ਕਿਸਾਨਾ ਦਾ ਧਰਨਾ ਚੋਥੇ ਦਿਨ ਵੀ ਜ਼ਾਰੀ

ss1

ਕਿਸਾਨਾ ਦਾ ਧਰਨਾ ਚੋਥੇ ਦਿਨ ਵੀ ਜ਼ਾਰੀ
ਤਹਿਸੀਲ ਨੇ ਸਖ਼ਤ ਕਾਰਵਾਈ ਕਰਨ ਦਿੱਤਾ ਦਿੱਤਾ ਭਰੋਸਾ

22-18 (1) 22-18 (2)

ਰਾਮਪੁਰਾ ਫੂਲ 22 ਅਗਸਤ (ਕੁਲਜੀਤ ਸਿੰਘ ਢੀਗਰਾਂ):ਬਠਿੰਡਾ ਚੰਡੀਗੜ ਮੁੱਖ ਮਾਰਗ ਉਪਰ ਸਥਿਤ ਢਿੱਲੋ ਕੋਲਡ ਸਟੋਰ ਅੱਗੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋ ਲਗਾਇਆ ਗਿਆ ਧਰਨਾ ਅੱਜ ਚੋਥੇ ਦਿਨ ਚ, ਪਰਵੇਸ਼ ਕਰ ਗਿਆ । ਧਰਨੇ ਦੇ ਚੋਥੇ ਦਿਨ ਐਸ ਡੀ ਐਮ ਫੂਲ ਨਾਲ ਤਹਿ ਹੋਈ ਮੀਟਿੰਗ ਬੇਸਿੱਟਾ ਨਿਕਲਣ ਕਾਰਨ ਕਿਸਾਨਾ ਨੇ ਆਪਣਾ ਧਰਨਾ ਲਗਾਤਾਰ ਜ਼ਾਰੀ ਰੱਖਦਿਆਂ ਕਿਹਾ ਕਿ ਇਨਸਾਫ ਮਿਲਨ ਤੱਕ ਇਹ ਧਰਨਾ ਜ਼ਾਰੀ ਰਹੇਗਾ । ਤਹਿਸੀਲਦਾਰ ਫੂਲ ਬਲਕਰਨ ਸਿੰਘ ਵੱਲੋ ਕਿਸਾਨਾਂ ਨੂੰ ਉਕਤ ਮਾਮਲੇ ਸਬੰਧੀ ਮੰਗਲਵਾਰ ਸ਼ਾਮ ਚਾਰ ਵਜੇ ਤੱਕ ਕੋਲਡ ਸਟੋਰ ਦਾ ਰਿਕਾਡ ਚੈਕ ਕਰਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ । ਜਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋ ਸਥਾਨਕ ਢਿੱਲੋ ਕੋਲਡ ਸਟੋਰ ਦੇ ਸੰਚਾਲਕਾ ਅਤੇ ਮੇਨੈਜ਼ਰ ਉਪਰ ਆਪਣੇ ਹਨੂੰਮਾਨਗੜ ਸਥਿਤ ਕੋਲਡ ਸਟੋਰ ਵਿਖੇ ਇਲਾਕੇ ਦੇ ਕਿਸਾਨਾ ਵੱਲੋ ਲਗਾਏ ਗਏ ਆਲੂਆਂ ਨੂੰ ਵੇਚਣ ਦਾ ਦੋਸ਼ ਲਗਾਦਿਆਂ ਸੁੱਕਰਵਾਰ ਸਵੇਰ ਕੋਲਡ ਸਟੋਰ ਅੱਗੇ ਅਣਮਿੱਥੇ ਸਮੇ ਲਈ ਧਰਨਾ ਸੁਰੂ ਕੀਤਾ ਗਿਆ ਸੀ । ਇਸ ਦੋਰਾਨ ਯੂਨੀਅਨ ਦੇ ਆਗੂ ਬੂਟਾ ਸਿੰਘ, ਅਰਜੁਨ ਸਿੰਘ, ਭੋਲਾ ਸਿੰਘ ਅਤੇ ਗੁਰਮੇਲ ਸਿੰਘ ਨੇ ਕਿਹਾ ਕਿ ਕੁਝ ਮਹੀਨੇ ਪਹਿਲਾ ਇਲਾਕੇ ਦੇ ਕੁਝ ਕਿਸਾਨਾ ਨੇ ਸਥਾਨਕ ਢਿੱਲੋ ਕੋਲਡ ਸਟੋਰ ਵਿਖੇ ਆਲੂ ਸਟੋਰ ਕਰਨ ਗਏ ਪ੍ਰੰਤੂ ਕੋਲਡ ਸਟੋਰ ਦੇ ਮੇਨੈਜ਼ਰ ਵੱਲੋ ਸਟੋਰ ਵਿੱਚ ਜਗਾਂ ਨਾ ਹੋਣ ਦੀ ਗੱਲ ਕਹਿਕੇ ਉਹਨਾਂ ਨੂੰ ਆਪਣੇ ਹੀ ਹੰਨੂਮਾਨਗੜ ਸਥਿਤ ਇੱਕ ਕੋਲਡ ਸਟੋਰ ਵਿੱਚ ਆਲੂ ਸਟੋਰ ਕਰਨ ਲਈ ਕਿਹਾ ਗਿਆ । ਮੇਨੈਜਰ ਦੀ ਗੱਲ ਤੇ ਵਿਸ਼ਵਾਸ ਕਰਦਿਆਂ ਕਿਸਾਨਾ ਵੱਲੋ ਹੰਨੂਮਾਨਗੜ ਸਥਿਤ ਕੋਲਡ ਸਟੋਰ ਵਿੱਚ 7500 ਦੇ ਕਰੀਬ ਗੱਟਾ ਸਟੋਰ ਕਰ ਦਿੱਤਾ ਗਿਆ । ਉਹਨਾਂ ਦੱਸਿਆ ਕਿ ਕੁਝ ਸਮੇ ਬਾਦ ਉਕਤ ਕਿਸਾਨਾ ਨੂੰ ਕੋਲਡ ਸਟੋਰ ਸੰਚਾਲਕਾ ਵੱਲੋ ਆਪਣੇ ਆਲੂ ਬਾਹਰ ਦੀ ਬਾਹਰ ਵੇਚਣ ਦੀ ਜਾਣਕਾਰੀ ਮਿਲੀ । ਕਿਸਾਨਾ ਵੱਲੋ ਕੋਲਡ ਸਟੋਰ ਦੇ ਵਿਰੁੱਧ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਇਨਸਾਫ ਦੀ ਮੰਗ ਕੀਤੀ ਗਈ ਸੀ ਪਰ ਕੋਈ ਹਲ ਨਾ ਹੋਣ ਕਾਰਨ ਕਿਸਾਨਾ ਨੇ ਕੋਲਡ ਸਟੋਰ ਅੱਗੇ ਅਣਮਿੱਥੇ ਸਮੇ ਲਈ ਧਰਨਾ ਲਗਾ ਦਿੱਤਾ । ਇਸ ਮੋਕੇ ਕਾਕਾ ਸਿੰਘ ਕੋਟੜਾ ਸੀਨੀਅਰ ਮੀਤ ਪ੍ਰਧਾਨ ਪੰਜਾਬ,ਮੁਖਤਿਆਰ ਸਿੰਘ, ਗੁਰਮੇਲ ਸਿੰਘ, ਸਿਕੰਦਰ ਸਿੰਘ, ਬਲਵੀਰ ਸਿੰਘ, ਦਰਸ਼ਨ ਸਿੰੰਘ ਆਦਿ ਹਾਜ਼ਰ ਸਨ ।

Share Button

Leave a Reply

Your email address will not be published. Required fields are marked *