂ ਦੁਬਾਰਾ ਸੁਰੂ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜਿਸ ਜਗ੍ਹਾ ਹਰਿਆਣਾ ਸਰਕਾਰ ਨੇ 23 ਫਰਵਰੀ ਨੂੰ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਅਤੇ ਕੇਸ ਦਰਜ ਕੀਤੇ ਸਨ ਉਸ ਦੇ ਵਿਰੋਧ ਵਜੋਂ 28 ਫਰਵਰੀ ਤੋਂ ਪੈਦਲ ਮਾਰਚ ਕਰਦੇ ਹੋਏ 6 ਮਾਰਚ ਨੂੰ ਹਰਿਆਣਾ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ ਅਤੇ ਸਮੁੱਚੇ ਭਾਰਤ ਦੇ ਸੂਬਿਆਂ ਵੱਲੋਂ ਮੋਦੀ ਸਰਕਾਰ ਦੇ ਪੁਤਲੇ ਫੂਕ ਕੇ ਰੋਸ ਮੁਜ਼ਾਹਰੇ ਕੀਤੇ ਜਾਣਗੇ ਅਤੇ ਮੰਗਾ ਲਾਗੂ ਨਾ ਹੋਣ ਤੱਕ ਧਰਨੇ ਜਾਰੀ ਰਹਿਣਗੇ।
ਇਸ ਮੌਕੇ ਸੁਰਜੀਤ ਸਿੰਘ ਸੰਗਰੂਰ,  ਰੂਪ ਸਿੰਘ ਬਰਨਾਲਾ, ਗੁਰਚਰਨ ਸਿੰਘ ਭੀਖੀ, ਮੁਖਤਿਆਰ ਸਿੰਘ ਬਠਿੰਡਾ, ਬੋਹੜ ਸਿੰਘ ਫਰੀਦਕੋਟ, ਫਤਿਹ ਸਿੰਘ ਫਿਰੋਜ਼ਪੁਰ, ਸੁਖਦੇਵ ਸਿੰਘ ਮੁਕਤਸਰ, ਗੁਰਬਖਸ਼ ਸਿੰਘ ਪਟਿਆਲਾ, ਗੁਰਮੀਤ ਸਿੰਘ ਫਤਿਹਗੜ੍ਹ, ਜਗਰਾਜ ਸਿੰਘ ਹੀਰੋ ਕਲਾ ਆਦਿ ਨੇ ਵੀ ਸੰਬੋਧਨ ਕੀਤਾ।
Share Button

Leave a Reply

Your email address will not be published. Required fields are marked *