ਕਿਸਾਨਾ ਆਪਣੇ ਸੰਘਰਸ਼ ਨੂੰ ਤੇਜ਼ ਕਰਦਿਆਂ ਨੈਸਨਲ ਹਾਇਵੈ ਤੇ ਲਗਾਇਆ ਧਰਨਾ

ss1

ਕਿਸਾਨਾ ਆਪਣੇ ਸੰਘਰਸ਼ ਨੂੰ ਤੇਜ਼ ਕਰਦਿਆਂ ਨੈਸਨਲ ਹਾਇਵੈ ਤੇ ਲਗਾਇਆ ਧਰਨਾ
ਪ੍ਰਸ਼ਾਸਨ ਦੇ ਰਿਹਾ ਦੋਸ਼ੀਆਂ ਦਾ ਸਾਥ , ਕਿਸਾਨ ਆਪਣੇ ਹੱਕ ਲੈ ਕੇ ਰਹਿਣਗੇ : ਅਰਜੂਨ ਫੂਲ

27-22 (2)

ਰਾਮਪੁਰਾ ਫੂਲ 27 ਅਗਸਤ (ਕੁਲਜੀਤ ਸਿੰਘ ਢੀਗਰਾ): ਆਲੂਆਂ ਦੀ ਅਦਾਇਗੀ ਨੂੰ ਲੈ ਕੇ ਭਾਰਤੀ ਕਿਸ਼ਾਨ ਯੂਨੀਅਨ ਸਿੱਧੂਪਾਰ ਵੱਲੋ ਸਥਾਨਕ ਢਿੱਲੋ ਕੋਲਡ ਸਟੋਰ ਅੱਗੇ ਲਗਾਇਆ ਧਰਨਾ ਅੱਜ ਨੋਵੇ ਦਿਨ ਵੀ ਜ਼ਾਰੀ ਰਿਹਾ ।ਜਿਸ ਵਿੱਚ ਅੱਜ ਭਰਾਤਰੀ ਜੱਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ, ਭਾਰਤੀ ਕਿਸਾਨ ਯੂਨੀਅਨ ਡਕੋਦਾ ਆਦਿ ਵੀ ਧਰਨੇ ਵਿੱਚ ਸ਼ਾਮਲ ਹੋਈਆਂ ।ਸਾਂਤਮਈ ਧਰਨੇ ਦੋਰਾਨ ਭਾਰਤੀ ਕਿਸ਼ਾਨ ਯੂਨੀਅਨ ਦੇ ਆਗੂਆਂ ਦੀ ਹੋਈ ਐਸ ਡੀ ਐਮ ਫੂਲ ਨਰਿੰਦਰ ਧਾਲੀਵਾਲ ਨਾਲ ਮੀਟਿੰਗ ਬੇਸਿੱਟਾ ਨਿਕਲਣ ਕਾਰਨ ਕਿਸਾਨਾ ਨੇ ਸੰਘਰਸ਼ ਨੂੰ ਤੇਜ਼ ਕਰਦਿਆਂ ਕਰੀਬ ਸ਼ਾਮ ਚਾਰ ਵਜੇ ਬਠਿੰਡਾ ਚੰਡੀਗੜ ਨੈਸਨਲ ਹਾਇਵੈ ਜਾਮ ਕਰ ਦਿੱਤਾ । ਜਿਸ ਕਾਰਨ ਪ੍ਰਸ਼ਾਸਨ ਨੂੰ ਹੱਥਾ ਪੈਰਾ ਦੀ ਪੈ ਗਈ ।ਭਾਰਤੀ ਕਿਸਾਨ ਯੂਨੀਅਨ ਦੇ ਆਗੂ ਕਾਕਾ ਸਿੰਘ ਕੋਟੜਾ ਸੀਨੀਅਰ ਮੀਤ ਪ੍ਰਧਾਨ ਪੰਜਾਬ , ਬਲਾਕ ਫੂਲ ਪ੍ਰਧਾਨ ਅਰਜੂਨ ਸਿੰਘ , ਭੋਲਾ ਸਿੰਘ ਕੋਟੜਾ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਨੋ ਦਿਨ ਹੋ ਗਏ ਲਾਰੇ ਲਾਉਦਿਆਂ ਪਰ ਅਜੇ ਤੱਕ ਕੋਈ ਹੱਲ ਨਹੀ ਨਿਕਲਿਆਂ ਜਿਸ ਕਾਰਨ ਹੁਣ ਇਸ ਮਸਲੇ ਦਾ ਹੱਲ ਸਾਂਤਮਈ ਢੰਗ ਨਾਲ ਨਹੀ ਹੋਣ ਵਾਲਾ ਬਲਕਿ ਕਿਸਾਨਾ ਨੂੰ ਆਪਣੀ ਜਿਨਸ ਦੀ ਕੀਮਤ ਬਸੂਲ ਕਰਨ ਲਈ ਸੰਘਰਸ਼ ਨੂੰ ਤਿੱਖਾ ਕਰਨਾ ਪੈਣਾ ।ਉਹਨਾਂ ਕਿਹਾ ਕਿ ਪ੍ਰਸ਼ਾਸਨ ਕੋਲਡ ਸਟੋਰ ਮਾਲਕਾ ਦਾ ਸਾਥ ਦੇ ਰਿਹਾ ਹੈ ਤੇ ਕਿਸਾਨਾ ਦੀ ਜੀਨਸ ਆਲੂ ਹੜੱਪਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ । ਉਹਨਾਂ ਕਿਹਾ ਕਿ ਅਸੀ ਸਾਰੇ ਸਬੂਤ ਵਿਖਾ ਚੁੱਕੇ ਹਾਂ ਪਰ ਪ੍ਰਸ਼ਾਸਨ ਸਾਡੀ ਗੱਲ ਸੁਣਨ ਨੂੰ ਤਿਆਰ ਨਹੀ ।ਉਹਨਾਂ ਕਿਹਾ ਕਿ ਉਹ ਆਪਣਾ ਹੱਕ ਲੈ ਕੇ ਰਹਿਣਗੇ ਜਿਸ ਲਈ ਜ਼ੋ ਵੀ ਕਦਮ ਚੁੱਕਣਾ ਪਿਆ ਉਹ ਪਿੱਛੇ ਨਹੀ ਹਟਣਗੇ । ਜਿਕਰਯੋਗ ਹੈ ਕਿ ਵੱਖ ਵੱਖ ਪਿੰਡਾ ਦੇ ਕਿਸਾਨਾ ਨੇ ਉਕਤ ਕੋਲਡ ਸਟੋਰ ਵਿੱਚ ਤੇ ਕਈਆਂ ਨੇ ਕੋਲਡ ਸਟੋਰ ਮਾਲਕਾ ਦੀ ਜਿੰਮੇਵਾਰੀ ਤੇ ਹੰਨੂਮਾਨਗੜ ਵਿਖੇ ਆਪਣੇ ਆਲੂ ਸਟੋਰ ਕੀਤੇ ਸਨ ਜ਼ੋ ਕਿ ਕਰੀਬ 2000 ਗੱਟਾ ਸਨ ਤੇ ਕੋਲਡ ਸਟੋਰ ਮਾਲਕਾ ਵੱਲੋ ਬਿਨਾਂ ਕਿਸਾਨਾ ਨੂੰ ਦੱਸਿਆ ਉਹਨਾਂ ਦੇ ਕਰੀਬ ਇੱਕ ਕਰੋੜ ਰੂਪਏ ਦੇ ਆਲੂ ਵੇਚ ਦਿੱਤੇ ।ਜਿਸਦੇ ਰੋਸ਼ ਵੱਜੋ ਕਿਸਾਨਾ ਨੇ ਕੋਲਡ ਸਟੋਰ ਅੱਗੇ ਅਣਮਿੱਥੇ ਸਮੇ ਲਈ ਧਰਨਾ ਲਗਾ ਦਿੱਤਾ । ਇਸ ਮੋਕੇ ਕਿਸਾਨ ਆਗੂ ਭੋਲਾ ਸਿੰਘ, ਗੁਰਮੇਲ ਸਿੰਘ, ਜਸਪਾਲ ਸਿੰਘ, ਬੂਟਾ ਸਿੰਘ, ਸਾਧਾ ਸਿੰਘ, ਗੁਰਿੰਦਰ ਦੀਪ ਤੋ ਇਲਾਵਾ ਭਾਰੀ ਗਿਣਤੀ ਚ, ਕਿਸਾਨ ਸ਼ਾਮਲ ਸਨ ।

Share Button

Leave a Reply

Your email address will not be published. Required fields are marked *