ਕਿਸਾਨਾਂ ਵੱਲੋ ਗੰਨੇ ਦੀ ਕਿਸਮ 238 ਦਾ ਭਾਂਅ ਘੱਟ ਕਰਨ ਅਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਲਾਗੂ ਕਰਾਉਣ ਦੇ ਵਜੋ ਸ਼ੂਗਰ ਮਿੱਲ ਕੀੜੀ ਅਫਗਵਾਨਾਂ ਵਿਖੇ ਰੋਸ਼ ਪ੍ਰਦਰਸ਼ਣ ਕੀਤਾ

ss1

ਕਿਸਾਨਾਂ ਵੱਲੋ ਗੰਨੇ ਦੀ ਕਿਸਮ 238 ਦਾ ਭਾਂਅ ਘੱਟ ਕਰਨ ਅਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਲਾਗੂ ਕਰਾਉਣ ਦੇ ਵਜੋ ਸ਼ੂਗਰ ਮਿੱਲ ਕੀੜੀ ਅਫਗਵਾਨਾਂ ਵਿਖੇ ਰੋਸ਼ ਪ੍ਰਦਰਸ਼ਣ ਕੀਤਾ
ਜੇਕਰ ਮਿੱਲ ਮਾਲਕਾਂ ਵੱਲੋ ਤਰੁੰਤ ਮੰਗਾਂ ਲਾਗੂ ਨਾ ਕੀਤੀਆਂ ਗਈਆਂ 25 ਨਵੰਬਰ ਨੂੰ ਹਰਚੋਵਾਲ ਚੋਕ ਚ ਧਰਨਾਂ ਲਗਾਇਆ ਜਾਵੇਗਾਂ

4-2ਹਰਚੋਵਾਲ / ਗੁਰਦਾਸਪੁਰ 22 ਨਵੰਬਰ (ਗਗਨਦੀਪ ਸਿੰਘ ਰਿਆੜ): ਕਿਸਾਨਾਂ ਵੱਲੋ ਗੰਨੇ ਦੀ ਕਿਸਮ 238 ਦਾ ਭਾਂਅ ਘੱਟ ਕਰਨ ਅਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਲਾਗੂ ਕਰਾਉਣ ਦੇ ਵਜੋ ਸ਼ੂਗਰ ਮਿੱਲ ਕੀੜੀ ਅਫਗਵਾਨਾਂ ਵਿਖੇ ਭਾਰੀ ਗਿਣਤੀ ਚ ਕਿਸਾਨਾਂ ਨੇ ਇੱਕਠੇ ਹੋ ਕਿ ਨਿੱਜੀ ਮਿੱਲ ਮਾਲਕਾਂ ਅਤੇ ਮੋਜੂਦਾਂ ਸਰਕਾਰ ਦੇ ਵਿਰੁੱਧ ਭੇਟ ਪੱਤਣ ਚੋਕ ਅੰਦਰ ਡੱਟ ਕੇ ਨਾਰੇਬਾਜ਼ੀ ਕਰਨ ਦਾ ਸਮਚਾਰ ਪ੍ਰਾਪਤ ਹੋਇਆ ਜਾਣਕਾਰੀ ਅਨੁਸਾਰ ਵੱਖ ਵੱਖ ਪਿੰਡਾਂ ਤੋ ਇੱਕਠੇ ਹੋਏ ਕਿਸਾਨ ਬਲਵਿੰਦਰ ਸਿੰਘ ਸਰਪੰਚ ਔਲਖ, ਲਖਵਿੰਦਰ ਸਿੰਘ ,ਹਰਵਿੰਦਰ ਸਿੰਘ ਮੈਬਰ ,ਬਖਸੀਸ ਸਿੰਘ ,ਜੋਗਿੰਦਰ ਸਿੰਘ ਕੀੜੀ ,ਸੁਰਜੀਤ ਸਿੰਘ ਨੇ ਸੰਬੋਧਿਨ ਕਰਦਿਆ ਆਖਿਆਂ ਕਿ ਪੰਜਾਬ ਸਰਕਾਰ ਨਿੱਜੀ ਮਿੱਲ ਮਾਲਕਾਂ ਦੀ ਮਿਲੀ ਭੁਗਤ ਨਾਲ ਕਿਸਾਨਾਂ ਵੱਲੋ ਪਿਛਲੇ ੭-੮ ਸਾਲਾਂ ਤੋ ਗੰਨੇ ਦੀ ਕਿਸਮ ੨੩੮ ਦੀ ਵਰੇੈਟੀ ਮਿੱਲ ਮਾਲਕਾਂ ਵੱਲੋ ਪਹਿਲ ਦੇ ਅਧਾਰ ਤੇ ਲਈ ਜਾਦੀ ਸੀ ਹੁਣ ਜਦ ਨਿੱਜੀ ਮਿੱਲਾਂ ਮਾਲਕਾਂ ਵੱਲੋ ੨੦੧੭ ਦੇ ਸ਼ੀਜਨ ਦੀ ਪੜਾਈ ਕਰਨ ਲਈ ਮਿੱਲਾਂ ਚਾਲੂ ਕਰਨ ਤੋ ਪਹਿਲਾਂ ਕਿਸਾਨਾ ਦੇ ਗੰਨੇ ਕੀਸਮ 238 ਦਾ ਭਾਅ ੧੦ ਰੁਪਏ ਘੱਟ ਕਰ ਕਿ ਇਸ ਗੰਨੇ ਦੀ ਕਿਸਮ ਨੂੰ ਲੇਟ ਲੈਣ ਦਾ ਫੈਸਲਾਂ ਜੋ ਕੀਤਾ ਗਿਆਂ ਜਿਸ ਨਾਲ ਕਿਸਾਨਾਂ ਨਾਲ ਧੋਖਾਂ ਕੀਤਾਂ ਗਿਆ ਹੈ ਕਿਉਕਿ ਪਹਿਲਾਂ ਨਿੱਜੀ ਮਿੱਲਾਂ ਵੱਲੋ ੨੯੫ ਰੁਪਏ ਪ੍ਰਤੀ ਕੁਇੰਟਲ ਇਸ ਗੰਨੇ ਦੀ ਕਿਸਮ ਦੇ ਤੈਅ ਕੀਤੇ ਹੋਏ ਸੀ ਹੁਣ ੧੦ ਰੁਪਏ ਘੱਟ ਕਰਨ ਨਾਲ ੨੮੫ ਰੁਪਏ ਰੇਟ ਹੋ ਗਿਆ ਦੂਸਰ ਪਾਸੇ ਨਿੱਜੀ ਮਿੱਲ ਮਾਲਕਾਂ ਵੱਲੋ ੨੬ ਰੁਪਏ ਤੋ ਲੈ ਕਿ ੪੦ ਰੁਪਏ ਤੱਕ ਪ੍ਰਤੀ ਕਿਲੋ ਖੰਡ ਦੀ ਵਿਕਰੀ ਕੀਤੀ ਗਈ ਜਿਸ ਨਾਲ ਕਿਸਨਾਂ ਦੇ ਗੰਨਾ ਦਾ ਰੇਟ ਬਹੁਤ ਘੱਟ ਮਿਲ ਰਿਹਾ ਹੈ ਇਸ ਲਈ ਕਿਸਾਨਾਂ ਦੇ ਗੰਨੇ ਦਾ ਰੇਟ ੩੫੦ ਰੁਪਏ ਪ੍ਰਤੀ ਕੁਇੰਟਲ ਕਰਨ ਦੀ ਅਤੇ ਕਿਸਾਨਾ ਦੀ ਗੰਨੇ ਦੀ ਪੇਮਿੰਟ ਨਗਦ ਪਾਉਣ ਦੀ ਮੰਗ ਪਹਿਲ ਦੇ ਅਧਾਰ ਕਰਨ ਰੱਖੀ ਗਈ ਜੇਕਰ ਕਿਸਾਨਾਂ ਦੀਆਂ ਇਹ ਮੰਗਾਂ ਲਾਗੂ ਨਾ ਕੀਤੀਆਂ ਗਈਆਂ ਤਾਂ ਹਰੇਕ ਪਿੰਡਾਂ ਅੰਦਰ ਮੋਜੂਦਾਂ ਮੰਤਰੀਆਂ /ਵਿਧਾਇਕਾਂ ਦਾ ਬਾਈ ਕਾਟ ਕੀਤਾਂ ਜਾਵੇਗਾਂ ਇਸ ਮੋਕੇ ਤੇ ਕਿਸਾਨ ਬਲਵਿੰਦਰ ਸਿੰਘ ਸਰਪੰਚ ਔਲਖ, ਲਖਵਿੰਦਰ ਸਿੰਘ ,ਹਰਵਿੰਦਰ ਸਿੰਘ ਮੈਬਰ ,ਬਖਸੀਸ ਸਿੰਘ ,ਜੋਗਿੰਦਰ ਸਿੰਘ ਕੀੜੀ ,ਸੁਰਜੀਤ ਸਿੰਘ ,ਰਛਪਾਲ ਸਿੰਘ ,ਰਪਿੰਦਰ ਸਿੰਘ ,ਮਹਿੰਦਰ ਸਿੰਘ ,ਬਲਕਾਰ ਸਿੰਘ ,ਕਸਮੀਰ ਸਿੰਘ ,ਬਲਬੀਰ ਸਿੰਘ ,ਰਣਜੀਤ ਸਿੰਘ ,ਨਰਿੰਦਰ ਸਿੰਘ ਆਦਿ ਕਿਸਾਨਾਂ ਆਖਿਆਂ ਕਿ ਜੇਕਰ ਮਿੱਲ ਮਾਲਕਾਂ ਨੇ ਕਿਸਾਨਾਂ ਦੀ ਇਹਨਾਂ ਮੰਗਾਂ ਨੂੰ ਤਰੁੰਤ ਲਾਗੂ ਨਾ ਕੀਤਾਂ ਤਾ ੨੫ ਨਵੰਬਰ ਦਿਨ ਸ਼ੁਕਰਵਾਰ ਨੂੰ ਅਣਮਿੱਥੇ ਸਮੇ ਲਈ ਮਿੱਲ ਦੇ ਅੱਗੇ ਧਰਨਾਂ ਲਗਾ ਦਿੱਤਾ ਜਾਵੇਗਾਂ ਜਿਸ ਦੀ ਜਿਮੇਵਾਰੀ ਮਿੱਲ ਮਾਲਕਾਂ ਅਤੇ ਸਿਵਲ ਪ੍ਰਸ਼ਾਸਨ ਦੀ ਹੋਵੇਗੀ।

Share Button

Leave a Reply

Your email address will not be published. Required fields are marked *