ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Jun 2nd, 2020

ਕਿਸਾਨਾਂ ਵੱਲੋਂ ਗੈਰ-ਬਾਸਮਤੀ ਦੀਆਂ PR 128/ PR 129 ਕਿਸਮਾਂ ਦੀ ਕੀਤੀ ਜਾਵੇ ਕਾਸ਼ਤ : ਖੇਤੀਬਾੜੀ ਵਿਭਾਗ

ਕਿਸਾਨਾਂ ਵੱਲੋਂ ਗੈਰ-ਬਾਸਮਤੀ ਦੀਆਂ PR 128/ PR 129 ਕਿਸਮਾਂ ਦੀ ਕੀਤੀ ਜਾਵੇ ਕਾਸ਼ਤ : ਖੇਤੀਬਾੜੀ ਵਿਭਾਗ

ਸੂਬੇ ਦੇ ਖੇਤੀਬਾੜੀ ਵਿਭਾਗ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ’ਤੇ ਕਿਸਾਨਾਂ ਨੂੰ ਗੈਰ-ਬਾਸਮਤੀ (ਪਰਮਲ) ਦੀਆਂ ਪੀ.ਆਰ.-128 ਅਤੇ ਪੀ.ਆਰ.-129 ਕਿਸਮਾਂ ਦੀ ਕਾਸ਼ਤ ਕਰਨ ਦੀ ਸਲਾਹ ਦਿੱਤੀ ਹੈ ਕਿਉਂਕਿ ਇਹ ਕਿਸਮਾਂ ਫ਼ਸਲ ਦੇ ਛੇਤੀ ਪੱਕਣ, ਪਾਣੀ ਦੀ ਘੱਟ ਖ਼ਪਤ ਅਤੇ ਪਰਾਲੀ ਨੂੰ ਸਾੜੇ ਬਿਨਾਂ ਢੁਕਵੇਂ ਪ੍ਰਬੰਧਨ ਦੀਆਂ ਆਪਣੀਆਂ ਵਿਲੱਖਣ ਵਿਸ਼ੇਸ਼ਤਾਵਾਂ ਕਰਕੇ ਕਾਫ਼ੀ ਕਾਰਗਰ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿੱਤ ਕਮਿਸ਼ਨਰ (ਵਿਕਾਸ) ਵਿਸਵਾਜੀਤ ਖੰਨਾ ਨੇ ਦੱਸਿਆ ਕਿ ਇਨਾਂ ਦੋਵਾਂ ਨਵੀਆਂ ਕਿਸਮਾਂ ਨੂੰ ਮਿਲਿੰਗ ਇੰਡਸਟਰੀ ਦੇ ਨੁਮਾਇੰਦਿਆਂ ਤੋਂ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਹੈ, ਜੋ ਸੂਬੇ ਦੇ ਕਿਸਾਨਾਂ ਨੂੰ ਚੌਲਾਂ ਦੀ ਕਿਸਮ ਜਾਰੀ ਕਰਨ ਲਈ ਜ਼ਰੂਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਾਲ 2019 ਅਤੇ 2020 ਵਿੱਚ ਮਿਲਿੰਗ ਟਰਾਇਲ ਵੱਡੇ ਪੱਧਰ ’ਤੇ ਕਰਵਾਏ ਗਏ ਸਨ। ਵਧੀਕ ਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਉਮੀਦ ਹੈ ਕਿ ਬਠਿੰਡਾ, ਮਾਨਸਾ, ਸੰਗਰੂਰ, ਬਰਨਾਲਾ, ਮੋਗਾ ਅਤੇ ਲੁਧਿਆਣਾ ਜ਼ਿਲਿਆਂ ਦੇ ਕੁਝ ਕਿਸਾਨਾਂ ਵੱਲੋਂ ਲੰਮੀ ਮਿਆਦ ਅਤੇ ਵੱਧ ਪਾਣੀ ਦੀ ਖ਼ਪਤ ਵਾਲੀਆਂ ਕਿਸਮਾਂ ਦੀ ਥਾਂ ਇਹ ਦੋਵੇਂ ਨਵੀਆਂ ਕਿਸਮਾਂ ਅਪਣਾਈਆਂ ਜਾਣਗੀਆਂ। ਇਨਾਂ ਜ਼ਿਲਿਆਂ ਇਸ ਸਬੰਧੀ ਕੀਤੇ ਗਏ ਟਰਾਇਲਾਂ ਦੇ ਨਤੀਜੇ ਕਾਫ਼ੀ ਚੰਗੇ ਰਹੇ ਹਨ।

ਸ੍ਰੀ ਖੰਨਾ ਨੇ ਇਹ ਵੀ ਦੱਸਿਆ ਕਿ ਇਹ ਉੱਨਤ ਕਿਸਮਾਂ ਸਰਕਾਰ ਦੁਆਰਾ ‘ਕਸਟਮ ਮਿਲਿੰਗ ਪਾਲਿਸੀ’ ਤਹਿਤ ਕੱਚੇ ਚੌਲਾਂ ਦੀ ਕੁੱਲ ਚਾਵਲ ਦੀ ਰਿਕਵਰੀ ਨੂੰ ਪੂਰਾ ਕਰਦੇ ਹਨ ਜੋ ਕਿ 67 ਫੀਸਦੀ ਨਿਰਧਾਰਤ ਕੀਤੀ ਗਈ ਹੈ ਅਤੇ ਵੱਖ-ਵੱਖ ਕੁਆਲਿਟੀ ਮਾਪਦੰਡਾਂ ਲਈ ਹੋਰ ਕਿਸਮਾਂ ਦੀ ਤੁਲਨਾ ਵਿੱਚ ਜ਼ਿਆਦਾ ਸਵੀਕਾਰਯੋਗ ਹਨ। ਵਧੀਕ ਮੁੱਖ ਸਕੱਤਰ ਨੇ ਇਨਾਂ ਕਿਸਮਾਂ ਦੀ ਸਮੁੱਚੀ ਕੀਮਤ ਨੂੰ ਧਿਆਨ ਵਿੱਚ ਰੱਖਦਿਆਂ ਕਿਹਾ ਕਿ ਪੀਆਰ 128 ਅਤੇ ਪੀਆਰ 129 ਨੂੰ ਉਨਾਂ ਦੀਆਂ ਪਰਮਲ ਚੌਲਾਂ ਦੀਆਂ ਕਿਸਮਾਂ ਵਿੱਚ ਸ਼ਾਮਲ ਕਰਨਾ ਕਾਸ਼ਤਕਾਰਾਂ ਦੇ ਹਿੱਤ ਵਿੱਚ ਹੋਵੇਗਾ। ਸ੍ਰੀ ਖੰਨਾ ਨੇ ਅੱਗੇ ਕਿਹਾ ਕਿ ਉਮੀਦ ਕੀਤੀ ਜਾਂਦੀ ਹੈ ਕਿ ਇਹ ਦੋਵੇਂ ਗੈਰ-ਬਾਸਮਤੀ ਕਿਸਮਾਂ ਅਨਮੋਲ ਕੁਦਰਤੀ ਵਸੀਲੇ ਪਾਣੀ ਦੀ ਬੱਚਤ ਦੇ ਨਾਲ-ਨਾਲ ਖੇਤੀ ਵਿਭਿੰਨਤਾ ਨੂੰ ਹੁਲਾਰਾ ਦੇਣ ਅਤੇ ਮੌਸਮ ਦੇ ਬਦਲਾਅ ਅਤੇ ਨਵੇਂ ਕੀੜੇ/ਬਿਮਾਰੀ ਦੇ ਖਤਰੇ ਦੇ ਪ੍ਰਭਾਵ ਨੂੰ ਘਟਾਉਣ ਲਈ ਮਹੱਤਵਪੂਰਨ ਸਾਬਤ ਹੋਣਗੀਆਂ। ਪੀ.ਏ.ਯੂ. ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਪੀਆਰ 128 ਅਤੇ ਪੀਆਰ 129 ਦੋਵੇਂ ਕਿਸਮਾਂ ਪਨੀਰੀ ਲਾਉਣ ਤੋਂ ਬਾਅਦ ਕ੍ਰਮਵਾਰ 111 ਅਤੇ 108 ਦਿਨਾਂ ਵਿਚ ਪੱਕਦੀਆਂ ਹਨ (ਪੂਸਾ 44 ਦੁਆਰਾ ਪੱਕਣ ਲਏ ਗਏ 130 ਦਿਨਾਂ ਦੇ ਮੁਕਾਬਲੇ) ਅਤੇ ਇਸ ਤਰਾਂ ਇਨਾਂ ਨੂੰ ਘੱਟ ਪਾਣੀ ਦੀ ਜ਼ਰੂਰਤ ਹੈ ਅਤੇ ਲੁਆਈ ਦੀ 10/20 ਜੂਨ ਦੀ ਨਿਰਧਾਰਤ ਤਰੀਕ ਅਨੁਸਾਰ ਇਨਾਂ ਦੇ ਸਹੀ ਬੈਠਣ ਦੀ ਉਮੀਦ ਹੈ ਅਤੇ ਇਸ ਦੇ ਨਾਲ ਹੀ ਝੋਨੇ ਦੀ ਪਰਾਲੀ ਨੂੰ ਸਾੜੇ ਬਿਨਾਂ ਢੁਕੇਵੇਂ ਪ੍ਰਬੰਧਨ ਲਈ ਲੋੜੀਂਦੀ ਸਮਾਂ ਵੀ ਬਚਦਾ ਹੈ। ਉਨਾਂ ਇਹ ਵੀ ਕਿਹਾ ਕਿ ਇਨਾਂ ਨਵੀਆਂ ਕਿਸਮਾਂ ਦੀ ਕਾਸ਼ਤ ਖੇਤੀਬਾੜੀ ਬਿਜਲੀ ਸਬਸਿਡੀ ’ਤੇ ਪੈ ਰਹੇ ਵਾਧੂ ਬੋਝ ਨੂੰ ਬਚਾਉਣ ਵਿਚ ਵੀ ਸੂਬੇ ਦੀ ਸਹਾਇਤਾ ਕਰੇਗੀ।

ਸ੍ਰੀ ਖੰਨਾ ਨੇ ਅੱਗੇ ਦੱਸਿਆ ਕਿ ਪੀਏਯੂ ਨੇ ਕਈ ਵਿਆਪਕ ਖੋਜ ਟਰਾਇਲਾਂ ਤੋਂ ਬਾਅਦ ਪਰਮਲ ਚੌਲ ਦੀਆਂ ਦੋ ਨਵੀਆਂ ਕਿਸਮਾਂ, ਪੀਆਰ 128 ਅਤੇ ਪੀਆਰ 129 ਵਿਕਸਤ ਕੀਤੀਆਂ ਹਨ, ਜੋ ਕਿਸਮਾਂ ਨੂੰ ਮਨਜ਼ੂਰੀ ਦੇਣ ਵਾਲੀ ਸੂਬਾਈ ਕਮੇਟੀ ਦੁਆਰਾ ਫਰਵਰੀ, 2020 ਵਿੱਚ ਕਾਸ਼ਤ ਲਈ ਪੰਜਾਬ ਭਰ ਵਿੱਚ ਜਾਰੀ ਕੀਤੀਆਂ ਗਈਆਂ ਸਨ। ਵਧੀਕ ਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਸਾਲ 2016 ਤੋਂ 2019 ਤੱਕ ਪੀਆਰ 128 ਅਤੇ ਪੀਆਰ 129 ਦੇ ਫੀਲਡ ਅਤੇ ਲੈਬਾਰਟਰੀ ਟੈਸਟ ਕੀਤੇ ਗਏ। ਇਨਾਂ ਚਾਰ ਸਾਲਾਂ ਦੌਰਾਨ ਪੂਰੇ ਧਿਆਨ ਨਾਲ 17 ਖੋਜ ਟਰਾਇਲ ਲੁਧਿਆਣਾ, ਪਟਿਆਲਾ, ਕਪੂਰਥਲਾ ਅਤੇ ਗੁਰਦਾਸਪੁਰ ਵਿਖੇ ਕੀਤੇ ਗਏ। ਸ੍ਰੀ ਖੰਨਾ ਨੇ ਦੱਸਿਆ ਕਿ ਸਾਲ 2019 ਵਿੱਚ, ਖੇਤੀਬਾੜੀ ਵਿਭਾਗ ਅਤੇ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਪਾਸਾਰ ਸਿੱਖਿਆਵਾਂ ਵੱਲੋਂ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ 223 ਕਿਸਾਨਾਂ ਦੇ ਫੀਲਡ ਟਰਾਇਲ ਕੀਤੇ ਗਏ। ਜ਼ਿਕਰਯੋਗ ਹੈ ਕਿ ਕੋਵਿਡ-19 ਦੇ ਮੱਦੇਨਜ਼ਰ ਮਜ਼ਦੂਰਾਂ ਦੀ ਘਾਟ ਦੇ ਸਬੰਧ ਵਿੱਚ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਸਮਝਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਦੀ ਲੁਆਈ ਅਤੇ ਪਨੀਰੀ ਦੀ ਬਿਜਾਈ ਦੀ ਤਰੀਕ 10 ਦਿਨ ਅਗੇਤੀ ਕਰਨ ‘ਤੇ ਝੋਨੇ ਦੀ ਬਿਜਾਈ ਦਾ ਕੰਮ 10 ਮਈ ਤੋਂ ਹੀ ਸ਼ੁਰੂ ਹੋ ਚੁੱਕਾ ਹੈ ਅਤੇ ਝੋਨੇ ਦੀ ਲੁਆਈ ਦਾ ਕੰਮ 10 ਜੂਨ, 2020 ਨੂੰ ਸ਼ੁਰੂ ਹੋਵੇਗਾ।

Leave a Reply

Your email address will not be published. Required fields are marked *

%d bloggers like this: